Book Title: Self Realization
Author(s): Dada Bhagwan
Publisher: Dada Bhagwan Aradhana Trust

View full book text
Previous | Next

Page 36
________________ ਵੀਰਾਗ ਸੀ, ਇਸ ਲਈ ਉਸਦਾ ਅਸਰ ਅੱਜ ਤੱਕ ਚੱਲ ਰਿਹਾ ਹੈ।ਤਾਂ ‘ਗਿਆਨੀ ਪੁਰਖ’ ਦੀ ਬਾਣੀ ਦਾ ਵੀ ਅਸਰ ਹੁੰਦਾ ਹੈ । ਵੀਰਾਗ ਬਾਣੀ ਦੇ ਇਲਾਵਾ ਦੂਸਰਾ ਕੋਈ ਉਪਾਅ ਨਹੀ ਹੈ। | ਪ੍ਰਤੱਖ ਪਹਿਚਾਣ ਨਾ ਮਿਲੇ ਤਾਂ ਪ੍ਰਸ਼ਨ ਕਰਤਾ : ਦਾਦਾ, ਜੇ ਪਹਿਚਾਣ ਵਿੱਚ ਨਾ ਰਹਿ ਸਕੀਏ, ਤਾਂ ਕਿਤਾਬਾਂ ਕਿੰਨੀ ਮਦਦ ਕਰਦੀਆਂ ਹਨ ? ਦਾਦਾ ਸ੍ਰੀ : ਸਭ ਮਦਦ ਕਰਦੀਆਂ ਹਨ । ਇੱਥੋਂ ਤੱਕ ਕਿ ਦਾਦਾ ਦੀ ਹਰੇਕ ਚੀਜ਼, ਦਾਦਾ ਦੇ ਉਹ ਸ਼ਬਦ ਹਨ (ਪੁਸਤਕ ਦੇ), ਉਦੇਸ਼ ਜੋ ਦਾਦਾ ਦਾ ਹੈ, ਮਤਲਬ ਸਾਰੀਆਂ ਚੀਜ਼ਾਂ ਹੈਲਪ ਕਰਦੀਆਂ ਹਨ। ਪ੍ਰਸ਼ਨ ਕਰਤਾ : ਪਰ ਪ੍ਰਤੱਖ ਪਹਿਚਾਣ ਅਤੇ ਇਸ ਵਿਚ ਅੰਤਰ ਰਹੇਗਾ ਨਾ ? ਦਾਦਾ ਸ੍ਰੀ : ਉਹ ਤਾਂ, ਜੇ ਅੰਤਰ ਦੇਖਣ ਜਾਈਏ ਤਾਂ ਸਾਰਿਆਂ ਵਿਚ ਅੰਤਰ ਹੁੰਦਾ ਹੈ। ਇਸ ਲਈ ਸਾਨੂੰ ਤਾਂ ਜਿਸ ਸਮੇਂ ਜੋ ਆਇਆ ਉਹ ਕਰਨਾ ਹੈ । ਦਾਦਾ ਨਾ ਹੋਣ ਤਾਂ ਕੀ ਕਰੋਗੇ ? ਦਾਦਾ ਜੀ ਦੀ ਕਿਤਾਬ ਹੈ, ਉਹ ਪੜਨਾ । ਪੁਸਤਕ ਵਿਚ ਦਾਦਾ ਜੀ ਹੀ ਹਨ ? ਨਹੀਂ ਤਾਂ ਅੱਖਾਂ ਬੰਦ ਕੀਤੀਆਂ ਕਿ ਤੁਰੰਤ ਦਾਦਾ ਜੀ ਦਿਖਾਈ ਦੇਣਗੇ। | 15. ਪੰਜ ਆਗਿਆ ਨਾਲ ਜਗਤ ਨਿਰਦੋਸ਼ ‘ਸਵਰੂਪ ਗਿਆਨ ਬਿਨਾਂ ਤਾਂ ਭੁੱਲ ਦਿੱਖਦੀ ਹੀ ਨਹੀਂ ਹੈ । ਕਿਉਂਕਿ “ਮੈਂ ਹੀ ਚੰਦੂ ਭਾਈ ਹਾਂ ਅਤੇ ਮੇਰੇ ਵਿੱਚ ਕੋਈ ਦੋਸ਼ ਨਹੀਂ ਹੈ, ਮੈਂ ਤਾਂ ਸਿਆਣਾ-ਸਮਝਦਾਰ ਹਾਂ, ਇਸ ਤਰ੍ਹਾਂ ਰਹਿੰਦਾ ਹੈ ਅਤੇ ‘ਸਵਰੂਪ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਤੁਸੀਂ ਪੱਖਪਾਤ ਰਹਿਤ ਹੋਏ, ਮਨ-ਵਚਨ-ਕਾਇਆ ਉੱਤੇ ਤੁਹਾਨੂੰ ਪੱਖਪਾਤ ਨਹੀਂ ਰਿਹਾ । ਇਸ ਲਈ ਖੁਦ ਦੀਆਂ ਭੁੱਲਾਂ, ਤੁਹਾਨੂੰ ਖੁਦ ਨੂੰ ਦਿਖਦੀਆਂ ਹਨ। ਜਿਸਨੂੰ ਖੁਦ ਦੀ ਭੁੱਲ ਦਾ ਪਤਾ ਚੱਲੇਗਾ, ਜਿਸਨੂੰ ਹਰ ਪਲ ਆਪਣੀ ਭੁੱਲ ਦਿਖੇਗੀ, ਜਿੱਥੇ-ਜਿੱਥੇ ਹੋਵੇ ਉੱਥੇ ਦਿਖੇ, ਨਹੀਂ ਹੋਵੇ ਉੱਥੇ ਨਾ ਦਿਖੇ, ਉਹ ਖੁਦ ‘ਪ੍ਰਮਾਤਮਾ ਸਵਰੂਪ’ ਹੋ ਗਿਆ ! ਮੈਂ ਚੰਦੂ ਭਾਈ ਨਹੀਂ, ਮੈਂ ਸ਼ੁੱਧ ਆਤਮਾ ਹਾਂ ਇਹ ਸਮਝਣ ਤੋਂ ਬਾਅਦ ਹੀ 33

Loading...

Page Navigation
1 ... 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70