Book Title: Self Realization
Author(s): Dada Bhagwan
Publisher: Dada Bhagwan Aradhana Trust
Catalog link: https://jainqq.org/explore/030143/1

JAIN EDUCATION INTERNATIONAL FOR PRIVATE AND PERSONAL USE ONLY
Page #1 -------------------------------------------------------------------------- ________________ ਆਤਮ ਸਾਖਸਾਤਕਾਰ ਪ੍ਰਾਪਤ ਕਰਨ ਦੇ ਲਈ ਸਰਲ ਅਤੇ ਸਟੀਕ ਵਿਗਿਆਨ ਗਿਆਨੀ ਪੁਰਖ ਦਾਦਾ ਸ੍ਰੀ (ਦਾਦਾ ਭਗਵਾਨ) Page #2 -------------------------------------------------------------------------- ________________ ਗਿਆਨੀ ਪੁਰਖ ਦਾਦਾ ਭਗਵਾਨ ਦੀ ਦਿਵਯ ਗਿਆਨਵਾਈ ਸੰਕਲਨ : ਪੂਜਨੀਕ ਸ਼੍ਰੀ ਦੀਪਕ ਭਾਈ ਦੇਸਾਈ ਆਤਮ ਸਾਖ਼ਸ਼ਾਤਕਾਰ ਪ੍ਰਾਪਤ ਕਰਨ ਦਾ ਸਰਲ ਅਤੇ ਸਟੀਕ ਵਿਗਿਆਨ ਪ੍ਰਕਾਸ਼ਕ : ਸ੍ਰੀ ਅਜੀਤ ਸੀ. ਪਟੇਲ, ਦਾਦਾ ਭਗਵਾਨ ਅਰਾਧਨਾ ਸਟ, 5, ਮਮਤਾ ਪਾਰਕ ਸੋਸਾਇਟੀ, ਨਵ ਗੁਜਰਾਤ ਕਾਲੇਜ ਦੇ ਪਿੱਛੇ, ਉਸਮਾਨਪੁਰਾ,ਅਹਿਮਦਾਬਾਦ - 380014, ਗੁਜਰਾਤ, ਫੋਨ- (079) 39830100 © All Rights reserved - Deepakbhai Desai Trimandir, Simandhar City, Ahmedabad- Kalol Highway, Adalaj, Dist. - Gandhinagar- 382421, Gujrat, India. No part of this book may be used or reproduced in any manner whatsoever without written permission from the holder of the copyright. ਸੰਸਕਰਨ : ਦੂਜਾ, ਜੁਲਾਈ 2015, 2000 ਕਾਪੀਆਂ ਭਾਵ ਮੁਲ : “ਪਰਮ ਵਿਨਯਾ’ ਅਤੇ ‘ਮੈਂ ਕੁਝ ਵੀ ਜਾਣਦਾ ਨਹੀਂ, ਇਹ ਭਾਵ! ਵਯ ਮੁੱਲ : 10 ਰੁਪਏ ਮੁਦਰਕ : ਅੰਬਾ ਓਫ਼ਸੇਟ, ਪਾਰਸ਼ਵਨਾਥ ਚੈਂਬਰਜ਼, ਨਵੀਂ ਰਿਜ਼ਰਵ ਬੈਂਕ ਦੇ ਕੋਲ ਇੱਕਮਟੈਕਸ, ਅਹਿਮਦਾਬਾਦ-380014.ਫੋਨ: (079) 27542964 Page #3 -------------------------------------------------------------------------- ________________ ਦਾਦਾ ਭਗਵਾਨ ਕੌਣ ? ਜੂਨ 1958 ਦੀ ਇੱਕ ਸ਼ਾਮ ਦਾ ਕਰੀਬ ਛੇ ਵਜੇ ਦਾ ਸਮਾਂ, ਭੀੜ ਨਾਲ ਭਰਿਆ ਸੁਰਤ ਸ਼ਹਿਰ ਦਾ ਰੇਲਵੇ ਸਟੇਸ਼ਨ, ਪਲੇਟਫਾਰਮ ਨੰ : 3 ਦੀ ਬੈਂਚ ਉੱਤੇ ਬੈਠੇ ਸ੍ਰੀ ਅੰਬਾਲਾਲ ਮੂਲਜੀਭਾਈ ਪਟੇਲ ਰੂਪੀ ਦੇਹ ਮੰਦਰ ਵਿੱਚ ਕੁਦਰਤ ਤੌਰ ਤੇ, ਅਕ੍ਰਮ ਰੂਪ ਵਿੱਚ, ਕਈ ਜਨਮਾਂ ਤੋਂ ਪ੍ਰਗਟ ਹੋਣ ਲਈ ਵਿਆਕੁਲ ‘ਦਾਦਾ ਭਗਵਾਨ ਪੂਰਨ ਰੂਪ ਵਿੱਚ ਪ੍ਰਗਟ ਹੋਏ | ਅਤੇ ਕੁਦਰਤ ਨੇ ਸਿਰਜਿਆ ਅਧਿਆਤਮ ਦਾ ਅਦਭੁਤ ਅਚੰਭਾ । ਇੱਕ ਹੀ ਘੰਟੇ ਵਿੱਚ ਉਹਨਾਂ ਨੂੰ ਵਿਸ਼ਵ ਦਰਸ਼ਨ ਹੋਇਆ । ਮੈਂ ਕੌਣ ? ਭਗਵਾਨ ਕੌਣ ? ਜਗਤ ਕੌਣ ਚਲਾਉਂਦਾ ਹੈ ? ਕਰਮ ਕੀ ਹਨ ? ਮੁਕਤੀ ਕੀ ਹੈ ? ਆਦਿ ਜਗਤ ਦੇ ਸਾਰੇ ਅਧਿਆਤਮਿਕ ਪ੍ਰਸ਼ਨਾਂ ਦਾ ਪੂਰਾ ਰਹੱਸ ਪ੍ਰਗਟ ਹੋਇਆ । ਇਸ ਤਰ੍ਹਾਂ ਕੁਦਰਤ ਨੇ ਵਿਸ਼ਵ ਦੇ ਸਾਹਮਣੇ ਇੱਕ ਅਦੁੱਤੀ ਪੂਰਨ ਦਰਸ਼ਨ ਪੇਸ਼ ਕੀਤਾ ਅਤੇ ਉਸਦੇ ਮਾਧਿਅਮ (ਜ਼ਰਿਆ) ਬਣੇ ਸ੍ਰੀ ਅੰਬਾਲਾਲ ਮੂਜੀ ਭਾਈ ਪਟੇਲ, ਗੁਜਰਾਤ ਦੇ ਚਰੋਤਰ ਖੇਤਰ ਦੇ ਭਾਦਰਣ ਪਿੰਡ ਦੇ ਪੱਟੀਦਾਰ, ਪੇਸ਼ੇ ਤੋਂ ਕੰਟਰੈਕਟਰ, ਫਿਰ ਵੀ ਪੂਰਨ ਰੂਪ ਵਿੱਚ ਵੀਰਾਗ ਪੁਰਖ ! ‘ਵਪਾਰ ਵਿੱਚ ਧਰਮ ਹੋਣਾ ਚਾਹੀਦਾ ਹੈ, ਧਰਮ ਵਿੱਚ ਵਪਾਰ ਨਹੀਂ', ਇਸ ਸਿਧਾਂਤ ਨਾਲ ਉਹਨਾਂ ਨੇ ਪੂਰਾ ਜੀਵਨ ਬਤੀਤ ਕੀਤਾ। ਜੀਵਨ ਵਿੱਚ ਕਦੇ ਵੀ ਉਹਨਾਂ ਨੇ ਕਿਸੇ ਦੇ ਕੋਲੋਂ ਪੈਸਾ ਨਹੀਂ ਲਿਆ, ਸਗੋਂ ਅਪਣੀ ਕਮਾਈ ਨਾਲ ਭਗਤਾਂ ਨੂੰ ਯਾਤਰਾ ਕਰਵਾਉਂਦੇ ਸਨ। | ਉਹਨਾਂ ਨੂੰ ਜੋ ਪ੍ਰਾਪਤ ਹੋਇਆ, ਉਸੀ ਤਰ੍ਹਾਂ ਸਿਰਫ਼ ਦੋ ਹੀ ਘੰਟਿਆਂ ਵਿੱਚ ਹੋਰ ਯਾਜਕ ਜਨਾਂ (ਮੁਮਕਸ਼ੂ ਜਨਾਂ) ਨੂੰ ਵੀ ਉਹ ਆਪਣੇ ਸਿੱਧ ਹੋਏ ਗਿਆਨ ਪ੍ਰਯੋਗ ਨਾਲ ਆਤਮ ਗਿਆਨ ਦੀ ਪ੍ਰਾਪਤੀ ਕਰਵਾਉਂਦੇ ਸਨ। ਉਹਨਾਂ ਦੇ ਅਦਭੁਤ ਸਿੱਧ ਹੋਏ ਗਿਆਨ ਪ੍ਰਯੋਗ ਤੋਂ । ਉਸਨੂੰ ਅਕ੍ਰਮ ਮਾਰਗ ਕਿਹਾ। ਅਕ੍ਰਮ, ਭਾਵ ਬਿਨਾਂ ਕ੍ਰਮ ਦੇ, ਅਤੇ ਕੁਮ ਭਾਵ ਪੌੜੀਆਂ ਨਾਲ ਉੱਪਰ ਚੜਨਾ | ਅਕ੍ਰਮ ਭਾਵ ਲਿਫਟ ਮਾਰਗ, ਸ਼ਾਰਟ ਕਟ॥ ਉਹ ਖੁਦ ਹਰੇਕ ਨੂੰ ‘ਦਾਦਾ ਭਗਵਾਨ ਕੋਣ ?' ਦਾ ਰਹੱਸ ਦੱਸਦੇ ਹੋਏ ਕਹਿੰਦੇ ਸਨ ਕਿ “ਇਹ ਜੋ ਤੁਹਾਨੂੰ ਦਿਖਾਈ ਦਿੰਦੇ ਹਨ ਉਹ ਦਾਦਾ ਭਗਵਾਨ ਨਹੀਂ ਹਨ, ਉਹ ਤਾਂ ‘ਏ. ਐਮ. ਪਟੇਲ’ ਹਨ। ਅਸੀਂ ਗਿਆਨੀ ਪੁਰਖ ਹਾਂ ਅਤੇ ਅੰਦਰ ਪ੍ਰਗਟ ਹੋਏ ਹਨ, ਉਹ ‘ਦਾਦਾ ਭਗਵਾਨ ਹਨ । ਦਾਦਾ ਭਗਵਾਨ ਤਾਂ ਚੌਦਾਂ ਲੋਕ ਦੇ ਨਾਥ ਹਨ।ਉਹ ਤੁਹਾਡੇ ਵਿੱਚ ਵੀ ਹਨ, ਸਾਰਿਆਂ ਵਿੱਚ ਹਨ। ਤੁਹਾਡੇ ਵਿੱਚ ਪ੍ਰਗਟ ਨਹੀਂ ਹੋਏ ਹਨ ਅਤੇ ‘ਇੱਥੇ ਸਾਡੇ ਅੰਦਰ ਸੰਪੂਰਨ ਰੂਪ ਵਿੱਚ ਵਿਅਕਤ (ਪ੍ਰਗਟ) ਹੋਏ ਹਨ। ਦਾਦਾ ਭਗਵਾਨ ਨੂੰ ਮੈਂ ਵੀ ਨਮਸਕਾਰ ਕਰਦਾ ਹਾਂ । Page #4 -------------------------------------------------------------------------- ________________ ਅਮ ਵਿਗਿਆਨ ਆਤਮ ਸਾਖ਼ਸ਼ਾਤਕਾਰ ਪ੍ਰਾਪਤ ਕਰਨ ਦੇ ਲਈ ਸਰਲ ਅਤੇ ਸਟੀਕ ਵਿਗਿਆਨ 1. ਮਨੁੱਖੀ ਜੀਵਨ ਦਾ ਮਕਸਦ ਕੀ ਹੈ ? ਇਹ ਤਾਂ ਪੂਰੀ ਲਾਈਫ ਹੀ ਫਰੈਕਚਰ ਹੋ ਗਈ ਹੈ। ਕਿਉਂ ਜੀਅ ਰਹੇ ਹਾਂ, ਉਸਦਾ ਵੀ ਪਤਾ ਨਹੀਂ ਹੈ । ਇਹ ਬਿਨਾਂ ਮਕਸਦ ਦਾ ਜੀਵਨ, ਇਸਦਾ ਕੋਈ ਮਤਲਬ ਹੀ ਨਹੀਂ ਹੈ । ਲੱਛਮੀ ਆਉਂਦੀ ਹੈ ਅਤੇ ਖਾ-ਪੀ ਕੇ ਮੌਜਾਂ ਕਰਦੇ ਹਨ ਅਤੇ ਸਾਰਾ ਦਿਨ ਵਰੀਜ਼ (ਚਿੰਤਾ) ਕਰਦੇ ਰਹਿੰਦੇ ਹਨ, ਇਸ ਨੂੰ ਜੀਵਨ ਦਾ ਮਕਸਦ ਕਿਵੇਂ ਕਹਿ ਸਕਦੇ ਹਾਂ ? ਮਨੁੱਖਤਾ ਨੂੰ ਇੰਝ ਹੀ ਵਿਅਰਥ ਗਵਾਉਣਾ ਇਸਦਾ ਕੀ ਮਤਲਬ ਹੈ ? ਤਾਂ ਫਿਰ ਮਨੁੱਖਤਾ ਪ੍ਰਾਪਤ ਹੋਣ ਤੋਂ ਬਾਅਦ ਖੁਦ ਦੇ ਮਕਸਦ ਤੱਕ ਪਹੁੰਚਣ ਲਈ ਕੀ ਕਰਨਾ ਚਾਹੀਦਾ ਹੈ ? ਸੰਸਾਰ ਦੇ ਸੁੱਖ ਚਾਹੁੰਦੇ ਹੋ, ਭੌਤਿਕ ਸੁੱਖ, ਤਾਂ ਤੁਹਾਡੇ ਕੋਲ ਜੋ ਕੁਝ ਵੀ ਹੈ, ਉਸਨੂੰ ਲੋਕਾਂ ਵਿੱਚ ਵੰਡੋ। | ਇਸ ਦੁਨੀਆਂ ਦਾ ਕਾਨੂੰਨ ਇੱਕ ਹੀ ਵਾਕ ਵਿੱਚ ਸਮਝ ਲਓ, ਇਸ ਸੰਸਾਰ ਦੇ ਸਾਰੇ ਧਰਮਾਂ ਦਾ ਸਾਰ ਇਹੀ ਹੈ ਕਿ “ਜੇ ਮਨੁੱਖ ਸੁੱਖ ਚਾਹੁੰਦਾ ਹੈ ਤਾਂ ਜੀਵਾਂ ਨੂੰ ਸੁੱਖ ਦੇਵੇ ਅਤੇ ਦੁੱਖ ਚਾਹੁੰਦਾ ਹੈ ਤਾਂ ਦੁੱਖ ਦੇਵੇ |' ਜੋ ਅਨੁਕੂਲ ਹੋਵੇ ਉਹ ਦੇਣਾ। ਹੁਣ ਕੋਈ ਕਹੇ ਕਿ ਅਸੀਂ ਲੋਕਾਂ ਨੂੰ ਸੁੱਖ ਕਿਵੇਂ ਦੇਈਏ, ਸਾਡੇ ਕੋਲ ਪੈਸੇ ਨਹੀਂ ਹਨ। ਤਾਂ ਸਿਰਫ਼ ਪੈਸਿਆਂ ਨਾਲ ਹੀ ਸੁੱਖ ਦਿੱਤਾ ਜਾ ਸਕਦਾ ਹੈ ਇਹੋ ਜਿਹਾ ਕੁਝ ਵੀ ਨਹੀਂ ਹੈ, ਉਸਦੇ ਪ੍ਰਤੀ ਓਬਲਾਈਜ਼ਿੰਗ ਨੇਚਰ (ਉਪਕਾਰੀ ਸੁਭਾਅ) ਰੱਖਿਆ ਜਾ ਸਕਦਾ ਹੈ, ਉਸਦੀ ਮਦਦ ਕਰ ਸਕਦੇ ਹਾਂ, ਜਿਵੇਂ ਕੁਝ ਲਿਆਉਣਾ ਹੋਵੇ ਤਾਂ ਉਸਨੂੰ ਲਿਆ ਦਿਓ ਜਾਂ ਸਲਾਹ ਦੇ ਸਕਦੇ ਹੋ, ਬਹੁਤ ਸਾਰੇ ਰਸਤੇ ਹਨ ਓਬਲਾਈਜ਼ ਕਰਨ ਲਈ । Page #5 -------------------------------------------------------------------------- ________________ ਦੋ ਤਰ੍ਹਾਂ ਦੇ ਮਕਸਦ, ਸੰਸਾਰਿਕ ਅਤੇ ਅਤਿਆਂਤਿਕ ਦੋ ਤਰ੍ਹਾਂ ਦੇ ਮਕਸਦ ਨਿਸ਼ਚਿਤ ਕਰਨੇ ਚਾਹੀਦੇ ਹਨ ਕਿ ਅਸੀਂ ਸੰਸਾਰ ਵਿੱਚ ਇਸ ਤਰ੍ਹਾਂ ਰਹੀਏ, ਇਸ ਤਰ੍ਹਾਂ ਜੀਵਨ ਵਤੀਤ ਕਰੀਏ ਕਿ ਕਿਸੇ ਨੂੰ ਤਕਲੀਫ਼ ਨਾ ਹੋਵੇ, ਕਿਸੇ ਨੂੰ ਸਾਡੇ ਤੋਂ ਦੁੱਖ ਨਾ ਹੋਵੇ। ਇਸ ਤਰ੍ਹਾਂ ਅਸੀਂ ਚੰਗੇ, ਉੱਚੇ ਸਤਸੰਗੀ ਪੁਰਖਾਂ, ਸੱਚੇ ਪੁਰਖਾਂ ਦੇ ਨਾਲ ਰਹੀਏ ਅਤੇ ਕੁਸੰਗ ਵਿੱਚ ਨਾ ਪਈਏ, ਇਹੋ ਜਿਹਾ ਕੁਝ ਮਕਸਦ ਹੋਣਾ ਚਾਹੀਦਾ। ਅਤੇ ਦੂਜੇ ਮਕਸਦ ਵਿੱਚ ਤਾਂ ਪ੍ਰਤੱਖ ‘ਗਿਆਨੀ ਪੁਰਖ’ ਮਿਲ ਜਾਣ ਤਾਂ (ਉਹਨਾਂ ਤੋਂ ਆਤਮ ਗਿਆਨ ਪ੍ਰਾਪਤ ਕਰਕੇ) ਉਹਨਾਂ ਦੇ ਸਤਿਸੰਗ ਵਿੱਚ ਹੀ ਰਹਿਣਾ ਚਾਹੀਦਾ ਹੈ, ਉਸ ਨਾਲ ਤਾਂ ਤੁਹਾਡਾ ਹਰੇਕ ਕੰਮ ਹੋ ਜਾਵੇਗਾ, ਸਾਰੇ ਪਜ਼ਲ ਸੌਲਵ ਹੋ ਜਾਣਗੇ (ਅਤੇ ਮੋਕਸ਼ ਪ੍ਰਾਪਤ ਹੋਵੇਗਾ) | ਇਸ ਲਈ ਮਨੁੱਖ ਦਾ ਆਖ਼ਰੀ ਮਕਸਦ ਕੀ ? ਮੋਕਸ਼ ਵਿੱਚ ਜਾਣ ਦਾ ਹੀ, ਇਹੋ ਮਕਸਦ ਹੋਣਾ ਚਾਹੀਦਾ ਹੈ। ਤੁਸੀਂ ਵੀ ਮੋਕਸ਼ ਵਿੱਚ ਜਾਣਾ ਹੈ ਨਾ ? ਕਦੋਂ ਤੱਕ ਭਟਕਣਾ ਹੈ ? ਅਨੰਤ ਜਨਮਾਂ ਤੋਂ ਭਟਕ-ਭਟਕ ... ਭਟਕਣ ਵਿੱਚ ਕੁਝ ਵੀ ਬਾਕੀ ਨਹੀਂ ਛੱਡਿਆ ਨਾ ! ਕਿਉਂ ਭਟਕਣਾ ਪਿਆ ? ਕਿਉਂਕਿ ‘ਮੈਂ ਕੋਈ ਹਾਂ’, ਉਹੀ ਨਹੀਂ ਜਾਇਆ। ਖੁਦ ਦੇ ਸਰੂਪ ਨੂੰ ਹੀ ਨਹੀਂ ਜਾਇਆ। ਖੁਦ ਦੇ ਸਰੂਪ ਨੂੰ ਜਾਣਨਾ ਚਾਹੀਦਾ ਹੈ। ‘ਖੁਦ ਕੋਣ ਹੈ”, ਕੀ ਉਹ ਨਹੀਂ ਜਾਣਨਾ ਚਾਹੀਦਾ ? ਇੰਨੇ ਭਟਕੇ ਫਿਰ ਵੀ ਨਹੀਂ ਜਾਇਆ ਤੁਸੀਂ ? ਸਿਰਫ਼ ਪੈਸੇ ਕਮਾਉਣ ਦੇ ਪਿੱਛੇ ਪਏ ਹੋਏ ਹੋ ? ਮੁਕਤੀ ਦਾ ਵੀ ਥੋੜਾ ਬਹੁਤ ਉਪਰਾਲਾ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ? ਮਨੁੱਖ ਅਸਲ ਵਿੱਚ ਪ੍ਰਮਾਤਮਾ ਬਣ ਸਕਦੇ ਹਨ। ਆਪਣਾ ਪ੍ਰਮਾਤਮਾ ਪਦ ਪ੍ਰਾਪਤ ਕਰਨਾ ਉਹ ਸਭ ਤੋਂ ਆਖ਼ਰੀ ਮਕਸਦ ਹੈ। ਮੋਕਸ਼, ਦੋ ਸਟੇਜ਼ਾਂ ਵਿੱਚ ਪ੍ਰਸ਼ਨ ਕਰਤਾ : ਮੋਕਸ਼ ਦਾ ਅਰਥ ਸਧਾਰਣ ਰੂਪ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਜਨਮ-ਮਰਨ ਤੋਂ ਮੁਕਤੀ | ਦਾਦਾ ਸ਼੍ਰੀ : ਹਾਂ, ਉਹ ਸਹੀ ਹੈ ਪਰ ਉਹ ਆਖਰੀ ਮੁਕਤੀ ਹੈ, ਇਹ ਸੈਕੰਡਰੀ (ਦੂਸਰੀ) ਸਟੇਜ਼ ਹੈ। ਪਰ ਪਹਿਲੇ ਸਟੇਜ ਵਿੱਚ ਪਹਿਲਾ ਮੋਕਸ਼ ਭਾਵ ਸੰਸਾਰੀ ਦੁੱਖਾਂ ਦੀ ਘਾਟ ਵਰਤਦਾ ਹੈ। ਸੰਸਾਰ ਦੇ ਦੁੱਖ ਵਿੱਚ ਵੀ ਦੁੱਖ ਛੂਹੇ ਨਹੀਂ, ਉਪਾਧੀ ਵਿੱਚ ਵੀ ਸਮਾਧੀ 2 Page #6 -------------------------------------------------------------------------- ________________ ਰਹੇ, ਉਹ ਪਹਿਲਾ ਮੋਕਸ਼ ਹੈ । ਅਤੇ ਫਿਰ ਜਦੋਂ ਇਹ ਦੇਹ ਛੁੱਟਦੀ ਹੈ ਉਦੋਂ ਅਤਿਆਂਤਿਕ ਮੁਕਤੀ ਹੈ। ਪਰ ਪਹਿਲਾ ਮੋਕਸ਼ ਇੱਥੇ ਹੀ ਹੋਣਾ ਚਾਹੀਦਾ ਹੈ। ਮੇਰਾ ਮੋਕਸ਼ ਹੋ ਚੁੱਕਿਆ ਹੈ ਨਾ ! ਸੰਸਾਰ ਵਿੱਚ ਰਹੀਏ ਫਿਰ ਵੀ ਸੰਸਾਰ ਛੂਹੇ ਨਾ, ਇਹੋ ਜਿਹਾ ਮੋਕਸ਼ ਹੋ ਜਾਣਾ ਚਾਹੀਦਾ ਹੈ। ਉਹ ਇਸ ਅਕ੍ਰਮ ਵਿਗਿਆਨ ਨਾਲ ਇਹੋ ਜਿਹਾ ਹੋ ਸਕਦਾ ਹੈ। 2. ਆਤਮ ਗਿਆਨ ਦੇ ਨਾਲ ਸ਼ਾਸਵਤ ਸੁੱਖ ਦੀ ਪ੍ਰਾਪਤੀ ਜੀਵ ਮਾਤਰ ਕੀ ਲੱਭਦਾ ਹੈ ? ਅਨੰਦ ਲੱਭਦਾ ਹੈ, ਪਰ ਇੱਕ ਘੜੀ ਵੀ ਅਨੰਦ ਨਹੀਂ ਮਿਲ ਪਾਉਂਦਾ। ਵਿਆਹ ਸਮਾਰੋਹ ਵਿੱਚ ਜਾਈਏ ਜਾਂ ਨਾਟਕ ਵਿੱਚ ਜਾਈਏ, ਤਾਂ ਥੋੜੀ ਦੇਰ ਸੁੱਖ ਮਿਲਦਾ ਹੈ, ਪ੍ਰੰਤੂ ਵਾਪਸ ਫਿਰ ਦੁੱਖ ਆ ਜਾਂਦਾ ਹੈ । ਜਿਸ ਸੁੱਖ ਦੇ ਬਾਅਦ ਦੁੱਖ ਆਵੇ, ਉਸਨੂੰ ਸੁੱਖ ਹੀ ਕਿਵੇਂ ਕਹਾਂਗੇ ? ਉਹ ਤਾਂ ਮੂਰਛਾ ਦਾ ਅਨੰਦ ਕਹਾਉਂਦਾ ਹੈ । ਸੁੱਖ ਤਾਂ ਪਰਮਾਨੈਂਟ ਹੁੰਦਾ ਹੈ। ਇਹ ਤਾਂ ਟੈਂਪਰੇਰੀ ਸੁੱਖ ਹੈ ਅਤੇ ਸਗੋਂ ਕਲਪਨਾ ਹੈ, ਮੰਨਿਆ ਹੋਇਆ ਹੈ । ਹਰੇਕ ਆਤਮਾ ਕੀ ਲੱਭਦਾ ਹੈ ? ਹਮੇਸ਼ਾਂ ਲਈ ਸੁੱਖ, ਸ਼ਾਸਵਤ (ਨਾ ਖਤਮ ਹੋਣ ਵਾਲਾ) ਸੁੱਖ ਲੱਭਦਾ ਹੈ । ਉਹ “ਇਸ ਵਿੱਚੋਂ ਮਿਲੇਗਾ, ਉਸ ਵਿੱਚੋਂ ਮਿਲੇਗਾ । ਇਹ ਲੈ ਲਵਾਂ, ਇਸ ਤਰ੍ਹਾਂ ਕਰਾਂ, ਬੰਗਲਾ ਬਣਾਵਾਂ ਤਾਂ ਸੁੱਖ ਆਏਗਾ, ਗੱਡੀ ਲੈ ਲਵਾਂ ਤਾਂ ਸੁੱਖ ਮਿਲੇਗਾ, ਇਸ ਤਰ੍ਹਾਂ ਕਰਦਾ ਰਹਿੰਦਾ ਹੈ। ਪਰ ਕੁਝ ਵੀ ਨਹੀਂ ਮਿਲਦਾ । ਸਗੋਂ ਹੋਰ ਜੰਜਾਲਾਂ ਵਿੱਚ ਫਸ ਜਾਂਦਾ ਹੈ। ਸੁੱਖ ਖੁਦ ਦੇ ਅੰਦਰ ਹੀ ਹੈ, ਆਤਮਾ ਵਿੱਚ ਹੀ ਹੈ । ਇਸ ਲਈ ਜਦੋਂ ਆਤਮਾ ਪ੍ਰਾਪਤ ਕਰਦਾ ਹੈ, ਉਦੋਂ ਹੀ ਸਨਾਤਨ (ਸੁੱਖ) ਪ੍ਰਾਪਤ ਹੋਵੇਗਾ। ਸੁੱਖ ਅਤੇ ਦੁੱਖ ਸੰਸਾਰ ਵਿੱਚ ਸਾਰੇ ਸੁੱਖ ਹੀ ਲੱਭਦੇ ਹਨ ਪਰ ਸੁੱਖ ਦੀ ਪਰਿਭਾਸ਼ਾ ਹੀ ਤੈਅ ਨਹੀਂ ਕਰਦੇ। ‘ਸੁੱਖ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਜਿਸਦੇ ਬਾਅਦ ਕਦੇ ਵੀ ਦੁੱਖ ਨਾ ਆਵੇ। ਇਹੋ ਜਿਹਾ ਇੱਕ ਵੀ ਸੁੱਖ ਇਸ ਜਗਤ ਵਿੱਚ ਹੋਵੇ ਤਾਂ ਲੱਭ ਲਓ। ਜਾਓ, ਸ਼ਾਸਵਤ ਸੁੱਖ ਤਾਂ ਖੁਦ ਦੇ ‘ਸਵੈ ਵਿੱਚ ਹੀ ਹੈ । ਖੁਦ ਅਨੰਤ ਸੁੱਖਾਂ ਦਾ ਘਰ ਹੈ ਅਤੇ ਲੋਕ ਨਾਸ਼ਵੰਤ ਚੀਜ਼ਾਂ ਵਿੱਚ ਸੁੱਖ ਲੱਭਣ ਨਿਕਲੇ ਹਨ। Page #7 -------------------------------------------------------------------------- ________________ ਸਨਾਤਨ ਸੁੱਖ ਦੀ ਖੋਜ਼ ਜਿਸਨੂੰ ਸਨਾਤਨ ਸੁੱਖ ਪ੍ਰਾਪਤ ਹੋ ਗਿਆ, ਉਸ ਨੂੰ ਜੇਕਰ ਸੰਸਾਰ ਦਾ ਸੁੱਖ ਨਾ ਛੂਹੇ ਤਾਂ ਉਸ ਆਤਮਾ ਦੀ ਮੁਕਤੀ ਹੋ ਗਈ। ਸਨਾਤਨ ਸੁੱਖ, ਓਹੀ ਮੋਕਸ਼ ਹੈ। ਹੋਰ ਕਿਸੇ ਮੋਕਸ਼ ਦਾ ਅਸੀਂ ਕੀ ਕਰਨਾ ਹੈ ? ਸਾਨੂੰ ਸੁੱਖ ਚਾਹੀਦਾ ਹੈ। ਤੁਹਾਨੂੰ ਸੁੱਖ ਚੰਗਾ ਲੱਗਦਾ ਹੈ ਜਾਂ ਨਹੀਂ, ਉਹ ਦੱਸੋ ਮੈਨੂੰ। ਪ੍ਰਸ਼ਨ ਕਰਤਾ : ਉਸ ਦੇ ਲਈ ਤਾਂ ਸਾਰੇ ਭਟਕ ਰਹੇ ਹਨ। | ਦਾਦਾ ਸ੍ਰੀ : ਹਾਂ, ਪਰ ਸੁੱਖ ਵੀ ਟੈਂਪਰੇਰੀ ਨਹੀਂ ਚਾਹੀਦਾ । ਟੈਂਪਰੇਰੀ (ਨਕਲੀ, ਨਾ ਟਿਕਣ ਵਾਲਾ) ਚੰਗਾ ਨਹੀਂ ਲੱਗਦਾ। ਉਸ ਸੁੱਖ ਤੋਂ ਬਾਅਦ ਦੁੱਖ ਆਉਂਦਾ ਹੈ, ਇਸ ਲਈ ਉਹ ਚੰਗਾ ਨਹੀਂ ਲੱਗਦਾ ਹੈ। ਜੇ ਸਨਾਤਨ ਸੁੱਖ ਹੋਵੇ ਤਾਂ ਦੁੱਖ ਆਏ ਹੀ ਨਹੀਂ, ਇਹੋ ਜਿਹਾ ਸੁੱਖ ਚਾਹੀਦਾ ਹੈ। ਜੇ ਇਹੋ ਜਿਹਾ ਸੁੱਖ ਮਿਲੇ ਤਾਂ ਉਹੀ ਮੋਕਸ਼ ਹੈ। ਮੋਕਸ਼ ਦਾ ਅਰਥ ਕੀ ਹੈ ? ਸੰਸਾਰੀ ਦੁੱਖਾਂ ਦਾ ਅਭਾਵ (ਕਮੀ, ਘਾਟ), ਉਹੀ ਮੋਕਸ਼ ! ਨਹੀਂ ਤਾਂ ਦੁੱਖ ਦਾ ਅਭਾਵ ਤਾਂ ਕਿਸੇ ਨੂੰ ਨਹੀਂ ਰਹਿੰਦਾ ! ਇੱਕ ਤਾਂ, ਬਾਹਰ ਦੇ ਵਿਗਿਆਨ ਦਾ ਅਭਿਆਸ ਤਾਂ ਇਸ ਦੁਨੀਆਂ ਦੇ ਸਾਇੰਟਿਸਟ ਸਟੱਡੀ ਕਰਦੇ ਹੀ ਰਹਿੰਦੇ ਹਨ ਨਾ ! ਅਤੇ ਦੂਸਰਾ, ਇਹ ਆਂਤਰ ਵਿਗਿਆਨ (ਅੰਦਰਲਾ ਵਿਗਿਆਨ) ਕਹਾਉਂਦਾ ਹੈ, ਜੋ ਖੁਦ ਨੂੰ ਸਨਾਤਨ ਸੁੱਖ ਵੱਲ ਲੈ ਜਾਂਦਾ ਹੈ । ਭਾਵ ਖੁਦ ਦੇ ਸਨਾਤਨ ਸੁੱਖ ਦੀ ਪ੍ਰਾਪਤੀ ਕਰਵਾਏ ਉਹ ਆਤਮ ਵਿਗਿਆਨ ਕਹਾਉਂਦਾ ਹੈ ਅਤੇ ਇਹ ਟੈਂਪਰੇਰੀ ਐਡਜਸਟਮੈਂਟ ਵਾਲਾ ਸੁੱਖ ਦਿਲਾਏ, ਉਹ ਸਾਰਾ ਬਾਹਰੀ ਵਿਗਿਆਨ ਕਹਾਉਂਦਾ ਹੈ | ਬਾਹਰੀ ਵਿਗਿਆਨ ਤਾਂ ਅੰਤ ਵਿੱਚ ਵਿਨਾਸ਼ੀ (ਖਤਮ ਹੋਣ ਵਾਲਾ) ਹੈ ਅਤੇ ਵਿਨਾਸ਼ ਕਰਨ ਵਾਲਾ ਹੈ ਅਤੇ ਇਹ ਅਕ੍ਰਮ ਵਿਗਿਆਨ ਤਾਂ ਸਨਾਤਨ ਹੈ ਅਤੇ ਸਨਾਤਨ ਕਰਨ ਵਾਲਾ ਹੈ। Page #8 -------------------------------------------------------------------------- ________________ 3. “I' and 'My' are Separate ( ਮੈਂ ਅਤੇ ਮੇਰਾ ਅਲੱਗ) ਗਿਆਨੀ ਹੀ ਮੈਲਿਕ ਸਪਸ਼ਟੀਕਰਣ ਦੇਣ T' ਭਗਵਾਨ ਹੈ ਅਤੇ ‘My° ਮਾਇਆ ਹੈ। My' is relative to T. I' is real. ਆਤਮਾ ਦੇ ਗੁਣਾਂ ਨੂੰ ਇਸ ‘T ਵਿੱਚ ਮੜੀਏ (ਆਰੋਪਣ ਕਰੀਏ ਤਾਂ ਵੀ ਤੁਹਾਡੀਆਂ ਸ਼ਕਤੀਆਂ ਬਹੁਤ ਵੱਧ ਜਾਣਗੀਆਂ। ਮੂਲ ਆਤਮਾ ਗਿਆਨੀ ਦੇ ਬਿਨਾਂ ਨਹੀਂ ਮਿਲ ਸਕਦਾ। ਪਰ ਇਹ ‘T and My’ ਬਿਲਕੁਲ ਵੱਖਰੇ ਹੀ ਹਨ। ਇਹੋ ਜਿਹਾ ਸਭ ਨੂੰ, ਫਾਰੇਨ ਦੇ ਲੋਕਾਂ ਨੂੰ ਵੀ ਜੇ ਸਮਝ ਆ ਜਾਵੇ ਤਾਂ ਉਹਨਾਂ ਦੀਆਂ ਪੇਸ਼ਾਨੀਆਂ ਬਹੁਤ ਘੱਟ ਜਾਣਗੀਆਂ। ਇਹ ਸਾਇੰਸ ਹੈ । ਅਕ੍ਰਮ ਵਿਗਿਆਨ ਦੀ ਇਹ ਅਧਿਆਤਮਕ research ਦਾ ਬਿਲਕੁਲ ਨਵਾਂ ਹੀ ਤਰੀਕਾ ਹੈ। ਉਹ ਖੁਦ ਮੁਖਤਿਆਰ ਭਾਵ ਹੈ ਅਤੇ ‘My’ ਉਹ ਮਾਲਕੀ ਭਾਵ ਹੈ। ਸੈਪਰੇਟ, I' and 'My? | ਤੁਹਾਨੂੰ ਕਿਹਾ ਜਾਵੇ ਕਿ, Separate I' and My’ with a Separator, ਤਾਂ ਕੀ ਤੁਸੀਂ ‘T ਐਂਡ ‘My’ ਨੂੰ ਸੈਪਰੇਟ ਕਰ ਸਕੋਗੇ ? “T ਐਂਡ ‘My' ਨੂੰ ਸੈਪਰੇਟ ਕਰਨਾ ਚਾਹੀਦਾ ਹੈ ਜਾਂ ਨਹੀਂ ? ਜਗਤ ਵਿੱਚ ਕਦੇ ਨਾ ਕਦੇ ਜਾਣਨਾ ਤਾਂ ਪਵੇਗਾ ਨਾ ! ਸੈਪਰੇਟ ‘T ਐਂਡ ‘My’ | ਜਿਵੇਂ ਦੁੱਧ ਦੇ ਲਈ ਸੈਪਰੇਟਰ ਹੁੰਦਾ ਹੈ ਨਾ, ਉਸ ਵਿੱਚੋਂ ਮਲਾਈ ਸੈਪਰੇਟ (ਵੱਖਰੀ) ਕਰਦੇ ਹਾਂ ਨਾ ? ਇਸ ਤਰ੍ਹਾਂ ਹੀ ਇਹ ਵੱਖਰਾ ਕਰਨਾ ਹੈ। ਤੁਹਾਡੇ ਕੋਲ ‘My’ ਜਿਹੀ ਕੋਈ ਚੀਜ਼ ਹੈ ? •T ਇਕੱਲਾ ਹੈ ਜਾਂ ‘My' ਨਾਲ ਹੈ ? ਪ੍ਰਸ਼ਨ ਕਰਤਾ : “My’ ਨਾਲ ਹੀ ਹੋਵੇਗਾ ਨਾ ! ਦਾਦਾ ਸ੍ਰੀ : ਕੀ ਕੀ ‘My’ ਹੈ ਤੁਹਾਡੇ ਕੋਲ ? ਪ੍ਰਸ਼ਨ ਕਰਤਾ : ਮੇਰਾ ਘਰ ਅਤੇ ਘਰ ਦੀਆਂ ਸਾਰੀਆਂ ਚੀਜਾਂ। ਦਾਦਾ ਸ੍ਰੀ : ਸਾਰੀਆਂ ਤੁਹਾਡੀਆਂ ਕਰਾਉਂਦੀਆਂ ਹਨ ? ਅਤੇ ਵਾਈਫ ਕਿਸਦੀ ਕਹਾਉਂਦੀ ਹੈ ? Page #9 -------------------------------------------------------------------------- ________________ ਪ੍ਰਸ਼ਨ ਕਰਤਾ : ਉਹ ਵੀ ਮੇਰੀ। ਦਾਦਾ ਸ੍ਰੀ : ਅਤੇ ਬੱਚੇ ਕਿਸਦੇ ? ਪ੍ਰਸ਼ਨ ਕਰਤਾ : ਉਹ ਵੀ ਮੇਰੇ। ਦਾਦਾ ਸ਼੍ਰੀ : ਅਤੇ ਇਹ ਘੜੀ ਕਿਸਦੀ ? ਪ੍ਰਸ਼ਨ ਕਰਤਾ : ਉਹ ਵੀ ਮੇਰੀ। ਦਾਦਾ ਸ੍ਰੀ : ਅਤੇ ਇਹ ਹੱਥ ਕਿਸਦੇ ? ਪ੍ਰਸ਼ਨ ਕਰਤਾ : ਹੱਥ ਵੀ ਮੇਰੇ ਹਨ। ਦਾਦਾ ਸ੍ਰੀ : ਫਿਰ ‘ਮੇਰਾ ਸਿਰ, ਮੇਰਾ ਸ਼ਰੀਰ, ਮੇਰੇ ਪੈਰ, ਮੇਰੇ ਕੰਨ, ਮੇਰੀਆਂ ਅੱਖਾਂ, ਇਸ ਤਰ੍ਹਾਂ ਕਹਾਂਗੇ। ਇਸ ਸਰੀਰ ਦੀਆਂ ਸਾਰੀਆਂ ਚੀਜਾਂ ਨੂੰ ‘ਮੇਰਾ’ ਕਹਿੰਦੇ ਹੋ, ਤਾਂ ‘ਮੇਰਾ’ ਕਹਿਣ ਵਾਲੇ ‘ਤੁਸੀਂ’ ਕੌਣ ਹੋ ? ਇਹ ਨਹੀਂ ਸੋਚਿਆ ? ‘My’ ਨੇਮ ਇਜ਼ ਚੰਦੂਭਾਈ’ ਇਸ ਤਰ੍ਹਾਂ ਬੋਲਦੇ ਹੋ ਅਤੇ ਫਿਰ ਕਹਿੰਦੇ ਹੋ ਕਿ ‘ਮੈਂ ਚੰਦੂਭਾਈ ਹਾਂ”, ਇਸ ਵਿੱਚ ਕੋਈ ਵਿਰੋਧਾਭਾਸ (ਵਿਰੋਧ ਅਨੁਭਵ ਹੋਣਾ) ਨਹੀਂ ਲੱਗਦਾ ? ਪ੍ਰਸ਼ਨ ਕਰਤਾ : ਲੱਗਦਾ ਹੈ। ਦਾਦਾ ਸ੍ਰੀ : ਤੁਸੀਂ ਚੰਦੂ ਭਾਈ ਹੋ, ਪਰ ਇਸ ਵਿੱਚ ‘I’ ਅਤੇ ‘My’ ਦੋ ਹਨ। ਇਹ ‘I’ ਅਤੇ ‘My’ ਦੀਆਂ ਦੋ ਰੇਲਵੇ ਲਾਈਨਾਂ ਅਲੱਗ ਹੀ ਹੁੰਦੀਆਂ ਹਨ। ਪੈਰੇਲਲ ਹੀ ਰਹਿੰਦੀਆਂ ਹਨ, ਕਦੇ ਏਕਾਕਾਰ ਹੁੰਦੀਆਂ ਹੀ ਨਹੀਂ ਹਨ। ਫਿਰ ਵੀ ਤੁਸੀਂ ਏਕਾਕਾਰ ਮੰਨਦੇ ਹੋ, ਇਸ ਨੂੰ ਸਮਝ ਕੇ ਇਸ ਵਿੱਚੋਂ ‘My’ ਨੂੰ ਸੈਪਰੇਟ ਕਰ ਦਿਓ। ਤੁਹਾਡੇ ਵਿੱਚੋਂ ਜੋ ‘My’ ਹੈ, ਉਸਨੂੰ ਇੱਕ ਪਾਸੇ ਰੱਖ ਦੇਵੋ | ‘My’ ਹਾਰਟ, ਤਾਂ ਉਸਨੂੰ ਇੱਕ ਪਾਸੇ ਰੱਖ ਦੇਵੋ। ਇਸ ਸਰੀਰ ਵਿੱਚੋਂ ਹੋਰ ਕੀ-ਕੀ ਸੈਪਰੇਟ ਕਰਨਾ ਹੋਵੇਗਾ ? ਪ੍ਰਸ਼ਨ ਕਰਤਾ : ਪੈਰ, ਇੰਦਰੀਆਂ। ਦਾਦਾ ਸ੍ਰੀ : ਹਾਂ, ਸਾਰੇ। ਪੰਜ ਇੰਦਰੀਆਂ, ਪੰਜ ਕਰਮ ਇੰਦਰੀਆਂ, ਮਨ–ਬੁੱਧੀ-ਚਿੱਤਅਹੰਕਾਰ ਸਾਰੇ। ਅਤੇ ‘ਮਾਈ ਇਗੋਇਜ਼ਮ’ ਬੋਲਦੇ ਹੋ ਜਾਂ ‘ਆਈ ਐਮ ਇਗੋਇਜ਼ਮ' ਬੋਲਦੇ ਹੋ ? 