Book Title: Adjust Every Where
Author(s): Dada Bhagwan
Publisher: Dada Bhagwan Aradhana Trust
View full book text
________________
18
ਐਡਜਸਟ ਐਵਰੀਵੇਅਰ ਹੋਏ ਦੀ ਕੀ ਹਾਲਤ ਹੋ ਜਾਏਗੀ ? ਬੈਠਣ ਵਾਲਿਆਂ ਦੀ ਦੁਰਦਸ਼ਾ ਹੋ ਜਾਏਗੀ ਨਾ ! ਇਸ ਲਈ ਪ੍ਰਕ੍ਰਿਤੀ ਪਛਾਣੋ | ਘਰ ਵਿੱਚ ਸਭ ਦੀ ਪ੍ਰਕ੍ਰਿਤੀ ਪਛਾਣ ਲੈਣੀ ਹੈ |
| ਇਸ ਕਲਯੁਗ ਵਿੱਚ ਪ੍ਰਕ੍ਰਿਤੀ ਖੇਤ ਵਰਗੀ ਨਹੀਂ ਹੈ, ਬਗੀਚੇ ਦੇ ਵਰਗੀ ਹੈ | ਇੱਕ ਚੰਪਾ, ਦੂਜਾ ਗੁਲਾਬ, ਮੋਗਰਾ, ਚਮੇਲੀ ਵਰਗਾ, ਇਸ ਲਈ ਸਾਰੇ ਲੜਦੇ ਹਨ | ਇੱਕ ਕਹੇਗਾ ਕਿ ਮੇਰਾ ਇੰਝ ਹੈ ਤਾਂ ਦੂਜਾ ਕਹੇਗਾ ਕਿ ਮੇਰਾ ਇੰਝ ਹੈ | ਤਦ ਇੱਕ ਕਹੇਗਾ ਕਿ ਤੇਰੇ ਵਿੱਚ ਕੰਡੇ ਹਨ, ਚਲਿਆ ਜਾ, ਤੇਰੇ ਨਾਲ ਕੌਣ ਖੜਾ ਹੋਵੇਗਾ ? ਏਦਾਂ ਹੀ ਝਗੜੇ ਚਲਦੇ ਰਹਿੰਦੇ ਹਨ।
ਕਾਉਟਰ ਪੁਲੀ ਦੀ ਕਰਾਮਾਤ ਪਹਿਲਾਂ ਅਸੀਂ ਆਪਣਾ ਵਿਚਾਰ ਪ੍ਰਗਟ ਨਾ ਕਰੀਏ । ਸਾਹਮਣੇ ਵਾਲੇ ਤੋਂ ਪੁੱਛੀਏ ਕਿ ਇਸਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ? ਸਾਹਮਣੇ ਵਾਲਾ ਆਪਣੀ ਗੱਲ ਉੱਤੇ ਅੜਿਆ ਰਹੇ, ਤਾਂ ਮੈਂ ਆਪਣੀ ਗੱਲ ਛੱਡ ਦਿੰਦਾ ਹਾਂ। ਅਸੀਂ ਤਾਂ ਇਹੀ ਵੇਖਣਾ ਹੈ ਕਿ ਕਿਸੇ ਤਰ੍ਹਾਂ ਵੀ, ਸਾਹਮਣੇ ਵਾਲੇ ਨੂੰ ਦੁੱਖ ਨਾ ਹੋਵੇ | ਸਾਡਾ ਵਿਚਾਰ ਸਾਹਮਣੇ ਵਾਲੇ ਉੱਤੇ ਥੋਪਣਾ ਨਹੀਂ ਹੈ | ਸਾਹਮਣੇ ਵਾਲੇ ਦਾ ਵਿਚਾਰ (ਅਭਿਏ) ਸਾਨੂੰ ਲੈਣਾ ਚਾਹੀਦਾ ਹੈ । ਅਸੀਂ ਤਾਂ ਸਾਰਿਆਂ ਦੇ ਵਿਚਾਰ ਸਵੀਕਾਰ ਕਰਕੇ “ਗਿਆਨੀ” ਹੋਏ ਹਾਂ । ਮੈਂ ਆਪਣਾ ਵਿਚਾਰ ਕਿਸੇ ਉੱਤੇ ਥੋਪਣ ਜਾਵਾਂਗਾ ਤਾਂ ਮੈਂ ਹੀ ਕੱਚਾ ਪੈ ਜਾਵਾਂਗਾ ? ਸਾਡੇ ਵਿਚਾਰ ਤੋਂ ਕਿਸੇ ਨੂੰ ਦੁੱਖ ਨਹੀਂ ਹੋਣਾ ਚਾਹੀਦਾ।
ਤੁਹਾਡੇ ‘ਰੈਵੋਲਿਊਸ਼ਨ ਅਠਾਰਾਂ ਸੌ ਦੇ ਹੋਣ ਅਤੇ ਸਾਹਮਣੇ ਵਾਲੇ ਦੇ ਛੇ ਸੌ ਦੇ ਹੋਣ ਅਤੇ ਤੁਸੀਂ ਆਪਣਾ ਵਿਚਾਰ ਉਸ ਉੱਤੇ ਥੋਪ ਦਿਓ, ਤਾਂ ਉਸਦਾ ‘ਇੰਜਨ ਟੁੱਟ ਜਾਏਗਾ Tਉਸਦੇ ਸਾਰੇ ‘ਗਿਯਰ ਬਦਲਣੇ ਪੈਣਗੇ। ਪ੍ਰਸ਼ਨ ਕਰਤਾ : ‘ਰੈਵੋਲਿਊਸ਼ਨ ਮਤਲਬ ਕੀ ? ਦਾਦਾ ਸ੍ਰੀ : ਇਹ ਸੋਚਣ ਦੀ ਸਪੀਡ ਹੈ, ਜੋ ਹਰੇਕ ਦੀ ਅਲੱਗ-ਅਲੱਗ ਹੁੰਦੀ ਹੈ | ਕੁਝ ਘਟਨਾ ਹੋਈ ਹੋਵੇ ਤਾਂ ਮਨ ਇੱਕ ਮਿੰਟ ਵਿੱਚ ਤਾਂ ਬਹੁਤ ਸਾਰਾ ਵਿਖਾ ਦੇਵੇ | ਉਸਦੇ ਸਾਰੇ ਨਤੀਜੇ (ਪਰਿਆਏ) ‘ਐਟ ਏ ਟਾਇਮ ਦਿਖਾ ਦੇਵੇ । ਇਹ ਵੱਡੇ-ਵੱਡੇ ਪਰੈਜ਼ੀਡੈਂਟਾਂ

Page Navigation
1 ... 23 24 25 26 27 28 29 30 31 32 33 34 35 36 37 38 39 40