Book Title: Adjust Every Where
Author(s): Dada Bhagwan
Publisher: Dada Bhagwan Aradhana Trust

View full book text
Previous | Next

Page 16
________________ ਐਡਜਸਟ ਐਵਰੀਵੇਅਰ ਹੀ ਬਾਪ ਬਣੇਂਗਾ | ਔਰਤ ਜ਼ਾਤ ਕੁਝ ਇਹੋ ਜਿਹੀ ਹੈ ਕਿ ਉਹ ਨਹੀਂ ਬਦਲੇਗੀ, ਇਸ ਲਈ ਸਾਨੂੰ ਬਦਲਣਾ ਹੋਵੇਗਾ | ਉਹ ਸਹਿਜ ਜਾਤੀ ਹੈ, ਉਹ ਬਦਲ ਜਾਵੇ ਇਹੋ ਜਿਹੀ ਨਹੀਂ ਹੈ | ਵਾਈਫ਼, ਉਹ ਕੀ ਚੀਜ਼ ਹੈ ? ਪ੍ਰਸ਼ਨ ਕਰਤਾ : ਤੁਸੀਂ ਦੱਸੋ | ਦਾਦਾ ਸ੍ਰੀ : ਵਾਈਫ਼ ਇਜ਼ ਦਾ ਕਾਉਂਟਰ ਵੇਟ ਆਫ਼ ਮੈਨ | ਉਹ ਕਾਉਂਟਰ ਵੇਟ ਜੇ ਨਹੀਂ ਹੁੰਦਾ ਤਾਂ ਮਨੁੱਖ ਲੁੜਕ (ਡਿੱਗ) ਜਾਂਦਾ । ਪਸ਼ਨ ਕਰਤਾ : ਇਹ ਸਮਝ ਵਿੱਚ ਨਹੀਂ ਆਇਆ | ਦਾਦਾ ਸ੍ਰੀ : ਜਿਵੇਂ ਇੰਜਨ ਵਿੱਚ ਕਾਉਂਟਰ ਵੇਟ ਰੱਖਿਆ ਜਾਂਦਾ ਹੈ, ਨਹੀਂ ਤਾਂ ਇੰਜਨ ਚੱਲਦੇ-ਚੱਲਦੇ ਲੁੜਕ ਜਾਵੇ | ਇਸ ਤਰ੍ਹਾਂ ਮਨੁੱਖ ਦਾ ਕਾਉਂਟਰ ਵੇਟ ਇਸਤਰੀ ਹੈ | ਇਸਤਰੀ ਹੋਵੇਗੀ ਤਾਂ ਲੁੜਕੇਗਾ ਨਹੀਂ | ਨਹੀਂ ਤਾਂ ਭੱਜ-ਨੱਠ ਕਰਕੇ ਕੋਈ ਠਿਕਾਣਾ ਨਹੀਂ ਰਹਿੰਦਾ, ਅੱਜ ਇੱਥੇ ਹੁੰਦਾ ਤਾਂ ਕੱਲ ਕਿਤੇ ਦਾ ਕਿਤੇ ਲੰਘ ਗਿਆ ਹੁੰਦਾ | ਘਰ ਵਿੱਚ ਇਸਤਰੀ ਹੋਣ ਦੇ ਕਾਰਨ ਉਹ ਵਾਪਿਸ ਆਉਂਦਾ ਹੈ, ਨਹੀਂ ਤਾਂ ਉਹ ਘਰ ਆਉਂਦਾ ਕੀ ? ਪ੍ਰਸ਼ਨ ਕਰਤਾ : ਨਹੀਂ ਆਉਂਦਾ । ਦਾਦਾ ਸ੍ਰੀ : ਉਹ ਕਾਉਂਟਰ ਵੇਟ ਹੈ ਉਸਦਾ । | ਟਕਰਾਓ, ਅਖੀਰ ਵਿੱਚ ਅੰਤ ਵਾਲੇ ਪ੍ਰਸ਼ਨ ਕਰਤਾ : ਸਵੇਰੇ ਹੋਏ ਟਕਰਾਓ ਦੁਪਹਿਰ ਨੂੰ ਭੁੱਲ ਜਾਈਏ ਪਰ ਸ਼ਾਮ ਨੂੰ ਫਿਰ ਨਵੇਂ (ਟਕਰਾਓ) ਹੁੰਦੇ ਹਨ। ਦਾਦਾ ਸ੍ਰੀ : ਉਹ ਅਸੀਂ ਜਾਣਦੇ ਹਾਂ, ਟਕਰਾਓ ਕਿਹੜੀ ਸ਼ਕਤੀ ਨਾਲ ਹੁੰਦੇ ਹਨ | ਉਹ ਪੁੱਠਾ ਬੋਲਦੀ ਹੈ, ਉਸ ਵਿੱਚ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ ? ਬੋਲਣ ਤੋਂ ਬਾਅਦ ਫਿਰ ਐਡਜਸਟ ਹੁੰਦੇ ਹਨ, ਇਹ ਸਾਰਾ ਕੁਝ ਸਮਝ ਆਉਂਦਾ ਹੈ । ਫਿਰ ਵੀ ਸੰਸਾਰ ਵਿੱਚ “ਐਡਜਸਟ ਹੋਣਾ ਹੈ | ਕਿਉਂਕਿ ਹਰੇਕ ਚੀਜ਼ ਅੰਤ ਵਾਲੀ ਹੁੰਦੀ ਹੈ ਅਤੇ ਮੰਨ ਲਵੋ ਉਹ ਚੀਜ਼ ਲੰਬੇ ਸਮੇਂ ਤੱਕ ਚੱਲਦੀ ਰਹੇ ਤਾਂ ਵੀ ਤੁਸੀਂ ਉਸਦੀ ਕੁਝ ‘ਹੈਲਪ’ (ਮਦਦ) ਨਹੀਂ

Loading...

Page Navigation
1 ... 14 15 16 17 18 19 20 21 22 23 24 25 26 27 28 29 30 31 32 33 34 35 36 37 38 39 40