6 Page #10 -------------------------------------------------------------------------- ________________ ਪ੍ਰਸ਼ਨ ਕਰਤਾ : ‘ਮਾਈ ਇਗੋਇਜ਼ਮ’ ਦਾਦਾ ਸ੍ਰੀ : ‘ਮਾਈ ਇਗੋਇਜ਼ਮ’ ਕਰਾਂਗੇ ਤਾਂ ਉਸਨੂੰ ਅਲੱਗ ਕਰ ਸਕਾਂਗੇ । ਪਰ ਉਸਦੇ ਅੱਗੇ ਜੋ ਹੈ, ਉਸ ਵਿੱਚ ਤੁਹਾਡਾ ਹਿੱਸਾ ਕੀ ਹੈ, ਇਹ ਤੁਸੀਂ ਨਹੀਂ ਜਾਣਦੇ। ਇਸ ਲਈ ਫਿਰ ਪੂਰਨ ਰੂਪ ਵਿੱਚ ਸੈਪਰੇਸ਼ਨ ਨਹੀਂ ਹੋ ਪਾਉਂਦਾ। ਤੁਸੀਂ ਆਪਣਾ ਕੁਝ ਹੱਦ ਤੱਕ ਹੀ ਜਾਣ ਸਕੋਗੇ । ਤੁਸੀਂ ਸਥੂਲ ਵਸਤੂ ਹੀ ਜਾਣਦੇ ਹੋ, ਸੂਖਮ ਦੀ ਪਹਿਚਾਨ ਹੀ ਨਹੀਂ ਹੈ ਨਾ । ਸੂਖਮ ਨੂੰ ਵੱਖਰਾ ਕਰਨਾ, ਫਿਰ ਸੂਖਮਤਰ ਨੂੰ ਵੱਖਰਾ ਕਰਨਾ, ਫਿਰ ਸੂਖਮਤਮ ਨੂੰ ਵੱਖਰਾ ਕਰਨਾ ਤਾਂ ਗਿਆਨੀ ਪੁਰਖ ਦਾ ਹੀ ਕੰਮ ਹੈ। ਪਰ ਇੱਕ ਇੱਕ ਕਰਕੇ ਸਾਰੇ ਸਪੇਅਰ ਪਾਰਟਸ ਅਲੱਗ ਕਰਦੇ ਜਾਈਏ ਤਾਂ ‘I’ ਐਂਡ “My’ ਦੋਵਾਂ ਨੂੰ ਅਲੱਗ ਕਰਦੇ ਕਰਦੇ ਅਖੀਰ ਵਿੱਚ ਕੀ ਬਚੇਗਾ ? My’ ਨੂੰ ਇੱਕ ਪਾਸੇ ਰੱਖੀਏ ਤਾਂ ਅਖੀਰ ਵਿੱਚ ਕੀ ਬਚਿਆ ? ਪ੍ਰਸ਼ਨ ਕਰਤਾ : “T ਦਾਦਾ ਸ੍ਰੀ : ਉਹ 'I' ਹੀ ਤੁਸੀਂ ਹੋ ! ਬਸ, ਉਸੇ ‘T ਨੂੰ ਰੀਲਾਇਜ਼ ਕਰਨਾ ਹੈ। ਉੱਥੇ ਸਾਡੀ ਜ਼ਰੂਰਤ ਪਵੇਗੀ । ਮੈਂ ਤੁਹਾਡੇ ਵਿੱਚੋਂ ਉਹ ਸਾਰੇ ਅਲੱਗ ਕਰ ਦੇਵਾਂਗਾ । ਫਿਰ ਤੁਹਾਨੂੰ “ਮੈਂ ਸ਼ੁੱਧ ਆਤਮਾ ਹਾਂ’ ਇਹੋ ਜਿਹਾ ਅਨੁਭਵ ਰਹੇਗਾ | ਅਨੁਭਵ ਹੋਣਾ ਚਾਹੀਦਾ ਹੈ ਅਤੇ ਨਾਲ ਨਾਲ ਦਿਵਯ ਦ੍ਰਿਸ਼ਟੀ (ਅਲੌਕਿਕ ਅੱਖਾਂ) ਵੀ ਦਿੰਦਾ ਹਾਂ ਤਾਂ ਕਿ ਆਤਮਵਤ ਸਰਵਭੁਤੇਸੂ ਦਿਖੇ (ਸਾਰਿਆਂ ਵਿੱਚ ਆਤਮਾ)। 4. ਮੈਂ ਦੀ ਪਹਿਚਾਣ ਕਿਵੇਂ ? ਜਪ-ਤਪ, ਵਰਤ ਅਤੇ ਨਿਯਮ । ਪ੍ਰਸ਼ਨ ਕਰਤਾ : ਵਰਤ, ਤਪ, ਨਿਯਮ ਜ਼ਰੂਰੀ ਹਨ ਜਾਂ ਨਹੀ ? ਦਾਦਾ ਸ੍ਰੀ : ਇਸ ਤਰ੍ਹਾਂ ਹੈ, ਕਿ ਕੈਮਿਸਟ ਦੇ ਕੋਲ ਜਿੰਨੀਆਂ ਦਵਾਈਆਂ ਹਨ ਉਹ ਸਾਰੀਆਂ ਜ਼ਰੂਰੀ ਹਨ, ਪਰ ਉਹ ਲੋਕਾਂ ਲਈ ਜ਼ਰੂਰੀ ਹਨ, ਤੁਹਾਨੂੰ ਤਾਂ ਜੋ ਦਵਾਈਆਂ ਜ਼ਰੂਰੀ ਹਨ ਓਨੀ ਹੀ ਬੋਤਲ ਤੁਸੀਂ ਲੈ ਜਾਣੀ ਹੈ। ਉਸੇ ਤਰ੍ਹਾਂ ਹੀ ਵਰਤ, ਤਪ, ਨਿਯਮ, ਇਹਨਾਂ ਸਾਰਿਆਂ ਦੀ ਜ਼ਰੂਰਤ ਹੈ । ਇਸ ਸੰਸਾਰ ਵਿੱਚ ਕੁਝ ਵੀ ਗਲਤ ਨਹੀਂ ਹੈ । ਜਪ, Page #11 -------------------------------------------------------------------------- ________________ ਤਪ ਕੁਝ ਵੀ ਗਲਤ ਨਹੀਂ ਹੈ | ਪਰ ਹਰ ਇੱਕ ਦੀ ਨਜ਼ਰ ਤੋਂ, ਹਰ ਇੱਕ ਦੀ ਆਪਣੀਆਪਣੀ ਮਾਨਤਾ ਦੇ ਅਨੁਸਾਰ ਸੱਚ ਹੈ। ਪ੍ਰਸ਼ਨ ਕਰਤਾ : ਕੀ ਤਪ ਅਤੇ ਕਰਮ ਕਾਂਡ ਕਰਨ ਦੇ ਨਾਲ ਮੁਕਤੀ ਮਿਲਦੀ ਹੈ ? ਦਾਦਾ ਸ੍ਰੀ : ਤਪ ਅਤੇ ਕਰਮ ਕਾਂਡ ਤੋਂ ਫਲ ਮਿਲਦੇ ਹਨ, ਮੁਕਤੀ ਨਹੀਂ ਮਿਲਦੀ । ਨਿੰਮ ਬੀਜੋ ਤਾਂ ਕੌੜੇ ਫਲ ਮਿਲਦੇ ਹਨ ਅਤੇ ਅੰਬ ਉਗਾਈਏ ਤਾਂ ਮਿੱਠੇ ਫਲ ਮਿਲਦੇ ਹਨ। ਤੁਹਾਨੂੰ ਜਿਸ ਤਰ੍ਹਾਂ ਦੇ ਫਲ ਚਾਹੀਦੇ ਹਨ ਤੁਸੀਂ ਉਸ ਤਰ੍ਹਾਂ ਦੇ ਬੀਜ ਬੀਜਣਾ । ਮੋਕਸ਼ ਪ੍ਰਾਪਤੀ ਦਾ ਤਪ ਤਾਂ ਵੱਖਰਾ ਹੀ ਹੁੰਦਾ ਹੈ, ਅੰਦਰੂਨੀ ਤਪ ਹੁੰਦਾ ਹੈ । ਅਤੇ ਲੋਕ ਬਾਹਰੀ ਤਪ ਨੂੰ ਤਪ ਸਮਝ ਬੈਠੇ ਹਨ । ਜੋ ਤਪ ਬਾਹਰ ਦਿਖਦੇ ਹਨ, ਉਹ ਤਪ ਤਾਂ ਮੋਕਸ਼ ਵਿੱਚ ਕੰਮ ਹੀ ਨਹੀਂ ਆਉਣਗੇ। ਉਹਨਾਂ ਸਾਰਿਆਂ ਦਾ ਫਲ ਤਾਂ ਪੁੰਨ ਮਿਲੇਗਾ । ਮੋਕਸ਼ ਵਿੱਚ ਜਾਣ ਦੇ ਲਈ ਤਾਂ ਅੰਦਰੂਨੀ ਤਪ ਚਾਹੀਦਾ ਹੈ, ਅਦੀਠ ਤਪ ॥ | ਪ੍ਰਸ਼ਨ ਕਰਤਾ : ਮੰਤਰ ਜਾਪ ਨਾਲ ਮੋਕਸ਼ ਮਿਲਦਾ ਹੈ ਜਾਂ ਗਿਆਨ ਮਾਰਗ ਨਾਲ ਮੋਕਸ਼ ਮਿਲਦਾ ਹੈ ? ਦਾਦਾ ਸ੍ਰੀ : ਮੰਤਰ ਜਾਪ ਤੁਹਾਨੂੰ ਸੰਸਾਰ ਵਿੱਚ ਸ਼ਾਂਤੀ ਦਿੰਦਾ ਹੈ। ਮਨ ਨੂੰ ਸ਼ਾਂਤ ਕਰੇ ਉਹ ਮੰਤਰ, ਉਸ ਨਾਲ ਭੌਤਿਕ ਸੁੱਖ ਮਿਲਦੇ ਹਨ । ਅਤੇ ਮੋਕਸ਼ ਤਾਂ ਗਿਆਨ ਮਾਰਗ ਦੇ ਬਿਨਾਂ ਨਹੀਂ ਹੋ ਸਕਦਾ । ਅਗਿਆਨ ਤੋਂ ਬੰਧਨ ਹੈ ਅਤੇ ਗਿਆਨ ਨਾਲ ਮੁਕਤੀ ਹੈ । ਇਸ ਸੰਸਾਰ ਵਿੱਚ ਜੋ ਗਿਆਨ ਚੱਲ ਰਿਹਾ ਹੈ, ਉਹ ਇੰਦਰੀ ਗਿਆਨ ਹੈ। ਉਹ ਕ੍ਰਾਂਤੀ (ਭਰਮ) ਹੈ ਅਤੇ ਅਤੀਇੰਦਰੀ (ਅਗੋਚਰ) ਗਿਆਨ ਹੀ ਅਸਲ ਗਿਆਨ ਹੈ। ਜਿਸਨੂੰ ਖੁਦ ਦੇ ਸਰੂਪ ਦੀ ਪਹਿਚਾਣ ਕਰਕੇ ਮੋਕਸ਼ ਵਿੱਚ ਜਾਣਾ ਹੋਵੇ ਉਸਨੂੰ ਕਰਮ ਕਾਂਡ ਦੀ ਲੋੜ ਨਹੀਂ ਹੈ। ਜਿਸਨੂੰ ਭੌਤਿਕ ਸੁੱਖਾਂ ਦੀ ਲੋੜ ਹੋਵੇ ਉਸਨੂੰ ਕਰਮ ਕਾਂਡ ਦੀ ਲੋੜ ਹੈ। ਜਿਸਨੂੰ ਮੋਕਸ਼ ਵਿੱਚ ਜਾਣਾ ਹੋਵੇ ਉਸਨੂੰ ਤਾਂ ਗਿਆਨ ਅਤੇ ਗਿਆਨੀ ਦੀ ਆਗਿਆ ਸਿਰਫ਼ ਦੋ ਹੀ ਚੀਜ਼ਾਂ ਦੀ ਜ਼ਰੂਰਤ ਹੈ। ਗਿਆਨੀ ਹੀ ਪਹਿਚਾਣ ਕਰਾਵੇ “ਮੈਂ ਦੀ ! | ਪ੍ਰਸ਼ਨ ਕਰਤਾ : ਤੁਸੀਂ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਪਹਿਚਾਣੋ ਤਾਂ ਆਪਣੇ ਆਪ ਨੂੰ ਪਹਿਚਾਣਨ ਦੇ ਲਈ ਕੀ ਕਰੀਏ ? Page #12 -------------------------------------------------------------------------- ________________ ਦਾਦਾ ਸ੍ਰੀ : ਉਸ ਲਈ ਤਾਂ ਮੇਰੇ ਕੋਲ ਆਓ। ਤੁਸੀਂ ਕਹਿ ਦੇਵੋ ਕਿ ਅਸੀਂ ਆਪਣੇ ਆਪ ਨੂੰ ਪਹਿਚਾਣਨਾ ਹੈ, ਤਾਂ ਮੈਂ ਤੁਹਾਡੀ ਪਹਿਚਾਣ ਕਰਵਾ ਦੇਵਾਂਗਾ | ਪ੍ਰਸ਼ਨ ਕਰਤਾ : ‘ਮੈਂ ਕੌਣ ਹਾਂ’ ਇਹ ਜਾਣਨ ਦੀ ਜਿਹੜੀ ਗੱਲ ਹੈ, ਉਹ ਇਸ ਸੰਸਾਰ ਵਿੱਚ ਰਹਿ ਕੇ ਕਿਵੇਂ ਸੰਭਵ ਹੋ ਸਕਦੀ ਹੈ ? ਦਾਦਾ ਸ੍ਰੀ : ਤਾਂ ਕਿੱਥੇ ਰਹਿ ਕੇ ਜਾਣ ਸਕਦੇ ਹਾਂ ਉਸਨੂੰ ? ਸੰਸਾਰ ਤੋਂ ਬਿਨਾਂ ਹੋਰ ਕੋਈ ਥਾਂ ਹੈ ਕਿ ਜਿੱਥੇ ਰਹਿ ਸਕੀਏ ? ਇਸ ਜਗਤ ਵਿੱਚ ਸਾਰੇ ਸੰਸਾਰੀ ਹੀ ਹਨ ਅਤੇ ਸਾਰੇ ਸੰਸਾਰ ਵਿੱਚ ਹੀ ਰਹਿੰਦੇ ਹਨ। ਇੱਥੇ ‘ਮੈਂ ਕੌਣ ਹਾਂ’ ਇਹ ਜਾਣਨ ਨੂੰ ਮਿਲੇ, ਇਸ ਤਰ੍ਹਾਂ ਹੈ। ‘ਤੁਸੀਂ ਕੌਣ ਹੋ’ ਇਹ ਸਮਝਣ ਦਾ ਵਿਗਿਆਨ ਹੀ ਹੈ ਇੱਥੇ। ਇੱਥੇ ਆਉਣਾ, ਅਸੀਂ ਤੁਹਾਨੂੰ ਪਹਿਚਾਣ ਕਰਵਾ ਦੇਵਾਂਗੇ। ਮੋਕਸ਼ ਦਾ ਸਰਲ ਉਪਾਅ ਜਿਹੜੇ ਮੁਕਤ ਹੋ ਚੁੱਕੇ ਹੋਣ ਉੱਥੇ ਜਾ ਕੇ ਜੇ ਅਸੀਂ ਕਹੀਏ ਕਿ ਸਾਹਿਬ, ਮੇਰੀ ਮੁਕਤੀ ਕਰ ਦਿਓ ! ਇਹੀ ਆਖਰੀ ਉਪਾਅ ਹੈ, ਸਭ ਤੋਂ ਚੰਗਾ ਉਪਾਅ । ‘ਖੁਦ ਕੌਣ ਹੈ” ਇਹ ਗਿਆਨ ਪੱਕਾ ਹੋ ਜਾਵੇ ਤਾਂ ਉਸਨੂੰ ਮੋਕਸ਼ ਗਤੀ ਮਿਲੇਗੀ । ਅਤੇ ਆਤਮਗਿਆਨੀ ਨਹੀਂ ਮਿਲੇ (ਤਦ ਤੱਕ) ਆਤਮਗਿਆਨੀ ਦੀਆਂ ਕਿਤਾਬਾਂ ਪੜ੍ਹਣੀਆਂ ਚਾਹੀਦੀਆਂ ਹਨ। ਆਤਮਾ ਸਾਇੰਟਿਫਿਕ ਵਸਤੂ ਹੈ। ਉਹ ਕਿਤਾਬਾਂ ਵਿੱਚੋਂ ਪ੍ਰਾਪਤ ਹੋਵੇ ਇਹੋ ਜਿਹੀ ਵਸਤੂ ਨਹੀਂ ਹੈ। ਉਹ ਆਪਣੇ ਗੁਣ ਧਰਮਾਂ ਨਾਲ ਹੈ, ਚੇਤਨ ਹੈ ਅਤੇ ਉਹੀ ਪਰਮਾਤਮਾ ਹੈ। ਉਸਦੀ ਪਹਿਚਾਣ ਹੋ ਗਈ ਮਤਲਬ ਹੋ ਗਿਆ| ਕਲਿਆਣ ਹੋ ਗਿਆ ਅਤੇ ‘ਉਹ ਤੁਸੀਂ ਖੁਦ ਹੀ ਹੋ ! ਮੋਕਸ਼ ਮਾਰਗ ਵਿੱਚ ਤਪ-ਤਿਆਗ ਕੁਝ ਵੀ ਨਹੀਂ ਕਰਨਾ ਹੁੰਦਾ ਹੈ। ਗਿਆਨੀ ਪੁਰਖ ਮਿਲ ਜਾਣ ਤਾਂ ਗਿਆਨੀ ਦੀ ਆਗਿਆ ਹੀ ਧਰਮ ਅਤੇ ਆਗਿਆ ਹੀ ਤਪ ਅਤੇ ਇਹੀ ਗਿਆਨ, ਦਰਸ਼ਨ, ਚਰਿਤਰ ਅਤੇ ਤਪ ਹੈ, ਜਿਸਦਾ ਪ੍ਰਤੱਖ ਫਲ ਮੋਕਸ਼ ਹੈ। ‘ਗਿਆਨੀ ਪੁਰਖ’ ਮਿਲਣ ਤਾਂ ਹੀ ਮੋਕਸ਼ ਦਾ ਰਸਤਾ ਸੌਖਾ ਅਤੇ ਸਰਲ ਹੋ ਜਾਂਦਾ ਹੈ। ਖਿਚੜੀ ਬਣਾਉਣ ਨਾਲੋਂ ਵੀ ਸੌਖਾ ਹੋ ਜਾਂਦਾ ਹੈ। Page #13 -------------------------------------------------------------------------- ________________ 5. ਮੈਂ ਦੀ ਪਹਿਚਾਣ-ਗਿਆਨੀ ਪੁਰਖ ਤੋਂ ? ਲੋੜ ਗੁਰੂ ਦੀ ਜਾਂ ਗਿਆਨੀ ਦੀ ? ਪ੍ਰਸ਼ਨ ਕਰਤਾ : ਦਾਦਾ ਜੀ ਦੇ ਮਿਲਣ ਤੋਂ ਪਹਿਲਾਂ ਕਿਸੇ ਨੂੰ ਗੁਰੂ ਮੰਨਿਆ ਹੋਵੇ ਤਾਂ ? ਤਾਂ ਉਹ ਕੀ ਕਰਨ ? ਦਾਦਾ ਸ੍ਰੀ : ਉਹਨਾਂ ਦੇ ਉੱਥੇ ਜਾਣਾ, ਅਤੇ ਨਹੀਂ ਜਾਣਾ ਹੋਵੇ ਤਾਂ, ਜਾਣਾ ਜ਼ਰੂਰੀ ਵੀ ਨਹੀਂ ਹੈ। ਤੁਸੀਂ ਜਾਣਾ ਚਾਹੋ ਤਾਂ ਜਾਣਾ ਅਤੇ ਨਾ ਜਾਣਾ ਹੋਵੇ ਤਾਂ ਨਾ ਜਾਣਾ। ਉਹਨਾਂ ਨੂੰ ਦੁੱਖ ਨਾ ਹੋਵੇ, ਇਸ ਲਈ ਵੀ ਜਾਣਾ ਚਾਹੀਦਾ ਹੈ। ਤੁਹਾਨੂੰ ਨਿਮਰਤਾ ਰੱਖਣੀ ਚਾਹੀਦੀ ਹੈ। ਇੱਥੇ “ਆਤਮ ਗਿਆਨ ਲੈਂਦੇ ਸਮੇਂ ਕੋਈ ਮੈਨੂੰ ਪੁੱਛੇ ਕਿ, “ਹੁਣ ਮੈਂ ਗੁਰੂ ਨੂੰ ਛੱਡ ਦੇਵਾਂ ?' ਤਾਂ ਮੈਂ ਕਹਾਂਗਾ ਕਿ “ਨਹੀਂ ਛੱਡਣਾ । ਓਏ, ਉਸੇ ਗੁਰੂ ਦੇ ਪ੍ਰਤਾਪ ਨਾਲ ਤਾਂ ਇੱਥੇ ਤੱਕ ਪਹੁੰਚ ਸਕੇ ਹੋ । ਸੰਸਾਰ ਦਾ ਗਿਆਨ ਵੀ ਗੁਰੂ ਬਿਨਾਂ ਨਹੀਂ ਹੁੰਦਾ ਅਤੇ ਮੋਕਸ਼ ਦਾ ਗਿਆਨ ਵੀ ਗੁਰੂ ਬਿਨਾਂ ਨਹੀਂ ਹੁੰਦਾ ਹੈ । ਵਿਹਾਰ ਦੇ ਗੁਰੂ ਵਿਹਾਰ ਦੇ ਲਈ ਹਨ ਅਤੇ ਗਿਆਨੀ ਪੁਰਖ “ਨਿਸ਼ਚੈ ਦੇ ਲਈ ਹਨ । ਵਿਹਾਰ ਰਿਲੇਟਿਵ ਹੈ ਅਤੇ ਨਿਸ਼ਚੈ ਰੀਅਲ ਹੈ । ਰਿਲੇਟਿਵ ਦੇ ਲਈ ਗੁਰੂ ਚਾਹੀਦੇ ਹਨ ਅਤੇ ਰੀਅਲ ਦੇ ਲਈ ਗਿਆਨੀ ਪੁਰਖ ਚਾਹੀਦੇ ਹਨ। | ਪ੍ਰਸ਼ਨ ਕਰਤਾ : ਇਹ ਵੀ ਕਹਿੰਦੇ ਹਨ ਕਿ ਗੁਰੂ ਦੇ ਬਿਨਾਂ ਗਿਆਨ ਕਿਸ ਤਰ੍ਹਾਂ ਮਿਲੇਗਾ ? ਦਾਦਾ ਸ੍ਰੀ : ਗੁਰੂ ਤਾਂ ਰਾਹ ਦਿਖਾਉਂਦੇ ਹਨ, ਮਾਰਗ ਦਿਖਾਉਂਦੇ ਹਨ ਅਤੇ ‘ਗਿਆਨੀ ਪੁਰਖ' ਗਿਆਨ ਦਿੰਦੇ ਹਨ। “ਗਿਆਨੀ ਪੁਰਖ' ਭਾਵ ਕਿ ਜਿਹਨਾਂ ਨੂੰ ਜਾਣਨ ਲਈ ਕੁਝ ਵੀ ਬਾਕੀ ਨਹੀਂ ਰਿਹਾ, ਖੁਦ ਤਦਸਵਰੂਪ ਵਿੱਚ (ਆਤਮ ਸਰੂਪ ਵਿੱਚ) ਬੈਠੇ ਹਨ। ਭਾਵ “ਗਿਆਨੀ ਪੁਰਖ ਤੁਹਾਨੂੰ ਸਭ ਕੁਝ ਦੇ ਦਿੰਦੇ ਹਨ ਅਤੇ ਗੁਰੂ ਤਾਂ ਸੰਸਾਰ ਵਿੱਚ ਤੁਹਾਨੂੰ ਰਾਹ ਦਿਖਾਉਂਦੇ ਹਨ, ਉਹਨਾਂ ਦੇ ਕਹੇ ਅਨੁਸਾਰ ਕਰੀਏ ਤਾਂ ਸੰਸਾਰ ਵਿੱਚ ਸੁਖੀ ਹੋ ਜਾਂਦੇ ਹਾਂ । ਆਧੀ, ਵਿਆਧੀ ਅਤੇ ਉਪਾਧੀ (ਮਨ, ਬਾਣੀ ਅਤੇ ਸ਼ਰੀਰ ਦੇ ਕਸ਼ਟ) ਵਿੱਚ ਸਮਾਧੀ ਦਿਵਾਉਣ ਉਹ “ਗਿਆਨੀ ਪੁਰਖ’ ॥ 10 Page #14 -------------------------------------------------------------------------- ________________ ਪ੍ਰਸ਼ਨ ਕਰਤਾ : ਗਿਆਨ ਗੁਰੂ ਤੋਂ ਮਿਲਦਾ ਹੈ, ਪਰ ਜਿਸ ਗੁਰੂ ਨੇ ਖੁਦ ਆਤਮ ਸਾਖ਼ਸ਼ਾਤਕਾਰ ਕਰ ਲਿਆ ਹੋਵੇ, ਉਹਨਾਂ ਦੇ ਹੱਥੋਂ ਹੀ ਗਿਆਨ ਮਿਲ ਸਕਦਾ ਹੈ ਨਾ ? ਦਾਦਾ ਸ੍ਰੀ : ਉਹ ‘ਗਿਆਨੀ ਪੁਰਖ’ ਹੋਣੇ ਚਾਹੀਦੇ ਹਨ ਅਤੇ ਫਿਰ ਸਿਰਫ਼ ਆਤਮ ਸਾਖ਼ਸ਼ਾਤਕਾਰ ਕਰਵਾਉਣ ਨਾਲ ਕੁਝ ਨਹੀਂ ਹੋਵੇਗਾ । ਜਦੋਂ “ਗਿਆਨੀ ਪੁਰਖ’ ਇਹ ਜਗਤ ਕਿਸ ਤਰ੍ਹਾਂ ਚਲ ਰਿਹਾ ਹੈ, ਖੁਦ ਕੌਣ ਹੈ, ਇਹ ਕੌਣ ਹੈ, ਇਹ ਸਭ ਸਪਸ਼ਟ ਕਰ ਦੇਣ, ਉਦੋਂ ਕੰਮ ਪੂਰਾ ਹੁੰਦਾ ਹੈ, ਇਸ ਤਰ੍ਹਾਂ ਹੈ। ਨਹੀਂ ਤਾਂ, ਕਿਤਾਬਾਂ ਦੇ ਪਿੱਛੇ ਦੌੜਦੇ ਰਹਿੰਦੇ ਹਨ, ਪਰ ਕਿਤਾਬਾਂ ਤਾਂ “ਹੈਲਪਰ’ ਹਨ। ਉਹ ਮੁੱਖ ਵਸਤੂ ਨਹੀਂ ਹਨ। ਉਹ ਸਾਧਾਰਣ ਕਾਰਣ ਹੈ, ਉਹ ਅਸਾਧਾਰਣ ਕਾਰਣ ਨਹੀਂ ਹੈ। ਅਸਾਧਾਰਣ ਕਾਰਣ ਕਿਹੜਾ ਹੈ ? “ਗਿਆਨੀ ਪੁਰਖ” ! ਅਰਪਣ ਵਿਧੀ ਕੌਣ ਕਰਵਾ ਸਕਦੇ ਹਨ ? ਪ੍ਰਸ਼ਨ ਕਰਤਾ : ਗਿਆਨ ਲੈਣ ਤੋਂ ਪਹਿਲਾਂ ਜੋ ਅਰਪਣ ਵਿਧੀ ਕਰਵਾਉਂਦੇ ਹਨ, ਉਸ ਵਿੱਚ ਜੇ ਪਹਿਲਾਂ ਕਿਸੇ ਗੁਰੂ ਦੇ ਸਾਹਮਣੇ ਅਰਪਣ ਵਿਧੀ ਕਰ ਲਈ ਹੋਵੇ ਤਾਂ, ਅਤੇ ਫਿਰ ਇੱਥੇ ਵਾਪਿਸ ਅਰਪਣ ਵਿਧੀ ਕਰੀਏ ਤਾਂ ਫਿਰ ਉਹ ਠੀਕ ਨਹੀਂ ਕਹਾਏਗਾ ਨਾ ? ਦਾਦਾ ਸ੍ਰੀ : ਅਰਪਣ ਵਿਧੀ ਤਾਂ ਗੁਰੂ ਕਰਵਾਉਂਦੇ ਹੀ ਨਹੀਂ ਹਨ। ਇੱਥੇ ਤਾਂ ਕੀ-ਕੀ ਅਰਪਣ ਕਰਨਾ ਹੈ ? ਆਤਮਾ ਦੇ ਇਲਾਵਾ ਸਾਰਾ ਕੁਝ | ਮਤਲਬ ਸਭ ਕੁਝ ਅਰਪਣ ਤਾਂ ਕੋਈ ਕਰਦਾ ਹੀ ਨਹੀਂ ਹੈ ਨਾ ! ਅਰਪਣ ਹੁੰਦਾ ਵੀ ਨਹੀਂ ਹੈ ਅਤੇ ਕੋਈ ਗੁਰੂ ਇਸ ਤਰ੍ਹਾਂ ਕਦੇ ਵੀ ਨਹੀਂ ਹਨ। ਉਹ ਤਾਂ ਤੁਹਾਨੂੰ ਮਾਰਗ ਦਿਖਾਉਂਦੇ ਹਨ, ਉਹ ਗਾਈਡ ਦੇ ਰੂਪ ਵਿੱਚ ਕੰਮ ਕਰਦੇ ਹਨ। ਅਸੀਂ ਗੁਰੂ ਨਹੀਂ ਹਾਂ, ਅਸੀਂ ਤਾਂ ਗਿਆਨੀ ਪੁਰਖ ਹਾਂ ਅਤੇ ਇਹ ਤਾਂ ਭਗਵਾਨ ਦੇ ਦਰਸ਼ਨ ਕਰਨੇ ਹਨ। ਮੈਨੂੰ ਅਰਪਣ ਨਹੀਂ ਕਰਨਾ ਹੈ, ਭਗਵਾਨ ਨੂੰ ਅਰਪਣ ਕਰਨਾ ਹੈ। ਆਤਮ ਨੂੰ ਕਿਵੇਂ ਮਹਿਸੂਸ ਕੀਤਾ ਜਾ ਸਕਦਾ ਹੈ ? ਪ੍ਰਸ਼ਨ ਕਰਤਾ : “ਮੈਂ ਆਤਮਾ ਹਾਂ” ਉਸਦਾ ਗਿਆਨ ਕਿਸ ਤਰ੍ਹਾਂ ਹੁੰਦਾ ਹੈ ? ਖੁਦ ਅਨੁਭਵ ਕਿਸ ਤਰ੍ਹਾਂ ਕਰ ਸਕਦਾ ਹੈ ? 11 Page #15 -------------------------------------------------------------------------- ________________ ਦਾਦਾ ਸ੍ਰੀ : ਇਹ ਅਨੁਭਵ ਕਰਵਾਉਣ ਦੇ ਲਈ ਤਾਂ ‘ਅਸੀਂ’ ਬੈਠੇ ਹਾਂ। ਇੱਥੇ ਜਦੋਂ ਅਸੀਂ ‘ਗਿਆਨ’ ਦਿੰਦੇ ਹਾਂ, ਉਦੋਂ ਆਤਮਾ ਅਤੇ ਅਨਾਤਮਾ ਦੋਨਾਂ ਨੂੰ ਅਲੱਗ ਕਰ ਦਿੰਦੇ ਹਾਂ, ਫਿਰ ਤੁਹਾਨੂੰ ਘਰ ਭੇਜ ਦਿੰਦੇ ਹਾਂ। ਗਿਆਨ ਦੀ ਪ੍ਰਾਪਤੀ ਆਪਣੇ ਆਪ ਨਹੀਂ ਹੋ ਸਕਦੀ। ਜੇ ਖੁਦ ਤੋਂ ਹੋ ਸਕਦਾ ਤਾਂ ਇਹ ਸਾਧੂ ਸੰਨਿਆਸੀ ਸਾਰੇ ਕਰ ਕੇ ਬੈਠ ਚੁੱਕੇ ਹੁੰਦੇ। ਪਰ ਇੱਥੇ ਤਾਂ ਗਿਆਨੀ ਪੁਰਖ ਦਾ ਹੀ ਕੰਮ ਹੈ। ਗਿਆਨੀ ਪੁਰਖ ਉਸਦੇ ਸਾਧਨ (ਨਿਮਿਤ) ਹਨ। ਜਿਵੇਂ ਇਹਨਾਂ ਦਵਾਈਆਂ ਦੇ ਲਈ ਡਾਕਟਰ ਦੀ ਜ਼ਰੂਰਤ ਪੈਂਦੀ ਹੈ ਜਾਂ ਨਹੀਂ ਪੈਂਦੀ ਜਾਂ ਫਿਰ ਤੁਸੀਂ ਖੁਦ ਘਰ ਹੀ ਦਵਾਈ ਬਣਾ ਲੈਂਦੇ ਹੋ ? ਉੱਥੇ ਕਿਵੇਂ ਚੁਕੰਨੇ ਰਹਿੰਦੇ ਹੋ ਕਿ ਕੋਈ ਭੁੱਲ ਹੋ ਜਾਵੇਗੀ ਤਾਂ ਅਸੀਂ ਮਰ ਜਾਵਾਂਗੇ ! ਅਤੇ ਆਤਮਾ ਦੇ ਸੰਬੰਧ ਵਿੱਚ ਤਾਂ ਖੁਦ ਹੀ ਮਿਕਸਚਰ ਬਣਾ ਲੈਂਦੇ ਹੋ ! ਸ਼ਾਸਤਰ ਖੁਦ ਦੀ ਅਕਲ ਨਾਲ ਗੁਰੂ ਦੁਆਰਾ ਦਿੱਤੀ ਗਈ ਸਮਝ ਤੋਂ ਬਿਨਾਂ ਪੜ੍ਹੇ ਅਤੇ ਮਿਕਸਚਰ ਬਣਾ ਕੇ ਪੀ ਗਏ। ਇਸਨੂੰ ਭਗਵਾਨ ਨੇ ਸਵਛੰਦ ਕਿਹਾ ਹੈ। ਇਸ ਸਵਛੰਦ ਨਾਲ ਤਾਂ ਅਨੰਤ ਜਨਮਾਂ ਦਾ ਮਰਣ ਹੋ ਗਿਆ ! ਉਹ ਤਾਂ ਇੱਕ ਹੀ ਜਨਮ ਦਾ ਮਰਣ ਸੀ !!! ਅਕ੍ਰਮ ਗਿਆਨ ਨਾਲ ਨਕਦ ਮੋਕਸ਼ ‘ਗਿਆਨੀ ਪੁਰਖ’ ਹੁਣ ਤੁਹਾਡੇ ਪ੍ਰਤੱਖ ਬੈਠੇ ਹਨ ਤਾਂ ਰਾਹ ਵੀ ਮਿਲੇਗਾ, ਨਹੀਂ ਤਾਂ ਇਹ ਲੋਕ ਵੀ ਬਹੁਤ ਸੋਚਦੇ ਹਨ, ਪਰ ਰਾਹ ਨਹੀਂ ਮਿਲਦਾ ਅਤੇ ਪੁੱਠੇ ਰਸਤੇ ਚਲੇ ਜਾਂਦੇ ਹਨ। ‘ਗਿਆਨੀ ਪੁਰਖ’ ਤਾਂ ਸ਼ਾਇਦ ਹੀ ਕਦੇ, ਇੱਕ ਅੱਧੀ ਵਾਰ ਪ੍ਰਗਟ ਹੁੰਦੇ ਹਨ ਅਤੇ ਉਹਨਾਂ ਦੇ ਕੋਲੋਂ ਗਿਆਨ ਮਿਲਣ ਨਾਲ ਆਤਮ ਅਨੁਭਵ ਹੁੰਦਾ ਹੈ। ਮੋਕਸ਼ ਤਾਂ ਇੱਥੇ ਨਕਦ ਹੋਣਾ ਚਾਹੀਦਾ ਹੈ। ਇੱਥੇ ਹੀ ਦੇਹ ਸਹਿਤ ਮੋਕਸ਼ ਵਰਤਣਾ ਚਾਹੀਦਾ ਹੈ । ਇਸ ਅਕ੍ਰਮ ਗਿਆਨ ਨਾਲ ਨਕਦ ਮੋਕਸ਼ ਮਿਲ ਜਾਂਦਾ ਹੈ ਅਤੇ ਅਨੁਭਵ ਵੀ ਹੁੰਦਾ ਹੈ, ਇਸ ਤਰ੍ਹਾਂ ਹੈ ! ਗਿਆਨੀ ਹੀ ਕਰਾਏ ਆਤਮਾ-ਅਨਾਤਮਾ ਦਾ ਭੇਦ ਜਿਵੇਂ ਇਸ ਅੰਗੂਠੀ ਵਿੱਚ ਸੋਨਾ ਅਤੇ ਤਾਂਬਾ ਦੋਵੇਂ ਮਿਲੇ ਹੋਏ ਹਨ, ਇਸਨੂੰ ਅਸੀਂ ਪਿੰਡ ਵਿੱਚ ਲਿਜਾ ਕੇ ਕਿਸੇ ਨੂੰ ਕਹੀਏ ਕਿ, ‘ਭਰਾਵਾ, ਅਲੱਗ-ਅਲੱਗ ਕਰ ਦਿਓ ਨਾ ! ਤਾਂ ਕੀ ਕੋਈ ਵੀ ਕਰ ਦੇਵੇਗਾ ? ਕੌਣ ਕਰ ਸਕੇਗਾ ? 