Book Title: Adjust Every Where
Author(s): Dada Bhagwan
Publisher: Dada Bhagwan Aradhana Trust

View full book text
Previous | Next

Page 10
________________ ਐਡਜਸਟ ਐਵਰੀਵੇਅਰ ਦੀ | ਫਿਰ ਵੀ ਅਸੀਂ ਕੀ ਕਹਿੰਦੇ ਹਾਂ ਕਿ ਜ਼ਮਾਨੇ ਦੇ ਨਾਲ ਐਡਜਸਟ ਹੋ ਜਾਈਏ | ਮੁੰਡਾ ਨਵੀਂ ਟੋਪੀ ਪਾ ਕੇ ਆਵੇ, ਤਾਂ ਉਸਨੂੰ ਏਦਾਂ ਨਹੀਂ ਕਹਿਣਾ ਚਾਹੀਦਾ ਕਿ ਇਹੋ ਜਿਹੀ ਕਿੱਥੋਂ ਲੈ ਕੇ ਆਇਆ ? ਉਸਦੇ ਬਜਾਇ ਐਡਜਸਟ ਹੋ ਕੇ ਪੁੱਛੋ ਕਿ, ਏਨੀ ਸੋਹਣੀ ਟੋਪੀ ਕਿੱਥੋਂ ਲੈ ਕੇ ਆਇਆ ? ਕਿੰਨੇ ਦੀ ਲਿਆਇਆਂ ? ਬਹੁਤ ਸਸਤੀ ਮਿਲ ਗਈ ? ਇਸ ਤਰ੍ਹਾਂ ਐਡਜਸਟ ਹੋ ਜਾਉ | | ਸਾਡਾ ਧਰਮ ਕੀ ਕਹਿੰਦਾ ਹੈ ਕਿ ਅਸੁਵਿਧਾ ਵਿੱਚ ਸੁਵਿਧਾ ਦੇਖੋ | ਰਾਤ ਨੂੰ ਮੈਨੂੰ ਵਿਚਾਰ ਆਇਆ ਕਿ, “ਇਹ ਚੰਦਰ ਮੈਲੀ ਹੈ | ਪਰ ਫਿਰ ਐਡਜਸਟਮੈਂਟ ਲੈ ਲਿਆ ਤਾਂ ਫਿਰ ਏਨੀ ਮੁਲਾਇਮ ਮਹਿਸੂਸ ਹੋਈ ਕਿ ਗੱਲ ਹੀ ਨਾ ਪੁੱਛੋ | ਪੰਚਇੰਦਰੀ ਗਿਆਨ ਅਸੁਵਿਧਾ ਵਿਖਾਵੇ ਤਾਂ ਆਤਮ ਗਿਆਨ ਸੁਵਿਧਾ ਵਿਖਾਵੇ | ਇਸ ਲਈ ਆਤਮਾ ਵਿੱਚ ਹੀ ਰਹੀਏ | ਦੁਰਗੰਧ (ਬਦਬੋ) ਨਾਲ ਐਡਜਸਟਮੈਂਟ ਜੇ ਬਾਂਦਰਾ ਦੀ ਖਾੜੀ (ਜਗ੍ਹਾ ਦਾ ਨਾਮ) ਵਿੱਚੋਂ ਬਦਬੋ ਆਵੇ, ਤਾਂ ਉਸਦੇ ਨਾਲ ਕੀ ਲੜਨ ਜਾਓਗੇ ? ਇਸ ਤਰ੍ਹਾਂ ਇਹ ਮਨੁੱਖ ਵੀ ਬਦਬੋ ਫੈਲਾਉਂਦੇ ਹਨ, ਤਾਂ ਕੀ ਅਸੀਂ ਉਹਨਾਂ ਨੂੰ ਕੁਝ ਕਹਿਣ ਜਾਈਏ ? ਬਦਬੋ ਫੈਲਾਉਣ ਉਹ ਸਾਰੀਆਂ ਖਾੜੀਆਂ ਕਹਾਉਣ ਅਤੇ ਸੁਗੰਧ ਫੈਲਾਉਣ ਉਹ ਬਾਗ ਕਹਾਉਣ | ਜਿਸ-ਜਿਸ ਦੇ ਕੋਲੋਂ ਬਦਬੂ ਆਉਂਦੀ ਹੈ, ਉਹ ਸਾਰੇ ਕਹਿੰਦੇ ਹਨ ਕਿ ‘ਤੁਸੀਂ ਸਾਡੇ ਨਾਲ ਵੀਰਾਗ ਰਹੋ |' ਇਹ ਤਾਂ ਚੰਗਾ-ਮਾੜਾ ਕਹਿਣ ਨਾਲ ਉਹ ਸਾਨੂੰ ਸਤਾਉਂਦੇ ਹਨ | ਸਾਨੂੰ ਤਾਂ ਦੋਹਾਂ ਨੂੰ ਬਰਾਬਰ ਕਰ ਦੇਣਾ ਹੈ | ਇਸਨੂੰ ‘ਚੰਗਾ` ਕਿਹਾ, ਇਸ ਲਈ ਉਹ “ਮਾੜਾ ਹੋਇਆ | ਇਸੇ ਕਾਰਨ ਉਹ ਸਤਾਉਂਦਾ ਹੈ | ਪਰ ਦੋਹਾਂ ਦਾ ‘ਮਿਕਸਚਰ’ ਕਰ ਦੇਈਏ, ਤਾਂ ਫਿਰ ਅਸਰ ਨਹੀਂ ਰਹਿੰਦਾ ਹੈ | “ਐਡਜਸਟ ਐਵਰੀਵੇਅਰ ਦੀ ਅਸੀਂ ਖੋਜ਼ ਕੀਤੀ ਹੈ | ਕੋਈ ਸੱਚ ਬੋਲ ਰਿਹਾ ਹੋਵੇ ਤਾਂ ਉਸਦੇ ਨਾਲ ਵੀ ਅਤੇ ਕੋਈ ਝੂਠ ਬੋਲ ਰਿਹਾ ਹੋਵੇ ਉਸਦੇ ਨਾਲ ਵੀ ‘ਐਡਜਸਟ ਹੋ ਜਾਓ | ਸਾਨੂੰ ਕੋਈ ਕਹੇ ਕਿ ‘ਤੁਹਾਡੇ ਵਿੱਚ ਅਕਲ ਨਹੀਂ ਹੈ |' ਉਦੋਂ ਅਸੀਂ ਤੁਰੰਤ ਉਸਦੇ ਨਾਲ ‘ਐਡਜਸਟ ਹੋ ਕੇ ਕਹੀਏ ਕਿ, (ਮੇਰੇ ਵਿੱਚ) ਉਹ ਤਾਂ ਪਹਿਲਾਂ ਤੋਂ ਹੀ ਨਹੀਂ ਸੀ | ਅੱਜ ਤੂੰ ਕਿੱਥੋਂ ਲੱਭਣ ਆਇਆ ? ਤੈਨੂੰ ਤਾਂ ਅੱਜ ਪਤਾ ਲੱਗਾ ਹੈ, ਪਰ ਮੈਂ

Loading...

Page Navigation
1 ... 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40