Book Title: Adjust Every Where
Author(s): Dada Bhagwan
Publisher: Dada Bhagwan Aradhana Trust

View full book text
Previous | Next

Page 27
________________ 20 ਐਡਜਸਟ ਐਵਰੀਵੇਅਰ ‘ਰੈਵੋਲਿਊਸ਼ਨ ਵਾਲੇ ਇੰਜਨ ਦਾ ਕੀ ਦੋਸ਼ ? ਉਹ ਤਾਂ ਤੁਹਾਡਾ ਦੋਸ਼ ਕਿ ‘ਕਾਉਂਟਰ ਪੁਲੀ’ ਪਾਉਣਾ ਨਹੀਂ ਆਇਆ ! ਸਿੱਖੋ ਫਿਊਜ਼ ਲਗਾਉਣਾ ਇਹ ਤਾਂ ਪਛਾਣਨਾ ਹੈ ਕਿ “ਮਸ਼ੀਨਰੀ ਕਿਹੋ ਜਿਹੀ ਹੈ ! ਉਸਦਾ ਫਿਊਜ਼ ਉੱਡ ਜਾਵੇ ਤਾਂ ਉਹ ਕਿਸ ਤਰ੍ਹਾਂ ਲਗਾਉਣਾ ਹੈ ? ਸਾਹਮਣੇ ਵਾਲੇ ਦੇ ਸੁਭਾਅ ਅਨੁਸਾਰ ‘ਐਡਜਸਟ ਹੋਣਾ ਆਉਣਾ ਚਾਹੀਦਾ ਹੈ । ਸਾਡਾ ਤਾਂ, ਜੇ ਸਾਹਮਣੇ ਵਾਲੇ ਦਾ “ਫਿਊਜ਼ ਉੱਡ ਜਾਵੇ ਤਾਂ ਵੀ ਐਡਜਸਟਮੈਂਟ ਹੁੰਦਾ ਹੈ | ਪਰ ਸਾਹਮਣੇ ਵਾਲੇ ਦਾ ‘ਐਡਜਸਟਮੈਂਟ ਟੁੱਟ ਜਾਵੇ ਤਾਂ ਕੀ ਹੋਵੇਗਾ ? “ਫਿਊਜ਼’ ਉੱਡ ਗਿਆ | ਫਿਰ ਉਹ ਕੰਧਾਂ ਨਾਲ ਟਕਰਾਏਗਾ, ਦਰਵਾਜ਼ੇ ਨਾਲ ਟਕਰਾਏਗਾ ਪ੍ਰੰਤੂ ਤਾਰ ਨਹੀਂ ਟੁੱਟਦਾ | ਜੇ ਕੋਈ ਫਿਊਜ਼ ਲਗਾ ਦੇਵੇ ਤਾਂ ਫਿਰ ਸਭ ਠੀਕ-ਠਾਕ ਹੋ ਜਾਵੇਗਾ, ਨਹੀਂ ਤਾਂ ਉਦੋਂ ਤੱਕ ਉਹ ਉਲਝਨ ਵਿੱਚ ਹੀ ਰਹੇਗਾ । | ਉਮਰ ਘੱਟ ਅਤੇ ਝਮੇਲੇ ਵੱਧ ਸਭ ਤੋਂ ਵੱਡਾ ਦੁੱਖ ਕੀ ਹੈ ? ‘ਡਿਸਐਡਜਸਟਮੈਂਟ | ਉੱਥੇ ‘ਐਡਜਸਟ ਐਵਰੀਵੇਅਰ ਕਰ ਲਈਏ ਤਾਂ ਕੀ ਹਰਜ਼ ਹੈ ? ਪ੍ਰਸ਼ਨ ਕਰਤਾ : ਉਸ ਵਿੱਚ ਤਾਂ ਪੁਰਸ਼ਾਰਥ ਚਾਹੀਦਾ | ਦਾਦਾ ਸ੍ਰੀ : ਕੋਈ ਪੁਰਸ਼ਾਰਥ ਨਹੀਂ ਚਾਹੀਦਾ | ਮੇਰੀ ਆਗਿਆ ਦਾ ਪਾਲਣ ਕਰੋ ਕਿ ਦਾਦਾ ਜੀ ਨੇ ਕਿਹਾ ਹੈ ਕਿ “ਐਡਜਸਟ ਐਵਰੀਵੇਅਰ’ | ਤਾਂ ਫਿਰ ‘ਐਡਜਸਟ ਹੁੰਦਾ ਰਹੇ | ਘਰਵਾਲੀ ਕਹੇ ਕਿ, “ਤੁਸੀਂ ਚੋਰ ਹੋ । ਤਾਂ ਕਹਿਣਾ ਕਿ “ਯੂ ਆਰ ਕਰੈਕਟ (ਤੂੰ ਠੀਕ ਕਹਿੰਦੀ ਹੈਂ) ਪਤਨੀ ਡੇਢ ਸੌ ਦੀ ਸਾੜੀ ਲਿਆਉਣ ਨੂੰ ਕਹੇ ਤਾਂ ਸਾਨੂੰ ਪੱਚੀ ਰੁਪਏ ਵੱਧ ਦੇਣੇ ਚਾਹੀਦੇ ਹਨ। ਤਾਂ ਫਿਰ ਛੇ ਮਹੀਨੇ ਤੱਕ ਚੱਲਦਾ ਰਹੇ ਸਭ ਠੀਕ-ਠਾਕ ! ਏਦਾਂ ਹੈ, ਬ੍ਰਹਮਾ ਜੀ ਦੇ ਇੱਕ ਦਿਨ ਬਰਾਬਰ ਸਾਡੀ ਸਾਰੀ ਜ਼ਿੰਦਗੀ ! ਬ੍ਰਹਮਾ ਜੀ ਦਾ ਇੱਕ ਦਿਨ ਜਿਉਣਾ ਅਤੇ ਇਹ ਕੀ ਝਮੇਲਾ ? ਜੇ ਬ੍ਰਹਮਾ ਜੀ ਦੇ ਸੌ ਸਾਲ ਜਿਉਣੇ ਹੋਣ ਤਾਂ ਅਸੀਂ ਕਹਾਂਗੇ ਕਿ, “ਠੀਕ ਹੈ | ਐਡਜਸਟ ਕਿਉਂ ਹੋਈਏ ? ‘ਦਾਅਵਾ ਕਰ ਕਹਾਂਗੇ | ਪਰ ਜਿਸਨੇ ਛੇਤੀ ਨਿਬੇੜਨਾ ਹੋਵੇ, ਉਸਨੂੰ ਕੀ ਕਰਨਾ ਚਾਹੀਦਾ ? “ਐਡਜਸਟ

Loading...

Page Navigation
1 ... 25 26 27 28 29 30 31 32 33 34 35 36 37 38 39 40