12 Page #16 -------------------------------------------------------------------------- ________________ ਪ੍ਰਸ਼ਨ ਕਰਤਾ : ਸੁਨਿਆਰਾ ਹੀ ਕਰ ਸਕੇਗਾ। ਦਾਦਾ ਸ੍ਰੀ : ਜਿਸਦਾ ਇਹ ਕੰਮ ਹੈ, ਜੋ ਇਸ ਵਿੱਚ ਐਕਸਪਰਟ ਹੈ, ਉਹ ਸੋਨਾ ਅਤੇ ਤਾਂਬਾ ਦੋਵੇਂ ਅਲੱਗ ਕਰ ਦੇਵੇਗਾ । ਸੌ ਫੀਸਦੀ ਸੋਨਾ ਅਲੱਗ ਕਰ ਦੇਵੇਗਾ, ਕਿਉਂਕਿ ਉਹ ਦੋਹਾਂ ਦੇ ਗੁਣਧਰਮ ਜਾਣਦਾ ਹੈ ਕਿ ਸੋਨੇ ਦੇ ਗੁਣਧਰਮ ਇਹ ਹਨ ਅਤੇ ਤਾਂਬੇ ਦੇ ਗੁਣਧਰਮ ਇਸ ਤਰ੍ਹਾਂ ਹਨ। ਉਸੇ ਤਰ੍ਹਾਂ ਗਿਆਨੀ ਪੁਰਖ ਆਤਮਾ ਦੇ ਗੁਣ ਧਰਮ ਨੂੰ ਜਾਣਦੇ ਹਨ ਅਤੇ ਅਨਾਤਮਾ ਦੇ ਗੁਣ ਧਰਮ ਨੂੰ ਵੀ ਜਾਣਦੇ ਹਨ। ਜਿਵੇਂ ਅੰਗੂਠੀ ਵਿੱਚ ਸੋਨੇ ਅਤੇ ਤਾਂਬੇ ਦਾ ‘ਮਿਕਸਚਰ ਹੋਵੇ ਤਾਂ ਉਸਨੂੰ ਅਲੱਗ ਕੀਤਾ ਜਾ ਸਕਦਾ ਹੈ। ਸੋਨਾ ਅਤੇ ਤਾਂਬਾ ਜਦੋਂ ਦੋਵੇਂ ਕੰਪਾਊਂਡ ਸਰੂਪ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਹੈ। ਕਿਉਂਕਿ ਇਸ ਦੇ ਗੁਣ ਧਰਮ ਅਲੱਗ ਹੀ ਪ੍ਰਕਾਰ ਦੇ ਹੋ ਜਾਂਦੇ ਹਨ । ਇਸੇ ਤਰ੍ਹਾਂ ਜੀਵ ਦੇ ਅੰਦਰ ਚੇਤਨ ਅਤੇ ਅਚੇਤਨ ਦਾ ਮਿਕਸਚਰ ਹੈ, ਉਹ ਕੰਪਾਊਂਡ ਦੇ ਰੂਪ ਵਿੱਚ ਨਹੀਂ ਹਨ । ਇਸ ਲਈ ਫਿਰ ਤੋਂ ਆਪਣੇ ਸੁਭਾਅ ਨੂੰ ਪ੍ਰਾਪਤ ਕਰ ਸਕਦੇ ਹਨ । ਕੰਪਾਊਂਡ ਬਣ ਗਿਆ ਹੁੰਦਾ ਤਾਂ ਪਤਾ ਹੀ ਨਹੀਂ ਲੱਗਦਾ । ਚੇਤਨ ਦੇ ਗੁਣ ਧਰਮਾਂ ਦਾ ਵੀ ਪਤਾ ਨਾ ਲੱਗਦਾ ਅਤੇ ਅਚੇਤਨ ਦੇ ਗੁਣ ਧਰਮਾਂ ਦਾ ਵੀ ਪਤਾ ਨਹੀਂ ਲੱਗਦਾ ਅਤੇ ਤੀਸਰਾ ਹੀ ਗੁਣ ਧਰਮ ਪੈਦਾ ਹੋ ਜਾਂਦਾ । ਪਰ ਇਸ ਤਰ੍ਹਾਂ ਨਹੀਂ ਹੈ। ਉਹਨਾਂ ਦਾ ਤਾਂ ਕੇਵਲ ਮਿਕਸਚਰ ਬਣਿਆ ਹੈ। ਗਿਆਨੀ ਪੁਰਖ, ਵਰਲਡ (ਸੰਸਾਰ) ਦੇ ਗਰੇਟਿਸਟ ਸਾਇੰਟਿਸਟ ਉਹ ਤਾਂ ‘ਗਿਆਨੀ ਪੁਰਖ ਹੀ ਹਨ ਜੋ ਵਰਲਡ (ਸੰਸਾਰ) ਦੇ ਗਰੇਟਿਸਟ ਸਾਇੰਟਿਸਟ ਹਨ, ਉਹ ਹੀ ਜਾਣ ਸਕਦੇ ਹਨ, ਅਤੇ ਉਹ ਹੀ ਦੋਹਾਂ ਨੂੰ ਅਲੱਗ ਕਰ ਸਕਦੇ ਹਨ। ਉਹ ਆਤਮਾ-ਅਨਾਤਮਾ ਨੂੰ ਅਲੱਗ ਕਰ ਦਿੰਦੇ ਹਨ ਇੰਨਾ ਹੀ ਨਹੀਂ, ਸਗੋਂ ਤੁਹਾਡੇ ਪਾਪਾਂ ਨੂੰ ਜਲਾ ਕੇ ਭਸਮੀਭੂਤ ਕਰ ਦਿੰਦੇ ਹਨ, ਦਿਵਯ ਚਕਸੂ (ਦਿਵਯ ਦ੍ਰਿਸ਼ਟੀ) ਦਿੰਦੇ ਹਨ ਅਤੇ ‘ਇਹ ਜਗਤ ਕੀ ਹੈ, ਕਿਸ ਤਰ੍ਹਾਂ ਚੱਲ ਰਿਹਾ ਹੈ, ਕੌਣ ਚਲਾ ਰਿਹਾ ਹੈ, ਆਦਿ ਸਭ ਸਪੱਸ਼ਟ ਕਰ ਦਿੰਦੇ ਹਨ, ਤਾਂ ਜਾ ਕੇ ਆਪਣਾ ਕੰਮ ਪੂਰਾ ਹੁੰਦਾ ਹੈ। ਕਰੌੜਾਂ ਜਨਮਾਂ ਦੇ ਪੁੰਨ ਜਾਗਣ ਤਾਂ “ਗਿਆਨੀ ਦੇ ਦਰਸ਼ਨ ਹੁੰਦੇ ਹਨ, ਨਹੀਂ ਤਾਂ ਦਰਸ਼ਨ ਹੀ ਕਿੱਥੋਂ ਹੋਣਗੇ ? 13 Page #17 -------------------------------------------------------------------------- ________________ ਗਿਆਨ ਦੀ ਪ੍ਰਾਪਤੀ ਕਰਨ ਦੇ ਲਈ ‘ਗਿਆਨੀ’ ਨੂੰ ਪਹਿਚਾਣ ! ਹੋਰ ਕੋਈ ਰਾਹ ਹੀ ਨਹੀਂ ਹੈ। ਲੱਭਣ ਵਾਲੇ ਨੂੰ ਮਿਲ ਹੀ ਜਾਂਦੇ ਹਨ। 6. ‘ਗਿਆਨੀ ਪੁਰਖ' ਕੌਣ?? ਸੰਤ ਅਤੇ ਗਿਆਨੀ ਦੀ ਵਿਆਖਿਆ ਪ੍ਰਸ਼ਨ ਕਰਤਾ : ਇਹ ਜੋ ਸਾਰੇ ਸੰਤ ਹੋ ਚੁੱਕੇ ਹਨ, ਉਹਨਾਂ ਵਿੱਚ ਅਤੇ ਗਿਆਨੀ ਵਿੱਚ ਕੀ ਫ਼ਰਕ ਹੈ ? ਦਾਦਾ ਸ੍ਰੀ : ਸੰਤ ਕਮਜ਼ੋਰੀ ਛੁਡਾਉਂਦੇ ਹਨ ਅਤੇ ਚੰਗੀ ਚੀਜ਼ (ਚੰਗਿਆਈਆਂ) ਸਿਖਾਉਂਦੇ ਹਨ; ਜੋ ਗਲਤ ਕੰਮ ਛੁਡਵਾਏ ਅਤੇ ਚੰਗਾ ਫੜਾਏ ਉਹ ਸੰਤ ਕਹਾਉਂਦੇ ਹਨ।ਜੋ ਪਾਪ ਕਰਮ ਤੋਂ ਬਚਾਏ ਉਹ ਸੰਤ ਹਨ ਪਰ ਜੋ ਪਾਪ ਅਤੇ ਪੁੰਨ ਦੋਨਾਂ ਤੋਂ ਬਚਾਏ ਉਹ ਗਿਆਨੀ ਪੁਰਖ ਕਹਾਉਂਦੇ ਹਨ। ਸੰਤ ਪੁਰਖ ਸਹੀ ਰਸਤੇ ਉੱਤੇ ਲੈ ਜਾਂਦੇ ਹਨ ਅਤੇ ਗਿਆਨੀ ਪੁਰਖ ਮੁਕਤੀ ਦਿਲਵਾਉਂਦੇ ਹਨ । ਗਿਆਨੀ ਪੁਰਖ ਤਾਂ ਅੰਤਿਮ ਵਿਸ਼ੇਸ਼ਣ ਕਹਾਉਂਦੇ ਹਨ, ਉਹ ਆਪਣਾ ਕੰਮ ਹੀ ਕੱਢ ਲੈਣ । ਸੱਚੇ ਗਿਆਨੀ ਕੌਣ ? ਕਿ ਜਿਹਨਾਂ ਵਿੱਚ ਅਹੰਕਾਰ ਅਤੇ ਮਮਤਾ ਦੋਵੇਂ ਨਾ ਹੋਣ। ਜਿਸਨੂੰ ਆਤਮਾ ਦਾ ਸੰਪੂਰਣ ਅਨੁਭਵ ਹੋ ਚੁੱਕਿਆ ਹੈ, ਉਹ ‘ਗਿਆਨੀ ਪੁਰਖ' ਕਹਾਉਂਦੇ ਹਨ। ਉਹ ਪੂਰੇ ਬ੍ਰਹਿਮੰਡ ਦਾ ਵਰਣਨ ਕਰ ਸਕਦੇ ਹਨ। ਸਾਰੇ ਸਵਾਲਾਂ ਦਾ ਜਵਾਬ ਦੇ ਸਕਦੇ ਹਨ। ਗਿਆਨੀ ਪੁਰਖ ਭਾਵ ਵਰਲਡ (ਸੰਸਾਰ) ਦਾ ਅਚੰਭਾ । ਗਿਆਨੀ ਪੁਰਖ ਅਰਥਾਤ ਪ੍ਰਗਟ ਦੀਵਾ ਗਿਆਨੀ ਪੁਰਖ ਦੀ ਪਹਿਚਾਣ ਪ੍ਰਸ਼ਨ ਕਰਤਾ : ਗਿਆਨੀ ਪੁਰਖ ਨੂੰ ਕਿਵੇਂ ਪਛਾਈਏ ? ਦਾਦਾ ਸ੍ਰੀ : ਗਿਆਨੀ ਪੁਰਖ ਤਾਂ ਬਿਨਾਂ ਕੁਝ ਕੀਤੇ ਹੀ ਪਛਾਣੇ ਜਾਣ ਇਸ ਤਰ੍ਹਾਂ ਦੇ ਹੁੰਦੇ ਹਨ। ਉਹਨਾਂ ਦੀ ਸੁਗੰਧ ਹੀ, ਪਹਿਚਾਈ ਜਾਏ ਇਹੋ ਜਿਹੀ ਹੁੰਦੀ ਹੈ। ਉਹਨਾਂ ਦਾ ਵਾਤਾਵਰਣ ਕੁਝ ਹੋਰ ਹੀ ਹੁੰਦਾ ਹੈ। ਉਹਨਾਂ ਦੀ ਬਾਣੀ ਅਲੱਗ ਹੀ ਹੁੰਦੀ ਹੈ ! ਉਹਨਾਂ ਦੇ ਸ਼ਬਦਾਂ ਤੋਂ ਹੀ ਪਤਾ ਚੱਲ ਜਾਂਦਾ ਹੈ। ਉਹਨਾਂ ਦੀਆਂ ਅੱਖਾਂ ਦੇਖਦੇ ਹੀ ਪਤਾ ਚੱਲ ਜਾਂਦਾ ਹੈ। 14 Page #18 -------------------------------------------------------------------------- ________________ ਗਿਆਨੀ ਦੇ ਕੋਲ ਬਹੁਤ ਜ਼ਿਆਦਾ ਵਿਸ਼ਵਾਸਨੀਅਤਾ ਹੁੰਦੀ ਹੈ, ਜ਼ਬਰਦਸਤ ਵਿਸ਼ਵਾਸਨੀਅਤਾ ! ਅਤੇ ਉਹਨਾਂ ਦਾ ਹਰੇਕ ਸ਼ਬਦ ਸ਼ਾਸਤਰ ਰੂਪ ਹੁੰਦਾ ਹੈ, ਜੇ ਸਮਝ ਵਿਚ ਆਵੇ ਤਾਂ। ਉਹਨਾਂ ਦੀ ਬਾਈ-ਵਰਤਣ ਅਤੇ ਵਿਨਯ ਮਨੋਹਰ ਹੁੰਦੇ ਹਨ, ਮਨ ਦਾ ਹਰਨ ਕਰਨ ਵਾਲੇ ਹੁੰਦੇ ਹਨ। ਇਸ ਤਰ੍ਹਾਂ ਬਹੁਤ ਸਾਰੇ ਲੱਛਣ ਹੁੰਦੇ ਹਨ। ਗਿਆਨੀ ਪੁਰਖ ਅਬੁੱਧ (ਬਿਨਾਂ ਬੁੱਧੀ ਤੋਂ) ਹੁੰਦੇ ਹਨ। ਜੋ ਆਤਮਾ ਦੇ ਗਿਆਨੀ ਹੁੰਦੇ ਹਨ, ਉਹ ਤਾਂ ਪਰਮ ਸੁਖੀ ਹੁੰਦੇ ਹਨ ਅਤੇ ਉਹਨਾਂ ਨੂੰ ਥੋੜਾ ਜਿਹਾ ਵੀ ਦੁੱਖ ਨਹੀਂ ਹੁੰਦਾ ਇਸ ਲਈ ਉੱਥੇ ਸਾਡਾ ਕਲਿਆਣ ਹੁੰਦਾ ਹੈ। ਜੋ ਖੁਦ ਦਾ ਕਲਿਆਣ ਕਰਕੇ ਬੈਠੇ ਹੋਣ, ਉਹ ਹੀ ਦੂਜਿਆਂ ਦਾ ਕਲਿਆਣ ਕਰ ਸਕਦੇ ਹਨ। ਜੋ ਖੁਦ ਤੈਰ ਸਕੇ ਉਹ ਹੀ ਸਾਨੂੰ ਪਹੁੰਚਾਉਣਗੇ। ਉੱਥੇ ਲੱਖਾਂ ਲੋਕ ਤੈਰ ਕੇ ਪਾਰ ਨਿਕਲ ਜਾਂਦੇ ਹਨ। ਸ਼੍ਰੀਮਦ ਰਾਜਚੰਦਰਜੀ ਨੇ ਕੀ ਕਿਹਾ ਹੈ ਕਿ, ‘ਗਿਆਨੀ ਪੁਰਖ ਕੌਣ ਕਿ ਜਿਹਨਾਂ ਨੂੰ ਲੇਸ਼ਮਾਤਰ (ਨਾ-ਮਾਤਰ) ਵੀ ਕਿਸੇ ਵੀ ਤਰ੍ਹਾਂ ਦੀ ਇੱਛਾ ਨਹੀਂ ਹੈ, ਦੁਨੀਆਂ ਵਿੱਚ ਕਿਸੇ ਤਰ੍ਹਾਂ ਦੀ ਜਿਹਨਾਂ ਨੂੰ ਭੀਖ ਨਹੀਂ ਹੈ, ਉਪਦੇਸ਼ ਦੇਣ ਦੀ ਵੀ ਜਿਹਨਾਂ ਨੂੰ ਭੀਖ ਨਹੀਂ ਹੈ, ਚੇਲਿਆਂ ਦੀ ਵੀ ਭੀਖ ਨਹੀਂ ਹੈ, ਕਿਸੇ ਨੂੰ ਸੁਧਾਰਨ ਦੀ ਵੀ ਭੀਖ ਨਹੀਂ ਹੈ, ਕਿਸੇ ਤਰ੍ਹਾਂ ਦਾ ਮਾਨ ਨਹੀਂ ਹੈ, ਅਭਿਮਾਨ ਨਹੀਂ ਹੈ, ਮਾਲਕੀਭਾਵ ਨਹੀਂ ਹੈ।' 7. ਗਿਆਨੀ ਪੁਰਖ - ਏ. ਐਮ. ਪਟੇਲ (ਦਾਦਾ ਸ੍ਰੀ) ‘ਦਾਦਾ ਭਗਵਾਨ’, ਜੋ ਚੌਦਾਂ ਲੋਕ ਦੇ ਨਾਥ ਹਨ, ਉਹ ਤੁਹਾਡੇ ਵਿੱਚ ਵੀ ਹਨ, ਪਰ ਤੁਹਾਡੇ ਵਿੱਚ ਪ੍ਰਗਟ ਨਹੀਂ ਹੋਏ ਹਨ। ਤੁਹਾਡੇ ਵਿੱਚ ਅਵਿਅਕਤ ਰੂਪ ਵਿੱਚ ਹਨ ਅਤੇ ਇੱਥੇ ਵਿਅਕਤ (ਪ੍ਰਗਟ) ਹੋਏ ਹਨ। ਜੋ ਪ੍ਰਗਟ ਹੋਏ ਹਨ, ਉਹ ਫਲ ਦਿੰਦੇ ਹਨ। ਇੱਕ ਵਾਰ ਵੀ ਉਹਨਾਂ ਦਾ ਨਾਮ ਲਈਏ ਤਾਂ ਵੀ ਕੰਮ ਬਣ ਜਾਵੇ, ਇਸ ਤਰ੍ਹਾਂ ਹੈ। ਪਰ ਪਹਿਚਾਣ ਕੇ ਬੋਲਣ ਨਾਲ ਤਾਂ ਕਲਿਆਣ ਹੋ ਜਾਵੇਗਾ ਅਤੇ ਸੰਸਾਰਿਕ ਵਸਤੂਆਂ ਦੀ ਜੇਕਰ ਅੜਚਣ ਹੋਵੇ ਤਾਂ ਉਹ ਵੀ ਦੂਰ ਹੋ ਜਾਏਗੀ। ਇਹ ਜੋ ਦਿਖਾਈ ਦਿੰਦੇ ਹਨ, ਉਹ ‘ਦਾਦਾ ਭਗਵਾਨ' ਨਹੀਂ ਹਨ । ਤੁਹਾਨੂੰ, ਜੋ ਦਿਖਾਈ ਦਿੰਦੇ ਹਨ, ਉਹਨਾਂ ਨੂੰ ਹੀ ‘ਦਾਦਾ ਭਗਵਾਨ’ ਸਮਝਦੇ ਹੋਵੋਗੇ, ਹੈ ਨਾ ? ਪਰ ਇਹ ਦਿਖਾਈ ਦੇਣ ਵਾਲੇ ਤਾਂ ਭਾਦਰਣ ਦੇ ਪਟੇਲ ਹਨ । ਮੈਂ ‘ਗਿਆਨੀ ਪੁਰਖ' ਹਾਂ ਅਤੇ ਜੋ 15 Page #19 -------------------------------------------------------------------------- ________________ ਅੰਦਰ ਪ੍ਰਗਟ ਹੋਏ ਹਨ, ਉਹ ਦਾਦਾ ਭਗਵਾਨ ਹਨ। ਮੈਂ ਖੁਦ ਭਗਵਾਨ ਨਹੀਂ ਹਾਂ। ਮੇਰੇ ਅੰਦਰ ਪ੍ਰਗਟ ਹੋਏ ਦਾਦਾ ਭਗਵਾਨ ਨੂੰ ਮੈਂ ਵੀ ਨਮਸਕਾਰ ਕਰਦਾ ਹਾਂ। ਸਾਡਾ ਦਾਦਾ ਭਗਵਾਨ ਦੇ ਨਾਲ ਜੁਦਾਪਨ (ਭਿੰਨਤਾ) ਦਾ ਹੀ ਵਿਹਾਰ ਹੈ। ਪਰ ਲੋਕ ਇਸ ਤਰ੍ਹਾਂ ਸਮਝਦੇ ਹਨ ਕਿ ਇਹ ਖੁਦ ਹੀ ਦਾਦਾ ਭਗਵਾਨ ਹਨ | ਨਹੀਂ, ਖੁਦ ਦਾਦਾ ਭਗਵਾਨ ਕਿਵੇਂ ਹੋ ਸਕਦੇ ਹਨ ? ਇਹ ਤਾਂ ਪਟੇਲ ਹਨ, ਭਾਦਰਣ ਦੇ (ਇਹ ਗਿਆਨ ਲੈਣ ਤੋਂ ਬਾਅਦ) ਦਾਦਾ ਜੀ ਦੀ ਆਗਿਆ ਦਾ ਪਾਲਣ ਕਰਨਾ ਮਤਲਬ ਉਹ ‘ਏ.ਐਮ.ਪਟੇਲ' ਦੀ ਆਗਿਆ ਨਹੀਂ ਹੈ। ਖੁਦ ‘ਦਾਦਾ ਭਗਵਾਨ' ਦੀ, ਜੋ ਚੌਦਾਂ ਲੋਕ ਦੇ ਨਾਥ (ਸੁਆਮੀ) ਹਨ, ਉਹਨਾਂ ਦੀ ਆਗਿਆ ਹੈ। ਉਸਦੀ ਗਾਰੰਟੀ ਦਿੰਦਾ ਹਾਂ। ਇਹ ਤਾਂ ਮੇਰੇ ਮਾਧਿਅਮ ਨਾਲ ਇਹ ਸਾਰੀਆਂ ਗੱਲਾਂ ਨਿਕਲੀਆਂ ਹਨ। ਇਸ ਲਈ ਤੁਹਾਨੂੰ ਉਸ ਆਗਿਆ ਦਾ ਪਾਲਣ ਕਰਨਾ ਹੈ। ‘ਮੇਰੀ ਆਗਿਆ' ਨਹੀਂ ਹੈ, ਇਹ ਦਾਦਾ ਭਗਵਾਨ ਦੀ ਆਗਿਆ ਹੈ। ਮੈਂ ਵੀ ਉਸ ਭਗਵਾਨ ਦੀ ਆਗਿਆ ਵਿੱਚ ਰਹਿੰਦਾ ਹਾਂ। ਵ 8. ਕਮਿਕ ਮਾਰਗ - ਅਕ੍ਰਮ ਮਾਰਗ ਮੋਕਸ਼ ਵਿੱਚ ਜਾਣ ਦੇ ਦੋ ਰਸਤੇ ਹਨ : ਇੱਕ ‘ਕ੍ਰਮਿਕ ਮਾਰਗ’ ਅਤੇ ਦੂਸਰਾ ‘ਅਕ੍ਰਮ ਮਾਰਗ' । ਕ੍ਰਮਿਕ ਭਾਵ ਪੌੜੀ ਦਰ ਪੌੜੀ ਚੜ੍ਹਣਾ। ਜਿਵੇਂ ਕ੍ਰਮਿਕ ਵਿੱਚ ਪਰਿਗ੍ਰਹ (ਸੰਸਾਰੀ ਇਛਾਵਾਂ) ਘੱਟ ਕਰਦੇ ਜਾਓਗੇ, ਤਿਵੇਂ-ਤਿਵੇਂ ਉਹ ਤੁਹਾਨੂੰ ਮੋਕਸ਼ ਵਿਚ ਪਹੁੰਚਾਉਣਗੇ, ਉਹ ਵੀ ਬਹੁਤ ਕਾਲ ਦੇ ਬਾਅਦ ਅਤੇ ਅਕ੍ਰਮ ਵਿਗਿਆਨ ਮਤਲਬ ਕੀ ? ਪੌੜੀਆਂ ਨਹੀਂ ਚੜ੍ਹਨੀਆਂ ਹਨ, ਲਿਫਟ ਵਿੱਚ ਬੈਠ ਜਾਣਾ ਹੈ ਅਤੇ ਬਾਰਵੀਂ ਮੰਜ਼ਿਲ ਉੱਤੇ ਪੁੱਜ ਜਾਣਾ ਹੈ, ਇਹੋ ਜਿਹਾ ਇਹ ਲਿਫਟ ਮਾਰਗ ਨਿਕਲਿਆ ਹੈ। ਸਿੱਧੇ ਹੀ ਲਿਫਟ ਵਿੱਚ ਬੈਠ ਕੇ, ਪਤਨੀ-ਬੱਚਿਆਂ ਦੇ ਨਾਲ, ਬੇਟੇ-ਬੇਟੀਆਂ ਦਾ ਵਿਆਹ ਕਰਵਾ ਕੇ, ਸਭ ਕੁਝ ਕਰਕੇ ਮੋਕਸ਼ ਵਿੱਚ ਜਾਣਾ। ਇਹ ਸਭ ਕਰਦੇ ਹੋਏ ਵੀ ਤੁਹਾਡਾ ਮੋਕਸ਼ ਨਹੀਂ ਜਾਏਗਾ। ਇਹੋ ਜਿਹਾ ਅਕ੍ਰਮ ਮਾਰਗ, ਅਪਵਾਦ ਮਾਰਗ ਵੀ ਕਹਾਉਂਦਾ ਹੈ। ਉਹ ਹਰ ਦਸ ਲੱਖ ਸਾਲਾਂ ਵਿੱਚ ਪ੍ਰਗਟ ਹੁੰਦਾ ਹੈ। ਤਾਂ ਜਿਹੜਾ ਇਸ ਲਿਫਟ ਮਾਰਗ ਵਿੱਚ ਬੈਠ ਜਾਵੇਗਾ, ਉਸਦਾ ਕਲਿਆਣ ਹੋ ਜਾਵੇਗਾ | ਮੈਂ ਤਾਂ ਨਿਮਿਤ (ਕਾਰਣ, ਸਬੱਬ) ਹਾਂ। ਇਸ ਲਿਫਟ ਵਿੱਚ ਜਿਹੜੇ ਬੈਠ ਗਏ, ਉਹਨਾਂ ਦਾ ਹੱਲ ਨਿਕਲ ਆਇਆ ! ਹੱਲ ਤਾਂ ਕੱਢਣਾ ਹੀ ਪਵੇਗਾ ? ਅਸੀਂ ਮੋਕਸ਼ ਵਿੱਚ 16 Page #20 -------------------------------------------------------------------------- ________________ ਜਾਣ ਵਾਲੇ ਹੀ ਹਾਂ, ਉਸ ਲਿਫਟ ਵਿੱਚ ਬੈਠੇ ਹੋਣ ਦਾ ਪ੍ਰਮਾਣ ਤਾਂ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ? ਉਸਦਾ ਪ੍ਰਮਾਣ ਮਤਲਬ ਕ੍ਰੋਧ-ਮਾਨ-ਮਾਇਆ-ਲੋਭ ਨਾ ਹੋਣ, ਆਰਤ ਧਿਆਨ, ਰੌਦ੍ਰ ਧਿਆਨ ਦੂਸਰੇ ਨੂੰ ਦੁੱਖ ਦੇਣਾ) ਨਾ ਹੋਵੇ । ਤਾਂ ਫਿਰ ਪੂਰਾ ਕੰਮ ਹੋ ਗਿਆ ਨਾ ? ਅਮ ਸਰਲਤਾ ਨਾਲ ਕਰਵਾਏ ਆਤਮ ਅਨੁਭੂਤੀ ਮਿਕ ਮਾਰਗ ਵਿਚ ਤਾਂ ਕਿੰਨਾ ਜ਼ਿਆਦਾ ਯਤਨ ਕਰਨ ਤੇ ਆਤਮਾ ਹੈ ਇਸ ਤਰ੍ਹਾਂ ਧਿਆਨ ਆਉਂਦਾ ਹੈ, ਉਹ ਵੀ ਬਹੁਤ ਅਸਪੱਸ਼ਟ ਅਤੇ ਟੀਚਾ (ਲਕਸ਼) ਤਾਂ ਬੈਠਦਾ ਹੀ ਨਹੀਂ । ਉਸਨੂੰ ਟੀਚੇ ਵਿੱਚ ਰੱਖਣਾ ਪੈਂਦਾ ਹੈ ਕਿ ਆਤਮਾ ਇਹੋ ਜਿਹਾ ਹੈ । ਅਤੇ ਤੁਹਾਨੂੰ ਤਾਂ ਅਮ ਮਾਰਗ ਵਿੱਚ ਸਿੱਧਾ ਆਤਮ ਅਨੁਭਵ ਹੀ ਹੋ ਜਾਂਦਾ ਹੈ। ਸਿਰ ਦੁੱਖੇ, ਭੁੱਖ ਲੱਗੇ, ਬਾਹਰ ਭਾਵੇਂ ਹੀ ਕਿੰਨੀਆਂ ਵੀ ਮੁਸੀਬਤਾਂ ਆਉਣ, ਪਰ ਅੰਦਰ ਦੀ ਸ਼ਾਤਾ (ਸੁੱਖ ਪਰਿਣਾਮ) ਨਹੀਂ ਜਾਂਦੀ, ਉਸਨੂੰ ਆਤਮ ਅਨੁਭਵ ਕਿਹਾ ਹੈ | ਆਤਮ ਅਨੁਭਵ ਤਾਂ ਦੁੱਖ ਨੂੰ ਵੀ ਸੁੱਖ ਵਿੱਚ ਬਦਲ ਦਿੰਦਾ ਹੈ ਅਤੇ ਕਪਟੀ ਨੂੰ ਤਾਂ ਸੁੱਖ ਵਿੱਚ ਵੀ ਦੁੱਖ ਮਹਿਸੂਸ ਹੁੰਦਾ ਹੈ। ਇਹ ਅਕ੍ਰਮ ਵਿਗਿਆਨ ਹੈ ਇਸ ਲਈ ਇੰਨੀ ਜਲਦੀ ਸਮਕਿਤ ਹੋ ਜਾਂਦਾ ਹੈ, ਇਹ ਤਾਂ ਬਹੁਤ ਹੀ ਉੱਚੇ ਦਰਜੇ ਦਾ ਵਿਗਿਆਨ ਹੈ | ਆਤਮਾ ਅਤੇ ਅਨਾਤਮਾ ਦੇ ਵਿੱਚਕਾਰ ਭਾਵ ਆਪਣੀ ਅਤੇ ਬੇਗਾਨੀ ਚੀਜ਼ ਦੋਹਾਂ ਦੀ ਵੰਡ ਕਰ ਦਿੰਦੇ ਹਨ, ਕਿ ਇਹ ਤੁਹਾਡਾ ਹੈ ਅਤੇ ਇਹ ਤੁਹਾਡਾ ਨਹੀਂ ਹੈ, ਦੋਨਾਂ ਦੇ ਵਿੱਚਕਾਰ ਵਿਦ ਇੰਨ ਵਨ ਆਵਰ (ਕੇਵਲ ਇੱਕ ਘੰਟੇ ਵਿੱਚ ਲਾਈਨ ਆਫ਼ ਡਿਮਾਰਕੇਸ਼ਨ (ਭੇਦ ਰੇਖਾ) ਪਾ ਦਿੰਦੇ ਹਾਂ । ਤੁਸੀਂ ਖੁਦ ਮਿਹਨਤ ਕਰਕੇ ਕਰਨ ਜਾਓਗੇ ਤਾਂ ਲੱਖਾਂ ਜਨਮਾਂ ਵਿੱਚ ਵੀ ਠਿਕਾਣਾ ਨਹੀਂ ਪਏਗਾ। ਮੈਨੂੰ ਮਿਲਿਆ ਉਹੀ ਅਧਿਕਾਰੀ ਪ੍ਰਸ਼ਨ ਕਰਤਾ : ਇਹ ਰਾਹ ਏਨਾ ਸੌਖਾ ਹੈ, ਤਾਂ ਫਿਰ ਕੋਈ ਅਧਿਕਾਰ (ਪਾਤਰਤਾ) ਜਿਹਾ ਦੇਖਣਾ ਹੀ ਨਹੀਂ ? ਹਰੇਕ ਦੇ ਲਈ ਇਹ ਸੰਭਵ ਹੈ ? | ਦਾਦਾ ਸ੍ਰੀ : ਲੋਕ ਮੈਨੂੰ ਪੁੱਛਦੇ ਹਨ ਕਿ, ਕੀ ਮੈਂ ਅਧਿਕਾਰੀ (ਪਾਤਰ) ਹਾਂ ? ਤਾਂ ਮੈਂ ਕਿਹਾ, “ਮੈਨੂੰ ਮਿਲਿਆ, ਇਸ ਲਈ ਤੂੰ ਅਧਿਕਾਰੀ । ਇਹ ਮਿਲਣਾ, ਤਾਂ ਸਾਇੰਟਿਫਿਕ ਸਰਕਮਸਟੈਨਸ਼ਿਅਲ ਐਵੀਡੈਂਸ (ਵਿਵਸਥਿਤ ਸ਼ਕਤੀ, ਕੁਦਰਤੀ ਸ਼ਕਤੀ) ਹੈ ਇਸਦੇ ਪਿੱਛੇ 17 Page #21 -------------------------------------------------------------------------- ________________ | ਇਸ ਲਈ ਸਾਨੂੰ ਜੋ ਕੋਈ ਮਿਲਿਆ, ਉਸਨੂੰ ਅਧਿਕਾਰੀ ਸਮਝਿਆ ਜਾਂਦਾ ਹੈ। ਉਹ ਕਿਸ ਆਧਾਰ 'ਤੇ ਮਿਲਦਾ ਹੈ ? ਉਹ ਅਧਿਕਾਰੀ ਹੈ, ਇਸੇ ਵਜ੍ਹਾ ਕਾਰਣ ਤਾਂ ਮੈਨੂੰ ਮਿਲਦਾ ਹੈ। ਮੈਨੂੰ ਮਿਲਣ ਤੇ ਵੀ ਜੇ ਉਸਨੂੰ ਪ੍ਰਾਪਤੀ ਨਹੀਂ ਹੁੰਦੀ, ਤਾਂ ਫਿਰ ਉਸਦਾ ਅੰਤਰਾਯ ਕਰਮ ਬਾਧਕ ਹੈ। | ਕਮ ਵਿਚ ‘ਕਰਨਾ ਹੈ। ਅਤੇ ਅਕ੍ਰਮ ਵਿੱਚ----- ਇੱਕ ਭਾਈ ਨੇ ਇੱਕ ਵਾਰ ਪ੍ਰਸ਼ਨ ਕੀਤਾ ਕਿ ਕ੍ਰਮ ਅਤੇ ਅਕ੍ਰਮ ਵਿੱਚ ਫਰਕ ਕੀ ਹੈ ? ਤਾਂ ਮੈਂ ਦੱਸਿਆ ਕਿ ਭ੍ਰਮ ਭਾਵ ਜਿਵੇਂ ਕਿ ਸਾਰੇ ਕਹਿੰਦੇ ਹਨ ਕਿ ਇਹ ਪੁੱਠਾ (ਗਲਤ) ਛੱਡੋ ਅਤੇ ਸਿੱਧਾ (ਸਹੀ) ਕਰੋ। ਬਾਰ-ਬਾਰ ਇਹੀ ਕਹਿਣਾ, ਉਸਦਾ ਨਾਮ ਮਿਕ ਮਾਰਗ । ਕ੍ਰਮ ਭਾਵ ਸਭ ਛੱਡਣ ਨੂੰ ਕਹਿਣ, ਇਹ ਕਪਟ-ਲੋਭ ਛੱਡੋ ਅਤੇ ਚੰਗਾ ਕਰੋ। ਇਹੀ ਤੁਸੀਂ ਦੇਖਿਆ ਨਾ ਅੱਜ ਤੱਕ ? ਅਤੇ ਇਹ ਅਕ੍ਰਮ ਮਤਲਬ, ਕਰਨਾ ਨਹੀਂ, ਕਰੋਮੀ-ਕਰੋਸੀ-ਕਰੋਤਿ ਨਹੀਂ! ਅਕ੍ਰਮ ਵਿਗਿਆਨ ਤਾਂ ਬਹੁਤ ਵੱਡਾ ਅਚੰਭਾ ਹੈ । ਇੱਥੇ “ਆਤਮ ਗਿਆਨ ਲੈਣ ਤੋਂ ਬਾਅਦ ਦੂਸਰੇ ਦਿਨ ਤੋਂ ਆਦਮੀ ਵਿੱਚ ਬਦਲਾਅ ਹੋ ਜਾਂਦਾ ਹੈ। ਇਹ ਸੁਣਦੇ ਹੀ ਲੋਕਾਂ ਨੂੰ ਇਹ ਵਿਗਿਆਨ ਸਵੀਕਾਰ ਹੋ ਜਾਂਦਾ ਹੈ ਅਤੇ ਇੱਥੇ ਖਿੱਚੇ ਚਲੇ ਆਉਂਦੇ ਹਨ। ਅਮ ਵਿੱਚ ਮੂਲ ਰੂਪ ਵਿਚ ਅੰਦਰ ਤੋਂ ਹੀ ਸ਼ੁਰੂਆਤ ਹੁੰਦੀ ਹੈ | ਮਿਕ ਮਾਰਗ ਵਿੱਚ ਸ਼ੁੱਧਤਾ ਵੀ ਅੰਦਰ ਤੋਂ ਨਹੀਂ ਹੋ ਸਕਦੀ, ਉਸਦਾ ਕਾਰਨ ਇਹ ਹੈ ਕਿ ਕੈਪੇਸਿਟੀ ਨਹੀਂ ਹੈ, ਇਹੋ ਜਿਹੀ ਮਸ਼ੀਨਰੀ ਨਹੀਂ ਹੈ ਇਸ ਲਈ ਬਾਹਰ ਦਾ ਤਰੀਕਾ ਅਪਣਾਇਆ ਹੈ ਪਰ ਉਹ ਬਾਹਰ ਦਾ ਤਰੀਕਾ ਅੰਦਰ ਕਦੋਂ ਪਹੁੰਚੇਗਾ ? ਮਨ-ਵਚਨ-ਕਾਇਆ ਦੀ ਏਕਤਾ ਹੋਏਗੀ, ਤਾਂ ਅੰਦਰ ਪਹੁੰਚੇਗਾ ਅਤੇ ਫਿਰ ਅੰਦਰ ਸ਼ੁਰੂਆਤ ਹੋਵੇਗੀ । ਅਸਲ ਵਿੱਚ (ਇਸ ਕਾਲ ਵਿੱਚ) ਮਨ-ਵਚਨ-ਕਾਇਆ ਦੀ ਏਕਤਾ ਨਹੀਂ ਰਹੀ। ਏਕਾਤਮਯੋਗ ਟੁੱਟਣ ਨਾਲ ਅਪਵਾਦ ਰੂਪ ਵਿੱਚ ਪ੍ਰਗਟ ਹੋਇਆ ਅਕ੍ਰਮ ਜਗਤ ਨੇ ਸਟੈਂਪ ਬਾਇ ਸਟੈਂਪ, ਲੜੀਵਾਰ ਅੱਗੇ ਵੱਧਣ ਦਾ ਮੋਕਸ਼ ਮਾਰਗ ਲੱਭ ਲਿਆ ਹੈ ਪਰ ਉਹ ਉਦੋਂ ਤੱਕ ਹੀ ਸਹੀ ਸੀ ਜਦੋਂ ਤੱਕ ਕਿ ਜੋ ਮਨ ਵਿੱਚ ਹੋਵੇ, ਉਸੇ ਤਰ੍ਹਾਂ ਦਾ ਬਾਈ ਵਿੱਚ ਬੋਲੇ ਅਤੇ ਉਸੇ ਤਰ੍ਹਾਂ ਦਾ ਵਿਹਾਰ ਵਿੱਚ ਵੀ ਹੋਵੇ, ਉਦੋਂ ਤੱਕ ਹੀ ਉਸ ਤਰ੍ਹਾਂ ਦਾ ਮੋਕਸ਼ ਮਾਰਗ ਚੱਲ ਸਕਦਾ ਹੈ, ਨਹੀਂ ਤਾਂ ਇਹ ਮਾਰਗ ਬੰਦ ਹੋ ਜਾਂਦਾ ਹੈ | ਪਰ ਇਸ 18 Page #22 -------------------------------------------------------------------------- ________________ ਕਾਲ ਵਿੱਚ ਮਨ-ਵਚਨ-ਕਾਇਆ ਦੀ ਏਕਤਾ ਟੁੱਟ ਗਈ ਹੈ, ਇਸ ਲਈ ਕ੍ਰਮਿਕ ਮਾਰਗ ਫਰੈਕਚਰ ਹੋ ਗਿਆ ਹੈ। ਇਸ ਲਈ ਕਹਿੰਦਾ ਹਾਂ ਕਿ ਇਸ ਕ੍ਰਮਿਕ ਮਾਰਗ ਦਾ ਬੇਸਮੈਂਟ ਸੜ ਚੁੱਕਿਆ ਹੈ, ਇਸ ਲਈ ਇਹ ਅਕ੍ਰਮ ਨਿਕਲਿਆ ਹੈ। ਇੱਥੇ ਸਭ ਕੁਝ ਅਲਾਓ ਹੋ ਜਾਂਦਾ ਹੈ, ਤੂੰ ਜਿਵੇਂ ਦਾ ਹੋਵੇਂਗਾ ਉਸੇ ਤਰ੍ਹਾਂ, ਤੂੰ ਮੈਨੂੰ ਇੱਥੇ ਮਿਲਿਆ ਹੈ ਨਾ ਤਾਂ ਬਸ ! ਭਾਵ ਸਾਨੂੰ ਹੋਰ ਦੂਜੀ ਕੋਈ ਝੰਝਟ ਹੀ ਨਹੀਂ ਕਰਨੀ। ‘ਗਿਆਨੀ’ ਦੀ ਕਿਰਪਾ ਨਾਲ ਹੀ ‘ਪ੍ਰਾਪਤੀ ਪ੍ਰਸ਼ਨ ਕਰਤਾ : ਤੁਸੀਂ ਜੋ ਅਕ੍ਰਮ ਮਾਰਗ ਕਿਹਾ, ਉਹ ਤੁਹਾਡੇ ਵਰਗੇ ‘ਗਿਆਨੀ' ਦੇ ਲਈ ਠੀਕ ਹੈ, ਸਰਲ ਹੈ। ਪਰ ਸਾਡੇ ਵਰਗੇ ਸਾਧਾਰਨ, ਸੰਸਾਰ ਵਿੱਚ ਰਹਿਣ ਵਾਲੇ, ਕੰਮ ਕਰਨ ਵਾਲੇ ਲੋਕਾਂ ਦੇ ਲਈ ਉਹ ਮੁਸ਼ਕਿਲ ਹੈ। ਤਾਂ ਉਸਦੇ ਲਈ ਕੀ ਉਪਾਅ ਹੈ ? ਦਾਦਾ ਸ੍ਰੀ : ‘ਗਿਆਨੀ ਪੁਰਖ' ਦੇ ਅੰਦਰ ਭਗਵਾਨ ਪ੍ਰਗਟ ਹੋ ਚੁੱਕੇ ਹੁੰਦੇ ਹਨ, ਚੰਦਾਂ ਲੋਕ ਦੇ ਨਾਥ ਪ੍ਰਗਟ ਹੋ ਚੁੱਕੇ ਹੁੰਦੇ ਹਨ, ਇਹੋ ਜਿਹੇ ‘ਗਿਆਨੀ ਪੁਰਖ’ ਮਿਲ ਜਾਣ ਤਾਂ ਕੀ ਹੋ ਬਾਕੀ ਰਹੇਗਾ ? ਤੁਹਾਡੀ ਸ਼ਕਤੀ ਨਾਲ ਨਹੀਂ ਕਰਨਾ ਹੈ। ਉਹਨਾਂ ਦੀ ਕਿਰਪਾ ਨਾਲ ਹੁੰਦਾ ਹੈ। ਕਿਰਪਾ ਨਾਲ ਸਾਰਾ ਕੁਝ ਹੀ ਬਦਲ ਜਾਂਦਾ ਹੈ। ਇਸ ਲਈ ਇੱਥੇ ਤਾਂ ਜੋ ਤੁਸੀਂ ਮੰਗੋ ਉਹ ਸਾਰਾ ਹੀ ਹਿਸਾਬ ਪੂਰਾ ਹੁੰਦਾ ਹੈ। ਤੁਹਾਨੂੰ ਕੁਝ ਵੀ ਨਹੀਂ ਕਰਨਾ ਹੈ। ਤੁਹਾਨੂੰ ਤਾਂ 'ਗਿਆਨੀ ਪੁਰਖ' ਦੀ ਆਗਿਆ ਵਿਚ ਹੀ ਰਹਿਣਾ ਹੈ। ਇਹ ਤਾਂ ‘ਅਕ੍ਰਮ ਵਿਗਿਆਨ' ਹੈ। ਭਾਵ ਪ੍ਰਤੱਖ ਭਗਵਾਨ ਦੇ ਕੋਲੋਂ ਕੰਮ ਕੱਢ ਲੈਣਾ ਹੈ ਅਤੇ ਉਹ ਤੁਹਾਡੇ ਕੋਲ ਹਰ ਪਲ ਰਹਿੰਦਾ ਹੈ, ਘੰਟੇ-ਦੋ ਘੰਟੇ ਹੀ ਨਹੀਂ। ਪ੍ਰਸ਼ਨ ਕਰਤਾ : ਭਾਵ ਉਹਨਾਂ ਨੂੰ ਸਭ ਸੌਂਪ ਦਿੱਤਾ ਹੋਵੇ, ਤਾਂ ਉਹ ਹੀ ਸਭ ਕਰਦੇ ਹਨ ? ਦਾਦਾ ਸ੍ਰੀ : ਉਹ ਹੀ ਸਭ ਕਰਨਗੇ, ਤੁਹਾਨੂੰ ਕੁਝ ਵੀ ਨਹੀਂ ਕਰਨਾ ਹੈ। ਕਰਨ ਨਾਲ ਤਾਂ ਕਰਮ ਬੰਨ੍ਹੇ ਜਾਣਗੇ। ਤੁਹਾਨੂੰ ਤਾਂ ਸਿਰਫ ਲਿਫਟ ਵਿੱਚ ਬੈਠਣਾ ਹੈ। ਲਿਫਟ ਵਿੱਚ ਪੰਜ ਆਗਿਆ ਦਾ ਪਾਲਣ ਕਰਨਾ ਹੈ | ਲਿਫਟ ਵਿੱਚ ਬੈਠਣ ਦੇ ਬਾਅਦ ਅੰਦਰ ਉੱਛਲ ਕੁੱਦ ਨਹੀਂ ਕਰਨੀ ਹੈ, ਹੱਥ ਬਾਹਰ ਨਹੀਂ ਕੱਢਣਾ, ਏਨਾ ਹੀ ਤੁਹਾਨੂੰ ਕਰਨਾ ਹੈ | ਕਦੇ ਕਦੇ ਹੀ ਇਹੋ ਜਿਹਾ ਰਸਤਾ ਨਿਕਲਦਾ ਹੈ, ਉਹ ਭਾਗਾਂ ਵਾਲਿਆਂ ਦੇ ਲਈ ਹੀ ਹੈ। ਵਰਲਡ ਦਾ ਇਹ 19 Page #23 -------------------------------------------------------------------------- ________________ ਗਿਆਰਵਾਂ ਅਚੰਭਾ ਕਹਾਉਂਦਾ ਹੈ ! ਅਪਵਾਦ ਵਿਚ ਜਿਸਨੂੰ ਟਿਕਟ ਮਿਲ ਗਈ, ਉਸਦਾ ਕੰਮ ਹੋ ਗਿਆ। 