Book Title: Adjust Every Where
Author(s): Dada Bhagwan
Publisher: Dada Bhagwan Aradhana Trust

View full book text
Previous | Next

Page 12
________________ ਐਡਜਸਟ ਐਵਰੀਵੇਅਰ . ਦਾਦਾ ਸ੍ਰੀ : ਝਗੜਾ ਕਰਨ ਤੋਂ ਬਾਅਦ ਕੀ ਉਹ ਗੁਲਾਬਜਾਮਣ ਬਣਾਏਗੀ ? ਨਹੀਂ ! ਬਾਅਦ ਵਿੱਚ ਵੀ ਖਿਚੜੀ ਹੀ ਖਾਣੀ ਪਵੇਗੀ ! ਪ੍ਰਸ਼ਨ ਕਰਤਾ : ਫਿਰ ਹੋਟਲ ਤੋਂ ਪਿਜ਼ਾ ਮੰਗਾਵਾਂਗੇ ! ਦਾਦਾ ਸ੍ਰੀ : ਏਦਾਂ ? ! ਅਰਥਾਤ ਇਹ ਵੀ ਗਿਆ ਅਤੇ ਉਹ ਵੀ ਗਿਆ | ਪਿਜ਼ਾ ਆ ਗਿਆ, ਨਹੀਂ ? ! ਪਰ ਸਾਡੇ ਗੁਲਾਬਜਾਮਣ ਤਾਂ ਗਏ ਨਾ ? ਉਸਦੀ ਬਜਾਏ ਜੇ ਤੁਸੀਂ ਵਾਈਫ ਨੂੰ ਕਿਹਾ ਹੋਵੇ ਕਿ, “ਤੈਨੂੰ ਜੋ ਚੰਗਾ ਲੱਗੇ ਉਹੀ ਬਣਾਓ |' ਉਸਨੂੰ ਵੀ ਕਿਸੇ ਦਿਨ (ਮਨਪਸੰਦ ਖਿਲਾਉਣ ਦਾ) ਭਾਵ ਤਾਂ ਹੋਵੇਗਾ ਨਾ | ਉਹ ਖਾਣਾ ਨਹੀਂ ਖਾਏਗੀ ? ਉਦੋਂ ਤੁਸੀਂ ਕਹੋ, ‘ਤੈਨੂੰ ਜੋ ਚੰਗਾ ਲੱਗੇ ਉਹੀ ਬਣਾਓ |' ਉਦੋਂ ਉਹ ਕਹੇਗੀ, ‘ਨਹੀਂ, ਤੁਹਾਨੂੰ ਜੋ ਚੰਗਾ ਲੱਗੇ ਉਹੀ ਬਣਾਉਣਾ ਹੈ |' ਉਦੋਂ ਤੁਸੀਂ ਕਹਿਣਾ ਕਿ, “ਗੁਲਾਬਜਾਮਣ ਬਣਾਓ | ਜੇ ਤੁਸੀਂ ਪਹਿਲਾਂ ਤੋਂ ਹੀ ਗੁਲਾਬਜਾਮਣ ਬਣਾਉਣ ਲਈ ਕਿਹਾ ਤਾਂ ਉਹ ਪੁੱਠਾ ਬੋਲੇਗੀ, “ਨਹੀਂ, ਮੈਂ ਤਾਂ ਖਿਚੜੀ ਬਣਾਉਗੀ | ਪ੍ਰਸ਼ਨ ਕਰਤਾ : ਇਸ ਤਰ੍ਹਾਂ ਦੇ ਮਤਭੇਦ ਮਿਟਾਉਣ ਲਈ ਤੁਸੀਂ ਕਿਹੜਾ ਰਾਹ ਦੱਸਦੇ ਹੋ ਦਾਦਾ ਸ੍ਰੀ : ਮੈਂ ਤਾਂ ਇਹ ਰਾਹ ਵਿਖਾਉਂਦਾ ਹਾਂ ਕਿ ‘ਐਡਜਸਟ ਐਵਰੀਵੇਅਰ’ | ਉਹ ਕਹੇ ਕਿ, “ਖਿਚੜੀ ਬਣਾਉਣੀ ਹੈ, ‘ਤਾਂ ਤੁਸੀਂ ‘ਐਡਜਸਟ ਹੋ ਜਾਓ | ਅਤੇ ਤੁਸੀਂ ਕਿਹਾ ਕਿ, “ਨਹੀਂ, ਅਜੇ ਸਾਨੂੰ ਬਾਹਰ ਜਾਣਾ ਹੈ, ਸਤਿਸੰਗ ਵਿੱਚ ਜਾਣਾ ਹੈ, ਤਾਂ ਉਸਨੂੰ “ਐਡਜਸਟ ਹੋ ਜਾਣਾ ਚਾਹੀਦਾ ਹੈ | ਜਿਹੜਾ ਪਹਿਲਾਂ ਬੋਲੇ, ਉਸਦੇ ਨਾਲ “ਐਡਜਸਟ ਹੋ ਜਾਓ | ਪ੍ਰਸ਼ਨ ਕਰਤਾ : ਫਿਰ ਤਾਂ ਪਹਿਲਾਂ ਬੋਲਣ ਲਈ ਝਗੜੇ ਹੋਣਗੇ | ਦਾਦਾ ਸ੍ਰੀ : ਹਾਂ, ਇੰਝ ਹੀ ਕਰਨਾ | ਇਸੇ ਤਰ੍ਹਾਂ ਕਰਨਾ ਪਰ ਉਸ ਦੇ ਨਾਲ ‘ਐਡਜਸਟ' ਹੋ ਜਾਣਾ | ਕਿਉਂਕਿ ਤੁਹਾਡੇ ਹੱਥ ਵਿੱਚ ਸੱਤਾ ਨਹੀਂ ਹੈ | ਉਹ ਸੱਤਾ ਕਿਸਦੇ ਹੱਥ ਵਿੱਚ ਹੈ, ਇਹ ਮੈਂ ਜਾਣਦਾ ਹਾਂ | ਇਸ ਲਈ ਇਸ ਵਿੱਚ ‘ਐਡਜਸਟ ਹੋ ਜਾਣ ਵਿੱਚ ਤੁਹਾਨੂੰ ਕੋਈ ਹਰਜ਼ ਹੈ ਭਰਾਵਾ ?

Loading...

Page Navigation
1 ... 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40