Book Title: Adjust Every Where
Author(s): Dada Bhagwan
Publisher: Dada Bhagwan Aradhana Trust

View full book text
Previous | Next

Page 11
________________ ਐਡਜਸਟ ਐਵਰੀਵੇਅਰ ਤਾਂ ਬਚਪਨ ਤੋਂ ਹੀ ਜਾਣਦਾ ਹਾਂ | ਇਸ ਤਰ੍ਹਾਂ ਕਰੋ ਤਾਂ ਝੰਝਟ ਮੁੱਕੇ ਨਾ ? ਫਿਰ ਉਹ ਸਾਡੇ ਕੋਲ ਅਕਲ ਲੱਭਣ ਨਹੀਂ ਆਏਗਾ | ਇੰਝ ਨਾ ਕਰੀਏ ਤਾਂ ‘ਆਪਣੇ ਘਰ (ਮੋਕਸ਼) ਕਦੋਂ ਪਹੁੰਚਾਂਗੇ? ਪਤਨੀ ਦੇ ਨਾਲ ਐਡਜਸਟਮੈਂਟ ਪ੍ਰਸ਼ਨ ਕਰਤਾ : “ਐਡਜਸਟ' ਕਿਵੇਂ ਹੋਣਾ ਚਾਹੀਦਾ ਹੈ, ਇਹ ਜ਼ਰਾ ਸਮਝਾਓ | ਦਾਦਾ ਸ੍ਰੀ : ਸਾਨੂੰ ਕਿਸੇ ਕਾਰਨ ਕਰਕੇ ਦੇਰ ਹੋ ਗਈ, ਤਾਂ ਪਤਨੀ ਕੁਝ ਪੁੱਠਾ-ਸਿੱਧਾ ਬੋਲਣ ਲੱਗੇ ਕਿ, “ਐਨੀ ਦੇਰ ਨਾਲ ਆਉਂਦੇ ਹੋ ? ਮੈਥੋਂ ਇਹ ਸਹਿਣ ਨਹੀਂ ਹੋਵੇਗਾ ਅਤੇ ਏਦਾਂ ਨਹੀਂ ਚੱਲੇਗਾ | ਉਸਦਾ ਦਿਮਾਗ ਘੁੰਮ ਜਾਵੇ | ਤਦ ਅਸੀਂ ਕਹੀਏ ਕਿ, “ਹਾਂ, ਤੇਰੀ ਗੱਲ ਸਹੀ ਹੈ, ਤੂੰ ਕਹੇ ਤਾਂ ਵਾਪਸ ਚਲਾ ਜਾਵਾਂ, ਅਤੇ ਕਹੇ ਤਾਂ ਅੰਦਰ ਆ ਕੇ ਬੈਠਾਂ ਤਦ ਉਹ ਕਹੇ, ‘ਨਹੀਂ, ਵਾਪਸ ਨਹੀਂ ਜਾਣਾ | ਸੌਂ ਜਾਵੋ ਚੁੱਪ-ਚਾਪ | ਪ੍ਰੰਤੂ ਫਿਰ ਪੁੱਛੋ, ਜੇ ਤੂੰ ਕਹੇ ਤਾਂ ਖਾ ਲਵਾਂ ਨਹੀਂ ਤਾਂ ਮੈਂ ਸੌਂ ਜਾਂਦਾ ਹਾਂ | ਤਾਂ ਉਹ ਕਹੇ, ‘ਨਹੀਂ, ਖਾ ਲਵੋ | ਤਦ ਸਾਨੂੰ ਉਸਦਾ ਕਹਿਣਾ ਮੰਨ ਕੇ ਖਾ ਲੈਣਾ ਚਾਹੀਦਾ ਹੈ | ਭਾਵ ‘ਐਡਜਸਟ ਹੋ ਗਏ | ਫਿਰ ਸਵੇਰੇ ਫਸਟ ਕਲਾਸ ਚਾਹ ਦੇਵੇ ਅਤੇ ਜੇ ਉਸਨੂੰ ਧਮਕਾਇਆ ਤਾਂ ਫਿਰ ਚਾਹ ਦਾ ਕੱਪ ਮੂੰਹ ਫੁਲਾ ਕੇ ਦੇਵੇਗੀ ਅਤੇ ਤਿੰਨ ਦਿਨ ਤੱਕ ਜਾਰੀ ਰਹੇਗਾ ਇਹੀ ਸਿਲਸਿਲਾ | | ਖਾਓ ਖਿਚੜੀ, ਜਾਂ ਹੋਟਲ ਦਾ ਪਿਜ਼ਾ ? ਐਡਜਸਟ ਹੋਣਾ ਨਹੀਂ ਆਇਆ ਤਾਂ ਕੀ ਕਰੋਗੇ ? ਲੋਕ ਵਾਈਫ ਦੇ ਨਾਲ ਝਗੜਾ ਕਰਦੇ ਹਨ ਨਾ ? ਪ੍ਰਸ਼ਨ ਕਰਤਾ : ਹਾਂ | ਦਾਦਾ ਸ੍ਰੀ : ਏਦਾਂ ? ! ਕੀ ਬਟਵਾਰੇ ਦੇ ਲਈ ? ਵਾਈਫ ਦੇ ਨਾਲ ਕੀ ਵੰਡਣਾ ਹੈ ? ਮਲਕੀਅਤ ਤਾਂ ਸਾਂਝੇਦਾਰੀ ਵਿੱਚ ਹੈ | ਪ੍ਰਸ਼ਨ ਕਰਤਾ : ਪਤੀ ਦਾ ਗੁਲਾਬਜਾਮਣ ਖਾਣ ਦਾ ਦਿਲ ਕਰਦਾ ਹੋਵੇ ਅਤੇ ਪਤਨੀ ਖਿਚੜੀ ਬਣਾਵੇ, ਤਾਂ ਫਿਰ ਝਗੜਾ ਹੁੰਦਾ ਹੈ |

Loading...

Page Navigation
1 ... 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40