'ਅਕ੍ਰਮ ਮਾਰਗ ਜਾਰੀ ਹੈ ਇਸ ਵਿਚ ਮੇਰਾ ਉਦੇਸ਼ ਤਾਂ ਏਨਾ ਹੀ ਹੈ ਕਿ “ਮੈਂ ਜੋ ਸੁੱਖ ਪ੍ਰਾਪਤ ਕੀਤਾ ਹੈ, ਉਹ ਸੁੱਖ ਤੁਸੀਂ ਵੀ ਪ੍ਰਾਪਤ ਕਰੋ । ਭਾਵ ਇਸ ਤਰ੍ਹਾਂ ਦਾ ਜੋ ਇਹ ਵਿਗਿਆਨ ਪ੍ਰਗਟ ਹੋਇਆ, ਉਹ ਐਵੇਂ ਹੀ ਦੱਬ ਜਾਣ ਵਾਲਾ ਨਹੀਂ ਹੈ। ਅਸੀਂ ਆਪਣੇ ਪਿੱਛੇ ਗਿਆਨੀਆਂ ਦੀ ਵੰਸ਼ਾਵਲੀ ਛੱਡ ਕੇ ਜਾਵਾਂਗੇ । ਆਪਣੇ ਉਤਰਾਧਿਕਾਰੀ ਛੱਡ ਕੇ ਜਾਵਾਂਗੇ ਅਤੇ ਉਸਦੇ ਬਾਅਦ ਗਿਆਨੀਆਂ ਦੀ ਲਿੰਕ ਚਾਲੂ ਰਹੇਗੀ । ਇਸ ਲਈ ਸਜੀਵਨ ਮੂਰਤੀ ਦੀ ਖੋਜ ਕਰਨਾ । ਉਸਦੇ ਬਿਨਾਂ ਹੱਲ ਨਿਕਲਣ ਵਾਲਾ ਨਹੀਂ ਹੈ। | ਮੈਂ ਤਾਂ ਕੁਝ ਲੋਕਾਂ ਨੂੰ ਆਪਣੇ ਹੱਥੀਂ ਸਿੱਧੀ ਪ੍ਰਦਾਨ ਕਰਨ ਵਾਲਾ ਹਾਂ । ਪਿੱਛੇ ਕੋਈ ਚਾਹੀਦਾ ਹੈ ਕਿ ਨਹੀਂ ਚਾਹੀਦਾ ? ਪਿੱਛੇ ਵਾਲੇ ਲੋਕਾਂ ਨੂੰ ਰਸਤਾ ਤਾਂ ਚਾਹੀਦਾ ਹੈ ਨਾ ? 9. ਗਿਆਨ ਵਿਧੀ ਕੀ ਹੈ ? ਪ੍ਰਸ਼ਨ ਕਰਤਾ : ਤੁਹਾਡੀ ਗਿਆਨ ਵਿਧੀ ਕੀ ਹੈ ? ਦਾਦਾ ਸ੍ਰੀ : ਗਿਆਨ ਵਿਧੀ ਤਾਂ ਸੈਪਰੇਸ਼ਨ (ਅਲੱਗ) ਕਰਨਾ ਹੈ, ਪੁਦਗਲ (ਅਨਾਤਮਾ) ਅਤੇ ਆਤਮਾ ਦਾ ! ਸ਼ੁਧ ਚੇਤਨ ਅਤੇ ਪੁਦਗਲ ਦੋਹਾਂ ਦਾ ਸੈਪਰੇਸ਼ਨ। ਪ੍ਰਸ਼ਨ ਕਰਤਾ : ਇਹ ਸਿਧਾਂਤ ਤਾਂ ਠੀਕ ਹੀ ਹੈ, ਪਰ ਉਸਦਾ ਢੰਗ ਕੀ ਹੈ, ਉਹ ਜਾਣਨਾ ਹੈ ? ਦਾਦਾ ਸ੍ਰੀ : ਇਸ ਵਿੱਚ ਲੈਣ-ਦੇਣ ਵਰਗਾ ਕੁਝ ਨਹੀਂ ਹੁੰਦਾ ਹੈ, ਸਿਰਫ ਇੱਥੇ ਬੈਠ ਕੇ ਇਹ ਜਿਵੇਂ ਦਾ ਹੈ ਉਸ ਤਰ੍ਹਾਂ ਬੋਲਣ ਦੀ ਲੋੜ ਹੈ, ਮੈਂ ਕੌਣ ਹਾਂ’ ਉਸਦੀ ਪਹਿਚਾਣ, ਗਿਆਨ ਕਰਾਉਣਾ, ਦੋ ਘੰਟੇ ਦਾ ਗਿਆਨ ਪ੍ਰਯੋਗ ਹੁੰਦਾ ਹੈ। ਉਸ ਵਿੱਚੋਂ ਅਠਤਾਲੀ ਮਿੰਟ ਆਤਮਾਅਨਾਤਮਾ ਦਾ ਭੇਦ ਕਰਨ ਵਾਲੇ ਭੇਦ ਵਿਗਿਆਨ ਦੇ ਵਾਕ ਬੁਲਵਾਏ ਜਾਂਦੇ ਹਨ, ਜੋ ਸਭ ਨੂੰ ਸਮੂਹ ਵਿੱਚ ਬੋਲਣੇ ਹੁੰਦੇ ਹਨ । ਉਸ ਤੋਂ ਬਾਅਦ ਇੱਕ ਘੰਟੇ ਵਿੱਚ ਪੰਜ ਆਗਿਆ ਉਦਾਹਰਣ ਦੇ ਕੇ ਵਿਸਤਾਰ ਨਾਲ ਸਮਝਾਈਆਂ ਜਾਂਦੀਆ ਹਨ, ਕਿ ਹੁਣ ਬਾਕੀ ਦਾ ਜੀਵਨ 20 Page #24 -------------------------------------------------------------------------- ________________ ਕਿਵੇਂ ਬਿਤਾਉਣਾ ਹੈ ਕਿ ਜਿਸ ਨਾਲ ਨਵੇਂ ਕਰਮ ਨਹੀਂ ਬੰਨ੍ਹੇ ਜਾਣ ਅਤੇ ਪੁਰਾਣੇ ਕਰਮ ਪੂਰੀ ਤਰ੍ਹਾਂ ਖਤਮ ਹੋ ਜਾਣ, ਨਾਲ ਹੀ ਮੈਂ ਸ਼ੁੱਧ ਆਤਮਾ ਹਾਂ' ਦਾ ਲਕਸ਼ ਹਮੇਸ਼ਾ ਰਿਹਾ ਕਰੇ ! 10. ਗਿਆਨ ਵਿਧੀ ਵਿੱਚ ਕੀ ਹੁੰਦਾ ਹੈ ? ਅਸੀਂ ਗਿਆਨ ਦਿੰਦੇ ਹਾਂ, ਉਸ ਨਾਲ ਕਰਮ ਭਸਮੀਭੂਤ (ਸੁਆਹ) ਹੋ ਜਾਂਦੇ ਹਨ ਅਤੇ ਉਸ ਸਮੇਂ ਕਈ ਆਵਰਣ ਟੁੱਟ ਜਾਂਦੇ ਹਨ। ਤਦ ਭਗਵਾਨ ਦੀ ਕਿਰਪਾ ਹੁੰਦੀ ਹੈ ਨਾਲ ਹੀ ਖੁਦ ਜਾਗ੍ਰਤ ਹੋ ਜਾਂਦਾ ਹੈ । ਜਾਗਣ ਤੋਂ ਬਾਅਦ ਉਹ ਜਾਗ੍ਰਤੀ ਜਾਂਦੀ ਨਹੀਂ ਹੈ । ਫਿਰ ਲਗਾਤਾਰ ਜਾਗ੍ਰਿਤ ਰਹਿ ਸਕਦੇ ਹਾਂ । ਭਾਵ ਲਗਾਤਾਰ ਪ੍ਰਤੀਤੀ (ਆਤਮ ਜਾਤੀ) ਰਹੇਗੀ ਹੀ । ਆਤਮਾ ਦਾ ਅਨੁਭਵ ਹੋਇਆ ਭਾਵ ਦੇਹ ਧਰਮ ਨੂੰ ਹੀ ਆਤਮਾ ਸਮਝਣ ਦਾ ਭਰਮ ਛੁੱਟ ਗਿਆ। ਭਾਵ ਕਰਮ ਬੰਨ੍ਹਣੇ ਵੀ ਬੰਦ ਹੋ ਗਏ। ਪਹਿਲੀ ਮੁਕਤੀ ਅਗਿਆਨ ਤੋਂ ਹੁੰਦੀ ਹੈ । ਫਿਰ ਇੱਕ-ਦੋ ਜਨਮਾਂ ਵਿਚ ਅੰਤਮ ਮੁਕਤੀ ਮਿਲ ਜਾਂਦੀ ਹੈ। ਕਰਮ ਭਸਮੀਭੂਤ ਹੁੰਦੇ ਹਨ ਗਿਆਨ ਅਗਨੀ ਨਾਲ ਜਿਸ ਦਿਨ ਇਹ ਗਿਆਨ ਦਿੰਦੇ ਹਾਂ, ਉਸ ਦਿਨ ਕੀ ਹੁੰਦਾ ਹੈ ? ਗਿਆਨ ਦੀ ਅਗਨੀ ਨਾਲ ਉਸਦੇ ਜੋ ਕਰਮ ਹਨ, ਉਹ ਭਸਮੀਭੂਤ ਹੋ ਜਾਂਦੇ ਹਨ । ਦੋ ਪ੍ਰਕਾਰ ਦੇ ਕਰਮ ਸਮੀਭੂਤ ਹੋ ਜਾਂਦੇ ਹਨ ਅਤੇ ਇੱਕ ਪ੍ਰਕਾਰ ਦੇ ਕਰਮ ਬਾਕੀ ਰਹਿੰਦੇ ਹਨ। ਜੋ ਕਰਮ ਭਾਫ਼ ਵਰਗੇ ਹਨ, ਉਹਨਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਜੋ ਕਰਮ ਪਾਣੀ ਵਰਗੇ ਹਨ, ਉਹਨਾਂ ਦਾ ਵੀ ਨਾਸ਼ ਹੋ ਜਾਂਦਾ ਹੈ | ਪਰ ਜੋ ਕਰਮ ਬਰਫ਼ ਵਰਗੇ ਹਨ, ਉਹਨਾਂ ਦਾ ਨਾਸ਼ ਨਹੀਂ ਹੁੰਦਾ। ਕਿਉਂਕਿ ਉਹ ਜੰਮੇ ਹੋਏ ਹਨ। ਜੋ ਕਰਮ ਫ਼ਲ ਦੇਣ ਲਈ ਤਿਆਰ ਹੋ ਗਿਆ ਹੈ, ਉਹ ਫਿਰ ਛੱਡਦਾ ਨਹੀਂ ਹੈ | ਪਰ ਪਾਈ ਅਤੇ ਭਾਫ਼ ਸਰੂਪ ਜੋ ਕਰਮ ਹਨ, ਉਹਨਾਂ ਨੂੰ ਗਿਆਨ ਅਗਨੀ ਖਤਮ ਕਰ ਦਿੰਦੀ ਹੈ। ਇਸ ਲਈ ਗਿਆਨ ਪ੍ਰਾਪਤ ਹੁੰਦੇ ਹੀ ਲੋਕ ਇੱਕਦਮ ਲੇ ਹੋ ਜਾਂਦੇ ਹਨ, ਉਹਨਾਂ ਦੀ ਜਾਗ੍ਰਿਤੀ ਇੱਕਦਮ ਵੱਧ ਜਾਂਦੀ ਹੈ । ਕਿਉਂਕਿ ਜਦੋਂ ਤੱਕ ਕਰਮ ਭਸਮੀਭੂਤ ਨਹੀਂ ਹੁੰਦੇ, ਉਦੋਂ ਤੱਕ ਮਨੁੱਖ ਦੀ ਜਾਗ੍ਰਿਤੀ ਵੱਧਦੀ ਹੀ ਨਹੀਂ। ਜੋ ਬਰਫ਼ ਸਰੂਪ ਕਰਮ ਹਨ ਉਹ ਤਾਂ ਸਾਨੂੰ ਭੋਗਣੇ ਹੀ ਪੈਣਗੇ। ਅਤੇ ਉਹ ਵੀ ਸਰਲਤਾ ਨਾਲ ਕਿਵੇਂ ਭੋਗੀਏ, 21 Page #25 -------------------------------------------------------------------------- ________________ ਉਸਦੇ ਸਾਰੇ ਰਸਤੇ ਅਸੀਂ ਦੱਸੇ ਹਨ ਕਿ, “ਭਰਾਵਾ, ਇਹ ਦਾਦਾ ਭਗਵਾਨ ਦੇ ਅਸੀਮ ਜੈ ਜੈ ਕਾਰ ਹੋ ਬੋਲਣਾ', ਤ੍ਰਿਮੰਤਰ ਬੋਲਣਾ, ਨੌਂ ਕਲਮਾਂ ਬੋਲਣਾ।” ਸੰਸਾਰੀ ਦੁੱਖ ਦਾ ਅਭਾਵ (ਘਾਟ), ਉਹ ਮੁਕਤੀ ਦਾ ਪਹਿਲਾ ਅਨੁਭਵ ਕਹਾਉਂਦਾ ਹੈ। ਜਦੋਂ ਅਸੀਂ ਤੁਹਾਨੂੰ ਗਿਆਨ ਦਿੰਦੇ ਹਾਂ, ਤਾਂ ਉਹ ਤੁਹਾਨੂੰ ਦੂਸਰੇ ਹੀ ਦਿਨ ਤੋਂ ਹੋ ਜਾਂਦਾ ਹੈ। ਫਿਰ ਇਹ ਸ਼ਰੀਰ ਦਾ ਬੋਝ, ਕਰਮਾਂ ਦਾ ਬੋਝ ਉਹ ਸਭ ਟੁੱਟ ਜਾਂਦੇ ਹਨ, ਉਹ ਦੂਜਾ ਅਨੁਭਵ ਹੈ। ਫਿਰ ਅਨੰਦ ਹੀ ਇੰਨਾ ਜਿਆਦਾ ਹੁੰਦਾ ਹੈ ਕਿ ਜਿਸਦਾ ਵਰਣਨ ਹੀ ਨਹੀਂ ਹੋ ਸਕਦਾ !! ਪ੍ਰਸ਼ਨ ਕਰਤਾ : ਤੁਹਾਡੇ ਕੋਲੋਂ ਜੋ ਗਿਆਨ ਮਿਲਿਆ ਹੈ, ਉਹੀ ਆਤਮ ਗਿਆਨ ਹੈ ਨਾ ? ਦਾਦਾ ਸ਼੍ਰੀ : ਜੋ ਮਿਲਦਾ ਹੈ, ਉਹ ਆਤਮ ਗਿਆਨ ਨਹੀਂ ਹੈ। ਅੰਦਰ ਪ੍ਰਗਟ ਹੋਇਆ ਹੈ ਉਹ ਆਤਮ ਗਿਆਨ ਹੈ। ਅਸੀਂ ਬੁਲਵਾਉਂਦੇ ਹਾਂ ਅਤੇ ਤੁਸੀਂ ਬੋਲੋ ਤਾਂ ਉਸਦੇ ਨਾਲ ਹੀ ਪਾਪ ਭਸਮੀਭੂਤ ਹੁੰਦੇ ਹਨ ਅਤੇ ਅੰਦਰ ਗਿਆਨ ਪ੍ਰਗਟ ਹੋ ਜਾਂਦਾ ਹੈ। ਉਹ ਤੁਹਾਡੇ ਅੰਦਰ ਪ੍ਰਗਟ ਹੋ ਗਿਆ ਹੈ ਨਾ ? ਮਹਾਤਮਾ : ਹਾਂ, ਹੋ ਗਿਆ ਹੈ। ਦਾਦਾ ਸ਼੍ਰੀ : ਆਤਮਾ ਪ੍ਰਾਪਤ ਕਰਨਾ ਕੀ ਕੁਝ ਅਸਾਨ ਹੈ ? ਉਸਦੇ ਪਿੱਛੇ (ਗਿਆਨ ਵਿਧੀ ਦੇ ਸਮੇਂ) ਗਿਆਨ ਅਗਨੀ ਨਾਲ ਪਾਪ ਭਸਮੀਭੂਤ ਹੋ ਜਾਂਦੇ ਹਨ। ਹੋਰ ਕੀ ਹੁੰਦਾ ਹੈ ? ਆਤਮਾ ਅਤੇ ਦੇਹ ਅਲੱਗ ਹੋ ਜਾਂਦੇ ਹਨ। ਤੀਸਰਾ ਕੀ ਹੁੰਦਾ ਹੈ ਕਿ ਭਗਵਾਨ ਦੀ ਕਿਰਪਾ ਉਤਰਦੀ ਹੈ, ਜਿਸ ਨਾਲ ਲਗਾਤਾਰ ਜਾਗ੍ਰਿਤੀ ਉਤਪੰਨ ਹੋ ਜਾਂਦੀ ਹੈ, ਉਸ ਨਾਲ ਪ੍ਰਗਿਆ ਦੀ ਸ਼ੁਰੂਆਤ ਹੋ ਜਾਂਦੀ ਹੈ। ਦੂਜ ਵਿੱਚੋਂ ਪੂਨਮ ਜਦੋਂ ਅਸੀਂ ਗਿਆਨ ਦਿੰਦੇ ਹਾਂ ਤਾਂ ਅਨਾਦੀ ਕਾਲ ਤੋਂ, ਭਾਵ ਲੱਖਾਂ ਜਨਮਾਂ ਦੀ ਜੋ ਮੱਸਿਆ ਸੀ, ਮੱਸਿਆ ਸਮਝੇ ਤੁਸੀਂ ? ‘ਨੋ ਮੂਨ’ ਅਨਾਦੀ ਕਾਲ ਤੋਂ ‘ਡਾਰਕਨੈੱਸ ਵਿਚ’ ਹੀ ਜਿਉਂ ਰਹੇ ਹਨ ਸਾਰੇ। ਉਜਾਲਾ (ਚਾਨਣ) ਦੇਖਿਆ ਹੀ ਨਹੀਂ। ਮੂਨ ਦੇਖਿਆ ਹੀ ਨਹੀਂ ਸੀ ! ਤਾਂ ਅਸੀਂ ਜਦੋਂ ਇਹ ਗਿਆਨ ਦਿੰਦੇ ਹਾਂ ਤਾਂ ਮੂਨ ਪ੍ਰਗਟ ਹੋ ਜਾਂਦਾ ਹੈ। ਪਹਿਲਾਂ ਉਹ ਦੂਜ 22 Page #26 -------------------------------------------------------------------------- ________________ ਦੇ ਚੰਦ ਜਿੰਨੀ ਰੋਸ਼ਨੀ ਦਿੰਦਾ ਹੈ । ਪੂਰਾ ਹੀ ਗਿਆਨ ਦੇ ਦਿੰਦੇ ਹਾਂ ਫਿਰ ਵੀ ਅੰਦਰ ਕਿੰਨਾ ਪ੍ਰਗਟ ਹੁੰਦਾ ਹੈ ? ਦੂਜ ਦੇ ਚੰਦਰਮਾ ਜਿੰਨਾ ਹੀ । ਫਿਰ ਇਸ ਜਨਮ ਵਿੱਚ ਪੂਨਮ ਹੋ ਜਾਵੇ, ਉਦੋਂ ਤੱਕ ਦਾ ਤੁਹਾਨੂੰ ਕਰਨਾ ਹੈ । ਫਿਰ ਦੂਜ ਵਿੱਚੋਂ ਤੀਜ ਹੋਵੇਗੀ, ਚੌਥ ਹੋਵੇਗੀ, ਚੌਥ ਤੋਂ ਪੰਚਮੀ ਹੋਵੇਗੀ....ਅਤੇ ਪੂਰਨਮਾਸੀ ਹੋ ਜਾਵੇਗੀ ਤਾਂ ਫਿਰ ਕੰਪਲੀਟ ਹੋ ਗਿਆ ! ਅਰਥਾਤ ਕੇਵਲ ਗਿਆਨ ਹੋ ਗਿਆ। ਕਰਮ ਨਹੀਂ ਬੰਨ੍ਹੇ ਜਾਣਗੇ, ਕਰਮ ਬੰਨਣੇ ਰੁੱਕ ਜਾਣਗੇ । ਕ੍ਰੋਧਮਾਨ-ਮਾਇਆ-ਲੋਭ ਬੰਦ ਹੋ ਜਾਣਗੇ । ਪਹਿਲੇ ਅਸਲ ਵਿੱਚ ਆਪਣੇ ਆਪ ਨੂੰ ਜੋ ਚੰਦੂ ਭਾਈ ਮੰਨਦਾ ਸੀ, ਉਹ ਭਰਮ ਸੀ। ਅਸਲ ਵਿਚ “ਮੈਂ ਚੰਦੂ ਭਾਈ ਹਾਂ ਉਹ ਗਿਆ। ਉਹ ਭਰਮ ਗਿਆ। ਹੁਣ ਤੈਨੂੰ ਜੋ ਆਗਿਆਵਾਂ ਦਿੱਤੀਆਂ ਹਨ, ਉਹਨਾਂ ਆਗਿਆਵਾਂ ਵਿੱਚ ਨਹੀਂ । ਇੱਥੇ ਗਿਆਨ ਵਿਧੀ ਵਿੱਚ ਆਓਗੇ ਤਾਂ ਮੈਂ ਸਾਰੇ ਪਾਪ ਧੋ ਦੇਵਾਂਗਾ, ਫਿਰ ਤੁਹਾਨੂੰ ਖੁਦ ਨੂੰ ਦੋਸ਼ ਦਿੱਖਣਗੇ ਅਤੇ ਖੁਦ ਦੇ ਦੋਸ਼ ਦਿੱਖਣ ਉਦੋਂ ਤੋਂ ਸਮਝਣਾ ਕਿ ਮੋਕਸ਼ ਵਿੱਚ ਜਾਣ ਦੀ ਤਿਆਰੀ ਹੋ ਗਈ ਹੈ। 11.ਆਤਮ ਗਿਆਨ ਪ੍ਰਾਪਤੀ ਦੇ ਬਾਅਦ ਆਗਿਆ ਪਾਲਣ ਦਾ ਮਹੱਤਵ ਆਗਿਆ, ਗਿਆਨ ਦੇ ਪ੍ਰੋਟੈਕਸ਼ਨ ਦੇ ਲਈ (ਹੇਤੂ) ਸਾਡੇ ਗਿਆਨ ਦੇਣ ਤੋਂ ਬਾਅਦ ਤੁਹਾਨੂੰ ਆਤਮਾ ਅਨੁਭਵ ਹੋ ਜਾਣ 'ਤੇ ਕੀ ਕੰਮ ਬਾਕੀ ਰਹਿੰਦਾ ਹੈ ? ਗਿਆਨੀ ਪੁਰਖ ਦੀ ‘ਆਗਿਆ ਦਾ ਪਾਲਣ । “ਆਗਿਆ’ ਹੀ ਧਰਮ ਅਤੇ “ਆਗਿਆ ਹੀ ਤਪ | ਅਤੇ ਸਾਡੀ ਆਗਿਆ ਸੰਸਾਰ ਵਿਹਾਰ ਵਿੱਚ ਜ਼ਰਾ ਵੀ ਰੁਕਾਵਟ ਨਹੀਂ ਪਾਉਂਦੀ ਹੈ । ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਦਾ ਅਸਰ ਨਾ ਹੋਵੇ, ਇਸ ਤਰ੍ਹਾਂ ਦਾ ਇਹ ਅਕ੍ਰਮ ਵਿਗਿਆਨ ਹੈ। | ਇਹ ਕਾਲ ਕਿਸ ਤਰ੍ਹਾਂ ਦਾ ਹੈ ਕਿ ਸਾਰੇ ਪਾਸੇ ਕੁਸੰਗ ਹੀ ਹੈ। ਰਸੋਈ ਘਰ ਤੋਂ ਲੈ ਕੇ ਆਫ਼ਿਸ ਵਿੱਚ, ਘਰ ਵਿੱਚ, ਰਾਹ ਵਿੱਚ, ਬਾਹਰ, ਗੱਡੀ ਵਿੱਚ, ਟ੍ਰੇਨ ਵਿੱਚ, ਇਸ ਤਰ੍ਹਾਂ ਸਭ ਜਗਾ ਕੁਸੰਗ ਹੀ ਹੈ। ਕੁਸੰਗ ਹੈ, ਇਸ ਲਈ ਇਹ ਜੋ ਗਿਆਨ ਮੈਂ ਤੁਹਾਨੂੰ ਦੋ ਘੰਟਿਆਂ ਵਿੱਚ ਦਿੱਤਾ ਹੈ, ਉਸਨੂੰ ਇਹ ਕੁਸੰਗ ਹੀ ਖਾ ਜਾਵੇਗਾ, ਕੁਸੰਗ ਨਹੀਂ ਖਾ ਜਾਵੇਗਾ ? ਉਸਦੇ ਲਈ Page #27 -------------------------------------------------------------------------- ________________ ਪੰਜ ਆਗਿਆਵਾਂ ਦੀ ਪ੍ਰੋਟੈਕਸ਼ਨ ਵਾੜ ਦਿੱਤੀ ਕਿ ਇਹ ਪ੍ਰੋਟੈਕਸ਼ਨ ਕਰਦੇ ਰਹਾਂਗੇ ਤਾਂ ਅੰਦਰਲੀ ਦਸ਼ਾ ਵਿੱਚ ਜ਼ਰਾ ਵੀ ਫ਼ਰਕ ਨਹੀਂ ਪਵੇਗਾ। ਉਹ ਗਿਆਨ ਉਸ ਨੂੰ ਦਿੱਤੀ ਗਈ ਸਥਿਤੀ ਵਿੱਚ ਹੀ ਰਹੇਗਾ। ਜੇ ਵਾੜ ਟੁੱਟ ਜਾਵੇ ਤਾਂ ਗਿਆਨ ਨੂੰ ਖਤਮ ਕਰ ਦੇਵੇਗਾ, ਮਿੱਟੀ ਵਿੱਚ ਮਿਲਾ ਦੇਵੇਗਾ ਇਹ ਗਿਆਨ ਜੋ ਮੈਂ ਦਿੱਤਾ ਹੈ ਉਹ ਭੇਦ ਗਿਆਨ ਹੈ ਅਤੇ ਵੱਖ ਵੀ ਕਰ ਦਿੱਤਾ ਹੈ ਪਰ ਹੁਣ ਉਹ ਵੱਖਰਾ ਹੀ ਰਹੇ, ਉਸਦੇ ਲਈ ਇਹ ਪੰਜ ਵਾਕ (ਆਗਿਆ) ਮੈਂ ਤੁਹਾਨੂੰ ਪ੍ਰੋਟੈਕਸ਼ਨ ਦੇ ਲਈ ਦਿੰਦਾ ਹਾਂ ਤਾਂ ਕਿ ਇਹ ਜੋ ਕਲਿਯੁਗ ਹੈ ਨਾ, ਉਸ ਕਲਿਯੁਗ ਵਿੱਚ ਲੁੱਟ ਨਾ ਲੈਣ ਸਾਰੇ | ਬੋਧਬੀਜ ਉੱਗੇ ਤਾਂ ਪਾਈ ਵਗੈਰਾ ਛਿੜਕਣਾ ਪਏਗਾ ਨਾ ? ਵਾੜ ਲਾਉਣੀ ਪਊਗੀ ਜਾਂ ਨਹੀਂ ਲਗਾਉਣੀ ਪਊਗੀ ? “ਗਿਆਨ ਤੋਂ ਬਾਅਦ ਕਿਹੜੀ ਸਾਧਨਾ ? ਪ੍ਰਸ਼ਨ ਕਰਤਾ : ਇਸ ਗਿਆਨ ਤੋਂ ਬਾਅਦ ਹੁਣ ਕਿਸ ਤਰ੍ਹਾਂ ਦੀ ਸਾਧਨਾ ਕਰਨੀ ਚਾਹੀਦੀ ਹੈ ? ਦਾਦਾ ਸ੍ਰੀ : ਸਾਧਨਾ ਤਾਂ, ਇਹਨਾਂ ਪੰਜ ਆਗਿਆਵਾਂ ਦਾ ਪਾਲਣ ਕਰਦੇ ਹੋ, ਓਹੀ ! ਹੁਣ ਹੋਰ ਕੋਈ ਸਾਧਨਾ ਨਹੀਂ ਹੈ। ਬਾਕੀ ਸਾਰੀਆਂ ਸਾਧਨਾ ਬੰਧਨ ਕਾਰਕ ਹਨ | ਪੰਜ ਆਗਿਆਵਾਂ ਛੁਡਾਉਣਗੀਆਂ | ਪ੍ਰਸ਼ਨ ਕਰਤਾ : ਇਹ ਜਿਹੜੀਆਂ ਪੰਜ ਆਗਿਆਵਾਂ ਹਨ, ਇਹਨਾਂ ਵਿੱਚ ਇਹੋ ਜਿਹਾ ਕੀ ਹੈ ? ਦਾਦਾ ਸ੍ਰੀ : ਪੰਜ ਆਗਿਆਵਾਂ ਦੀ ਇੱਕ ਵਾੜ ਹੈ, ਤਾਂ ਇਹ ਤੁਹਾਡਾ ਮਾਲ ਅੰਦਰ ਕੋਈ ਚੋਰੀ ਨਾ ਕਰ ਲਵੇ ਇਹੋ ਜਿਹੀ ਵਾੜ ਤੁਸੀਂ ਬਣਾ ਕੇ ਰੱਖੋ ਤਾਂ ਅੰਦਰ ਐਗਜ਼ੈਕਟ ਜਿਸ ਤਰ੍ਹਾਂ ਦਾ ਅਸੀਂ ਦਿੱਤਾ ਹੈ ਉਸ ਤਰ੍ਹਾਂ ਦਾ ਹੀ ਰਹੇਗਾ ਅਤੇ ਜੇ ਵਾੜ ਢਿੱਲੀ ਹੋਈ ਤਾਂ ਕੋਈ ਅੰਦਰ ਵੜ ਕੇ ਵਿਗਾੜ ਦੇਵੇਗਾ| ਤਾਂ ਉਸਨੂੰ ਰਿਪੇਅਰ ਕਰਨ ਲਈ ਵਾਪਿਸ ਮੈਨੂੰ ਆਉਣਾ ਪਵੇਗਾ। ਜਦੋਂ ਤੱਕ ਇਹਨਾਂ ਪੰਜ ਆਗਿਆਵਾਂ ਵਿੱਚ ਰਹੋਗੇ, ਉਦੋਂ ਤੱਕ ਅਸੀਂ ਲਗਾਤਾਰ ਸਮਾਧੀ ਦੀ ਗਾਰੰਟੀ ਦਿੰਦੇ ਹਾਂ। 24 Page #28 -------------------------------------------------------------------------- ________________ ਆਗਿਆ ਨਾਲ ਤੇਜ਼ ਪ੍ਰਗਤੀ ਪ੍ਰਸ਼ਨ ਕਰਤਾ : ਤੁਹਾਡਾ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਸਾਡੀ, ਮਹਾਤਮਾ ਦੀ ਜੋ ਪ੍ਰਤੀ ਹੁੰਦੀ ਹੈ ਉਸ ਪ੍ਰਤੀ ਦੀ ਸਪੀਡ ਕਿਸ ਉੱਤੇ ਅਧਾਰਿਤ ਹੈ ? ਕੀ ਕਰਨ ਨਾਲ ਤੇਜ਼ ਪ੍ਰਗਤੀ ਹੋਵੇਗੀ ? ਦਾਦਾ ਸ੍ਰੀ : ਪੰਜ ਆਗਿਆਵਾਂ ਦੀ ਪਾਲਣਾ ਕਰੋ ਤਾਂ ਸਭ ਕੁਝ ਤੇਜ਼ੀ ਨਾਲ ਹੋਵੇਗਾ ਅਤੇ ਪੰਜ ਆਗਿਆਵਾਂ ਹੀ ਉਸਦਾ ਕਾਰਣ ਹਨ | ਪੰਜ ਆਗਿਆਵਾਂ ਪਾਲਣ ਨਾਲ ਆਵਰਣ ਟੁੱਟਦਾ ਜਾਂਦਾ ਹੈ । ਸ਼ਕਤੀਆਂ ਪ੍ਰਗਟ ਹੁੰਦੀਆਂ ਜਾਂਦੀਆਂ ਹਨ। ਜਿਹੜੀਆਂ ਅਵਿਅਕਤ ਸ਼ਕਤੀਆਂ ਹਨ ਉਹ ਵਿਅਕਤ ਹੁੰਦੀਆਂ ਜਾਂਦੀਆਂ ਹਨ | ਪੰਜ ਆਗਿਆਵਾਂ ਪਾਲਣ ਨਾਲ ਐਸ਼ਵਰਿਆ (ਪ੍ਰਭੂਤਾ) ਵਿਅਕਤ ਹੁੰਦੀ ਹੈ | ਹਰ ਤਰ੍ਹਾਂ ਦੀਆਂ ਸ਼ਕਤੀਆਂ ਪ੍ਰਗਟ ਹੁੰਦੀਆਂ ਹਨ। ਆਗਿਆ ਦਾ ਪਾਲਣ ਕਰਨ ਤੇ ਨਿਰਭਰ ਕਰਦਾ ਹੈ। | ਸਾਡੀ ਆਗਿਆ ਦੇ ਪ੍ਰਤੀ ਸਿੰਨਸੀਅਰ (ਵਫ਼ਾਦਾਰ) ਰਹਿਣਾ ਉਹ ਤਾਂ ਸਭ ਤੋਂ ਵੱਡਾ ਮੁੱਖ ਗੁਣ ਹੈ। ਸਾਡੀ ਆਗਿਆ ਪਾਲਣ ਕਰਨ ਨਾਲ ਜੋ ਅਬੁੱਧ ਹੋਇਆ ਉਹ ਸਾਡੇ ਵਰਗਾ ਹੀ ਹੋ ਜਾਵੇਗਾ ਨਾ ! ਪਰ ਜਦੋਂ ਤੱਕ ਆਗਿਆ ਦਾ ਸੇਵਨ ਹੈ, ਉਦੋਂ ਤੱਕ ਫਿਰ ਆਗਿਆ ਵਿੱਚ ਬਦਲਾਓ ਨਹੀਂ ਹੋਣਾ ਚਾਹੀਦਾ। ਤਾਂ ਪਰੇਸ਼ਾਨੀ ਨਹੀਂ ਹੋਵੇਗੀ। ਦ੍ਰਿੜ ਨਿਸ਼ਚੈ ਨਾਲ ਹੀ ਆਗਿਆ ਪਾਲਣ ਦਾਦਾ ਦੀ ਆਗਿਆ ਦਾ ਪਾਲਣ ਕਰਨਾ ਹੈ ਉਹੀ ਸਭ ਤੋਂ ਵੱਡੀ ਚੀਜ਼ ਹੈ | ਆਗਿਆ ਦਾ ਪਾਲਣ ਕਰਨਾ ਹੈ ਇਸ ਤਰ੍ਹਾਂ ਤੈਅ ਕਰਨਾ ਚਾਹੀਦਾ ਹੈ | ਆਗਿਆ ਦਾ ਪਾਲਣ ਹੁੰਦਾ ਹੈ ਜਾਂ ਨਹੀਂ, ਇਹ ਤੁਹਾਨੂੰ ਨਹੀਂ ਦੇਖਣਾ ਹੈ | ਆਗਿਆ ਦਾ ਪਾਲਣ ਜਿੰਨਾ ਹੋ ਸਕੇ ਓਨਾ ਠੀਕ ਹੈ, ਪਰ ਤੁਹਾਨੂੰ ਤੈਅ ਕਰਨਾ ਚਾਹੀਦਾ ਹੈ ਕਿ ਆਗਿਆ ਦਾ ਪਾਲਣ ਕਰਨਾ ਹੈ। | ਪ੍ਰਸ਼ਨ ਕਰਤਾ : ਆਗਿਆ ਪਾਲਣ ਘੱਟ ਜਾਂ ਵੱਧ ਹੋ ਸਕੇ ਤਾਂ, ਉਸ ਵਿੱਚ ਹਰਜ਼ ਨਹੀਂ ਹੈ ਨਾ ? ਦਾਦਾ ਸ੍ਰੀ : ਹਰਜ਼ ਨਹੀਂ, ਇਸ ਤਰ੍ਹਾਂ ਨਹੀਂ ਹੈ। ਤੁਹਾਨੂੰ ਤੈਅ ਕਰਨਾ ਹੈ ਕਿ ਆਗਿਆ ਦਾ ਪਾਲਣ ਕਰਨਾ ਹੀ ਹੈ ? ਸਵੇਰ ਤੋਂ ਤੈਅ ਕਰਨਾ ਹੈ ਕਿ, “ਮੈਨੂੰ ਪੰਜ ਆਗਿਆ ਵਿੱਚ ਰਹਿਣਾ ਹੈ, ਪਾਲਣ ਕਰਨਾ ਹੈ । ਤੈਅ ਕੀਤਾ ਉਦੋਂ ਤੋਂ ਸਾਡੀ ਆਗਿਆ ਵਿੱਚ ਆ ਗਿਆ ਮੈਨੂੰ ਏਨਾ ਹੀ ਚਾਹੀਦਾ ਹੈ। Page #29 -------------------------------------------------------------------------- ________________ ਆਗਿਆ ਦਾ ਪਾਲਣ ਕਰਨਾ ਭੁੱਲ ਜਾਏ ਤਾਂ ਪ੍ਰਤੀਕ੍ਰਮਣ ਕਰਨਾ ਹੈ ਕਿ ‘ਹੇ ਦਾਦਾ ਦੋ ਘੰਟਿਆਂ ਦੇ ਲਈ ਮੈਂ ਭੁੱਲ ਗਿਆ ਸੀ, ਤੁਹਾਡੀ ਆਗਿਆ ਭੁੱਲ ਗਿਆ ਪਰ ਮੈਨੂੰ ਤਾਂ ਆਗਿਆ ਦਾ ਪਾਲਣ ਕਰਨਾ ਹੈ। ਮੈਨੂੰ ਮਾਫ਼ ਕਰ ਦਿਓ।' ਤਾਂ ਪਿਛਲੀਆਂ ਸਾਰੀਆਂ ਪ੍ਰੀਖਿਆਵਾਂ ਪਾਸ। ਸੌ ਦੇ ਸੌ ਅੰਕ ਪੂਰੇ। ਇਸ ਨਾਲ ਜੋਖ਼ਿਮਦਾਰੀ ਨਹੀਂ ਰਹੇਗੀ। ਆਗਿਆ ਵਿੱਚ ਆ ਜਾਵੋਗੇ ਤਾਂ ਸੰਸਾਰ ਛੂਹੇਗਾ ਨਹੀਂ। ਸਾਡੀ ਆਗਿਆ ਦਾ ਪਾਲਣ ਕਰੋਗੇ ਤਾਂ ਤੁਹਾਨੂੰ ਕੁਝ ਵੀ ਨਹੀਂ ਛੂਹੇਗਾ। ਆਗਿਆ ਪਾਲਣ ਨਾਲ ਵਾਸਤਵਿਕ ਪੁਰਸ਼ਾਰਥ ਦੀ ਸ਼ੁਰੂਆਤ ਮੈਂ ਤੁਹਾਨੂੰ ਗਿਆਨ ਦਿੱਤਾ ਤਾਂ ਤੁਹਾਨੂੰ ਪ੍ਰਕ੍ਰਿਤੀ ਤੋਂ ਅਲੱਗ ਕੀਤਾ ਹੈ। ‘ਮੈਂ ਸ਼ੁੱਧ ਆਤਮਾ' ਭਾਵ ਪੁਰਸ਼ ਅਤੇ ਉਸਦੇ ਬਾਅਦ ਵਿੱਚ ਅਸਲੀ ਪੁਰਸ਼ਾਰਥ ਹੈ, ਰਿਅਲ ਪੁਰਸ਼ਾਰਥ ਹੈ ਇਹ। ਪ੍ਰਸ਼ਨ ਕਰਤਾ : ਰਿਅਲ ਪੁਰਸ਼ਾਰਥ ਅਤੇ ਰਿਲੇਟਿਵ ਪੁਰਸ਼ਾਰਥ ਇਹਨਾਂ ਦੋਨਾਂ ਦੇ ਵਿੱਚ ਦਾ ਫ਼ਰਕ ਦੱਸੋ ਨਾ ਦਾਦਾ ਸ੍ਰੀ : ਰਿਅਲ ਪੁਰਸ਼ਾਰਥ ਵਿੱਚ ਕਰਨ ਦੀ ਚੀਜ਼ ਨਹੀਂ ਹੁੰਦੀ। ਦੋਹਾਂ ਵਿੱ ਫ਼ਰਕ ਇਹ ਹੈ ਕਿ ਰਿਅਲ ਪੁਰਸ਼ਾਰਥ ਮਤਲਬ ‘ਦੇਖਣਾ’ ਅਤੇ ‘ਜਾਣਨਾ' ਅਤੇ ਰਿਲੇਟਿਵ ਪੁਰਸ਼ਾਰਥ ਮਤਲਬ ਕੀ ? ਭਾਵ ਕਰਨਾ। ਮੈਂ ਇਸ ਤਰ੍ਹਾਂ ਕਰੂੰਗਾ। ਤੁਸੀਂ ਚੰਦੂ ਭਾਈ ਸੀ ਅਤੇ ਪੁਰਸ਼ਾਰਥ ਕਰਦੇ ਸੀ ਉਹ ਕ੍ਰਾਂਤੀ ਦਾ ਪੁਰਸ਼ਾਰਥ ਸੀ ਪਰ ਜਦ ‘ਮੈਂ ਸ਼ੁੱਧ ਆਤਮਾ ਹਾਂ' ਦੀ ਪ੍ਰਾਪਤੀ ਕੀਤੀ ਅਤੇ ਉਸਦੇ ਬਾਅਦ ਪੁਰਸ਼ਾਰਥ ਕਰੋ, ਦਾਦਾ ਦੀ ਪੰਜ ਆਗਿਆ ਵਿੱਚ ਰਹੋ ਤਾਂ ਉਹ ਰਿਅਲ ਪੁਰਸ਼ਾਰਥ ਹੈ। ਪੁਰਸ਼ (ਪਦ) ਦੀ ਪ੍ਰਾਪਤੀ ਹੋਣ ਦੇ ਬਾਅਦ ਵਿੱਚ (ਪੁਰਸ਼ਾਰਥ ਕੀਤਾ) ਕਿਹਾ ਜਾਵੇਗਾ। ਪ੍ਰਸ਼ਨ ਕਰਤਾ : ਇਹ ਜਿਹੜਾ ਗਿਆਨ ਬੀਜ ਬੀਜਿਆ ਉਹੀ ਪ੍ਰਕਾਸ਼ ਹੈ, ਓਹੀ ਜੋਤ ਹੈ? ਦਾਦਾ ਸ੍ਰੀ : ਓਹੀ ! ਪਰ ਬੀਜ਼ ਦੇ ਰੂਪ ਵਿੱਚ | ਹੁਣ ਹੌਲੀ-ਹੌਲੀ ਪੂਨਮ ਹੋਏਗੀ | ਪੁਰਸ਼ਾਰਥ ਦੀ ਸ਼ੁਰੂਆਤ ਹੋਈ, ਤਾਂ ਉਹ ਦੂਜ ਤੋਂ ਪੂਨਮ ਕਰ ਦੇਵੇਗਾ | ਹਾਂ ! ਇਹਨਾਂ 26 Page #30 -------------------------------------------------------------------------- ________________ ਆਗਿਆ ਦਾ ਪਾਲਣ ਕੀਤਾ ਤਾਂ ਉਸ ਤਰ੍ਹਾਂ ਹੋਵੇਗਾ। ਹੋਰ ਕੁਝ ਵੀ ਨਹੀਂ ਕਰਨਾ ਹੈ ਸਿਰਫ ਆਗਿਆ ਦਾ ਪਾਲਣ ਕਰਨਾ ਹੈ। | ਪ੍ਰਸ਼ਨ ਕਰਤਾ : ਦਾਦਾ, ਪੁਰਸ਼ ਹੋ ਜਾਣ ਤੋਂ ਬਾਅਦ ਦੇ ਪੁਰਸ਼ਾਰਥ ਦਾ ਵਰਣਨ ਤਾਂ ਕਰੋ ਥੋੜਾ। ਉਹ ਵਿਅਕਤੀ ਵਿਹਾਰ ਵਿੱਚ ਕਿਸ ਤਰ੍ਹਾਂ ਦਾ ਵਿਹਾਰ (ਵਰਤਾਓ) ਕਰਦਾ ਹੈ ? ਦਾਦਾ ਸ੍ਰੀ : ਹੈ ਨਾ ਇਹ ਸਾਰਾ, ਇਹ ਆਪਣੇ ਸਾਰੇ ਮਹਾਤਮਾ ਪੰਜ ਆਗਿਆ ਵਿੱਚ ਰਹਿੰਦੇ ਹਨ ਨਾ ! ਪੰਜ ਆਗਿਆ ਉਹੀ ਦਾਦਾ, ਉਹੀ ਰਿਅਲ ਪੁਰਸ਼ਾਰਥ। ਪੰਜ ਆਗਿਆ ਦਾ ਪਾਲਣ ਕਰਨਾ, ਓਹੀ ਪੁਰਸ਼ਾਰਥ ਹੈ ਅਤੇ ਪੰਜ ਅਗਿਆ ਦੇ ਪਰਿਣਾਮ ਸਰੂਪ ਕੀ ਹੁੰਦਾ ਹੈ ? ਗਿਆਤਾ-ਦ੍ਰਸ਼ਟਾ ਪਦ ਵਿੱਚ ਰਿਹਾ ਜਾ ਸਕਦਾ ਹੈ ਅਤੇ ਸਾਨੂੰ ਕੋਈ ਪੁੱਛੇ ਕਿ ਖ਼ਰਾ ਪੁਰਸ਼ਾਰਥ ਕੀ ਹੈ ? ਤਾਂ ਅਸੀਂ ਕਹਾਂਗੇ, “ਗਿਆਤਾ-ਦ੍ਰਿਸ਼ਟਾ’ ਰਹਿਣਾ, ਉਹ ਤਾਂ ਇਹ ਪੰਜ ਆਗਿਆ ਗਿਆਤਾ-ਦ੍ਰਸ਼ਟਾ ਰਹਿਣਾ ਹੀ ਸਿਖਾਉਂਦੀਆਂ ਹਨ ਨਾ ? ਅਸੀਂ ਦੇਖਦੇ ਹਾਂ ਕਿ ਜਿੱਥੇ-ਜਿੱਥੇ ਜਿਸਨੇ ਸੱਚੇ ਦਿਲ ਨਾਲ ਪੁਰਸ਼ਾਰਥ ਸ਼ੁਰੂ ਕੀਤਾ ਹੈ ਉਸ ਉੱਤੇ ਸਾਡੀ ਕਿਰਪਾ ਜ਼ਰੂਰ ਵਦੀ ਹੀ ਹੈ। 12. ਆਤਮ ਅਨੁਭਵ ਤਿੰਨ ਸਟੇਜਾਂ ਵਿੱਚ, ਅਨੁਭਵ-ਲਕਸ਼-ਪ੍ਰਤੀਤੀ ਪ੍ਰਸ਼ਨ ਕਰਤਾ : ਆਤਮਾ ਦਾ ਅਨੁਭਵ ਹੋ ਜਾਣ ਤੇ ਕੀ ਹੁੰਦਾ ਹੈ ? ਦਾਦਾ ਸ੍ਰੀ : ਆਤਮਾ ਦਾ ਅਨੁਭਵ ਹੋ ਗਿਆ, ਭਾਵ ਦੇਹਧਿਆਨ ਛੁੱਟ ਗਿਆ । ਦੇਹਧਿਆਨ ਛੁੱਟ ਗਿਆ, ਭਾਵ ਕਰਮਾਂ ਦਾ ਬੰਧਨ ਰੁੱਕ ਗਿਆ । ਫਿਰ ਇਸ ਤੋਂ ਜ਼ਿਆਦਾ ਹੋਰ ਕੀ ਚਾਹੀਦਾ ਹੈ ? ਪਹਿਲੇ ਚੰਦੂ ਭਾਈ ਕੀ ਸਨ ਅਤੇ ਅੱਜ ਚੰਦੂ ਭਾਈ ਕੀ ਹਨ, ਉਹ ਸਮਝ ਵਿੱਚ ਆਉਂਦਾ ਹੈ । ਤਾਂ ਇਹ ਬਦਲਾਵ ਕਿਵੇਂ ? ਆਤਮ-ਅਨੁਭਵ ਨਾਲ । ਪਹਿਲਾਂ ਦੇਹਾਧਿਆਸ (ਆਪਣੇ ਸ਼ਰੀਰ ਨੂੰ ਖੁਦ, ਮੈਂ ਮੰਨਣਾ) ਦਾ ਅਨੁਭਵ ਸੀ ਤੇ ਹੁਣ ਇਹ ਆਤਮ-ਅਨੁਭਵ ਹੈ। ਪ੍ਰਤੀਤੀ ਅਰਥਾਤ ਪੂਰੀ ਮਾਨਤਾ ਸੌ ਪ੍ਰਤੀਸ਼ਤ ਬਦਲ ਗਈ ਅਤੇ “ਮੈਂ ਸ਼ੁੱਧ ਆਤਮਾ ਹੀ ਹਾਂ’ ਇਹ ਗੱਲ ਪੂਰੀ ਤਰ੍ਹਾਂ ਤੈਅ ਹੋ ਗਈ। ਮੈਂ ਸ਼ੁੱਧ ਆਤਮਾ ਹਾਂ’ ਇਹ ਸ਼ਰਧਾ ਬੈਠਦੀ 27 Page #31 -------------------------------------------------------------------------- ________________ ਹੈ ਪਰ ਵਾਪਿਸ ਉਠ ਜਾਂਦੀ ਹੈ ਅਤੇ ਪ੍ਰਤੀਤੀ ਨਹੀਂ ਉੱਠਦੀ। ਸ਼ਰਧਾ ਬਦਲ ਜਾਂਦੀ ਹੈ, ਪਰ ਪ੍ਰਤੀਤੀ ਨਹੀਂ ਬਦਲਦੀ। ਇਹ ਪ੍ਰਤੀਤੀ ਭਾਵ ਮੰਨ ਲਵੋ ਅਸੀਂ ਇੱਥੇ ਇਹ ਲੱਕੜੀ ਰੱਖੀ ਹੁਣ ਉਸ ਉੱਤੇ ਬਹੁਤ ਦਬਾਅ ਆਵੇ ਤਾਂ ਉਹ ਇਸ ਤਰ੍ਹਾਂ ਟੇਢੀ ਹੋ ਜਾਵੇਗੀ ਪਰ ਆਪਣੀ ਜਗ੍ਹਾ ਨਹੀਂ ਛੱਡੇਗੀ। ਭਾਵੇਂ ਕਿੰਨੇ ਹੀ ਕਰਮਾਂ ਦਾ ਉਦੈ ਆਵੇ, ਖਰਾਬ ਉਦੈ ਆਵੇ ਪਰ ਆਪਣੀ ਜਗ੍ਹਾ ਨਹੀਂ ਛੱਡੇਗੀ। ‘ਮੈਂ ਸ਼ੁੱਧ ਆਤਮਾ ਹਾਂ’ ਉਹ ਗਾਇਬ ਨਹੀਂ ਹੋਵੇਗਾ। ਅਨੁਭਵ, ਲਕਸ਼ ਅਤੇ ਪ੍ਰਤੀਤੀ ਇਹ ਤਿੰਨੋ ਰਹਿਣਗੇ । ਪ੍ਰਤੀਤੀ ਹਮੇਸ਼ਾ ਦੇ ਲਈ ਰਹੇਗੀ| ਲਕਸ਼ ਤਾਂ ਕਦੇ-ਕਦੇ ਰਹੇਗਾ | ਵਪਾਰ ਵਿੱਚ ਜਾਂ ਕਿਸੇ ਕੰਮ ਵਿੱਚ ਲੱਗੇ ਕਿ ਫਿਰ ਤੋਂ ਲਕਸ਼ ਖੁੰਝ (ਭੁੱਲ) ਜਾਈਏ ਅਤੇ ਕੰਮ ਖਤਮ ਹੋਣ ਤੇ ਫਿਰ ਤੋਂ ਲਕਸ਼ ਵਿੱਚ ਆ ਜਾਈਏ । ਅਤੇ ਅਨੁਭਵ ਤਾਂ ਕਦੋਂ ਹੋਏਗਾ, ਕਿ ਜਦੋਂ ਕੰਮ ਤੋਂ, ਸਭ ਤੋਂ ਵਿਹਲੇ ਹੋ ਕੇ ਇੱਕਲੇ ਬੈਠੇ ਹੋਈਏ ਤਾਂ ਅਨੁਭਵ ਦਾ ਸੁਆਦ ਆਏਗਾ| ਜਦ ਕਿ ਅਨੁਭਵ ਤਾਂ ਵੱਧਦਾ ਹੀ ਰਹਿੰਦਾ ਹੈ। ਅਨੁਭਵ, ਲਕਸ਼ ਅਤੇ ਪ੍ਰਤੀਤੀ। ਪ੍ਰਤੀਤੀ ਮੁੱਖ ਹੈ, ਉਹ ਆਧਾਰ ਹੈ। ਉਹ ਆਧਾਰ ਬਣਨ ਤੋਂ ਬਾਅਦ ਲਕਸ਼ ਉਤਪੰਨ ਹੁੰਦਾ ਹੈ। ਉਸ ਤੋਂ ਬਾਅਦ ‘ਮੈਂ ਸ਼ੁੱਧ ਆਤਮਾ ਹਾਂ' ਇਹ ਨਿਰੰਤਰ ਲਕਸ਼ ਵਿੱਚ ਰਹਿੰਦਾ ਹੀ ਹੈ ਅਤੇ ਜਦੋਂ ਆਰਾਮ ਨਾਲ ਬੈਠੇ ਹੋਈਏ ਅਤੇ ਗਿਆਤਾ-ਦ੍ਰਿਸ਼ਟਾ ਰਹੇ ਤਾਂ ਉਦੋਂ ਉਹ ਅਨੁਭਵ ਵਿੱਚ ਆਉਂਦਾ ਹੈ। 13. ਪ੍ਰਤੱਖ ਸਤਿਸੰਗ ਦਾ ਮਹੱਤਵ ਉਲਝਣਾਂ ਦੇ ਹੱਲ ਲਈ ਸਤਿਸੰਗ ਦੀ ਲੋੜ ਇਸ ‘ਅਕ੍ਰਮ ਵਿਗਿਆਨ’ ਦੇ ਮਾਧਿਅਮ ਨਾਲ ਤੁਹਾਨੂੰ ਵੀ ਆਤਮਾ ਦੀ ਪਹਿਚਾਣ ਹੀ ਪ੍ਰਾਪਤ ਹੋਈ ਹੈ। ਪਰ ਉਹ ਤੁਹਾਨੂੰ ਆਸਾਨੀ ਨਾਲ ਪ੍ਰਾਪਤ ਹੋ ਗਈ ਹੈ, ਇਸ ਲਈ ਤੁਹਾਨੂੰ ਖੁਦ ਨੂੰ ਲਾਭ ਹੁੰਦਾ ਹੈ, ਤਰੱਕੀ ਕੀਤੀ ਜਾ ਸਕਦੀ ਹੈ। ਵਿਸ਼ੇਸ਼ ਰੂਪ ਵਿੱਚ ‘ਗਿਆਨੀ’ ਦੇ ਪਰਿਚੈ ਵਿੱਚ ਰਹਿ ਕੇ ਸਮਝ ਲੈਣਾ ਹੈ। ਇਹ ਗਿਆਨ ਬਰੀਕੀ ਨਾਲ ਸਮਝਣਾ ਪਏਗਾ। ਕਿਉਂਕਿ ਇਹ ਗਿਆਨ ਘੰਟੇ ਵਿੱਚ ਦਿੱਤਾ ਗਿਆ ਹੈ। ਕਿੰਨਾ ਵੱਡਾ ਗਿਆਨ ! ਜੋ ਇੱਕ ਕਰੋੜ ਸਾਲ ਵਿੱਚ ਨਹੀਂ ਹੋ ਸਕਿਆ 28 Page #32 -------------------------------------------------------------------------- ________________ ਉਹੀ ਗਿਆਨ ਘੰਟੇ ਭਰ ਵਿੱਚ ਹੋ ਜਾਂਦਾ ਹੈ | ਪਰ ਬੇਸਿਕ (ਬੁਨਿਆਦੀ) ਹੁੰਦਾ ਹੈ । ਫਿਰ ਵਿਸਤਾਰ ਨਾਲ ਸਮਝ ਲੈਣਾ ਪਏਗਾ ਨਾ ? ਉਸਨੂੰ ਵਿਸਤਾਰ ਨਾਲ ਸਮਝਣ ਦੇ ਲਈ ਤਾਂ ਤੁਸੀਂ ਮੇਰੇ ਕੋਲ ਬੈਠ ਕੇ ਪੁੱਛੋਗੇ ਤਾਂ ਮੈਂ ਤੁਹਾਨੂੰ ਸਮਝਾਵਾਂ। ਇਸ ਲਈ ਅਸੀਂ ਕਿਹਾ ਕਰਦੇ ਹਾਂ ਕਿ ਸਤਿਸੰਗ ਦੀ ਬਹੁਤ ਜ਼ਰੂਰਤ ਹੈ। ਤੁਸੀਂ ਜਿਵੇਂ-ਜਿਵੇਂ ਇੱਥੇ ਗੁੱਥੀ ਪੁੱਛਦੇ ਜਾਉਗੇ, ਤਿਉਂ-ਤਿਉਂ ਉਹ ਗੁੱਥੀ ਅੰਦਰ ਖੁੱਲਦੀ ਜਾਂਦੀ ਹੈ। ਉਹ ਤਾਂ ਜਿਸਨੂੰ ਚੁੱਭੇ, ਉਸਨੂੰ ਪੁੱਛ ਲੈਣਾ ਚਾਹੀਦਾ ਹੈ। ਬੀਜ ਬੀਜਣ ਤੋਂ ਬਾਅਦ ਪਾਣੀ ਛਿੜਕਣਾ ਜ਼ਰੂਰੀ ਪ੍ਰਸ਼ਨ ਕਰਤਾ : ਗਿਆਨ ਲੈਣ ਤੋਂ ਬਾਅਦ ਵੀ ‘ਮੈਂ ਸੁੱਧ ਆਤਮਾ ਹਾਂ ਇਹ ਧਿਆਨ ਵਿੱਚ ਲਿਆਉਣਾ ਪੈਂਦਾ ਹੈ, ਉਹ ਥੋੜਾ ਔਖਾ ਹੈ। ਦਾਦਾ ਸ੍ਰੀ : ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਰੱਖਣਾ ਨਹੀਂ ਪਵੇਗਾ ਆਪਣੇ ਆਪ ਹੀ ਰਹੇਗਾ । ਤਾਂ ਉਸਦੇ ਲਈ ਕੀ ਕਰਨਾ ਪਏਗਾ ? ਉਸਦੇ ਲਈ ਮੇਰੇ ਕੋਲ ਆਉਂਦੇ ਰਹਿਣਾ ਪਏਗਾ । ਜੋ ਪਾਣੀ ਛਿੜਕਿਆ ਜਾਣਾ ਚਾਹੀਦਾ ਹੈ ਉਹ ਛਿੜਕਿਆ ਨਹੀਂ ਜਾਂਦਾ ਇਸ ਲਈ ਇਹਨਾਂ ਸਾਰਿਆਂ ਵਿੱਚ ਮੁਸ਼ਕਿਲ ਆਉਂਦੀ ਹੈ। ਤੁਸੀਂ ਵਪਾਰ ਉੱਤੇ ਧਿਆਨ ਨਾ ਦੇਵੋ ਤਾਂ ਵਪਾਰ ਦਾ ਕੀ ਹੋਵੇਗਾ ? ਪ੍ਰਸ਼ਨ ਕਰਤਾ : ਡਾਉਨ ਹੋ ਜਾਵੇਗਾ । ਦਾਦਾ ਸ੍ਰੀ : ਹਾਂ, ਏਦਾਂ ਹੀ ਇਸ ਵਿੱਚ ਹੈ । ਗਿਆਨ ਲੈ ਆਏ ਤਾਂ ਫਿਰ ਉਸ ਉੱਤੇ ਪਾਣੀ ਛਿੜਕਣਾ ਪਏਗਾ, ਤਾਂ ਬੂਟਾ ਵੱਡਾ ਹੋਏਗਾ । ਛੋਟਾ ਬੂਟਾ ਹੁੰਦਾ ਹੈ ਨਾ, ਉਸ ਉੱਤੇ ਵੀ ਪਾਣੀ ਛਿੜਕਣਾ ਪੈਂਦਾ ਹੈ । ਇਸ ਲਈ ਕਦੇ-ਕਦੇ ਮਹੀਨੇ ਦੋ ਮਹੀਨੇ ਵਿੱਚ ਜ਼ਰਾ ਪਾਈ ਛਿੜਕਣਾ ਚਾਹੀਦਾ ਹੈ। ਪ੍ਰਸ਼ਨ ਕਰਤਾ : ਘਰ ਵਿੱਚ ਛਿੜਕਦੇ ਹਾਂ ਨਾ। ਦਾਦਾ ਸ੍ਰੀ : ਨਹੀਂ, ਪਰ ਘਰ ਵਿੱਚ ਹੋਵੇ ਇਸ ਤਰ੍ਹਾਂ ਨਹੀਂ ਚੱਲੇਗਾ। ਇਸ ਤਰ੍ਹਾਂ ਤਾਂ ਚੱਲਦਾ ਹੋਵੇਗਾ ? ਆਹਮਣੇ-ਸਾਹਮਣੇ । ਜਦੋਂ ਗਿਆਨੀ ਇੱਥੇ ਆਏ ਹੋਣ ਅਤੇ ਤੁਹਾਨੂੰ ਉਹਨਾਂ ਦੀ ਕੀਮਤ ਹੀ ਨਾ ਹੋਵੇ....ਸਕੂਲ ਗਏ ਸੀ ਜਾਂ ਨਹੀਂ ? ਕਿੰਨੇ ਸਾਲਾਂ ਤੱਕ ਗਏ ਸੀ ? ਪ੍ਰਸ਼ਨ ਕਰਤਾ : ਦਸ ਸਾਲ। 29 Page #33 -------------------------------------------------------------------------- ________________ ਦਾਦਾ ਸ੍ਰੀ : ਤਾਂ ਕੀ ਸਿੱਖਿਆ ਉੱਥੇ ? ਭਾਸ਼ਾ ! ਇਸ ਅੰਗਰੇਜ਼ੀ ਭਾਸ਼ਾ ਦੇ ਲਈ ਦਸ ਸਾਲ ਕੱਢੇ ਤਾਂ ਇੱਥੇ ਮੇਰੇ ਕੋਲ ਤਾਂ ਛੇ ਮਹੀਨੇ ਕਹਿੰਦਾ ਹਾਂ । ਛੇ ਮਹੀਨੇ ਜੇ ਮੇਰੇ ਪਿੱਛੇ ਘੁੰਮੋਗੇ ਨਾ ਤਾਂ ਕੰਮ ਹੋ ਜਾਏਗਾ। ਨਿਸ਼ਚੈ ਸਟਰਾਂਗ ਤਾਂ ਅੰਤਰਾਯ ਬ੍ਰੇਕ ਪ੍ਰਸ਼ਨ ਕਰਤਾ : ਬਾਹਰ ਦੇ ਪ੍ਰੋਗਰਾਮ ਬਣ ਗਏ ਹਨ, ਇਸ ਲਈ ਆਉਣ ਵਿੱਚ ਪ੍ਰੇਸ਼ਾਨੀ ਹੋਵੇਗੀ। ਦਾਦਾ ਸ੍ਰੀ : ਉਹ ਤਾਂ ਜੇ ਤੁਹਾਡਾ ਭਾਵ ਸਟਰਾਂਗ ਹੋਵੇਗਾ ਤਾਂ ਉਹ ਟੁੱਟ ਜਾਵੇਗਾ । ਅੰਦਰ ਆਪਣਾ ਭਾਵ ਸਟਰਾਂਗ ਹੈ ਜਾਂ ਢਿੱਲਾ ਹੈ ਉਹ ਦੇਖ ਲੈਣਾ ਹੈ। ਗਾਰੰਟੀ ਸਤਿਸੰਗ ਤੋਂ, ਸੰਸਾਰ ਦੇ ਮੁਨਾਫ਼ੇ ਦੀ ਮੇਰੇ ਕੋਲ ਸਾਰੇ ਵਪਾਰੀ ਆਉਂਦੇ ਹਨ ਨਾ, ਅਤੇ ਉਹ ਵੀ ਇਹੋ ਜਿਹੇ, ਕਿ ਜੋ ਦੁਕਾਨ ਉੱਤੇ ਇੱਕ ਘੰਟਾ ਦੇਰ ਨਾਲ ਜਾਣ ਤਾਂ ਪੰਜ ਸੌ ਹਜ਼ਾਰ ਰੁਪਏ ਦਾ ਨੁਕਸਾਨ ਹੋ ਜਾਵੇ ਇਹੋ ਜਿਹੇ । ਉਹਨਾਂ ਨੂੰ ਮੈਂ ਕਿਹਾ, “ਇੱਥੇ ਆਓਗੇ ਉਨੇ ਸਮੇਂ ਨੁਕਸਾਨ ਨਹੀਂ ਹੋਏਗਾ ਅਤੇ ਜੇ ਵਿੱਚਕਾਰ ਰਸਤੇ ਵਿੱਚ ਅੱਧਾ ਘੰਟਾ ਕਿਸੇ ਦੁਕਾਨ ਤੇ ਖੜੇ ਰਹੋਗੇ ਤਾਂ ਤੁਹਾਨੂੰ ਨੁਕਸਾਨ ਹੋਏਗਾ। ਇੱਥੇ ਆਓਗੇ ਤਾਂ ਜੋਖਿਮਦਾਰੀ ਮੇਰੀ, ਕਿਉਂਕਿ ਇਸ ਵਿੱਚ ਮੈਨੂੰ ਕੋਈ ਲੈਣਾ-ਦੇਣਾ ਨਹੀਂ ਹੈ । ਭਾਵ ਤੁਸੀਂ ਇੱਥੇ ਆਪਣੀ ਆਤਮਾ ਦੇ ਲਈ ਆਏ ਇਸ ਲਈ ਕਹਿੰਦਾ ਹਾਂ ਸਾਰਿਆਂ ਨੂੰ, ਤੁਹਾਨੂੰ ਨੁਕਸਾਨ ਨਹੀਂ ਹੋਏਗਾ, ਕਿਸੇ ਵੀ ਤਰ੍ਹਾਂ ਦਾ, ਇੱਥੇ ਆਓਗੇ ਤਾਂ। ਦਾਦਾ ਦੇ ਸਤਿਸੰਗ ਦੀ ਅਲੌਕਿਕਤਾ ਜੇ ਕਰਮ ਦਾ ਉਦੈ ਬਹੁਤ ਭਾਰੀ ਆਵੇ ਤਾਂ ਤੁਹਾਨੂੰ ਸਮਝ ਲੈਣਾ ਹੈ ਕਿ ਇਹ ਉਦੈ ਭਾਰੀ ਹੈ ਇਸ ਲਈ ਸ਼ਾਂਤ ਰਹਿਣਾ ਹੈ ਅਤੇ ਫਿਰ ਉਸਨੂੰ ਠੰਡਾ ਕਰਕੇ ਸਤਿਸੰਗ ਵਿੱਚ ਹੀ ਬੈਠੇ ਰਹਿਣਾ । ਇਸ ਤਰ੍ਹਾਂ ਹੀ ਚਲਦਾ ਰਹੇਗਾ । ਕਿਸ-ਕਿਸ ਤਰ੍ਹਾਂ ਦੇ ਕਰਮਾਂ ਦੇ ਉਦੈ ਆਉਣ, ਉਹ ਕਿਹਾ ਨਹੀਂ ਜਾ ਸਕਦਾ। ਪ੍ਰਸ਼ਨ ਕਰਤਾ : ਜਾਗ੍ਰਤੀ ਵਿਸ਼ੇਸ਼ ਰੂਪ ਨਾਲ ਵਧੇ, ਉਸਦਾ ਕੀ ਉਪਾਅ ਹੈ ? ਦਾਦਾ ਸ੍ਰੀ : ਉਹ ਤਾਂ ਸਤਿਸੰਗ ਵਿੱਚ ਆਉਂਦੇ ਰਹਿਣਾ, ਓਹੀ ਹੈ। 30 Page #34 -------------------------------------------------------------------------- ________________ ਪ੍ਰਸ਼ਨ ਕਰਤਾ : ਤੁਹਾਡੇ ਕੋਲ ਛੇ ਮਹੀਨੇ ਬੈਠੀਏ ਤਾਂ ਉਸ ਵਿੱਚ ਸਕੂਲ ਪਰਿਵਰਤਨ ਹੋਏਗਾ, ਫਿਰ ਸੂਖਮ ਪਰਿਵਰਤਨ ਹੋਵੇਗਾ, ਇਸ ਤਰ੍ਹਾਂ ਕਹਿ ਰਹੇ ਹੋ ? ਦਾਦਾ ਸ੍ਰੀ : ਹਾਂ, ਸਿਰਫ ਬੈਠਣ ਨਾਲ ਹੀ ਪਰਿਵਰਤਨ ਹੁੰਦਾ ਰਹੇਗਾ । ਇਸ ਲਈ ਇੱਥੇ ਪਰਿਚੈ (ਪਹਿਚਾਣ) ਵਿੱਚ ਰਹਿਣਾ ਚਾਹੀਦਾ ਹੈ । ਦੋ ਘੰਟੇ, ਤਿੰਨ ਘੰਟੇ, ਪੰਜ ਘੰਟੇ, ਜਿੰਨਾ ਜਮਾ ਕੀਤਾ ਉਨਾ ਲਾਭ। ਲੋਕ ਗਿਆਨ ਲੈਣ ਤੋਂ ਬਾਅਦ ਇਸ ਤਰ੍ਹਾਂ ਸਮਝਦੇ ਹਨ ਕਿ “ਸਾਨੂੰ ਤਾਂ ਹੁਣ ਕੁਝ ਕਰਨਾ ਹੀ ਨਹੀਂ ਹੈ ! ਪਰ ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਅਜੇ ਤੱਕ ਪਰਿਵਰਤਨ ਤਾਂ ਹੋਇਆ ਹੀ ਨਹੀਂ ! ਰਹੋ ਗਿਆਨੀ ਦੀ ਵਿਸੀਨਿਟੀ ਵਿੱਚ ਪ੍ਰਸ਼ਨ ਕਰਤਾ : ਮਹਾਤਮਾਵਾਂ ਨੂੰ ਕੀ ਗਰਜ਼ ਰੱਖਣੀ ਚਾਹੀਦੀ ਹੈ, ਪੂਰਨ ਪਦ ਦੇ ਲਈ ? | ਦਾਦਾ ਸ੍ਰੀ : ਜਿੰਨਾ ਹੋ ਸਕੇ ਓਨਾਂ ਗਿਆਨੀ ਦੇ ਕੋਲ ਜੀਵਨ ਬਿਤਾਉਣਾ ਚਾਹੀਦਾ ਹੈ, ਉਹੀ ਗਰਜ਼ ਹੋਰ ਕੋਈ ਗਰਜ਼ ਨਹੀਂ । ਰਾਤ-ਦਿਨ, ਭਾਵੇਂ ਕਿੱਥੇ ਵੀ ਹੋਈਏ ਪਰ ਦਾਦਾ ਦੇ ਕੋਲ ਹੀ ਰਹਿਣਾ ਚਾਹੀਦਾ ਹੈ । ਉਹਨਾਂ ਦੀ (ਆਤਮ ਗਿਆਨੀ) ਦੀ ਵਿਧੀਨਿਟੀ (ਦ੍ਰਿਸ਼ਟੀ ਪਵੇ) ਉਸ ਤਰ੍ਹਾਂ ਰਹਿਣਾ ਚਾਹੀਦਾ ਹੈ। ਇੱਥੇ ‘ਸਤਿਸੰਗ ਵਿੱਚ ਬੈਠੇ-ਬੈਠੇ ਕਰਮ ਦੇ ਬੋਝ ਘੱਟਦੇ ਜਾਂਦੇ ਹਨ ਅਤੇ ਬਾਹਰ ਤਾਂ ਨਿਰੇ ਕਰਮਾਂ ਦੇ ਬੋਝ ਵੱਧਦੇ ਹੀ ਰਹਿੰਦੇ ਹਨ। ਉੱਥੇ ਤਾਂ ਨਿਰੀਆਂ ਉਲਝਣਾਂ ਹੀ ਹਨ । ਅਸੀਂ ਤੁਹਾਨੂੰ ਗਾਰੰਟੀ ਦਿੰਦੇ ਹਾਂ ਕਿ ਜਿੰਨਾ ਸਮਾਂ ਇੱਥੇ ਸਤਿਸੰਗ ਵਿੱਚ ਬੈਠੋਗੇ, ਓਨੇ ਸਮੇਂ ਤੱਕ ਤੁਹਾਡੇ ਕੰਮ-ਧੰਧੇ ਵਿੱਚ ਕੋਈ ਵੀ ਨੁਕਸਾਨ ਨਹੀਂ ਹੋਏਗਾ ਅਤੇ ਲੇਖਾ-ਜੋਖਾ ਕਰੋਗੇ ਤਾਂ ਪਤਾ ਚੱਲੇਗਾ ਕਿ ਫ਼ਾਇਦਾ ਹੀ ਹੋਇਆ ਹੈ। ਇਹ ਸਤਿਸੰਗ, ਇਹ ਕੀ ਕੋਈ ਐਸਾ-ਵੈਸਾ ਸਤਿਸੰਗ ਹੈ ? ਕੇਵਲ ਆਤਮਾ ਹੇਤੂ ਹੀ ਜੋ ਸਮਾਂ ਕੱਢੇ ਉਸਨੂੰ ਸੰਸਾਰ ਵਿੱਚ ਕਿੱਥੋਂ ਨੁਕਸਾਨ ਹੋਏਗਾ ? ਸਿਰਫ ਇਦਾ ਹੀ ਹੁੰਦਾ ਹੈ। ਪਰ ਇਹ ਸਮਝ ਵਿੱਚ ਆ ਜਾਵੇ, ਤਾਂ ਕੰਮ ਹੋਵੇਗਾ ਨਾ ? ਇਸ ਸਤਿਸੰਗ ਵਿੱਚ ਬੈਠੇ ਭਾਵ ਆਉਣਾ ਇੰਝ ਹੀ ਬੇਕਾਰ ਨਹੀਂ ਜਾਵੇਗਾ। Page #35 -------------------------------------------------------------------------- ________________ ਇਹ ਤਾਂ ਕਿੰਨਾ ਸੁੰਦਰ ਕਾਲ ਆਇਆ ਹੈ ! ਭਗਵਾਨ ਦੇ ਸਮੇਂ ਵਿੱਚ ਸਤਿਸੰਗ ਵਿੱਚ ਜਾਣਾ ਹੋਵੇ ਤਾਂ ਪੈਦਲ ਚੱਲਦੇ-ਚੱਲਦੇ ਜਾਣਾ ਪੈਂਦਾ ਸੀ ! ਅਤੇ ਅੱਜ ਤਾਂ ਬੱਸ ਜਾਂ ਟ੍ਰੇਨ ਵਿੱਚ ਬੈਠੇ ਕਿ ਤੁਰੰਤ ਹੀ ਸਤਿਸੰਗ ਵਿੱਚ ਆਇਆ ਜਾ ਸਕਦਾ ਹੈ !! ਪ੍ਰਤੱਖ ਸਤਿਸੰਗ ਉਹ ਸਰਵਸ੍ਰੇਸ਼ਟ ਇੱਥੇ ਬੈਠੇ ਹੋਏ ਜੇ ਕੁਝ ਵੀ ਨਾ ਕਰੋ ਫਿਰ ਵੀ ਅੰਦਰ ਪਰਿਵਰਤਨ ਹੁੰਦਾ ਹੀ ਰਹੇਗਾ ਕਿਉਂਕਿ ਸਤਿਸੰਗ ਹੈ, ਸਤਿ ਭਾਵ ਆਤਮਾ ਅਤੇ ਉਸ ਦਾ ਸੰਗ ! ਇਹ ਸਤਿ ਪ੍ਰਗਟ ਹੋ ਚੁੱਕਿਆ ਹੈ, ਤਾਂ ਉਹਨਾਂ ਦੇ ਸੰਗ ਵਿੱਚ ਬੈਠੇ ਹਾਂ ! ਇਹ ਅੰਤਮ ਪ੍ਰਕਾਰ ਦਾ ਸਤਿਸੰਗ ਕਹਾਉਂਦਾ ਹੈ। ਸਤਿਸੰਗ ਵਿੱਚ ਹਾਜ਼ਿਰ ਰਹਿਣ ਨਾਲ ਇਹ ਸਾਰਾ ਖਾਲੀ ਹੋ ਜਾਵੇਗਾ ਕਿਉਂਕਿ ਹਾਜ਼ਿਰ ਰਹਿਣ ਨਾਲ ਸਾਨੂੰ (ਗਿਆਨੀ ਨੂੰ) ਦੇਖਣ ਨਾਲ ਸਾਡੀਆਂ ਡਾਇਰੈਕਟ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ, ਉਸ ਨਾਲ ਜਾਗ੍ਰਿਤੀ ਇੱਕਦਮ ਵੱਧ ਜਾਂਦੀ ਹੈ। ਸਤਿਸੰਗ ਵਿੱਚ ਰਹਿ ਸਕੀਏ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ‘ਇਸ' ਸਤਿਸੰਗ ਦਾ ਸਾਥ ਰਿਹਾ ਤਾਂ ਕੰਮ ਹੋ ਜਾਵੇਗਾ | ਕੰਮ ਕੱਢ ਲੈਣਾ ਭਾਵ ਕੀ ? ਜਿੰਨਾ ਹੋ ਸਕੇ ਓਨੇ ਜਿਆਦਾ ਦਰਸ਼ਨ ਕਰਨਾ| ਜਿੰਨਾ ਹੋ ਸਕੇ ਓਨਾ ਸਤਿਸੰਗ ਵਿੱਚ ਆਹਮਣੇ-ਸਾਹਮਣੇ ਲਾਭ ਲੈ ਲੈਣਾ, ਪ੍ਰਤੱਖ ਦਾ ਸਤਿਸੰਗ ਨਾ ਹੋ ਸਕੇ ਤਾਂ ਓਨਾ ਖੇਦ ਰੱਖਣਾ ਅਖੀਰ ਵਿੱਚ ! ਗਿਆਨੀ ਪੁਰਖ ਦੇ ਦਰਸ਼ਨ ਕਰਨਾ ਅਤੇ ਉਹਨਾਂ ਦੇ ਕੋਲ ਸਤਿਸੰਗ ਵਿੱਚ ਬੈਠੇ ਰਹਿਣਾ। 