Book Title: Adjust Every Where
Author(s): Dada Bhagwan
Publisher: Dada Bhagwan Aradhana Trust

View full book text
Previous | Next

Page 9
________________ ਐਡਜਸਟ ਐਵਰੀਵੇਅਰ | ਓਏ, ਜ਼ਮਾਨੇ ਦੇ ਨਾਲ ਚੱਲ, ਨਹੀਂ ਤਾਂ ਮਾਰ ਖਾ ਕੇ ਮਰ ਜਾਵੇਂਗਾ ! ਜ਼ਮਾਨੇ ਦੇ ਨਾਲ ਐਡਜਸਟਮੈਂਟ ਕਰਨਾ ਪਊਗਾ | ਮੇਰਾ ਤਾਂ ਚੋਰ ਦੇ ਨਾਲ, ਜੇਬਕਤਰੇ ਦੇ ਨਾਲ, ਸਾਰਿਆਂ ਨਾਲ ਐਡਜਸਟਮੈਂਟ ਹੁੰਦਾ ਹੀ ਹੈ | ਜੇ ਅਸੀਂ ਚੋਰ ਨਾਲ ਗੱਲ ਕਰੀਏ ਤਾਂ ਉਸਨੂੰ ਵੀ ਲੱਗੇ ਕਿ ਇਹ ਦਿਆਲੂ ਹਨ | ਅਸੀਂ ਚੋਰ ਨੂੰ ‘ਤੂੰ ਗਲਤ ਹੈਂ ਏਦਾਂ ਨਹੀਂ ਕਹਾਂਗੇ | ਕਿਉਂਕਿ ਉਹੀ ਉਸਦਾ ‘ਵਿਯੂ ਪੁਆਇੰਟ (ਨਜ਼ਰਿਆ) ਹੈ | ਪ੍ਰੰਤੂ ਲੋਕ ਉਸਨੂੰ ‘ਨਾਲਾਇਕ ਕਹਿ ਕੇ ਗਾਲ੍ਹਾਂ ਕੱਢਦੇ ਹਨ | ਕੀ ਇਹ ਵਕੀਲ ਝੂਠੇ ਨਹੀਂ ਹਨ ? ਬਿਲਕੁਲ ਝੂਠਾ ਕੇਸ ਜਿਤਵਾ ਦੇਵਾਂਗੇ’ ਇੰਝ ਕਹਿਣ, ਕੀ ਉਹ ਠੱਗ ਨਹੀਂ ਕਹਾਉਣਗੇ ? ਚੋਰ ਨੂੰ ਲੁੱਚਾ' ਕਹਿਣ ਅਤੇ ਇਹ ਬਿਲਕੁਲ ਝੂਠੇ ਕੇਸ ਨੂੰ “ਸੱਚਾ ਕਹਿਣ, ਉਹਨਾਂ ਦਾ ਸੰਸਾਰ ਵਿੱਚ ਵਿਸ਼ਵਾਸ ਕਿਵੇਂ ਕਰ ਸਕਦੇ ਹਾਂ ? ਫਿਰ ਵੀ ਉਹਨਾਂ ਦਾ ਵੀ ਚੱਲਦਾ ਹੈ ਨਾ ? ਕਿਸੇ ਨੂੰ ਵੀ ਅਸੀਂ ਝੂਠਾ ਨਹੀਂ ਕਹਿੰਦੇ | ਉਹ ਆਪਣੇ ‘ਵਿਯੂ ਪੁਆਇੰਟ” (ਨਜ਼ਰਿਆ) ਨਾਲ ਕਰੈਕਟ (ਸਹੀ) ਹੀ ਹਨ | ਪ੍ਰੰਤੂ ਉਸਨੂੰ ਸਹੀ ਗੱਲ ਸਮਝਾਈਏ ਕਿ ਇਹ ਜੋ ਤੂੰ ਚੋਰੀ ਕਰਦਾ ਹੈਂ, ਉਸਦਾ ਫਲ ਤੈਨੂੰ ਕੀ ਮਿਲੇਗਾ | ਇਹ ਬਜ਼ੁਰਗ ਘਰ ਵੜਨ ਤੇ ਕਹਿਣਗੇ, “ਇਹ ਲੋਹੇ ਦੀ ਅਲਮਾਰੀ ? ਇਹ ਰੇਡੀਓ ? ਇਹ ਇਸ ਤਰ੍ਹਾਂ ਕਿਉਂ ? ਉਸ ਤਰ੍ਹਾਂ ਕਿਉਂ ?' ਇੰਝ ਦਾ ਬਖੇੜਾ ਕਰਦੇ ਹਨ | ਓਏ, ਕਿਸੇ ਜਵਾਨ ਨਾਲ ਦੋਸਤੀ ਕਰ ਲੈ | ਇਹ ਤਾਂ ਜੁੱਗ ਬਦਲਦਾ ਹੀ ਰਹੇਗਾ | ਇਸ ਤੋਂ ਬਿਨਾਂ ਇਹ ਜਿਉਣ ਕਿਵੇਂ ? ਕੁਝ ਨਵਾਂ ਦੇਖਿਆ ਕਿ ਮੋਹ ਹੋਵੇਗਾ | ਨਵਾਂ ਨਹੀਂ ਹੋਵੇਗਾ ਤਾਂ ਜੀਵਾਂਗੇ ਕਿਸ ਤਰ੍ਹਾਂ ? ਇਹੋ ਜਿਹਾ ਨਵੀਨ ਤਾਂ ਅਨੰਤ ਵਾਰੀ ਆਇਆ ਅਤੇ ਗਿਆ, ਉਸ ਵਿੱਚ ਤੁਹਾਨੂੰ ਬਖੇੜਾ ਨਹੀਂ ਕਰਨਾ ਚਾਹੀਦਾ । ਤੁਹਾਨੂੰ ਅਨੁਕੂਲ ਨਹੀਂ ਤਾਂ ਤੁਸੀਂ ਨਾ ਕਰੋ | ਇਹ ਆਈਸਕ੍ਰੀਮ ਸਾਨੂੰ ਨਹੀਂ ਕਹਿੰਦੀ ਕਿ ਮੇਰੇ ਤੋਂ ਦੂਰ ਰਹੋ | ਤੁਸੀਂ ਨਹੀਂ ਖਾਣੀ ਤਾਂ ਨਾ ਖਾਓ | ਪਰ ਇਹ ਬਜ਼ੁਰਗ ਤਾਂ ਉਸ ਉੱਤੇ ਚਿੜਦੇ ਰਹਿਣਗੇ | ਇਹ ਮਤਭੇਦ ਤਾਂ ਜੁੱਗ ਪਰਿਵਰਤਨ ਦੇ ਹਨ | ਇਹ ਬੱਚੇ ਤਾਂ ਜ਼ਮਾਨੇ ਦੇ ਨਾਲ ਚੱਲਣਗੇ | ਮੋਹ, ਅਰਥਾਤ ਨਵਾਂਨਵਾਂ ਪੈਦਾ ਹੁੰਦਾ ਹੈ ਅਤੇ ਨਵਾਂ-ਨਵਾਂ ਹੀ ਦਿੱਖਦਾ ਹੈ | ਅਸੀਂ ਬਚਪਨ ਵਿੱਚ ਹੀ ਬੁੱਧੀ ਨਾਲ ਸੋਚ ਰੱਖਿਆ ਸੀ ਕਿ ਇਹ ਸੰਸਾਰ ਪੁੱਠਾ ਹੋ ਰਿਹਾ ਹੈ ਜਾਂ ਸਿੱਧਾ ਹੋ ਰਿਹਾ ਹੈ ਅਤੇ ਇਹ ਵੀ ਸਮਝ ਲਿਆ ਸੀ ਕਿ ਕਿਸੇ ਵਿੱਚ ਸ਼ਕਤੀ ਹੀ ਨਹੀਂ ਹੈ, ਇਸ ਸੰਸਾਰ ਨੂੰ ਬਦਲਣ

Loading...

Page Navigation
1 ... 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40