Book Title: Adjust Every Where
Author(s): Dada Bhagwan
Publisher: Dada Bhagwan Aradhana Trust

View full book text
Previous | Next

Page 14
________________ ਐਡਜਸਟ ਐਵਰੀਵੇਅਰ ਦਾਦਾ ਸ਼੍ਰੀ : ਲਓ, ਪ੍ਰੋਮਿਸ (ਵਚਨ) ਦਿਓ | ਵਾਹ ! ਇਸਨੂੰ ਕਹਿੰਦੇ ਹਨ ਸੂਰਬੀਰ ! ਪ੍ਰੋਮਿਸ (ਵਚਨ) ਦਿੱਤਾ !! ਭੋਜਨ ਵਿੱਚ ਐਡਜਸਟਮੈਂਟ ਵਿਹਾਰ ਨਿਭਾਇਆ ਕਿਸਨੂੰ ਕਹਾਂਗੇ ਕਿ ਜਿਹੜਾ ‘ਐਡਜਸਟ ਐਵਰੀਵੇਅਰ' ਹੋਇਆ | ਹੁਣ ਡਿਵੈਲਪਮੈਂਟ ਦਾ ਜ਼ਮਾਨਾ ਆਇਆ ਹੈ | ਮਤਭੇਦ ਨਾ ਹੋਣ ਦਿਓ | ਇਸ ਲਈ ਲੋਕਾਂ ਨੂੰ ਮੈਂ ਮੰਤਰ (ਸੂਤਰ) ਦਿੱਤਾ ਹੈ, ‘ਐਡਜਸਟ ਐਵਰੀਵੇਅਰ' ! ਐਡਜਸਟ, ਐਡਜਸਟ, ਐਡਜਸਟ | ਕੜੀ ਵਿੱਚ ਨਮਕ ਜ਼ਿਆਦਾ ਹੋਵੇ ਤਾਂ ਸਮਝ ਲੈਣਾ ਕਿ ਐਡਜਸਟਮੈਂਟ (ਕਰਨ ਨੂੰ), ਦਾਦਾ ਜੀ ਨੇ ਕਿਹਾ ਹੈ | ਫਿਰ ਕੜੀ ਥੋੜੀ ਜਿੰਨੀ ਖਾ ਲੈਣਾ | ਹਾਂ, ਆਚਾਰ ਯਾਦ ਆਵੇ ਤਾਂ ਫਿਰ ਮੰਗਵਾ ਲੈਣਾ ਕਿ ਥੋੜਾ ਜਿੰਨਾ ਆਚਾਰ ਲੈ ਆਓ | ਪਰ ਝਗੜਾ ਨਹੀਂ, ਘਰ ਵਿੱਚ ਝਗੜਾ ਨਾ ਹੋਵੇ | ਖੁਦ ਕਿਸੇ ਮੁਸ਼ਕਿਲ ਵਿੱਚ ਹੋਈਏ, ਤਾਂ ਉੱਥੇ ਖੁਦ ਹੀ ਐਡਜਸਟਮੈਂਟ ਕਰ ਲਵੋ, ਤਾਂ ਹੀ ਸੰਸਾਰ ਸੁੰਦਰ ਲੱਗੇ | ਨਾ ਭਾਉਂਦਾ ਹੋਵੇ ਤਾਂ ਵੀ ਨਿਭਾਓ ਤੁਹਾਡੇ ਨਾਲ ਜੋ-ਜੋ ਡਿਸਐਡਜਸਟ ਹੋਣ ਆਵੇ, ਉਸ ਨਾਲ ਤੁਸੀਂ ਐਡਜਸਟ ਹੋ ਜਾਵੋ | ਰੋਜ਼ਾਨਾ ਜੀਵਨ ਵਿੱਚ ਜੇ ਸੱਸ-ਨੂੰਹ ਦੇ ਵਿੱਚ ਜਾਂ ਦਰਾਣੀ-ਜਠਾਈ ਵਿੱਚ ਡਿਸਐਡਜਸਟਮੈਂਟ ਹੁੰਦਾ ਹੋਵੇ, ਤਾਂ ਜਿਸਨੇ ਇਹ ਸੰਸਾਰ ਦੇ ਚੱਕਰ ਵਿੱਚੋਂ ਨਿਕਲਣਾ ਹੋਵੇ, ਉਸਨੂੰ ਐਡਜਸਟ ਹੋ ਜਾਣਾ ਹੀ ਚਾਹੀਦਾ ਹੈ | ਪਤੀ-ਪਤਨੀ ਵਿੱਚੋਂ ਜੇ ਕੋਈ ਇੱਕ ਸੰਬੰਧ ਵਿੱਚ ਦਰਾਰ ਪਾਉਂਦਾ ਹੋਵੇ, ਤਾਂ ਦੂਜੇ ਨੂੰ ਜੋੜ ਲੈਣਾ ਚਾਹੀਦਾ ਹੈ, ਤਾਂ ਹੀ ਸੰਬੰਧ ਨਿਭੇਗਾ ਅਤੇ ਸ਼ਾਂਤੀ ਰਹੇਗੀ | ਜਿਸਨੂੰ ਐਡਜਸਟਮੈਂਟ ਲੈਣਾ ਨਹੀਂ ਆਉਂਦਾ, ਉਸਨੂੰ ਲੋਕ ਮੈਂਟਲ (ਪਾਗਲ) ਕਹਿੰਦੇ ਹਨ | ਇਸ ਰਿਲੇਟਿਵ ਸੱਚ ਵਿੱਚ ਜ਼ਰਾ ਜਿੰਨੀ ਵੀ ਜ਼ਿਦ (ਆਗ੍ਰਹ) ਕਰਨ ਦੀ ਲੋੜ ਨਹੀਂ ਹੈ | ‘ਮਨੁੱਖ’ ਕੌਣ ਕਹਾਵੇ, ਜਿਹੜਾ ਐਵਰੀਵੇਅਰ ਐਡਜਸਟੇਬਲ ਹੋਵੇ | ਚੋਰ ਨਾਲ ਵੀ ਐਡਜਸਟ ਹੋ ਜਾਣਾ ਚਾਹੀਦਾ ਹੈ | ਸੁਧਾਰੋ ਜਾਂ ਐਡਜਸਟ ਹੋ ਜਾਓ ? ਹਰ ਗੱਲ ਵਿੱਚ ਅਸੀਂ ਸਾਹਮਣੇ ਵਾਲੇ ਨਾਲ ਐਡਜਸਟ ਹੋ ਜਾਈਏ ਤਾਂ ਕਿੰਨਾ

Loading...

Page Navigation
1 ... 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40