14. ਦਾਦਾ ਦੀ ਪੁਸਤਕ ਅਤੇ ਮੈਗਜ਼ੀਨ ਦਾ ਮਹੱਤਵ ਆਪਤਵਾਈ, ਕਿਵੇਂ ਕਿਰਿਆਕਾਰੀ ! ਇਹ ‘ਗਿਆਨੀ ਪੁਰਖ’ ਦੀ ਬਾਈ ਹੈ ਅਤੇ ਫਿਰ ਤਾਜ਼ੀ ਹੈ। ਹੁਣ ਦੇ ਪਰਿਆਇ ਹਨ, ਇਸ ਲਈ ਉਸਨੂੰ ਪੜ੍ਹਦੇ ਹੀ ਆਪਣੇ ਸਾਰੇ ਪਰਿਆਇ ਬਦਲਦੇ ਜਾਂਦੇ ਹਨ, ਅਤੇ ਉਵੇਂਉਵੇਂ ਅਨੰਦ ਉਤਪੰਨ ਹੁੰਦਾ ਜਾਂਦਾ ਹੈ। ਕਿਉਂਕਿ ਇਹ ਵੀਤਰਾਗੀ ਬਾਈ ਹੈ । ਰਾਗ-ਦਵੇਸ਼ ਰਹਿਤ ਬਾਣੀ ਹੋਵੇ ਤਾਂ ਕੰਮ ਹੁੰਦਾ ਹੈ ਨਹੀਂ ਤਾਂ ਕੰਮ ਨਹੀਂ ਹੁੰਦਾ। ਭਗਵਾਨ ਦੀ ਬਾਈ 32 Page #36 -------------------------------------------------------------------------- ________________ ਵੀਰਾਗ ਸੀ, ਇਸ ਲਈ ਉਸਦਾ ਅਸਰ ਅੱਜ ਤੱਕ ਚੱਲ ਰਿਹਾ ਹੈ।ਤਾਂ ‘ਗਿਆਨੀ ਪੁਰਖ’ ਦੀ ਬਾਣੀ ਦਾ ਵੀ ਅਸਰ ਹੁੰਦਾ ਹੈ । ਵੀਰਾਗ ਬਾਣੀ ਦੇ ਇਲਾਵਾ ਦੂਸਰਾ ਕੋਈ ਉਪਾਅ ਨਹੀ ਹੈ। | ਪ੍ਰਤੱਖ ਪਹਿਚਾਣ ਨਾ ਮਿਲੇ ਤਾਂ ਪ੍ਰਸ਼ਨ ਕਰਤਾ : ਦਾਦਾ, ਜੇ ਪਹਿਚਾਣ ਵਿੱਚ ਨਾ ਰਹਿ ਸਕੀਏ, ਤਾਂ ਕਿਤਾਬਾਂ ਕਿੰਨੀ ਮਦਦ ਕਰਦੀਆਂ ਹਨ ? ਦਾਦਾ ਸ੍ਰੀ : ਸਭ ਮਦਦ ਕਰਦੀਆਂ ਹਨ । ਇੱਥੋਂ ਤੱਕ ਕਿ ਦਾਦਾ ਦੀ ਹਰੇਕ ਚੀਜ਼, ਦਾਦਾ ਦੇ ਉਹ ਸ਼ਬਦ ਹਨ (ਪੁਸਤਕ ਦੇ), ਉਦੇਸ਼ ਜੋ ਦਾਦਾ ਦਾ ਹੈ, ਮਤਲਬ ਸਾਰੀਆਂ ਚੀਜ਼ਾਂ ਹੈਲਪ ਕਰਦੀਆਂ ਹਨ। ਪ੍ਰਸ਼ਨ ਕਰਤਾ : ਪਰ ਪ੍ਰਤੱਖ ਪਹਿਚਾਣ ਅਤੇ ਇਸ ਵਿਚ ਅੰਤਰ ਰਹੇਗਾ ਨਾ ? ਦਾਦਾ ਸ੍ਰੀ : ਉਹ ਤਾਂ, ਜੇ ਅੰਤਰ ਦੇਖਣ ਜਾਈਏ ਤਾਂ ਸਾਰਿਆਂ ਵਿਚ ਅੰਤਰ ਹੁੰਦਾ ਹੈ। ਇਸ ਲਈ ਸਾਨੂੰ ਤਾਂ ਜਿਸ ਸਮੇਂ ਜੋ ਆਇਆ ਉਹ ਕਰਨਾ ਹੈ । ਦਾਦਾ ਨਾ ਹੋਣ ਤਾਂ ਕੀ ਕਰੋਗੇ ? ਦਾਦਾ ਜੀ ਦੀ ਕਿਤਾਬ ਹੈ, ਉਹ ਪੜਨਾ । ਪੁਸਤਕ ਵਿਚ ਦਾਦਾ ਜੀ ਹੀ ਹਨ ? ਨਹੀਂ ਤਾਂ ਅੱਖਾਂ ਬੰਦ ਕੀਤੀਆਂ ਕਿ ਤੁਰੰਤ ਦਾਦਾ ਜੀ ਦਿਖਾਈ ਦੇਣਗੇ। | 15. ਪੰਜ ਆਗਿਆ ਨਾਲ ਜਗਤ ਨਿਰਦੋਸ਼ ‘ਸਵਰੂਪ ਗਿਆਨ ਬਿਨਾਂ ਤਾਂ ਭੁੱਲ ਦਿੱਖਦੀ ਹੀ ਨਹੀਂ ਹੈ । ਕਿਉਂਕਿ “ਮੈਂ ਹੀ ਚੰਦੂ ਭਾਈ ਹਾਂ ਅਤੇ ਮੇਰੇ ਵਿੱਚ ਕੋਈ ਦੋਸ਼ ਨਹੀਂ ਹੈ, ਮੈਂ ਤਾਂ ਸਿਆਣਾ-ਸਮਝਦਾਰ ਹਾਂ, ਇਸ ਤਰ੍ਹਾਂ ਰਹਿੰਦਾ ਹੈ ਅਤੇ ‘ਸਵਰੂਪ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਤੁਸੀਂ ਪੱਖਪਾਤ ਰਹਿਤ ਹੋਏ, ਮਨ-ਵਚਨ-ਕਾਇਆ ਉੱਤੇ ਤੁਹਾਨੂੰ ਪੱਖਪਾਤ ਨਹੀਂ ਰਿਹਾ । ਇਸ ਲਈ ਖੁਦ ਦੀਆਂ ਭੁੱਲਾਂ, ਤੁਹਾਨੂੰ ਖੁਦ ਨੂੰ ਦਿਖਦੀਆਂ ਹਨ। ਜਿਸਨੂੰ ਖੁਦ ਦੀ ਭੁੱਲ ਦਾ ਪਤਾ ਚੱਲੇਗਾ, ਜਿਸਨੂੰ ਹਰ ਪਲ ਆਪਣੀ ਭੁੱਲ ਦਿਖੇਗੀ, ਜਿੱਥੇ-ਜਿੱਥੇ ਹੋਵੇ ਉੱਥੇ ਦਿਖੇ, ਨਹੀਂ ਹੋਵੇ ਉੱਥੇ ਨਾ ਦਿਖੇ, ਉਹ ਖੁਦ ‘ਪ੍ਰਮਾਤਮਾ ਸਵਰੂਪ’ ਹੋ ਗਿਆ ! ਮੈਂ ਚੰਦੂ ਭਾਈ ਨਹੀਂ, ਮੈਂ ਸ਼ੁੱਧ ਆਤਮਾ ਹਾਂ ਇਹ ਸਮਝਣ ਤੋਂ ਬਾਅਦ ਹੀ 33 Page #37 -------------------------------------------------------------------------- ________________ ਪੱਖਪਾਤ ਰਹਿਤ ਹੋ ਸਕਦੇ ਹਾਂ। ਕਿਸੇ ਦਾ ਜ਼ਰਾ ਵੀ ਦੋਸ਼ ਨਾ ਦਿਖੇ ਅਤੇ ਖੁਦ ਦੇ ਸਾਰੇ ਦੋਸ਼ ਦਿੱਖਣ, ਤਾਂ ਹੀ ਖੁਦ ਦਾ ਕੰਮ ਪੂਰਾ ਹੋਇਆ ਕਹਾਉਂਦਾ ਹੈ। ਜਦੋਂ ਤੋਂ ਖੁਦ ਦੇ ਦੋਸ਼ ਦਿੱਖਣ ਲੱਗਣ, ਉਦੋਂ ਤੋਂ ਸਾਡਾ ਦਿੱਤਾ ਹੋਇਆ ‘ਗਿਆਨ ਪਰਿਣਮਿਤ (ਵਰਤਣ ਵਿੱਚ) ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਖੁਦ ਦੇ ਦੋਸ਼ ਦਿਖਾਈ ਦੇਣ ਲੱਗਣ, ਉਦੋਂ ਦੂਜਿਆਂ ਦੇ ਦੋਸ਼ ਦਿਖਦੇ ਨਹੀਂ ਹਨ। ਦੂਜਿਆਂ ਦੇ ਦੋਸ਼ ਦਿੱਖਣ ਤਾਂ ਉਹ ਬਹੁਤ ਵੱਡਾ ਗੁਨਾਹ ਕਹਾਉਂਦਾ ਹੈ। ਇਸ ਨਿਰਦੋਸ਼ ਜਗਤ ਵਿੱਚ ਜਿੱਥੇ ਕੋਈ ਦੋਸ਼ੀ ਹੈ ਹੀ ਨਹੀਂ, ਉੱਥੇ ਕਿਸ ਨੂੰ ਦੋਸ਼ ਦੇਈਏ ? ਜਦੋਂ ਤੱਕ ਦੋਸ਼ ਹੈ, ਉਦੋਂ ਤੱਕ ਸਾਰੇ ਦੋਸ਼ ਨਿਕਲਣਗੇ ਨਹੀਂ, ਉਦੋਂ ਤੱਕ ਹੰਕਾਰ ਜੜ੍ਹ ਤੋਂ ਖਤਮ ਨਹੀਂ ਹੋਏਗਾ। ਜਦੋਂ ਤੱਕ ਹੰਕਾਰ ਨਿਰਮੂਲ (ਜੜ੍ਹ ਤੋਂ ਖਤਮ ਨਾ ਹੋ ਜਾਵੇ, ਉਦੋਂ ਤੱਕ ਦੋਸ਼ ਧੋਣੇ ਹਨ। | ਹੁਣ ਵੀ ਜੇ ਕੋਈ ਦੋਸ਼ੀ ਦਿਖਦਾ ਹੈ, ਤਾਂ ਉਹ ਸਾਡੀ ਭੁੱਲ ਹੈ | ਕਦੇ ਨਾ ਕਦੇ ਤਾਂ, ਨਿਰਦੋਸ਼ ਵੇਖਣਾ ਪਏਗਾ ਨਾ | ਸਾਡੇ ਹਿਸਾਬ ਤੋਂ ਹੀ ਹੈ ਇਹ ਸਾਰਾ । ਇੰਨੇ ਥੋੜੇ ਵਿਚ ਸਮਝ ਜਾਓ ਨਾ, ਤਾਂ ਵੀ ਬਹੁਤ ਕੰਮ ਆਵੇਗਾ। ਆਗਿਆ ਪਾਲਣ ਨਾਲ ਵਧੇ ਨਿਰਦੋਸ਼ ਦ੍ਰਿਸ਼ਟੀ ਮੈਨੂੰ ਜਗਤ ਨਿਰਦੇਸ਼ ਦਿੱਖਦਾ ਹੈ। ਤੁਹਾਨੂੰ ਇਹੋ ਜਿਹੀ ਦ੍ਰਿਸ਼ਟੀ ਆਏਗੀ, ਤਾਂ ਇਹ ਪਜ਼ਲ ਸੈਲਵ ਹੋ ਜਾਵੇਗਾ । ਮੈਂ ਤੁਹਾਨੂੰ ਇਹੋ ਜਿਹਾ ਉਜਾਲਾ ਦੇਵਾਂਗਾ ਅਤੇ ਇੰਨੇ ਪਾਪ ਧੋ ਦੇਵਾਂਗਾ ਕਿ ਜਿਸ ਨਾਲ ਤੁਹਾਨੂੰ ਉਜਾਲਾ ਰਹੇ ਅਤੇ ਤੁਹਾਨੂੰ ਨਿਰਦੋਸ਼ ਦਿੱਖਦਾ ਜਾਏ। ਅਤੇ ਨਾਲ-ਨਾਲ ਪੰਜ ਆਗਿਆਵਾਂ ਦੇਵਾਂਗਾ । ਉਹਨਾਂ ਪੰਜ ਆਗਿਆਵਾਂ ਵਿਚ ਰਹੋਗੇ ਤਾਂ ਜੋ ਦਿੱਤਾ ਹੋਇਆ ਗਿਆਨ ਹੈ, ਉਸਨੂੰ ਉਹ ਜ਼ਰਾ ਵੀ ਫਰੈਕਚਰ (ਖੰਡਿਤ) ਨਹੀਂ ਹੋਣ ਦੇਣਗੀਆਂ। ਉਦੋਂ ਤੋਂ ਹੋਇਆ ਸਮਕਿਤ ! ਖੁਦ ਦੇ ਦੋਸ਼ ਵਿੱਖਣ, ਉਦੋਂ ਤੋਂ ਹੀ ਸਮਕਿਤ ਹੋਇਆ, ਇਸ ਤਰ੍ਹਾਂ ਕਿਹਾ ਜਾਵੇਗਾ। ਖੁਦ ਦਾ ਦੋਸ਼ ਦਿਖੇ, ਉਦੋਂ ਤੋਂ ਸਮਝਣਾ ਕਿ ਖੁਦ ਜਾਗ੍ਰਿਤ ਹੋਇਆ ਹੈ। ਨਹੀਂ ਤਾਂ ਸਭ ਨੀਂਦ ਵਿਚ ਹੀ ਚੱਲ ਰਿਹਾ ਹੈ। ਦੋਸ਼ ਖਤਮ ਹੋਏ ਜਾਂ ਨਹੀਂ ਹੋਏ, ਉਸਦੀ ਬਹੁਤੀ ਚਿੰਤਾ ਨਹੀਂ ਕਰਨੀ ਹੈ, ਪਰ ਮੁੱਖ ਜ਼ਰੂਰਤ ਜਾਤੀ ਦੀ ਹੈ। ਜਾਗ੍ਰਿਤੀ ਹੋਣ ਤੋਂ ਬਾਅਦ ਫਿਰ ਨਵੇਂ ਦੋਸ਼ ਖੜ੍ਹੇ Page #38 -------------------------------------------------------------------------- ________________ ਨਹੀਂ ਹੁੰਦੇ ਹਨ ਅਤੇ ਜਿਹੜੇ ਪੁਰਾਣੇ ਦੋਸ਼ ਹਨ, ਉਹ ਨਿਕਲਦੇ ਰਹਿੰਦੇ ਹਨ। ਸਾਨੂੰ ਉਹਨਾਂ ਦੋਸ਼ਾਂ ਨੂੰ ਦੇਖਣਾ ਹੈ ਕਿ ਕਿਸ ਤਰ੍ਹਾਂ ਦੋਸ਼ ਹੁੰਦੇ ਹਨ। ਜਿੰਨੇ ਦੋਸ਼, ਓਨੇ ਹੀ ਚਾਹੀਦੇ ਪ੍ਰਤੀਕ੍ਰਮਣ ‘ਅਨੰਤ ਦੋਸ਼ਾਂ ਦਾ ਪਿਟਾਰਾ ਹੈ। ਤਾਂ ਓਨੇ ਹੀ ਪ੍ਰਤੀਕ੍ਰਮਣ ਕਰਨੇ ਪੈਣਗੇ। ਜਿੰਨੇ ਦੋਸ਼ ਭਰ ਕੇ ਲਿਆਏ ਹੋ, ਉਹ ਤੁਹਾਨੂੰ ਦਿੱਖਣਗੇ| ਗਿਆਨੀ ਪੁਰਖ ਦੇ ਗਿਆਨ ਦੇਣ ਤੋਂ ਬਾਅਦ ਦੋਸ਼ ਦਿੱਖਣ ਲੱਗਦੇ ਹਨ, ਨਹੀਂ ਤਾਂ ਖੁਦ ਦੇ ਦੋਸ਼ ਨਹੀਂ ਦਿੱਖਦੇ, ਉਸੇ ਦਾ ਨਾਂ ਅਗਿਆਨਤਾ । ਖੁਦ ਦਾ ਇੱਕ ਵੀ ਦੋਸ਼ ਨਹੀਂ ਦਿੱਖਦਾ ਹੈ ਅਤੇ ਹੋਰਾਂ ਦੇ ਦੇਖਣੇ ਹੋਣ ਤਾਂ ਬਹੁਤ ਸਾਰੇ ਦੇਖ ਲਈਏ। ਉਸਦਾ ਨਾਮ ਮਿਥਿਆਤਵ (ਝੂਠਾ ਹੋਣ ਦਾ ਭਾਵ)' ਦ੍ਰਿਸ਼ਟੀ ਖੁਦ ਦੇ ਦੋਸ਼ਾਂ ਦੇ ਪ੍ਰਤੀ... ਇਹ ਗਿਆਨ ਲੈਣ ਤੋਂ ਬਾਅਦ ਅੰਦਰ ਬੁਰੇ ਵਿਚਾਰ ਆਉਣ, ਤਾਂ ਉਹਨਾਂ ਨੂੰ ਦੇਖਣਾ, ਚੰਗੇ ਵਿਚਾਰ ਆਉਣ, ਉਹਨਾਂ ਨੂੰ ਵੀ ਦੇਖਣਾ | ਚੰਗੇ ਉੱਤੇ ਰਾਗ ਨਹੀਂ ਅਤੇ ਮਾੜੇ ਉਤੇ ਦਵੇਸ਼ ਨਹੀਂ। ਚੰਗਾ-ਮਾੜਾ ਦੇਖਣ ਦੀ ਸਾਨੂੰ ਜ਼ਰੂਰਤ ਨਹੀਂ ਹੈ। ਕਿਉਂਕਿ ਮੂਲ ਰੂਪ ਵਿੱਚ ਸੱਤਾ ਹੀ ਸਾਡੇ ਕਾਬੂ ਵਿੱਚ ਨਹੀਂ ਹੈ। ਇਸ ਲਈ ਗਿਆਨੀ ਕੀ ਦੇਖਦੇ ਹਨ ? ਸਾਰੇ ਜਗਤ ਨੂੰ ਨਿਰਦੋਸ਼ ਦੇਖਦੇ ਹਨ। ਕਿਉਂਕਿ ਇਹ ਸਭ ‘ਡਿਸਚਾਰਜ' ਵਿੱਚ ਹੈ, ਉਸ ਵਿਚ ਉਸ ਵਿਚਾਰੇ ਦਾ ਕੀ ਦੋਸ਼ ? ਤੁਹਾਨੂੰ ਕੋਈ ਗਾਲ੍ਹ ਕੱਢੇ, ਉਹ ‘ਡਿਸਚਾਰਜ’ । ‘ਬੱਸ' ਤੁਹਾਨੂੰ ਉਲਝਣ ਵਿਚ ਪਾਵੇ, ਤਾਂ ਉਹ ਵੀ ‘ਡਿਸਚਾਰਜ' ਹੀ ਹੈ| ਬੱਸ ਤਾਂ ਨਿਮਿਤ ਹੈ | ਜਗਤ ਵਿੱਚ ਕਿਸੇ ਦਾ ਦੋਸ਼ ਨਹੀਂ ਹੈ।ਜੋ ਦੋਸ਼ ਦਿਖਦੇ ਹਨ, ਉਹ ਖੁਦ ਦੀ ਹੀ ਭੁੱਲ ਹੈ ਅਤੇ ਉਹੀ ‘ਬਲੰਡਰਜ਼’ ਹਨ ਅਤੇ ਉਸੇ ਨਾਲ ਇਹ ਜਗਤ ਕਾਇਮ ਹੈ। ਦੋਸ਼ ਦੇਖਣ ਨਾਲ, ਪੁੱਠਾ ਦੇਖਣ ਨਾਲ ਹੀ ਵੈਰ ਬੰਨਿਆ ਜਾਂਦਾ ਹੈ। ****** 35 Page #39 -------------------------------------------------------------------------- ________________ ਐਡਜਸਟ ਐਵਰੀਵੇਅਰ ਪਚਾਓ ਇੱਕ ਹੀ ਸ਼ਬਦ ਐਡਜਸਟ ਐਵਰੀਵੇਅਰ' ਏਨਾ ਹੀ ਸ਼ਬਦ ਜੇ ਤੁਸੀਂ ਆਪਣੇ ਜੀਵਨ ਵਿਚ ਧਾਰ ਲਵੋਗੇ ਤਾਂ ਬਹੁਤ ਹੋ ਗਿਆ। ਤੁਹਾਨੂੰ ਆਪਣੇ ਆਪ ਸ਼ਾਂਤੀ ਪ੍ਰਾਪਤ ਹੋਵੇਗੀ। ਇਸ ਕਲਿਯੁਗ ਦੇ ਇਹੋ ਜਿਹੇ ਭਿਆਨਕ ਕਾਲ ਵਿੱਚ ਜੇ ਐਡਜਸਟ ਨਹੀਂ ਹੋਏ ਨਾ, ਤਾਂ ਖਤਮ ਹੋ ਜਾਓਗੇ ! | ਸੰਸਾਰ ਵਿਚ ਹੋਰ ਕੁਝ ਨਾ ਆਏ ਤਾਂ ਹਰਜ਼ ਨਹੀਂ ਪਰ ਐਡਜਸਟ ਹੋਣਾ ਤਾਂ ਆਉਣਾ ਹੀ ਚਾਹੀਦਾ ਹੈ। ਸਾਹਮਣੇ ਵਾਲਾ ‘ਡਿਸਐਡਜਸਟ ਹੁੰਦਾ ਰਹੇ, ਪਰ ਤੁਸੀਂ ਐਡਜਸਟ ਹੁੰਦੇ ਰਹੋਗੇ ਤਾਂ ਸੰਸਾਰ-ਸਾਗਰ ਤੈਰ ਕੇ ਪਾਰ ਉਤਰ ਜਾਓਗੇ । ਜਿਸਨੂੰ ਦੂਜਿਆਂ ਦੇ ਅਨੁਕੂਲ ਹੋਣਾ ਆ ਗਿਆ, ਉਸਨੂੰ ਕੋਈ ਦੁੱਖ ਹੀ ਨਹੀਂ ਰਹਿੰਦਾ। “ਐਡਜਸਟ ਐਵਰੀਵੇਅਰ’ ! ਹਰੇਕ ਦੇ ਨਾਲ ਐਡਜਸਟਮੈਂਟ ਹੋ ਜਾਵੇ, ਇਹੀ ਸਭ ਤੋਂ ਵੱਡਾ ਧਰਮ ਹੈ । ਇਸ ਕਾਲ ਵਿੱਚ ਤਾਂ ਵੱਖ-ਵੱਖ ਪ੍ਰਕ੍ਰਿਤੀਆਂ ਹਨ, ਇਸ ਲਈ ਫਿਰ ਐਡਜਸਟ ਹੋਏ ਬਿਨਾਂ ਕਿਵੇਂ ਚਲੇਗਾ ? ਇਹ ਆਈਸਕਰੀਮ ਤੁਹਾਨੂੰ ਨਹੀਂ ਕਹਿੰਦੀ ਕਿ ਮੇਰੇ ਤੋਂ ਦੂਰ ਰਹੋ । ਤੁਹਾਨੂੰ ਨਹੀਂ ਖਾਣਾ ਹੋਵੇ ਤਾਂ ਨਾ ਖਾਓ | ਪਰ ਇਹ ਬਜ਼ੁਰਗ ਲੋਕ ਤਾਂ ਉਸ ਉੱਤੇ ਚਿੜਦੇ ਰਹਿੰਦੇ ਹਨ। ਇਹ ਮਤਭੇਦ ਤਾਂ ਯੁੱਗ ਪਰਿਵਰਤਨ ਦੇ ਹਨ । ਇਹ ਬੱਚੇ ਤਾਂ ਜ਼ਮਾਨੇ ਦੇ ਅਨੁਸਾਰ ਚੱਲਣਗੇ । ਅਸੀਂ ਕੀ ਕਹਿੰਦੇ ਹਾਂ ਕਿ ਜ਼ਮਾਨੇ ਦੇ ਅਨੁਸਾਰ ਐਡਜਸਟ ਹੋ ਜਾਓ । ਲੜਕਾ ਨਵੀਂ ਟੋਪੀ ਪਹਿਨ ਕੇ ਆਵੇ, ਤਾਂ ਇਹ ਨਾ ਕਹਿਣਾ ਕਿ, “ਇਹੋ ਜਿਹੀ ਕਿੱਥੋਂ ਲਿਆਇਆ ?? ਉਸਦੀ ਬਜਾਇ ਐਡਜਸਟ ਹੋ ਜਾਣਾ ਕਿ, “ਏਨੀ ਵਧੀਆ ਟੋਪੀ ਕਿੱਥੋਂ ਲਿਆਇਆ ? ਕਿੰਨੇ ਦੀ ਲਿਆਇਆ ? ਬਹੁਤ ਸਸਤੀ ਮਿਲੀ ?” ਇਸ ਤਰ੍ਹਾਂ ਐਡਜਸਟ ਹੋ ਜਾਣਾ। ਸਾਡਾ ਧਰਮ ਕੀ ਕਹਿੰਦਾ ਹੈ ਕਿ ਅਸੁਵਿਧਾ ਵਿਚ ਸੁਵਿਧਾ ਦੇਖੋ | ਰਾਤ ਨੂੰ ਮੈਨੂੰ ਵਿਚਾਰ ਆਇਆ ਕਿ, “ਇਹ ਚਾਦਰ ਮੈਲੀ ਹੈ । ਪਰ ਫਿਰ ਐਡਜਸਟਮੈਂਟ ਲੈ ਲਿਆ ਤਾਂ ਫਿਰ ਇੰਨੀ ਮੁਲਾਇਮ ਮਹਿਸੂਸ ਹੋਈ ਕਿ ਗੱਲ ਹੀ ਨਾ ਪੁੱਛੋ । ਪੰਜ ਇੰਦਰੀ ਗਿਆਨ 36 Page #40 -------------------------------------------------------------------------- ________________ ਅਸੁਵਿਧਾ ਦਿਖਾਉਂਦਾ ਹੈ ਅਤੇ ਆਤਮ ਗਿਆਨ ਸੁਵਿਧਾ ਦਿਖਾਉਂਦਾ ਹੈ । ਇਸ ਲਈ ਆਤਮਾ ਵਿੱਚ ਰਹੋ। | ਇਹ ਤਾਂ, ਚੰਗਾ-ਮਾੜਾ ਕਹਿਣ ਨਾਲ ਉਹ ਸਾਨੂੰ ਸਤਾਉਂਦੇ ਹਨ। ਸਾਨੂੰ ਤਾਂ ਦੋਹਾਂ ਨੂੰ ਬਰਾਬਰ ਕਰ ਦੇਣਾ ਹੈ। ਇਸ ਨੂੰ ‘ਚੰਗਾ` ਕਿਹਾ, ਇਸ ਲਈ ਉਹ ‘ਬੁਰਾ ਹੋ ਗਿਆ । ਤਾਂ ਫਿਰ ਉਹ ਸਤਾਉਂਦਾ ਹੈ । ਕੋਈ ਸੱਚ ਬੋਲ ਰਿਹਾ ਹੋਵੇ ਉਸਦੇ ਨਾਲ ਵੀ ਅਤੇ ਕੋਈ ਝੂਠ ਬੋਲ ਰਿਹਾ ਹੋਵੇ ਉਸਦੇ ਨਾਲ ਵੀ “ਐਡਜਸਟ ਹੋ ਜਾਓ | ਸਾਨੂੰ ਕੋਈ ਕਹੇ ਕਿ ‘ਤੁਹਾਡੇ ਵਿੱਚ ਅਕਲ ਨਹੀਂ ਹੈ । ਤਾਂ ਅਸੀਂ ਤੁਰੰਤ ਉਸ ਨਾਲ ਐਡਜਸਟ ਹੋ ਜਾਵਾਂਗੇ ਅਤੇ ਉਸ ਨੂੰ ਕਹਾਂਗੇ ਕਿ “ਉਹ ਤਾਂ ਪਹਿਲਾਂ ਤੋਂ ਹੀ ਨਹੀਂ ਸੀ । ਅੱਜ ਤੂੰ ਕਿੱਥੋਂ ਲੱਭਣ ਆਇਆਂ ਹੈਂ ? ਤੈਨੂੰ ਤਾਂ ਅੱਜ ਪਤਾ ਲੱਗਿਆ, ਪਰ ਮੈਂ ਤਾਂ ਇਹ ਬਚਪਨ ਤੋਂ ਹੀ ਜਾਣਦਾ ਹਾਂ । ਜੇ ਇਸ ਤਰ੍ਹਾਂ ਕਹੋਗੇ ਤਾਂ ਝਗੜਾ ਮਿਟ ਜਾਵੇਗਾ ਨਾ ? ਫਿਰ ਉਹ ਸਾਡੇ ਕੋਲ ਅਕਲ ਲੱਭਣ ਆਵੇਗਾ ਹੀ ਨਹੀਂ। ਪਤਨੀ ਦੇ ਨਾਲ ਐਡਜਸਟਮੈਂਟ ਸਾਨੂੰ ਕਿਸੇ ਕਾਰਣ ਦੇਰ ਹੋ ਗਈ ਅਤੇ ਪਤਨੀ ਕੁਝ ਬੁੜ-ਬੁੜ ਕਰਨ ਲੱਗੇ ਕਿ, ਏਨੀ ਦੇਰ ਨਾਲ ਆਏ ਹੋ ? ਮੇਰੇ ਨਾਲ ਇਸ ਤਰ੍ਹਾਂ ਨਹੀਂ ਚੱਲੇਗਾ । ਅਤੇ ਪੁੱਠਾ-ਸਿੱਧਾ ਕਹਿਣ ਲੱਗੇ... ਉਸ ਦਾ ਦਿਮਾਗ ਘੁੰਮ ਜਾਏ, ਤਾਂ ਤੁਸੀਂ ਕਹਿਣਾ ਕਿ, ਹਾਂ, ਤੇਰੀ ਗੱਲ ਠੀਕ ਹੈ, ਤੂੰ ਕਹੇਂ ਤਾਂ ਵਾਪਿਸ ਚਲਾ ਜਾਵਾਂ ਅਤੇ ਤੂੰ ਕਹੇ ਤਾਂ ਅੰਦਰ ਆ ਕੇ ਬੈਠਾ । ਤਾਂ ਉਹ ਕਹੇਗੀ, “ਨਹੀਂ, ਵਾਪਸ ਨਹੀਂ ਜਾਣਾ । ਇੱਥੇ ਸੌਂ ਜਾਵੋ ਚੁੱਪਚਾਪ । ਤੇ ਫਿਰ ਪੁੱਛੋ, 'ਤੂੰ ਕਦੋਂ ਤਾਂ ਖਾ ਲਵਾਂ, ਨਹੀਂ ਤਾਂ ਸੌਂ ਜਾਵਾਂ । ਤਾਂ ਉਹ ਕਹੇਗੀ, “ਨਹੀਂ, ਖਾ ਲਓ। ਤਾਂ ਤੁਹਾਨੂੰ ਉਸਦਾ ਕਹਿਣਾ ਮੰਨ ਕੇ ਖਾ ਲੈਣਾ ਚਾਹੀਦਾ ਹੈ | ਅਰਥਾਤ ਐਡਜਸਟ ਹੋ ਗਏ । ਫਿਰ ਸਵੇਰੇ ਫਸਟ ਕਲਾਸ ਚਾਹ ਦੇਵੇਗੀ ਅਤੇ ਜੇ ਧਮਕਾਇਆ ਤਾਂ ਫਿਰ ਚਾਹ ਦਾ ਕੱਪ ਮੂੰਹ ਫੁਲਾ ਕੇ ਦੇਵੇਗੀ ਅਤੇ ਤਿੰਨ ਦਿਨ ਤੱਕ ਉਹੀ ਸਿਲਸਿਲਾ ਜਾਰੀ ਰਹੇਗਾ। | ਭੋਜਨ ਵਿੱਚ ਐਡਜਸਟਮੈਂਟ ਵਿਹਾਰ ਨਿਭਾਇਆ ਕਿਸਨੂੰ ਕਹਾਂਗੇ ਕਿ ਜੋ “ਐਡਜਸਟ ਐਵਰੀਵੇਅਰ’ ਹੋਇਆ ! ਹੁਣ ਡਿਵੈਲਪਮੈਂਟ ਦਾ ਜ਼ਮਾਨਾ ਆਇਆ ਹੈ । ਮਤਭੇਦ ਨਹੀਂ ਹੋਣ ਦੇਣਾ । ਇਸ ਲਈ ਹੁਣ 3 Page #41 -------------------------------------------------------------------------- ________________ ਲੋਕਾਂ ਨੂੰ ਮੈਂ ਫ਼ਾਰਮੂਲਾ ਦਿੱਤਾ ਹੈ, “ਐਡਜਸਟ ਐਵਰੀਵੇਅਰ’ ! ਕੜੀ ਖੱਟੀ ਬਣੀ ਤਾਂ ਸਮਝ ਲੈਣਾ ਕਿ ਦਾਦਾ ਜੀ ਨੇ ਐਡਜਸਟਮੈਂਟ ਲੈਣ ਨੂੰ, ਕਿਹਾ ਹੈ । ਫੇਰ ਥੋੜੀ ਜਿਹੀ ਕੁੜੀ ਖਾ ਲੈਣਾ। ਹਾਂ, ਅਚਾਰ ਯਾਦ ਆਵੇ, ਤਾਂ ਫਿਰ ਮੰਗਵਾ ਲੈਣਾ ਕਿ ਥੋੜਾ ਜਿਹਾ ਅਚਾਰ ਲੈ ਆਓ। ਪਰ ਝਗੜਾ ਨਹੀਂ, ਘਰ ਵਿਚ ਝਗੜਾ ਨਹੀਂ ਹੋਣਾ ਚਾਹੀਦਾ। ਖੁਦ ਕਿਸੇ ਜ ਮੁਸੀਬਤ ਵਿਚ ਫਸ ਜਾਓ, ਤਾਂ ਉੱਥੇ ਖੁਦ ਹੀ ਐਡਜਸਟਮੈਂਟ ਕਰ ਲਓ, ਤਾਂ ਹੀ ਸੰਸਾਰ ਸੁੰਦਰ ਲੱਗੇਗਾ। ਨਹੀਂ ਚੰਗਾ ਲੱਗੇ, ਫਿਰ ਵੀ ਨਿਭਾਓ ਤੁਹਾਡੇ ਨਾਲ ਵੀ ਜਿਹੜੇ ਵੀ ਡਿਸਐਡਜਸਟ ਹੋਣ ਆਉਣ, ਉਹਨਾਂ ਦੇ ਨਾਲ ਤੂੰ ਐਡਜਸਟ ਹੋ ਜਾ। ਦੈਨਿਕ ਜੀਵਨ ਵਿੱਚ ਜੇ ਸੱਸ-ਨੂੰਹ ਦੇ ਵਿਚਕਾਰ ਜਾਂ ਦਰਾਣੀ-ਜੇਠਾਣੀ ਦੇ ਵਿੱਚ ਡਿਸਐਡਜਸਟਮੈਂਟ ਹੁੰਦੀ ਹੋਵੇ, ਤਾਂ ਜਿਸਨੇ ਇਸ ਸੰਸਾਰੀ ਚੱਕਰ ਵਿੱਚੋਂ ਛੁੱਟਣਾ ਹੋਵੇ, ਤਾਂ ਉਸਨੂੰ ਐਡਜਸਟ ਹੋ ਹੀ ਜਾਣਾ ਚਾਹੀਦਾ ਹੈ। ਪਤੀ-ਪਤਨੀ ਵਿੱਚੋਂ ਜੇ ਕੋਈ ਇੱਕ ਵਿਅਕਤੀ, ਦਰਾਰ ਪਾਵੇ, ਤਾਂ ਦੂਜੇ ਨੂੰ ਜੋੜ ਲੈਣਾ ਚਾਹੀਦਾ ਹੈ, ਤਾਂ ਹੀ ਸਬੰਧ ਨਿਭੇਗਾ ਅਤੇ ਸ਼ਾਂਤੀ ਰਹੇਗੀ। ਇਸ ਰਿਲੇਟਿਵ ਸੱਚ ਵਿੱਚ ਬੇਨਤੀ ਕਰਨ, ਜ਼ਿਦ ਕਰਨ ਦੀ ਜ਼ਰਾ ਵੀ ਜ਼ਰੂਰਤ ਨਹੀਂ ਹੈ । ‘ਇਨਸਾਨ ਤਾਂ ਕੌਣ ਹੈ, ਕਿ ਜਿਹੜਾ ਐਵਰੀਵੇਅਰ ਐਡਜਸਟੇਬਲ ਹੋਵੇ। ਸੁਧਾਰੀਏ ਜਾਂ ਐਡਜਸਟ ਹੋ ਜਾਈਏ ? ਹਰ ਗੱਲ ਵਿੱਚ ਅਸੀਂ ਸਾਹਮਣੇ ਵਾਲੇ ਦੇ ਨਾਲ ਐਡਜਸਟ ਹੋ ਜਾਏ ਤਾਂ ਕਿੰਨਾ ਸੌਖਾ ਹੋ ਜਾਵੇ ! ਅਸੀਂ ਨਾਲ ਕੀ ਲੈ ਜਾਣਾ ਹੈ ? ਕੋਈ ਕਹੇ ਕਿ, 'ਭਰਾਵਾ, ਘਰਵਾਲੀ ਨੂੰ ਸਿੱਧਾ ਕਰ ਦਿਓ। ਓਏ, ਉਸਨੂੰ ਸਿੱਧੀ ਕਰਨ ਜਾਵੇਂਗਾ, ਤਾਂ ਤੂੰ ਟੇਢਾ ਹੋ ਜਾਵੇਗਾ । ਇਸ ਲਈ ਵਾਈਫ ਨੂੰ ਸਿੱਧੀ ਕਰਨ ਨਾ ਬੈਠਣਾ, ਜਿਵੇਂ ਵੀ ਹੋਵੇ ਉਸਨੂੰ ਕਰੈਕਟ ਕਹਿਣਾ । ਤੁਹਾਡਾ ਉਸਦੇ ਨਾਲ ਹਮੇਸ਼ਾਂ ਦਾ ਸਾਥ ਹੋਵੇ ਤਾਂ ਹੋਰ ਗੱਲ ਹੈ, ਇਹ ਤਾਂ ਇੱਕ ਜਨਮ ਦੇ ਬਾਅਦ, ਫਿਰ ਕੀ ਪਤਾ ਕਿੱਥੇ ਗੁਆਚ ਜਾਣਗੇ । ਦੋਹਾਂ ਦੇ ਮਰਨ ਦਾ ਸਮਾਂ (ਮਰਣ ਕਾਲ) ਅਲੱਗ, ਦੋਹਾਂ ਦੇ ਕਰਮ ਅਲੱਗ ! ਕੁਝ ਲੈਣਾ ਵੀ ਨਹੀਂ ਦੇਣਾ ਵੀ ਨਹੀਂ ! ਇੱਥੋਂ ਉਹ ਕਿਸਦੇ 38 Page #42 -------------------------------------------------------------------------- ________________ ਉੱਥੇ ਜਾਵੇਗੀ, ਉਸਦਾ ਕੀ ਠਿਕਾਣਾ ? ਤੁਸੀਂ ਉਸਨੂੰ ਸਿੱਧੀ ਕਰੋ ਅਤੇ ਅਗਲੇ ਜਨਮ ਵਿੱਚ ਜਾਵੇ ਕਿਸੇ ਹੋਰ ਦੇ ਹਿੱਸੇ ਵਿੱਚ ! | ਇਸ ਲਈ ਨਾ ਤਾਂ ਤੁਸੀਂ ਉਸਨੂੰ ਸਿੱਧੀ ਕਰੋ ਅਤੇ ਨਾ ਹੀ ਉਹ ਤੁਹਾਨੂੰ ਸਿੱਧਾ ਕਰੇ। ਜਿਵੇਂ ਦਾ ਵੀ ਮਿਲਿਆ, ਓਹੀ ਸੋਨੇ ਵਰਗਾ । ਪ੍ਰਕ੍ਰਿਤੀ ਕਿਸੇ ਦੀ ਕਦੇ ਵੀ ਸਿੱਧੀ ਨਹੀਂ ਹੋ ਸਕਦੀ। ਕੁੱਤੇ ਦੀ ਪੂੰਛ ਟੇਢੀ ਦੀ ਟੇਢੀ ਹੀ ਰਹਿੰਦੀ ਹੈ। ਇਸ ਲਈ ਤੁਸੀਂ ਸਾਵਧਾਨ ਹੋ ਕੇ ਚੱਲੋ। ਜਿਵੇਂ ਦੀ ਹੈ, ਉਸੇ ਤਰ੍ਹਾਂ ਦੀ ਠੀਕ ਹੈ, “ਐਡਜਸਟ ਐਵਰੀਵੇਅਰ’ ! | ਟੇਢਿਆਂ ਦੇ ਨਾਲ ਐਡਜਸਟ ਹੋ ਜਾਓ ਵਿਹਾਰ ਤਾਂ ਉਸ ਨੂੰ ਹੀ ਕਹਾਂਗੇ ਕਿ, ਐਡਜਸਟ ਹੋ ਜਾਵੇ ਤਾਂ ਕਿ ਗੁਆਂਢੀ ਵੀ ਕਹਿਣ ਕਿ “ਸਾਰਿਆਂ ਘਰਾਂ ਵਿੱਚ ਝਗੜੇ ਹੁੰਦੇ ਹਨ, ਪਰ ਇਸ ਘਰ ਵਿੱਚ ਝਗੜਾ ਨਹੀਂ ਹੈ । ਜਿਸਦੇ ਨਾਲ ਰਾਸ ਨਾ ਆਏ, ਉੱਥੇ ਹੀ ਸ਼ਕਤੀਆਂ ਵਿਕਸਤ ਕਰਨੀਆਂ ਹਨ। ਅਨੁਕੂਲ ਹੈ, ਉੱਥੇ ਤਾਂ ਸ਼ਕਤੀ ਹੈ ਜੀ । ਪ੍ਰਤੀਕੂਲ ਲੱਗਣਾ, ਉਹ ਤਾਂ ਕਮਜ਼ੋਰੀ ਹੈ। ਮੈਨੂੰ ਸਾਰਿਆਂ ਨਾਲ ਕਿਉਂ ਅਨੁਕੂਲਤਾ ਰਹਿੰਦੀ ਹੈ ? ਜਿੰਨੇ ਐਡਜਸਟਮੈਂਟ ਲਵੋਗੇ, ਉਨੀਆਂ ਸ਼ਕਤੀਆਂ ਵਧਣਗੀਆਂ ਅਤੇ ਅਸ਼ਕਤੀਆਂ ਟੁੱਟ ਜਾਣਗੀਆਂ | ਸਹੀ ਸਮਝ ਤਾਂ ਉਦੋਂ ਹੀ ਆਵੇਗੀ, ਜਦੋਂ ਸਾਰੀ ਉਲਟੀ ਸਮਝ ਨੂੰ ਤਾਲਾ ਲੱਗ ਜਾਏਗਾ। ਨਰਮ ਸੁਭਾਅ ਵਾਲਿਆਂ ਦੇ ਨਾਲ ਤਾਂ ਹਰ ਕੋਈ ਐਡਜਸਟ ਹੋਵੇਗਾ ਪਰ ਟੇਢੇ, ਕਠੋਰ, ਗਰਮ ਮਿਜ਼ਾਜ਼ ਲੋਕਾਂ ਦੇ ਨਾਲ, ਸਾਰਿਆਂ ਦੇ ਨਾਲ ਐਡਜਸਟ ਹੋਣਾ ਆਇਆ ਤਾਂ ਕੰਮ ਬਣ ਜਾਏਗਾ | ਭੜਕੋਗੇ, ਤਾਂ ਨਹੀਂ ਚੱਲੇਗਾ । ਸੰਸਾਰ ਦੀ ਕੋਈ ਚੀਜ਼ ਸਾਨੂੰ ‘ਫਿਟ ਨਹੀਂ ਹੋਵੇਗੀ, ਅਸੀਂ ਹੀ ਉਸ ਵਿੱਚ ‘ਫਿਟ ਹੋ ਜਾਈਏ ਤਾਂ ਦੁਨੀਆਂ ਸੁੰਦਰ ਹੈ, ਉਸਨੂੰ “ਫਿਟ ਕਰਨ ਗਏ ਤਾਂ ਦੁਨੀਆਂ ਟੇਢੀ ਹੈ। ਇਸ ਲਈ ‘ਐਡਜਸਟ ਐਵਰੀਵੇਅਰ’ ! ਤੁਹਾਨੂੰ ਜ਼ਰੂਰਤ ਹੋਵੇ, ਉਦੋਂ ਸਾਹਮਣੇ ਵਾਲਾ ਜੇ ਟੇਢਾ ਹੋਵੇ, ਫਿਰ ਵੀ ਉਸ ਨੂੰ ਮਨਾ ਲੈਣਾ ਚਾਹੀਦਾ ਹੈ। ਸਟੇਸ਼ਨ ਤੇ ਮਜ਼ਦੂਰ ਦੀ ਜ਼ਰੂਰਤ ਹੋਵੇ ਅਤੇ ਉਹ ਨਖਰੇ ਕਰ ਰਿਹਾ ਹੋਵੇ, ਫਿਰ ਵੀ ਉਸ ਨੂੰ ਚਾਰ ਆਨੇ ਜ਼ਿਆਦਾ ਦੇ ਕੇ ਮਨਾ ਲੈਣਾ ਚਾਹੀਦਾ ਹੈ ਅਤੇ ਨਹੀਂ ਮਨਾਵਾਂਗੇ ਤਾਂ ਉਹ ਬੈਗ ਸਾਨੂੰ ਖੁਦ ਹੀ ਚੱਕਣਾ ਪਵੇਗਾ ਨਾ ! 39 Page #43 -------------------------------------------------------------------------- ________________ ਸ਼ਿਕਾਇਤ ? ਨਹੀਂ, ‘ਐਡਜਸਟ ਘਰ ਵਿੱਚ ਵੀ ‘ਐਡਜਸਟ' ਹੋਣਾ ਆਉਣਾ ਚਾਹੀਦਾ ਹੈ। ਤੁਸੀਂ ਸਤਿਸੰਗ ਤੋਂ ਦੇਰ ਨਾਲ ਘਰ ਜਾਓ ਤਾਂ ਘਰ ਵਾਲੇ ਕੀ ਕਹਿਣਗੇ ? ‘ਥੋੜਾ-ਬਹੁਤ ਤਾਂ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਾ ?' ਤਾਂ ਅਸੀਂ ਛੇਤੀ ਘਰ ਜਾਈਏ ਤਾਂ ਉਸ ਵਿੱਚ ਕੀ ਗਲਤ ਹੈ ? ਹੁਣ ਉਸਨੂੰ ਇਸ ਤਰ੍ਹਾਂ ਮਾਰ ਖਾਣ ਦਾ ਵਕਤ ਕਿਉਂ ਆਇਆ ? ਕਿਉਂਕਿ ਪਹਿਲਾਂ ਬਹੁਤ ਸ਼ਿਕਾਇਤਾਂ ਕੀਤੀਆਂ ਸਨ। ਉਸਦਾ ਇਹ ਨਤੀਜਾ ਆਇਆ ਹੈ। ਉਸ ਸਮੇਂ ਸੱਤਾ ਵਿੱਚ ਆਇਆ ਸੀ, ਤਾਂ ਸ਼ਿਕਾਇਤਾਂ ਹੀ ਸ਼ਿਕਾਇਤਾਂ ਕੀਤੀਆਂ ਸਨ। ਹੁਣ ਸੱਤਾ ਵਿੱਚ ਨਹੀਂ ਹੈ, ਇਸ ਲਈ ਸ਼ਿਕਾਇਤਾਂ ਕੀਤੇ ਬਗੈਰ ਰਹਿਣਾ ਹੈ। ਇਸ ਲਈ ਹੁਣ ‘ਪਲੱਸ-ਮਾਇਨਸ' ਕਰ ਦਿਓ। ਸਾਹਮਣੇ ਵਾਲਾ ਗਾਲ੍ਹ ਕੱਢ ਗਿਆ, ਉਸਨੂੰ ਜਮ੍ਹਾ ਕਰ ਲੈਣਾ। ਫਰਿਆਦੀ ਹੋਣਾ ਹੀ ਨਹੀਂ ਹੈ ! ਘਰ ਵਿਚ ਪਤੀ-ਪਤਨੀ ਦੋਵੇਂ ਨਿਸ਼ਚੈ ਕਰਨ ਕਿ ਸਾਨੂੰ ‘ਐਡਜਸਟ’ ਹੋਣਾ ਹੈ, ਤਾਂ ਦੋਹਾਂ ਦਾ ਹੱਲ ਆ ਜਾਵੇਗਾ। ਉਹ ਜ਼ਿਆਦਾ ਖਿੱਚੋਤਾਣ ਕਰੇ ਤਾਂ ਅਸੀਂ ‘ਐਡਜਸਟ’ ਹੋ ਜਾਈਏ ਤਾਂ ਹੱਲ ਆ ਜਾਵੇਗਾ | ਜੇ ‘ਐਡਜਸਟ ਐਵਰੀਵੇਅਰ' ਨਹੀਂ ਹੋਏ ਤਾਂ ਸਾਰੇ ਪਾਗਲ ਹੋ ਜਾਓਗੇ। ਸਾਹਮਣੇ ਵਾਲਿਆਂ ਨੂੰ ਚਿੜਾਉਂਦੇ ਰਹੇ, ਇਸ ਵਜ੍ਹਾ ਨਾਲ ਪਾਗਲ ਹੋਏ ਹਨ। ਜਿਸ ਨੂੰ ‘ਐਡਜਸਟ’ ਹੋਣ ਦੀ ਕਲਾ ਆ ਗਈ, ਉਹ ਦੁਨੀਆਂ ਤੋਂ ‘ਮੋਕਸ਼’ ਦੇ ਵਲ ਮੁੜ ਗਿਆ। ‘ਐਡਜਸਟਮੈਂਟ' ਹੋਇਆ, ਉਸਦਾ ਨਾਮ ਗਿਆਨ | ਜਿਹੜਾ ‘ਐਡਜਸਟਮੈਂਟ’ ਸਿੱਖ ਗਿਆ, ਉਹ ਪਾਰ ਉਤਰ ਗਿਆ। ਕੁਝ ਲੋਕਾਂ ਨੂੰ ਰਾਤ ਨੂੰ ਦੇਰ ਨਾਲ ਸੌਣ ਦੀ ਆਦਤ ਹੁੰਦੀ ਹੈ ਅਤੇ ਕੁਝ ਲੋਕਾਂ ਨੂੰ ਜਲਦੀ ਸੌਣ ਦੀ ਆਦਤ ਹੁੰਦੀ ਹੈ, ਤਾਂ ਉਹਨਾਂ ਦੋਨਾਂ ਦਾ ਮੇਲ ਕਿਵੇਂ ਹੋਵੇਗਾ ? ਅਤੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਰਹਿੰਦੇ ਹੋਣ ਤਾਂ ਕੀ ਹੋਵੇਗਾ ? ਘਰ ਵਿੱਚ ਇੱਕ ਵਿਅਕਤੀ ਇਹ ਕਹਿਣ ਵਾਲਾ ਨਿਕਲੇ ਕਿ, ‘ਤੁਸੀਂ ਘੱਟ ਅਕਲ ਵਾਲੇ ਹੋ, ਤਾਂ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਇਸ ਤਰ੍ਹਾਂ ਹੀ ਬੋਲਣ ਵਾਲਾ ਸੀ। ਤੁਹਾਨੂੰ ਐਡਜਸਟ ਹੋ ਜਾਣਾ ਚਾਹੀਦਾ ਹੈ। ਇਸ ਦੇ ਬਦਲੇ ਜੇ ਤੁਸੀਂ ਜਵਾਬ ਦੇਵੋਗੇ ਤਾਂ ਤੁਸੀਂ ਥੱਕ ਜਾਵੋਗੇ। 40 Page #44 -------------------------------------------------------------------------- ________________ ਕਿਉਂਕਿ ਉਹ ਤਾਂ ਤੁਹਾਡੇ ਨਾਲ ਟਕਰਾਇਆ, ਪਰ ਤੁਸੀਂ ਵੀ ਉਸ ਦੇ ਨਾਲ ਟਕਰਾਉਗੇ ਤਾਂ ਤੁਹਾਡੀਆਂ ਵੀ ਅੱਖਾਂ ਨਹੀਂ ਹਨ, ਇਸ ਤਰ੍ਹਾਂ ਪ੍ਰਮਾਣਿਤ ਹੋ ਗਿਆ ਨਾ ! ਅਸੀਂ ਪ੍ਰਕ੍ਰਿਤੀ ਨੂੰ ਪਹਿਚਾਣਦੇ ਹਾਂ, ਇਸ ਲਈ ਤੁਸੀਂ ਟਕਰਾਉਣਾ ਚਾਹੋ ਤਾਂ ਵੀ ਮੈਂ ਟਕਰਾਉਣ ਨਹੀਂ ਦੇਵਾਂਗਾ, ਮੈਂ ਖਿਸਕ ਜਾਵਾਂਗਾ । ਨਹੀਂ ਤਾਂ ਦੋਨਾਂ ਦਾ ਐਕਸੀਡੈਂਟ ਹੋ ਜਾਵੇਗਾ ਅਤੇ ਦੋਨਾਂ ਦੇ ਸਪੇਅਰ ਪਾਰਟਸ ਟੁੱਟ ਜਾਣਗੇ| ਕਿਸੇ ਦਾ ਬੰਪਰ ਟੁੱਟ ਜਾਏ ਤਾਂ ਅੰਦਰ ਬੈਠੇ ਦੀ ਕੀ ਹਾਲਤ ਹੋਵੇਗੀ ? ਬੈਠਣ ਵਾਲੇ ਦੀ ਤਾਂ ਦੁਰਦਸ਼ਾ ਹੋ ਜਾਵੇਗੀ ਨਾ ! ਇਸ ਲਈ ਪ੍ਰਕ੍ਰਿਤੀ ਨੂੰ ਪਹਿਚਾਣੋ। ਘਰ ਵਿਚ ਸਾਰਿਆਂ ਦੀਆਂ ਪ੍ਰਕ੍ਰਿਤੀਆਂ (ਸੁਭਾਅ) ਪਹਿਚਾਣ ਲੈਣੀਆਂ ਹਨ। ਇਹ ਟਕਰਾਓ ਕੀ ਰੋਜ਼-ਰੋਜ਼ ਹੁੰਦੇ ਹਨ ? ਉਹ ਤਾਂ ਜਦੋਂ ਆਪਣੇ ਕਰਮਾਂ ਦਾ ਉਦੈ ਹੋਵੇ, ਉਦੋਂ ਹੀ ਹੁੰਦੇ ਹਨ, ਉਸ ਸਮੇਂ ਸਾਨੂੰ ‘ਐਡਜਸਟ’ ਹੋਣਾ ਹੈ। ਘਰ ਵਿੱਚ ਪਤਨੀ ਦੇ ਨਾਲ ਝਗੜਾ ਹੋਇਆ ਹੋਵੇ ਤਾਂ ਉਸਦੇ ਬਾਅਦ ਉਸਨੂੰ ਹੋਟਲ ਲੈ ਜਾ ਕੇ, ਖਾਣਾ ਖਿਲਾ ਕੇ ਖੁਸ਼ ਕਰ ਦੇਣਾ। ਹੁਣ ਤੰਤ (ਮਨ-ਮੁਟਾਵ) ਨਹੀਂ ਰਹਿਣਾ ਚਾਹੀਦਾ ਹੈ। ਜੋ ਕੁਝ ਵੀ ਥਾਲੀ ਵਿੱਚ ਆਵੇ ਉਹ ਖਾ ਲੈਣਾ। ਜੋ ਸਾਹਮਣੇ ਆਇਆ, ਉਹ ਸੰਯੋਗ ਹੈ, ਭਗਵਾਨ ਨੇ ਕਿਹਾ ਹੈ ਕਿ ਸੰਯੋਗ ਨੂੰ ਧੱਕਾ ਮਾਰੇਂਗਾ ਤਾਂ ਉਹ ਧੱਕਾ ਤੈਨੂੰ ਲੱਗੇਗਾ। ਇਸ ਲਈ ਸਾਡੀ ਥਾਲੀ ਵਿੱਚ ਸਾਨੂੰ ਨਾ ਭਾਉਂਦੀਆਂ ਚੀਜ਼ਾਂ ਰੱਖੀਆਂ ਹੋਣ, ਤਾਂ ਵੀ ਉਸ ਵਿੱਚੋਂ ਦੋ ਚੀਜ਼ਾਂ ਖਾ ਲੈਂਦੇ ਹਾਂ। ਜਿਸਨੂੰ ਐਡਜਸਟ ਹੋਣਾ ਨਹੀਂ ਆਇਆ, ਉਸ ਮਨੁੱਖ ਨੂੰ ਮਨੁੱਖ ਕਿਵੇਂ ਕਹਾਂਗੇ ? ਜੋ ਸੰਯੋਗਾਂ ਦੇ ਵੱਸ ਹੋ ਕੇ ਐਡਜਸਟ ਹੋ ਜਾਵੇ, ਉਸ ਘਰ ਵਿਚ ਕੁਝ ਵੀ ਝੰਝਟ ਨਹੀਂ ਹੋਵੇਗਾ। (ਸੰਯੋਗਾਂ ਦਾ) ਫ਼ਇਦਾ ਲੈਣਾ ਹੋਵੇ ਤਾਂ ਐਡਜਸਟ ਹੋ ਜਾਓ। ਇਹ ਤਾਂ ਫ਼ਇਦਾ ਵੀ ਕਿਸੇ ਚੀਜ਼ ਦਾ ਨਹੀਂ, ਅਤੇ ਵੈਰ ਖੜਾ ਹੋ ਜਾਏਗਾ, ਉਹ ਵੱਖਰਾ। ਹਰੇਕ ਵਿਅਕਤੀ ਦੇ ਜੀਵਨ ਵਿਚ ਕੁਝ ਪ੍ਰਿੰਸੀਪਲ (ਸਿਧਾਂਤ) ਹੋਏ ਹੀ ਚਾਹੀਦੇ ਹਨ। ਫਿਰ ਵੀ ਸੰਯੋਗਾਂ ਅਨੁਸਾਰ ਵਿਹਾਰ ਕਰਨਾ ਚਾਹੀਦਾ ਹੈ। ਸੰਯੋਗਾਂ ਦੇ ਨਾਲ ਐਡਜਸਟ ਹੋ ਜਾਵੇ, ਉਹ ਮਨੁੱਖ | ਜੇ ਹਰੇਕ ਸੰਯੋਗ ਵਿੱਚ ਐਡਜਸਟਮੈਂਟ ਲੈਣਾ ਆ ਜਾਵੇ ਤਾਂ ਠੇਠ (ਸਿੱਧਾ) ਮੋਕਸ਼ ਵਿੱਚ ਪਹੁੰਚਿਆ ਜਾ ਸਕਦਾ ਹੈ, ਇਹੋ ਜਿਹਾ ਗਜ਼ਬ ਦਾ ਹਥਿਆਰ ਹੈ। 41 Page #45 -------------------------------------------------------------------------- ________________ ਡਿਸਐਡਜਸਟਮੈਂਟ, ਇਹੀ ਮੂਰਖਤਾ ਆਪਣੀ ਗੱਲ ਸਾਹਮਣੇ ਵਾਲੇ ਨੂੰ ਐਡਜਸਟ ਹੋਣੀ ਹੀ ਚਾਹੀਦੀ ਹੈ। ਆਪਣੀ ਗੱਲ ਸਾਹਮਣੇ ਵਾਲੇ ਨੂੰ “ਐਡਜਸਟ’ ਨਾ ਹੋਵੇ ਤਾਂ ਉਹ ਸਾਡੀ ਹੀ ਭੁੱਲ ਹੈ । ਭੁੱਲ ਸੁਧਰੇ ਤਾਂ “ਐਡਜਸਟ ਹੋ ਸਕੇਂਗਾ । ਵੀਰਾਗਾਂ ਦੀ ਗੱਲ ‘ਐਵਰੀਵੇਅਰ ਐਡਜਸਟਮੈਂਟ ਦੀ ਹੈ । ‘ਡਿਸਐਡਜਸਟਮੈਂਟ' ਹੀ ਮੂਰਖਤਾ ਹੈ। “ਐਡਜਸਟਮੈਂਟ ਨੂੰ ਅਸੀਂ ਨਿਆਂ ਕਹਿੰਦੇ ਹਾਂ । ਆਗਰਹ-ਦੁਰਾਗਰਰ, ਉਹ ਕੋਈ ਨਿਆਂ (ਇਨਸਾਫ਼) ਨਹੀਂ ਕਹਾਉਂਦਾ ਹੈ। ਹੁਣ ਤੱਕ ਇੱਕ ਵੀ ਮਨੁੱਖ ਸਾਡੇ ਤੋਂ ਡਿਸਐਡਜਸਟ ਨਹੀਂ ਹੋਇਆ ਹੈ । ਅਤੇ ਇਹਨਾਂ ਲੋਕਾਂ ਤੋਂ ਤਾਂ ਘਰ ਦੇ ਚਾਰ ਮੈਂਬਰ ਵੀ ਐਡਜਸਟ ਨਹੀਂ ਹੁੰਦੇ ਹਨ। ਇਹ ਐਡਜਸਟ ਹੋਣਾ ਆਵੇਗਾ ਜਾਂ ਨਹੀਂ ਆਵੇਗਾ ? ਇਸ ਤਰ੍ਹਾਂ ਹੋ ਸਕੇਗਾ ਕਿ ਨਹੀਂ ਹੋ ਸਕੇਗਾ ? ਅਸੀਂ ਜਿਸ ਤਰ੍ਹਾਂ ਦਾ ਦੇਖਦੇ ਹਾਂ ਉਸ ਤਰ੍ਹਾਂ ਦਾ ਤਾਂ ਸਾਨੂੰ ਆ ਹੀ ਜਾਂਦਾ ਹੈ ? ਇਸ ਸੰਸਾਰ ਦਾ ਨਿਯਮ ਕੀ ਹੈ ਕਿ ਜਿਸ ਤਰ੍ਹਾਂ ਦਾ ਤੁਸੀਂ ਦੇਖੋਗੇ ਓਨਾ ਤਾਂ ਤੁਹਾਨੂੰ ਸਮਝ ਆ ਹੀ ਜਾਵੇਗਾ । ਉਸ ਵਿਚ ਕੁਝ ਸਿੱਖਣਾ ਨਹੀਂ ਪੈਂਦਾ। ਸੰਸਾਰ ਵਿੱਚ ਹੋਰ ਕੁਝ ਭਾਵੇਂ ਹੀ ਨਾ ਆਏ, ਤਾਂ ਕੋਈ ਹਰਜ਼ ਨਹੀਂ ਹੈ । ਕੰਮ-ਧੰਧਾ ਕਰਨਾ ਘੱਟ ਆਉਂਦਾ ਹੋਵੇ ਤਾਂ ਹਰਜ਼ ਨਹੀਂ ਹੈ, ਪਰ ਐਡਜਸਟ ਹੋਣਾ ਆਉਣਾ ਚਾਹੀਦਾ ਹੈ | ਅਰਥਾਤ, ਵਸਤੂ ਸਥਿਤੀ ਵਿੱਚ ਐਡਜਸਟ ਹੋਣਾ ਸਿੱਖਣਾ ਚਾਹੀਦਾ ਹੈ। ਇਸ ਕਾਲ ਵਿੱਚ ਐਡਜਸਟ ਹੋਣਾ ਨਹੀਂ ਆਇਆ ਤਾਂ ਮਾਰਿਆ ਜਾਵੇਂਗਾ । ਇਸ ਲਈ “ਐਡਜਸਟ ਐਵਰੀਵੇਅਰ ਹੋ ਕੇ ਕੰਮ ਕੱਢ ਲੈਣਾ ਚਾਹੀਦਾ ਹੈ। ****** Page #46 -------------------------------------------------------------------------- ________________ ਟਕਰਾਓ ਟਾਲੋ ਨਾ ਆਓ ਟਕਰਾਓ ਵਿੱਚ ‘ਕਿਸੇ ਦੇ ਨਾਲ ਟਕਰਾਓ ਵਿੱਚ ਨਾ ਆਉਣਾ ਅਤੇ ਟਕਰਾਓ ਟਾਲਣਾ | ਸਾਡੇ ਇਸ ਵਾਕ ਦੀ ਜੇਕਰ ਪਾਲਣਾ ਕਰੋਗੇ ਤਾਂ ਠੇਠ ਮੋਕਸ਼ ਤੱਕ ਪਹੁੰਚੋਗੇ । ਸਾਡਾ ਇੱਕ ਹੀ ਸ਼ਬਦ, ਜਿਉਂ ਦਾ ਤਿਉਂ, ਪੂਰੇ ਦਾ ਪੂਰਾ ਗਲੇ ਉਤਾਰ ਲਵੇ, ਤਾਂ ਵੀ ਮੋਕਸ਼ ਹੱਥ ਵਿੱਚ ਆ ਜਾਵੇ, ਇਹੋ ਜਿਹਾ ਹੈ। ਸਾਡੇ ਇੱਕ ਸ਼ਬਦ ਦਾ ਜੇ ਇੱਕ ਦਿਨ ਵੀ ਪਾਲਣ ਕਰੋ ਤਾਂ ਗਜ਼ਬ ਦੀ ਸ਼ਕਤੀ ਪੈਦਾ ਹੋਵੇਗੀ ! ਅੰਦਰ ਏਨੀਆਂ ਸਾਰੀਆਂ ਸ਼ਕਤੀਆਂ ਹਨ ਕਿ ਕੋਈ ਕਿਵੇਂ ਦਾ ਵੀ ਟਕਰਾਓ ਕਰਨ ਆਵੇ, ਫਿਰ ਵੀ ਅਸੀਂ ਉਸਨੂੰ ਟਾਲ ਸਕਦੇ ਹਾਂ। | ਜੇ ਭੁੱਲ ਨਾਲ ਵੀ ਤੁਸੀਂ ਕਿਸੇ ਦੇ ਟਕਰਾਓ ਵਿੱਚ ਆ ਗਏ ਤਾਂ ਉਸਦਾ ਹੱਲ ਕੱਢ ਲੈਣਾ | ਸਹਿਜਤਾ ਨਾਲ, ਉਸ ਟਕਰਾਓ ਵਿੱਚੋਂ ਰਗੜ ਦੀਆਂ ਚਿੰਗਿਆੜੀਆਂ ਉਡਾਏ ਬਗੈਰ ਨਿਕਲ ਜਾਣਾ। | ਟ੍ਰੈਫ਼ਿਕ ਦੇ ਨਾਂਅ ਨਾਲ ਟਲਣ ਟਕਰਾਓ ਹਰੇਕ ਟਕਰਾਓ ਵਿੱਚ ਹਮੇਸ਼ਾਂ ਦੋਨਾਂ ਦਾ ਨੁਕਸਾਨ ਹੁੰਦਾ ਹੈ। ਤੁਸੀਂ ਸਾਹਮਣੇ ਵਾਲੇ ਨੂੰ ਦੁੱਖ ਪਹੁੰਚਾਉਗੇ ਤਾਂ ਨਾਲ-ਨਾਲ, ਓਦਾਂ ਹੀ, ਉਸੀ ਪਲ ਤੁਹਾਨੂੰ ਵੀ ਦੁੱਖ ਪਹੁੰਚੇ ਬਿਨਾਂ ਰਹੇਗਾ ਨਹੀਂ। ਇਹ ਟਕਰਾਓ ਹੈ । ਇਸ ਲਈ ਮੈਂ ਇਹ ਉਦਾਹਰਣ ਦਿੱਤਾ ਹੈ ਕਿ ਰੋਡ ਉਤੇ ਟੈਫ਼ਿਕ ਦਾ ਧਰਮ ਕੀ ਹੈ, ਕਿ ਟਕਰਾਓਗੇ ਤਾਂ ਤੁਸੀਂ ਮਰ ਜਾਓਗੇ, ਟਕਰਾਉਣ ਵਿੱਚ ਜ਼ੋਖਿਮ ਹੈ । ਇਸ ਲਈ ਕਿਸੇ ਦੇ ਨਾਲ ਟਕਰਾਉਣਾ ਨਹੀਂ । ਇਸੇ ਤਰ੍ਹਾਂ ਵਿਹਾਰ ਦੇ ਕੰਮਾਂ ਵਿੱਚ ਵੀ ਟਕਰਾਉਣਾ ਨਹੀਂ। | ਜੇ ਕੋਈ ਆਦਮੀ ਲੜਨ ਆਵੇ ਅਤੇ ਸ਼ਬਦ ਬੰਬ ਦੇ ਗੋਲਿਆਂ ਵਰਗੇ ਆ ਰਹੇ ਹੋਣ, ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਟਕਰਾਓ ਟਾਲਣਾ ਹੈ। ਤੁਹਾਡੇ ਮਨ ਉੱਤੇ ਬਿਲਕੁਲ ਅਸਰ ਨਾ ਹੋਵੇ, ਫਿਰ ਵੀ ਕਦੇ ਕੋਈ ਅਸਰ ਹੋ ਜਾਵੇ, ਤਾਂ ਸਮਝਣਾ ਚਾਹੀਦਾ ਹੈ ਕਿ ਸਾਹਮਣੇ ਵਾਲੇ ਦੇ ਮਨ ਦਾ ਅਸਰ ਸਾਡੇ ਉੱਤੇ ਪਿਆ ਹੈ। ਉਦੋਂ ਸਾਨੂੰ ਖਿਸਕ ਜਾਣਾ 43 Page #47 -------------------------------------------------------------------------- ________________ ਚਾਹੀਦਾ ਹੈ । ਇਹ ਸਭ ਟਕਰਾਓ ਹੈ । ਇਸਨੂੰ ਜਿਵੇਂ-ਜਿਵੇਂ ਸਮਝਦੇ ਜਾਓਗੇ, ਓਦਾਂ-ਓਦਾਂ ਟਕਰਾਓ ਟਲਦੇ ਜਾਣਗੇ। ਟਕਰਾਓ ਟਾਲਣ ਨਾਲ ਮੋਕਸ਼ ਹੁੰਦਾ ਹੈ। | ਟਕਰਾਓ ਨਾਲ ਇਸ ਸੰਸਾਰ ਦਾ ਨਿਰਮਾਣ ਹੋਇਆ ਹੈ। ਉਸਨੂੰ ਭਗਵਾਨ ਨੇ, “ਵੈਰ ਤੋਂ ਬਣਿਆ ਹੈ, ਇਸ ਤਰ੍ਹਾਂ ਕਿਹਾ ਹੈ। ਹਰ ਇੱਕ ਮਨੁੱਖ, ਹਰੇਕ ਜੀਵ ਵੈਰ ਰੱਖਦਾ ਹੈ। ਹਦ ਤੋਂ ਜ਼ਿਆਦਾ ਹੋਇਆ ਤਾਂ ਵੈਰ ਰੱਖੇ ਬਿਨਾਂ ਰਹੇਗਾ ਨਹੀਂ । ਕਿਉਂਕਿ ਸਾਰਿਆਂ ਵਿੱਚ ਆਤਮਾ ਹੈ। ਆਤਮ ਸ਼ਕਤੀ ਸਾਰਿਆਂ ਵਿੱਚ ਇੱਕ ਸਮਾਨ ਹੈ | ਕਾਰਣ ਇਹ ਹੈ ਕਿ, ਇਸ ਪੁਦਗਲ (ਸ਼ਰੀਰ) ਦੀ ਕਮਜ਼ੋਰੀ ਦੀ ਵਜ੍ਹਾ ਕਰਕੇ ਸਹਿਣ ਕਰਨਾ ਪੈਂਦਾ ਹੈ, ਪਰ ਸਹਿਣ ਕਰਨ ਦੇ ਨਾਲ ਉਹ ਵੈਰ ਰੱਖੇ ਬਗੈਰ ਰਹਿੰਦਾ ਨਹੀਂ ਹੈ । ਅਤੇ ਫਿਰ ਅਗਲੇ ਜਨਮ ਵਿੱਚ ਉਹ ਉਸਦਾ ਵੈਰ ਵਸੂਲ ਕਰਦਾ ਹੈ ਵਾਪਿਸ ॥ ਕੋਈ ਮਨੁੱਖ ਬਹੁਤ ਬੋਲੇ, ਤਾਂ ਉਸਦੇ ਕਿਹੋ ਜਿਹੇ ਵੀ ਬੋਲਾਂ ਨਾਲ ਸਾਨੂੰ ਟਕਰਾਓ ਨਹੀਂ ਹੋਣਾ ਚਾਹੀਦਾ | ਅਤੇ ਸਾਡੀ ਵਜ੍ਹਾ ਨਾਲ ਸਾਹਮਣੇ ਵਾਲੇ ਨੂੰ ਅੜਚਨ ਹੋਵੇ, ਇਹੋ ਜਿਹਾ ਬੋਲਣਾ ਵੱਡੇ ਤੋਂ ਵੱਡਾ ਗੁਨਾਹ ਹੈ। ਸਹਿਣਾ ? ਨਹੀਂ, ਸੋਲਿਊਸ਼ਨ ਲਿਆਓ ਟਕਰਾਓ ਟਾਲਣਾ ਮਤਲਬ ਸਹਿਣ ਕਰਨਾ ਨਹੀਂ ਹੈ । ਸਹਿਣ ਕਰੋਗੇ ਤਾਂ ਕਿੰਨਾ ਕਰੋਗੇ ? ਸਹਿਣ ਕਰਨਾ ਅਤੇ “ਸਪਰਿੰਗ’ ਦਬਾਉਣਾ, ਉਹ ਦੋਵੇਂ ਇੱਕ ਸਮਾਨ ਹਨ । ‘ਸਪਰਿੰਗ ਦੱਬੀ ਹੋਈ ਕਿੰਨੇ ਦਿਨ ਰਹੇਗੀ’ ? ਇਸ ਲਈ ਸਹਿਣ ਕਰਨਾ ਤਾਂ ਸਿੱਖਣਾ ਹੀ ਨਹੀਂ । ਸੋਲਿਊਸ਼ਨ ਲਿਆਉਣਾ ਸਿੱਖੋ। ਅਗਿਆਨ ਦਸ਼ਾ ਵਿੱਚ ਤਾਂ ਸਹਿਣ ਹੀ ਕਰਨਾ ਹੁੰਦਾ ਹੈ। ਬਾਅਦ ਵਿੱਚ ਇੱਕ ਦਿਨ ‘ਸਪਰਿੰਗ ਉਛਲਦੀ ਹੈ, ਉਹ ਸਭ ਖਿਲਾਰ ਦਿੰਦੀ ਹੈ। ਕਿਸੇ ਦੇ ਕਾਰਣ ਜੇ ਸਾਨੂੰ ਸਹਿਣ ਕਰਨਾ ਪਵੇ, ਉਹ ਸਾਡਾ ਹੀ ਹਿਸਾਬ ਹੁੰਦਾ ਹੈ । ਪਰ ਤੁਹਾਨੂੰ ਪਤਾ ਨਹੀਂ ਚੱਲਦਾ ਕਿ ਇਹ ਕਿਸ ਬਹੀਖਾਤੇ ਦਾ ਅਤੇ ਕਿੱਥੋਂ ਦਾ ਮਾਲ ਹੈ, ਇਸ ਲਈ ਅਸੀਂ ਇਸ ਤਰ੍ਹਾਂ ਮੰਨਦੇ ਹਾਂ ਕਿ ਇਸਨੇ ਨਵਾਂ ਮਾਲ ਦੇਣਾ ਸ਼ੁਰੂ ਕੀਤਾ ਹੈ। ਨਵਾਂ ਮਾਲ ਕੋਈ ਦਿੰਦਾ ਹੀ ਨਹੀਂ, ਦਿੱਤਾ ਹੋਇਆ ਹੀ ਵਾਪਿਸ ਆਉਂਦਾ ਹੈ । ਇਹ ਜੋ ਆਇਆ, ਉਹ ਮੇਰੇ ਹੀ ਕਰਮ ਦੇ ਉਦੈ ਨਾਲ ਆਇਆ ਹੈ, ਸਾਹਮਣੇ ਵਾਲਾ ਤਾਂ ਨਿਮਿਤ ਹੈ। 44 Page #48 -------------------------------------------------------------------------- ________________ ਟਕਰਾਵੇ, ਆਪਣੀ ਹੀ ਭੁੱਲ ਨਾਲ ਇਸ ਦੁਨੀਆਂ ਵਿੱਚ ਜੋ ਵੀ ਟਕਰਾਓ ਹੁੰਦਾ ਹੈ, ਉਹ ਆਪਣੀ ਹੀ ਭੁੱਲ ਹੈ, ਸਾਹਮਣੇ ਵਾਲੇ ਦੀ ਭੁੱਲ ਨਹੀਂ ਹੈ ! ਸਾਹਮਣੇ ਵਾਲੇ ਤਾਂ ਟਕਰਾਉਣਗੇ ਹੀ। ‘ਤੁਸੀਂ ਕਿਉਂ ਟਕਰਾਏ’ ? ਤਾਂ ਕਹਾਂਗੇ, “ਸਾਹਮਣੇ ਵਾਲਾ ਟਕਰਾਇਆ ਇਸ ਲਈ’ ! ਤਾਂ ਤੁਸੀਂ ਵੀ ਅੰਨੇ ਅਤੇ ਉਹ ਵੀ ਅੰਨਾ ਹੋ ਗਿਆ। ਟਕਰਾਓ ਹੋਇਆ ਤਾਂ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਇਹੋ ਜਿਹਾ ਮੈਂ ਕੀ ਕਹਿ ਦਿੱਤਾ ਕਿ ਇਹ ਟਕਰਾਓ ਹੋ ਗਿਆ’ ? ਖੁਦ ਦੀ ਭੁੱਲ ਦਾ ਪਤਾ ਲੱਗ ਜਾਵੇਗਾ ਤਾਂ ਹੱਲ ਆ ਜਾਵੇਗਾ। ਫਿਰ ਪਜ਼ਲ ਸੈਲਵ ਹੋ ਜਾਵੇਗੀ। ਨਹੀਂ ਤਾਂ ਜਦੋਂ ਤੱਕ ਅਸੀਂ “ਸਾਹਮਣੇ ਵਾਲੇ ਦੀ ਭੁੱਲ ਹੈ, ਇਹ ਲੱਭਣ ਜਾਵਾਂਗੇ ਤਾਂ ਕਦੇ ਵੀ ਇਹ ਪਜ਼ਲ ਸੈਲਵ ਨਹੀਂ ਹੋਵੇਗਾ। “ਆਪਣੀ ਹੀ ਭੁੱਲ ਹੈਂ ਇਸ ਤਰ੍ਹਾਂ ਮੰਨੋਗੇ ਤਾਂ ਹੀ ਇਸ ਸੰਸਾਰ ਦਾ ਅੰਤ ਆਵੇਗਾ । ਹੋਰ ਕੋਈ ਉਪਾਅ ਨਹੀਂ ਹੈ । ਕਿਸੇ ਦੇ ਵੀ ਨਾਲ ਟਕਰਾਓ ਹੋਇਆ, ਤਾਂ ਉਹ ਆਪਣੀ ਹੀ ਅਗਿਆਨਤਾ ਦੀ ਨਿਸ਼ਾਨੀ ਹੈ। ਜੇ ਇੱਕ ਬੱਚਾ ਪੱਥਰ ਮਾਰੇ ਅਤੇ ਖੂਨ ਨਿਕਲ ਆਵੇ, ਤਾਂ ਬੱਚੇ ਨਾਲ ਕੀ ਕਰੋਗੇ ? ਗੁੱਸਾ ਕਰੋਗੇ । ਅਤੇ ਤੁਸੀਂ ਤੁਰੇ ਜਾ ਰਹੇ ਹੋਵੋ ਅਤੇ ਪਹਾੜ ਉੱਤੋਂ ਇੱਕ ਪੱਥਰ ਡਿੱਗਿਆ, ਤੁਹਾਨੂੰ ਉਹ ਲੱਗਿਆ ਅਤੇ ਖੂਨ ਨਿਕਲਿਆ, ਤਾਂ ਫਿਰ ਕੀ ਕਰੋਗੇ ? ਗੁੱਸਾ ਕਰੋਗੇ ? ਨਹੀਂ । ਉਸਦਾ ਕੀ ਕਾਰਣ ? ਉਹ ਪਹਾੜ ਤੋਂ ਡਿੱਗਿਆ ਹੈ । ਅਤੇ ਉੱਥੇ ਉਹ ਲੜਕਾ ਪੱਥਰ ਮਾਰਨ ਦੇ ਬਾਅਦ ਪਛਤਾ ਰਿਹਾ ਹੋਵੇ ਕਿ ਮੈਥੋਂ ਇਹ ਕੀ ਹੋ ਗਿਆ ! ਅਤੇ ਜੇ ਪਹਾੜ ਤੋਂ ਡਿਗਿਆ। ਤਾਂ, ਕਿਸ ਨੇ ਸੁੱਟਿਆ ? ਸਾਇੰਸ, ਸਮਝਣ ਵਰਗਾ ਪ੍ਰਸ਼ਨ ਕਰਤਾ : ਸਾਨੂੰ ਕਲੇਸ਼ ਨਾ ਕਰਨਾ ਹੋਵੇ, ਪਰ ਕੋਈ ਸਾਹਮਣੇ ਤੋਂ ਆ ਕੇ ਲੜਨ ਲੱਗੇ, ਤਾਂ ਕੀ ਕਰੀਏ ? ਦਾਦਾ ਸ੍ਰੀ : ਇਸ ਕੰਧ ਨਾਲ ਕੋਈ ਲੜੇਗਾ ਤਾਂ ਕਿੰਨੇ ਸਮੇਂ ਤੱਕ ਲੜ ਸਕੇਗਾ ? ਜੇ ਇਸ ਕੰਧ ਨਾਲ ਕਦੇ ਸਿਰ ਟਕਰਾ ਜਾਵੇ, ਤਾਂ ਤੁਸੀਂ ਉਸਦੇ ਨਾਲ ਕੀ ਕਰੋਗੇ ? ਸਿਰ ਟਕਰਾਇਆ, ਭਾਵ ਤੁਹਾਡੀ ਕੰਧ ਨਾਲ ਲੜਾਈ ਹੋ ਗਈ, ਹੁਣ ਕੀ ਕੰਧ ਨੂੰ ਮਾਰੋਗੇ ? ਇਸੇ 45 Page #49 -------------------------------------------------------------------------- ________________ ਤਰ੍ਹਾਂ ਇਹ ਜੋ ਬਹੁਤ ਕਲੇਸ਼ ਕਰਾਉਂਦੇ ਹਨ ਉਹ ਸਾਰੀਆਂ ਕੰਧਾਂ ਹਨ ! ਇਸ ਵਿੱਚ ਸਾਹਮਣੇ ਵਾਲੇ ਨੂੰ ਕੀ ਦੇਖਣਾ, ਤੁਹਾਨੂੰ ਆਪਣੇ ਆਪ ਹੀ ਸਮਝ ਲੈਣਾ ਹੈ ਕਿ ਇਹ ਕੰਧਾਂ ਵਰਗੇ ਹਨ, ਫਿਰ ਕੋਈ ਤਕਲੀਫ਼ ਨਹੀਂ ਹੈ। ਤੁਹਾਨੂੰ ਇਸ ਕੰਧ ਨੂੰ ਝਿੜਕਣ ਦਾ ਅਧਿਕਾਰ ਹੈ ? ਇਸ ਤਰ੍ਹਾਂ ਹੀ ਸਾਹਮਣੇ ਵਾਲੇ ਦੇ ਲਈ ਹੈ । ਅਤੇ ਉਸਦੇ ਨਿਮਿਤ ਨਾਲ ਜੋ ਟਕਰਾਓ ਹੈ, ਉਹ ਤਾਂ ਛੱਡੇਗਾ ਨਹੀਂ, ਉਸ ਤੋਂ ਬੱਚ ਨਹੀਂ ਸਕਦੇ। ਬੇਕਾਰ ਵਿੱਚ ਰੌਲਾ ਪਾਉਣ ਦਾ ਕੀ ਮਤਲਬ ? ਜਦਕਿ ਉਸਦੇ ਹੱਥ ਵਿੱਚ ਸੱਤਾ ਹੀ ਨਹੀਂ ਹੈ। ਇਸ ਲਈ ਤੁਸੀਂ ਵੀ ਕੰਧ ਵਰਗੇ ਹੋ ਜਾਓ ਨਾ ! ਤੁਸੀਂ ਘਰਵਾਲੀ ਨੂੰ ਝਿੜਕਦੇ ਰਹਿੰਦੇ ਹੋ, ਪਰ ਉਸ ਦੇ ਅੰਦਰ ਜਿਹੜੇ ਭਗਵਾਨ ਬੈਠੇ ਹਨ, ਉਹ ਨੋਟ ਕਰਦੇ ਹਨ ਕਿ ਇਹ ਮੈਨੂੰ ਝਿੜਕਦਾ ਹੈ। ਅਤੇ ਜੇ ਉਹ ਤੁਹਾਨੂੰ ਝਿੜਕੇ, ਤਾਂ ਤੁਸੀਂ ਕੰਧ ਵਰਗੇ ਬਣ ਜਾਓ ਤਾਂ ਤੁਹਾਡੇ ਅੰਦਰ ਬੈਠੇ ਹੋਏ ਭਗਵਾਨ ਤੁਹਾਨੂੰ “ਹੈਲਪ’ ਕਰਨਗੇ। ਕਿਸੇ ਦੇ ਨਾਲ ਮਤਭੇਦ ਹੋਣਾ ਅਤੇ ਕੰਧ ਨਾਲ ਟਕਰਾਉਣਾ, ਇਹ ਦੋਵੇਂ ਗੱਲਾਂ ਇੱਕ ਸਮਾਨ ਹਨ । ਇਹਨਾਂ ਦੋਹਾਂ ਵਿੱਚ ਭੇਦ ਨਹੀਂ ਹੈ। ਕੰਧ ਨਾਲ ਜੋ ਟਕਰਾਉਂਦਾ ਹੈ, ਉਹ ਨਾ ਦਿੱਖਣ ਕਰਕੇ ਟਕਰਾਉਂਦਾ ਹੈ ਅਤੇ ਮਤਭੇਦ ਹੁੰਦਾ ਹੈ, ਉਹ ਵੀ ਨਾ ਦਿੱਖਣ ਕਰਕੇ ਮਤਭੇਦ ਹੁੰਦਾ ਹੈ। ਅੱਗੇ ਦਾ ਉਸ ਨੂੰ ਦਿੱਖਦਾ ਨਹੀਂ ਹੈ, ਅੱਗੇ ਦਾ ਉਸ ਨੂੰ ਸਮਾਧਾਨ ਨਹੀਂ ਮਿਲਦਾ, ਇਸ ਲਈ ਮਤਭੇਦ ਹੁੰਦਾ ਹੈ । ਇਹ ਕ੍ਰੋਧ-ਮਾਨ-ਮਾਇਆ-ਲੋਭ ਆਦਿ ਕਰਦੇ ਹਨ, ਉਹ ਨਾ ਦਿੱਖਣ ਕਰਕੇ ਹੀ ਕਰਦੇ ਹਨ ! ਤਾਂ ਇਸ ਤਰ੍ਹਾਂ ਗੱਲ ਨੂੰ ਸਮਝਣਾ ਚਾਹੀਦਾ ਹੈ ਨਾ ! ਜਿਸ ਨੂੰ ਲੱਗੀ ਉਸਦੀ ਗਲਤੀ ਹੈ ਨਾ ! ਕੰਧ ਦੀ ਕੋਈ ਗਲਤੀ ਹੈ ? ਤਾਂ ਇਸ ਸੰਸਾਰ ਵਿੱਚ ਸਭ ਕੰਧਾਂ ਹੀ ਹਨ। ਕੰਧ ਟਕਰਾਵੇ, ਤਾਂ ਤੁਸੀਂ ਉਸ ਨਾਲ ਖਰੀ-ਖੋਟੀ ਕਰਨ ਨਹੀਂ ਜਾਂਦੇ ਨਾ ? ਕਿ “ਇਹ ਮੇਰਾ ਸਹੀ ਹੈ। ਇਸ ਤਰ੍ਹਾਂ ਲੜਨ ਦੀ ਜਟ ਵਿੱਚ ਤੁਸੀਂ ਨਹੀਂ ਪੈਂਦੇ ਨਾ ? ਉਸੇ ਤਰ੍ਹਾਂ ਇਹ ਸਭ ਵੀ ਕੰਧ ਦੀ ਤਰ੍ਹਾਂ ਹੀ ਹਨ। ਉਸ ਤੋਂ ਸਹੀ ਮਨਵਾਉਣ ਦੀ ਜ਼ਰੂਰਤ ਹੀ ਨਹੀਂ ਹੈ। ਟਕਰਾਓ, ਉਹ ਅਗਿਆਨਤਾ ਹੀ ਹੈ ਆਪਣੀ ਟਕਰਾਓ ਹੋਣ ਦਾ ਕਾਰਣ ਕੀ ਹੈ ? ਅਗਿਆਨਤਾ । ਜਦੋਂ ਤੱਕ ਕਿਸੇ ਦੇ ਨਾਲ ਵੀ ਮਤਭੇਦ ਹੁੰਦਾ ਹੈ, ਤਾਂ ਉਹ ਤੁਹਾਡੀ ਨਿਰਬਲਤਾ ਦੀ ਨਿਸ਼ਾਨੀ ਹੈ। ਲੋਕ ਗਲਤ ਨਹੀਂ ਹਨ, 46 Page #50 -------------------------------------------------------------------------- ________________ ਮਤਭੇਦ ਵਿੱਚ ਗਲਤੀ ਤੁਹਾਡੀ ਹੈ। ਲੋਕਾਂ ਦੀ ਗਲਤੀ ਹੁੰਦੀ ਹੀ ਨਹੀਂ ਹੈ। ਉਹ ਜਾਣ-ਬੁੱਝ ਕੇ ਵੀ ਕਰ ਰਿਹਾ ਹੋਵੇ, ਤਾਂ ਸਾਨੂੰ ਉੱਥੇ ਖ਼ਿਮਾ ਮੰਗ ਲੈਣੀ ਚਾਹੀਦੀ ਹੈ ਕਿ, “ਭਾਈ ਸਾਹਿਬ, ਇਹ ਮੇਰੀ ਸਮਝ ਵਿੱਚ ਨਹੀਂ ਆਉਂਦਾ ਹੈ । ਜਿੱਥੇ ਟਕਰਾਓ ਹੋਇਆ, ਉੱਥੇ ਆਪਣੀ ਹੀ ਭੁੱਲ ਹੈ। ਘਰਸ਼ਣ ਨਾਲ ਨਾਸ਼, ਸ਼ਕਤੀਆਂ ਦਾ ਸਾਰੀ ਆਤਮ ਸ਼ਕਤੀ ਜੇ ਕਿਸੇ ਚੀਜ਼ ਨਾਲ ਖ਼ਤਮ ਹੁੰਦੀ ਹੈ, ਤਾਂ ਉਹ ਹੈ ਘਰਸ਼ਣ (ਟਕਰਾਓ, ਰਗੜ) ਨਾਲ । ਥੋੜਾ ਜਿਹਾ ਵੀ ਟਕਰਾਏ ਤਾਂ ਖਤਮ | ਸਾਹਮਣੇ ਵਾਲਾ ਟਕਰਾਵੇ, ਤਾਂ ਸਾਨੂੰ ਸੰਜਮ ਨਾਲ ਰਹਿਣਾ ਚਾਹੀਦਾ ਹੈ । ਟਕਰਾਓ ਤਾਂ ਹੋਣਾ ਹੀ ਨਹੀਂ ਚਾਹੀਦਾ ਹੈ। ਜੇ ਸਿਰਫ ਘਰਸ਼ਣ (ਟਕਰਾਓ) ਨਾ ਹੋਵੇ, ਤਾਂ ਮਨੁੱਖ ਮੋਕਸ਼ ਵਿੱਚ ਚਲਾ ਜਾਵੇ | ਕਿਸੇ ਨੇ ਏਨਾ ਹੀ ਸਿੱਖ ਲਿਆ ਕਿ “ਮੈਂ ਘਰਸ਼ਣ (ਟਕਰਾਓ) ਵਿੱਚ ਨਹੀਂ ਆਉਣਾ ਹੈ, ਤਾਂ ਫਿਰ ਉਸਨੂੰ ਗੁਰੂ ਦੀ ਜਾਂ ਕਿਸੇ ਦੀ ਵੀ ਜ਼ਰੂਰਤ ਨਹੀਂ ਹੈ। ਇੱਕ ਜਾਂ ਦੋ ਜਨਮਾਂ ਵਿੱਚ ਸਿੱਧੇ ਮੋਕਸ਼ ਵਿੱਚ ਜਾਵੇਗਾ | ‘ਘਰਸ਼ਣ ਵਿੱਚ ਆਉਣਾ ਹੀ ਨਹੀਂ ਹੈ। ਇਸ ਤਰ੍ਹਾਂ ਜੇ ਉਸਦੀ ਸ਼ਰਧਾ ਵਿੱਚ ਬੈਠ ਗਿਆ ਅਤੇ ਨਿਸ਼ਚੈ ਹੀ ਕਰ ਲਿਆ, ਉਦੋਂ ਤੋਂ ਹੀ ਉਹ ਸਮਕਿਤ ਹੋ ਗਿਆ ! ਪਹਿਲਾ ਜੋ ਘਰਸ਼ਣ (ਟਕਰਾਓ) ਹੋ ਚੁੱਕੇ ਹਨ ਅਤੇ ਉਹਨਾਂ ਨਾਲ ਜੋ ਨੁਕਸਾਨ ਹੋਇਆ ਸੀ, ਉਹੀ ਵਾਪਿਸ ਆਉਂਦਾ ਹੈ । ਪਰ ਹੁਣ ਜੇ ਨਵਾਂ ਘਰਸ਼ਣ (ਟਕਰਾਓ) ਪੈਦਾ ਕਰੋਗੇ, ਤਾਂ ਫਿਰ ਸ਼ਕਤੀਆਂ ਚਲੀਆਂ ਜਾਣਗੀਆਂ | ਆਈ ਹੋਈ ਸ਼ਕਤੀ ਵੀ ਚਲੀ ਜਾਵੇਗੀ ਅਤੇ ਜੇ ਖੁਦ ਟਕਰਾਓ ਹੋਣ ਹੀ ਨਾ ਦੇਵੇ, ਤਾਂ ਸ਼ਕਤੀ ਪ੍ਰਗਟ ਹੁੰਦੀ ਰਹੇਗੀ ! ਇਸ ਦੁਨੀਆਂ ਵਿੱਚ ਵੈਰ ਨਾਲ ਘਰਸ਼ਣ ਹੁੰਦਾ ਹੈ। ਸੰਸਾਰ ਦਾ ਮੂਲ ਬੀਜ ਵੈਰ ਹੈ। ਜਿਸਦੇ ਵੈਰ ਅਤੇ ਘਰਸ਼ਣ-ਇਹ ਦੋ ਬੰਦ ਹੋ ਗਏ, ਉਸਦਾ ਮੋਕਸ਼ ਹੋ ਗਿਆ । ਪ੍ਰੇਮ ਰੁਕਾਵਟ ਨਹੀਂ ਹੈ, ਵੈਰ ਜਾਵੇ ਤਾਂ ਪ੍ਰੇਮ ਉਤਪੰਨ (ਪੈਦਾ) ਹੋ ਜਾਵੇ। | ਕਾਂਮਨਸੈਂਸ, ਐਵਰੀਵੇਅਰ ਐਪਲੀਕੇਬਲ ਕੋਈ ਸਾਡੇ ਨਾਲ ਟਕਰਾਵੇ ਪਰ ਅਸੀਂ ਕਿਸੇ ਨਾਲ ਵੀ ਨਾ ਟਕਰਾਈਏ, ਇਸ ਤਰ੍ਹਾਂ ਰਹੀਏ ਤਾਂ ‘ਕਾਮਨਸੈਂਸ’ ਉਤਪੰਨ ਹੋਵੇਗਾ । ਪਰ ਸਾਨੂੰ ਕਿਸੇ ਨਾਲ ਟਕਰਾਉਣਾ ਨਹੀਂ 47 Page #51 -------------------------------------------------------------------------- ________________ ਚਾਹੀਦਾ, ਨਹੀਂ ਤਾਂ ‘ਕਾਮਨਸੈਂਸ’ ਚਲਾ ਜਾਵੇਗਾ ! ਆਪਣੀ ਤਰਫ਼ ਤੋਂ ਘਰਸ਼ਣ ਨਹੀਂ ਹੋਣਾ ਚਾਹੀਦਾ। ਸਾਹਮਣੇ ਵਾਲੇ ਦੇ ਘਰਸ਼ਣ ਨਾਲ ਆਪਣੇ ਵਿੱਚ ‘ਕਾਮਨਸੈਂਸ ਉਤਪੰਨ ਹੁੰਦਾ ਹੈ | ਆਤਮਾ ਦੀ ਇਹ ਸ਼ਕਤੀ ਇਹੋ ਜਿਹੀ ਹੈ ਕਿ ਘਰਸ਼ਣ ਦੇ ਸਮੇਂ ਕਿਸ ਤਰ੍ਹਾਂ ਵਰਤਾਓ ਕਰਨਾ ਹੈ, ਉਸ ਦੇ ਸਾਰੇ ਉਪਾਅ ਦੱਸ ਦਿੰਦੀ ਹੈ ਅਤੇ ਇੱਕ ਵਾਰ ਦਿਖਾ ਦੇਵੇ, ਤਾਂ ਫਿਰ ਉਹ ਗਿਆਨ ਜਾਵੇਗਾ ਨਹੀਂ। ਇਸ ਤਰ੍ਹਾਂ ਕਰਦੇ ਕਰਦੇ ‘ਕਾਮਨਸੈਂਸ’ ਵੱਧਦਾ ਜਾਂਦਾ ਹੈ। ਇਸ ਕੰਧ ਦੇ ਲਈ ਉਲਟੇ ਵਿਚਾਰ ਆਉਣ ਤਾਂ ਹਰਜ਼ ਨਹੀਂ ਹੈ, ਕਿਉਂਕਿ ਇੱਕ ਪਾਸੇ ਦਾ ਨੁਕਸਾਨ ਹੈ। ਜਦ ਕਿ ਕਿਸੇ ਜੀਵਿਤ ਆਦਮੀ ਨੂੰ ਲੈ ਕੇ ਇੱਕ ਵੀ ਉਲਟਾ ਵਿਚਾਰ ਆਇਆ ਤਾਂ ਜੋਖ਼ਿਮ ਹੈ। ਦੋਵੇਂ ਪਾਸੇ ਤੋਂ ਨੁਕਸਾਨ ਹੋਵੇਗਾ । ਪਰ ਅਸੀਂ ਉਸਦਾ ਪ੍ਰਤੀਕ੍ਰਮਣ ਕਰੀਏ ਤਾਂ ਸਾਰੇ ਦੋਸ਼ ਚਲੇ ਜਾਣਗੇ । ਇਸ ਲਈ ਜਿੱਥੇ-ਜਿੱਥੇ ਟਕਰਾਓ ਹੁੰਦੇ ਹਨ, ਉੱਥੇ ਪ੍ਰਤੀਕ੍ਰਮਣ ਕਰੋ, ਤਾਂ ਟਕਰਾਓ ਖਤਮ ਹੋ ਜਾਣਗੇ। ਜਿਸ ਨੂੰ ਟਕਰਾਓ ਨਹੀਂ ਹੋਵੇਗਾ, ਉਸਦਾ ਤਿੰਨ ਜਨਮਾਂ ਵਿੱਚ ਮੋਕਸ਼ ਹੋਵੇਗਾ, ਉਸਦੀ ਮੈਂ ਗਾਰੰਟੀ ਦਿੰਦਾ ਹਾਂ। ਟਕਰਾਓ ਹੋ ਜਾਵੇ, ਤਾਂ ਪ੍ਰਤੀਕ੍ਰਮਣ ਕਰ ਲੈਣਾ। ਇਹ ਸਭ ਟਕਰਾਓ ਤਾਂ ਹੋਣਗੇ ਹੀ। ਜਦੋਂ ਤੱਕ ਇਹ ਵਿਕਾਰੀ ਕਾਰਣ ਹੈ, ਸੰਬੰਧ ਹੈ, ਓਦੋਂ ਤੱਕ ਟਕਰਾਓ ਹੋਣਗੇ ਹੀ। ਟਕਰਾਓ ਦਾ ਮੂਲ ਹੀ ਇਹ ਹੈ। ਜਿਸਨੇ ਵਿਕਾਰਾਂ ਨੂੰ ਜਿੱਤ ਲਿਆ, ਉਸ ਨੂੰ ਕੋਈ ਹਰਾ ਨਹੀਂ ਸਕਦਾ। ਕੋਈ ਉਸਦਾ ਨਾਮ ਵੀ ਨਹੀਂ ਲੈ ਸਕਦਾ। ਉਸਦਾ ਪ੍ਰਭਾਵ ਪੈਂਦਾ ਹੈ। ****** X Page #52 -------------------------------------------------------------------------- ________________ ਹੋਇਆ ਸੋ ਨਿਆਂ ਕੁਦਰਤ ਤਾਂ ਹਮੇਸ਼ਾ ਨਿਆਂ ਹੀ ਕਰਦੀ ਹੈ ਜੋ ਕੁਦਰਤ ਦਾ ਨਿਆਂ ਹੈ, ਉਸ ਵਿਚ ਇੱਕ ਪਲ ਦੇ ਲਈ ਵੀ ਅਨਿਆਂ ਨਹੀਂ ਹੋਇਆ ਹੈ । ਇਹ ਕੁਦਰਤ ਜੋ ਹੈ, ਉਸ ਨੇ ਇੱਕ ਪਲ ਦੇ ਲਈ ਵੀ ਕਦੇ ਅਨਿਆਂ ਨਹੀਂ ਕੀਤਾ। ਅਦਾਲਤ ਵਿੱਚ ਅਨਿਆਂ ਹੋਇਆ ਹੋਵੇਗਾ, ਪਰ ਕੁਦਰਤ ਨੇ ਕਦੇ ਵੀ ਅਨਿਆਂ ਨਹੀਂ ਕੀਤਾ ਜੇ ਕੁਦਰਤ ਦੇ ਨਿਆਂ ਨੂੰ ਸਮਝੋਗੇ ਕਿ ‘ਹੋਇਆ ਸੋ ਨਿਆਂ, ਤਾਂ ਤੁਸੀਂ ਇਸ ਜਗਤ ਵਿੱਚੋਂ ਮੁਕਤ ਹੋ ਸਕੋਗੇ ਨਹੀਂ ਤਾਂ ਕੁਦਰਤ ਨੂੰ ਜ਼ਰਾ ਵੀ ਅਨਿਆਈ ਸਮਝਿਆ ਤਾਂ ਉਹ ਤੁਹਾਡੇ ਲਈ ਜਗਤ ਵਿੱਚ ਉਲਝਣ ਦਾ ਹੀ ਕਾਰਣ ਹੈ। ਕੁਦਰਤ ਦੇ ਨਿਆਂ ਨੂੰ ਨਿਆਂ ਮੰਨਣਾ, ਉਸਦਾ ਨਾਮ ਗਿਆਨ । “ਜਿਸ ਤਰ੍ਹਾਂ ਹੈ ਉਸ ਤਰ੍ਹਾਂ ਜਾਣਨਾ, ਉਸਦਾ ਨਾਮ ਗਿਆਨ ਅਤੇ “ਜਿਸ ਤਰ੍ਹਾਂ ਹੈ ਉਸ ਤਰ੍ਹਾਂ ਨਹੀਂ ਜਾਣਨਾ, ਉਸਦਾ ਨਾਮ ਆਗਿਆਨ। ਸੰਸਾਰ ਵਿੱਚ ਨਿਆਂ ਲੱਭਣ ਨਾਲ ਹੀ ਤਾਂ ਪੂਰੀ ਦੁਨੀਆਂ ਵਿੱਚ ਲੜਾਈਆਂ ਹੋਈਆਂ ਹਨ। ਜਗਤ ਨਿਆਂ ਸਰੂਪ ਹੀ ਹੈ। ਇਸ ਲਈ ਇਸ ਜਗਤ ਵਿੱਚ ਨਿਆਂ ਲੱਭਣਾ ਹੀ ਨਹੀਂ। ਜੋ ਹੋਇਆ, ਸੋ ਨਿਆਂ। ਜੋ ਹੋ ਗਿਆ ਓਹੀ ਨਿਆਂ। ਇਹ ਕੋਰਟ ਆਦਿ ਸਭ ਬਣੇ ਹਨ ਇਹ, ਨਿਆਂ ਲੱਭਦੇ ਹਨ ਇਸ ਲਈ ਬਣੇ ਹਨ ! ਓ ਭਰਾਵਾ, ਨਿਆਂ ਹੁੰਦਾ ਹੋਵੇਗਾ ? ਉਸਦੇ ਨਾਲੋਂ “ਕੀ ਹੋਇਆ’ ਉਸ ਨੂੰ ਦੇਖੋ ! ਉਹੀ ਨਿਆਂ ਹੈ। ਨਿਆਂ-ਅਨਿਆਂ ਦਾ ਫ਼ਲ, ਉਹ ਤਾਂ ਹਿਸਾਬ ਨਾਲ ਆਉਂਦਾ ਹੈ ਅਤੇ ਅਸੀਂ ਉਸ ਦੇ ਨਾਲ ਨਿਆਂ ਜੋੜਨ ਜਾਂਦੇ ਹਾਂ, ਫਿਰ ਤਾਂ ਕੋਰਟ ਵਿੱਚ ਹੀ ਜਾਣਾ ਪਵੇਗਾ ਨਾ ! | ਤੁਸੀਂ ਕਿਸੇ ਨੂੰ ਇੱਕ ਗਾਲ੍ਹ ਕੱਢੀ ਤਾਂ ਫਿਰ ਉਹ ਤੁਹਾਨੂੰ ਦੋ-ਤਿੰਨ ਗਾਲ੍ਹਾਂ ਕੱਢ ਦੇਵੇਗਾ, ਕਿਉਂਕਿ ਉਸਦਾ ਮਨ ਤੁਹਾਡੇ ਉੱਤੇ ਗੁੱਸਾ ਹੁੰਦਾ ਹੈ। ਸਭ ਲੋਕ ਕੀ ਕਹਿੰਦੇ ਹਨ ? ਤੂੰ ਕਿਉਂ ਤਿੰਨ ਗਾਲਾਂ ਕੱਢੀਆਂ, ਇਸ ਨੇ ਤਾਂ ਇੱਕ ਹੀ ਦਿੱਤੀ ਸੀ । ਤਾਂ ਉਸ ਵਿੱਚ ਕੀ ਨਿਆਂ ਹੈ ? ਉਸਦਾ ਸਾਨੂੰ ਤਿੰਨ ਹੀ ਦੇਣ ਦਾ ਹਿਸਾਬ ਹੋਵੇਗਾ, ਪਿਛਲਾ ਹਿਸਾਬ ਚੁਕਾ ਦਿੰਦੇ ਹਾਂ ਕਿ ਨਹੀਂ ? ਕੁਦਰਤ ਦਾ ਨਿਆਂ ਕੀ ਹੈ ? ਜੋ ਪਿਛਲਾ ਹਿਸਾਬ ਹੁੰਦਾ ਹੈ, ਉਹ ਸਾਰਾ ਇੱਕਠਾ ਕਰ ਦਿੰਦਾ ਹੈ। ਹੁਣ ਜੇ ਕੋਈ ਔਰਤ ਉਸਦੇ ਪਤੀ ਨੂੰ ਪਰੇਸ਼ਾਨ ਕਰ ਰਹੀ ਹੋਵੇ, ਤਾਂ ਉਹ 49 Page #53 -------------------------------------------------------------------------- ________________ ਕੁਦਰਤੀ ਨਿਆਂ ਹੈ। ਉਸਦਾ ਪਤੀ ਸਮਝਦਾ ਹੈ ਕਿ ਇਹ ਪਤਨੀ ਬਹੁਤ ਖਰਾਬ ਹੈ ਅਤੇ ਪਤਨੀ ਕੀ ਸਮਝਦੀ ਹੈ ਕਿ ਪਤੀ ਖਰਾਬ ਹੈ। ਪਰ ਇਹ ਕੁਦਰਤ ਦਾ ਨਿਆਂ ਹੀ ਹੈ। ਉਹ ਤਾਂ ਇਸ ਜਨਮ ਦੀ ਪਸੀਨੇ ਦੀ ਕਮਾਈ ਹੈ, ਪਰ ਪਹਿਲਾਂ ਦਾ ਸਾਰਾ ਹਿਸਾਬ ਹੈ ਨਾ ! ਬਹੀ ਖਾਤਾ ਬਾਕੀ ਹੈ ਇਸ ਲਈ, ਨਹੀਂ ਤਾਂ ਕੋਈ ਕਦੇ ਵੀ ਸਾਡਾ ਕੁਝ ਵੀ ਨਹੀਂ ਲੈ ਸਕਦਾ। ਕਿਸੇ ਤੋਂ ਲੈ ਸਕੇ, ਇਹੋ ਜਿਹੀ ਸ਼ਕਤੀ ਹੀ ਨਹੀਂ ਹੈ। ਅਤੇ ਲੈ ਲੈਣਾ ਉਹ ਤਾਂ ਸਾਡਾ ਕੁਝ ਅਗਲਾ-ਪਿਛਲਾ ਹਿਸਾਬ ਹੈ। ਇਸ ਦੁਨੀਆਂ ਵਿੱਚ ਇਹੋ ਜਿਹਾ ਕੋਈ ਪੈਦਾ ਹੀ ਨਹੀਂ ਹੋਇਆ ਕਿ ਜੋ ਕਿਸੇ ਦਾ ਕੁਝ ਕਰ ਸਕੇ। ਇੰਨਾ ਨਿਯਮ ਵਾਲਾ ਜਗਤ ਹੈ। | ਕਾਰਣ ਦਾ ਪਤਾ ਲੱਗੇ, ਨਤੀਜੇ ਤੋਂ ਇਹ ਸਭ ਰਿਜਲਟ ਹੈ । ਜਿਵੇਂ ਪ੍ਰੀਖਿਆ ਦਾ ਰਿਜਲਟ ਆਉਂਦਾ ਹੈ ਨਾ, ਇਹ ਮੈਥੇਮੈਟਿਕਸ (ਹਿਸਾਬ) ਵਿੱਚੋਂ ਸੌ ਨੰਬਰਾਂ ਵਿੱਚੋਂ ਪਚਾਨਵੇ ਨੰਬਰ ਆਉਣ ਅਤੇ ਇੰਗਲਿਸ਼ ਵਿੱਚ ਸੌ ਨੰਬਰਾਂ ਵਿੱਚੋਂ ਪੱਚੀ ਨੰਬਰ ਆਉਣ । ਤਾਂ ਕੀ ਸਾਨੂੰ ਪਤਾ ਨਹੀਂ ਚੱਲੇਗਾ ਕਿ ਇਸ ਵਿੱਚ ਕਿੱਥੇ ਭੁੱਲ ਰਹਿ ਗਈ ਹੈ ? ਇਸ ਨਤੀਜੇ ਨਾਲ, ਕਿਸ ਕਾਰਣ ਨਾਲ ਭੁੱਲ ਹੋਈ ਉਹ ਸਾਨੂੰ ਪਤਾ ਲੱਗੇਗਾ ਨਾ ? ਇਹ ਸਾਰੇ ਸੰਯੋਗ ਜੋ ਇੱਕਠੇ ਹੁੰਦੇ ਹਨ, ਉਹ ਸਭ ਨਤੀਜੇ ਹਨ। ਅਤੇ ਉਸ ਨਤੀਜੇ ਤੋਂ, ਕੀ ਕਾਂਜ (ਕਾਰਣ) ਸੀ, ਉਹ ਵੀ ਸਾਨੂੰ ਪਤਾ ਚੱਲਦਾ ਹੈ। ਇਸ ਰਸਤੇ ਤੇ ਸਭ ਲੋਕਾਂ ਦਾ ਆਉਣਾ-ਜਾਣਾ ਹੋਵੇ ਅਤੇ ਉੱਥੇ ਕਿੱਕਰ ਦਾ ਕੰਡਾ ਸਿੱਧਾ ਪਿਆ ਹੋਵੇ, ਬਹੁਤ ਸਾਰੇ ਲੋਕ ਆਉਂਦੇ-ਜਾਂਦੇ ਹਨ ਪਰ ਕੰਡਾ ਉਵੇਂ ਹੀ ਪਿਆ ਰਹਿੰਦਾ ਹੈ। ਉਂਝ ਤਾਂ ਤੁਸੀਂ ਕਦੇ ਬੁਟ-ਚੱਪਲ ਪਾਏ ਬਗੈਰ ਘਰ ਤੋਂ ਬਾਹਰ ਨਹੀਂ ਨਿਕਲਦੇ ਪਰ ਉਸ ਦਿਨ ਕਿਸੇ ਦੇ ਘਰ ਗਏ ਅਤੇ ਰੌਲਾ ਪੈ ਜਾਵੇ ਕਿ ਚੋਰ ਆ ਗਿਆ, ਚੋਰ ਆ ਗਿਆ, ਤਾਂ ਤੁਸੀਂ ਨੰਗੇ ਪੈਰ ਦੌੜ ਪਏ ਅਤੇ ਕੰਡਾ ਤੁਹਾਡੇ ਪੈਰ ਵਿੱਚ ਖੁੱਭ ਜਾਵੇ । ਤਾਂ ਉਹ ਤੁਹਾਡਾ ਹਿਸਾਬ ਹੈ ! ਕੋਈ ਦੁੱਖ ਦੇਵੇ ਤਾਂ ਜਮਾਂ ਕਰ ਲੈਣਾ। ਜੋ ਤੁਸੀਂ ਪਹਿਲਾ ਦਿੱਤਾ ਹੋਵੇਗਾ, ਉਹੀ ਵਾਪਿਸ ਜਮਾਂ ਕਰਨਾ ਹੈ । ਕਿਉਂਕਿ ਬਿਨਾਂ ਕਾਰਣ ਕੋਈ ਕਿਸੇ ਨੂੰ ਦੁੱਖ ਪਹੁੰਚਾ ਸਕੇ, ਇੱਥੇ ਇਹੋ ਜਿਹਾ ਕਾਨੂੰਨ ਹੀ ਨਹੀਂ ਹੈ। ਉਸਦੇ ਪਿੱਛੇ ਕਾਂਜ (ਕਾਰਣ) ਹੋਣੇ ਚਾਹੀਦੇ ਹਨ। ਇਸ ਲਈ ਜਮਾ ਕਰ ਲੈਣਾ। 50 Page #54 -------------------------------------------------------------------------- ________________ ਭਗਵਾਨ ਦੇ ਦਰ ਤੇ ਕਿਵੇਂ ਹੁੰਦਾ ਹੈ ? ਭਗਵਾਨ ਨਿਆਂ ਸਰੂਪ ਨਹੀਂ ਹੈ ਅਤੇ ਭਗਵਾਨ ਅਨਿਆਂ ਸਰੂਪ ਵੀ ਨਹੀਂ ਹੈ। ਕਿਸੇ ਨੂੰ ਦੁੱਖ ਨਾ ਹੋਵੇ, ਇਹੀ ਭਗਵਾਨ ਦੀ ਭਾਸ਼ਾ ਹੈ। ਨਿਆਂ-ਅਨਿਆਂ ਤਾਂ ਲੋਕਭਾਸ਼ਾ ਹੈ। ਚੋਰ, ਚੋਰੀ ਕਰਨ ਨੂੰ ਧਰਮ ਮੰਨਦਾ ਹੈ, ਦਾਨੀ, ਦਾਨ ਦੇਣ ਨੂੰ ਧਰਮ ਮੰਨਦਾ ਹੈ । ਇਹ ਲੋਕਭਾਸ਼ਾ ਹੈ, ਭਗਵਾਨ ਦੀ ਭਾਸ਼ਾ ਨਹੀਂ ਹੈ । ਭਗਵਾਨ ਦੇ ਇੱਥੇ ਐਸਾ-ਵੈਸਾ ਕੁਝ ਹੈ ਹੀ ਨਹੀਂ । ਭਗਵਾਨ ਦੇ ਇੱਥੇ ਤਾਂ ਏਨਾ ਹੀ ਹੈ ਕਿ, “ਕਿਸੇ ਜੀਵ ਨੂੰ ਦੁੱਖ ਨਾ ਹੋਵੇ, ਉਹੀ ਸਾਡੀ ਆਗਿਆ ਹੈ ! ਨਿੱਜਦੋਸ਼ ਦਿਖਾਵੇ ਅਨਿਆਂ | ਸਿਰਫ਼ ਖੁਦ ਦੇ ਦੋਸ਼ ਦੇ ਕਾਰਣ ਸਾਰਾ ਜਗਤ ਅਨਿਯਮਿਤ ਲੱਗਦਾ ਹੈ। ਜਗਤ ਇੱਕ ਪਲ ਦੇ ਲਈ ਵੀ ਕਦੇ ਨਿਯਮ ਰਹਿਤ ਹੋਇਆ ਹੀ ਨਹੀਂ । ਬਿਲਕੁਲ ਨਿਆਂ ਵਿੱਚ ਹੀ ਰਹਿੰਦਾ ਹੈ। ਇੱਥੇ ਦੀ ਅਦਾਲਤ ਦੇ ਨਿਆਂ ਵਿੱਚ ਫ਼ਰਕ ਪੈ ਜਾਵੇ, ਉਹ ਗਲਤ ਨਿਕਲੇ ਪਰ ਇਸ ਕੁਦਰਤ ਦੇ ਨਿਆਂ ਵਿੱਚ ਫ਼ਰਕ ਨਹੀਂ ਹੁੰਦਾ। ਅਤੇ ਇੱਕ ਸਕਿੰਟ ਦੇ ਲਈ ਵੀ ਨਿਆਂ ਵਿੱਚ ਫ਼ਰਕ ਨਹੀਂ ਹੁੰਦਾ। ਜੇ ਅਨਿਆਂ ਹੁੰਦਾ ਤਾਂ ਕੋਈ ਮੋਕਸ਼ ਵਿੱਚ ਜਾਂਦਾ ਹੀ ਨਹੀਂ। ਇਹ ਤਾਂ ਕਹਿੰਦੇ ਹਨ ਕਿ ਚੰਗੇ ਲੋਕਾਂ ਨੂੰ ਪਰੇਸ਼ਾਨੀਆਂ ਕਿਉਂ ਆਉਂਦੀਆਂ ਹਨ ? ਪਰ ਲੋਕ, ਇਸ ਤਰ੍ਹਾਂ ਦੀਆਂ ਕੋਈ ਪਰੇਸ਼ਾਨੀਆਂ ਪੈਦਾ ਨਹੀਂ ਕਰ ਸਕਦੇ। ਕਿਉਂਕਿ ਖੁਦ ਜੇ ਕਿਸੇ ਗੱਲ ਵਿੱਚ ਦਖਲ ਨਾ ਕਰੇ ਤਾਂ ਕੋਈ ਤਾਕਤ ਇਹੋ ਜਿਹੀ ਨਹੀਂ ਹੈ ਕਿ ਜੋ ਤੁਹਾਡਾ ਨਾਮ ਦੇਵੇ। ਖੁਦ ਨੇ ਦਖ਼ਲ ਕੀਤੀ ਹੈ ਇਸ ਲਈ ਇਹ ਸਭ ਖੜਾ ਹੋ ਗਿਆ ਹੈ। ਜਗਤ ਨਿਆਂ ਸਰੂਪ ਇਹ ਜਗਤ ਗੱਪ ਨਹੀਂ ਹੈ । ਜਗਤ ਨਿਆਂ ਸਰੂਪ ਹੈ । ਕੁਦਰਤ ਨੇ ਕਦੇ ਵੀ ਬਿਲਕੁੱਲ, ਅਨਿਆਂ ਨਹੀਂ ਕੀਤਾ । ਕੁਦਰਤ ਕਿਤੇ ਆਦਮੀ ਨੂੰ ਕੱਟ ਦਿੰਦੀ ਹੈ, ਐਕਸੀਡੈਂਟ ਹੋ ਜਾਂਦਾ ਹੈ, ਤਾਂ ਉਹ ਸਭ ਨਿਆਂ ਸਰੂਪ ਹੈ। ਨਿਆਂ ਤੋਂ ਬਾਹਰ ਕੁਦਰਤ ਗਈ ਨਹੀਂ। ਇਹ ਬੇਕਾਰ ਹੀ ਨਾਸਮਝੀ ਵਿੱਚ ਕੁਝ ਵੀ ਕਹਿੰਦੇ ਰਹਿੰਦੇ ਹਨ ਅਤੇ ਇਹਨਾਂ ਨੂੰ ਜ਼ਿੰਦਗੀ 51 Page #55 -------------------------------------------------------------------------- ________________ ਜਿਉਣ ਦੀ ਕਲਾ ਵੀ ਨਹੀਂ ਆਉਂਦੀ, ਤੇ ਦੇਖੋ ਨਾ ਚਿੰਤਾ ਹੀ ਚਿੰਤਾ । ਇਸ ਲਈ ਜੋ ਹੋਇਆ ਉਸਨੂੰ ਨਿਆ ਕਰੋ। ਹੋਇਆ ਸੋ ਨਿਆ ਸਮਝੀਏ ਤਾਂ ਪੂਰਾ ਸੰਸਾਰ ਪਾਰ ਹੋ ਜਾਵੇ, ਇਸ ਤਰ੍ਹਾਂ ਹੈ। ਇਸ ਦੁਨੀਆਂ ਵਿੱਚ ਇੱਕ ਸਕਿੰਟ ਲਈ ਵੀ ਕਦੇ ਅਨਿਆਂ ਨਹੀਂ ਹੁੰਦਾ । ਨਿਆਂ ਹੀ ਹੋ ਰਿਹਾ ਹੈ। ਪਰ ਬੁੱਧੀ ਸਾਨੂੰ ਫਸਾਉਂਦੀ ਹੈ ਕਿ ਇਸ ਨੂੰ ਨਿਆਂ ਕਿਵੇਂ ਕਹਿ ਸਕਦੇ ਹਾਂ ? ਇਸ ਲਈ ਅਸੀਂ ਮੂਲ (ਅਸਲ) ਗੱਲ ਦੱਸਣਾ ਚਾਹੁੰਦੇ ਹਾਂ ਕਿ ਇਹ ਕੁਦਰਤ ਦਾ ਹੈ ਅਤੇ ਬੁੱਧੀ ਤੋਂ ਤੁਸੀਂ ਅਲੱਗ ਹੋ ਜਾਓ। ਬੁੱਧੀ ਇਸ ਵਿੱਚ ਫਸਾਉਂਦੀ ਹੈ। ਇੱਕ ਵਾਰ ਸਮਝ ਲੈਣ ਤੋਂ ਬਾਅਦ ਬੁੱਧੀ ਦਾ ਮੰਨਣਾ ਨਹੀਂ ਹੋਇਆ ਸੋ ਨਿਆਂ । ਅਦਾਲਤ ਦੇ ਨਿਆਂ ਵਿੱਚ ਭੁੱਲ-ਚੁੱਕ ਹੋ ਸਕਦੀ ਹੈ, ਉਲਟਾ-ਸਿੱਧਾ ਹੋ ਜਾਂਦਾ ਹੈ, ਪਰ ਇਸ ਨਿਆਂ ਵਿੱਚ ਕੋਈ ਫ਼ਰਕ ਨਹੀਂ ਹੈ। ਨਿਆਂ ਲੱਭਦੇ-ਲੱਭਦੇ ਤਾਂ ਦਮ ਨਿਕਲ ਗਿਆ ਹੈ । ਇਨਸਾਨ ਦੇ ਮਨ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਮੈਂ ਇਸ ਦਾ ਕੀ ਵਿਗਾੜਿਆ ਹੈ, ਜੋ ਇਹ ਮੇਰਾ ਵਿਗੜਦਾ ਹੈ । ਨਿਆਂ ਲੱਭਣ ਕਰਕੇ ਤਾਂ ਇਹਨਾਂ ਸਭ ਨੂੰ ਮਾਰ ਪਈ ਹੈ, ਇਸ ਲਈ ਨਿਆਂ ਨਹੀਂ ਲੱਭਣਾ । ਨਿਆਂ ਲੱਭਣ ਨਾਲ ਇਹਨਾਂ ਸਾਰਿਆਂ ਨੂੰ ਮਾਰ ਖਾ-ਖਾ ਕੇ ਨਿਸ਼ਾਨ ਪੈ ਗਏ ਅਤੇ ਫਿਰ ਵੀ ਅੰਤ ਵਿੱਚ ਹੋਇਆ ਤਾਂ ਉਹੀ ਦਾ ਉਹੀ । ਅੰਤ ਵਿੱਚ ਉਹੀ ਦਾ ਉਹੀ ਆ ਜਾਂਦਾ ਹੈ । ਤਾਂ ਫਿਰ ਪਹਿਲਾਂ ਤੋਂ ਹੀ ਕਿਉਂ ਨਾ ਸਮਝ ਜਾਈਏ ? ਇਹ ਤਾਂ ਸਿਰਫ ਹੰਕਾਰ ਦੀ ਦਖ਼ਲ ਹੈ ! ਵਿਕਲਪਾਂ ਦਾ ਅੰਤ, ਇਹੀ ਮੋਕਸ਼ ਮਾਰਗ ਬੁੱਧੀ ਜਦੋਂ ਵੀ ਵਿਕਲਪ ਦਿਖਾਵੇ ਨਾ, ਤਾਂ ਕਹਿ ਦੇਣਾ, ਜੋ ਹੋਇਆ ਉਹੀ ਨਿਆਂ। ਬੁੱਧੀ ਨਿਆਂ ਲੱਭਦੀ ਹੈ ਕਿ ਇਹ ਮੇਰੇ ਤੋਂ ਛੋਟਾ ਹੈ ਅਤੇ ਮੇਰੀ ਮਰਿਆਦਾ ਨਹੀਂ ਰੱਖਦਾ। ਉਹ ਮਰਿਆਦਾ ਰੱਖੇ ਤਾਂ ਨਿਆਂ ਅਤੇ ਨਾ ਰੱਖੇ ਉਹ ਵੀ ਨਿਆਂ । ਬੁੱਧੀ ਜਿੰਨੀ ਨਿਰਵਿਵਾਦ ਹੋਵੇਗੀ, ਅਸੀਂ ਫਿਰ ਉਨੇ ਹੀ ਨਿਰਵਿਕਲਪ ਹੋਵਾਂਗੇ ! ਨਿਆਂ ਲੱਭਣ ਨਿਕਲੇ ਤਾਂ ਵਿਕਲਪ ਵੱਧਦੇ ਹੀ ਜਾਣਗੇ ਅਤੇ ਇਹ ਕੁਦਰਤੀ ਨਿਆਂ ਵਿਕਲਪਾਂ ਨੂੰ ਨਿਰਵਿਕਲਪ ਬਣਾਉਂਦਾ ਜਾਂਦਾ ਹੈ। ਜੋ ਹੋ ਚੁੱਕਿਆ ਹੈ, ਉਹੀ ਨਿਆਂ ਹੈ। ਅਤੇ ਇਸਦੇ ਬਾਵਜੂਦ ਵੀ ਪੰਚਾਇਤ ਜੋ ਕਹੇ, ਉਹ ਵੀ ਉਸਦੇ ਵਿਰੁੱਧ ਚਲਾ ਜਾਂਦਾ ਹੈ, ਤਾਂ ਉਹ ਉਸ ਨਿਆਂ ਨੂੰ ਵੀ ਨਹੀਂ ਮੰਨਦਾ, ਕਿਸੇ ਦੀ ਗੱਲ ਨਹੀਂ ਮੰਨਦਾ। ਤਾਂ ਫਿਰ ਵਿਕਲਪ ਵੱਧਦੇ Page #56 -------------------------------------------------------------------------- ________________ ਹੀ ਜਾਂਦੇ ਹਨ। ਆਪਣੇ ਆਲੇ-ਦੁਆਲੇ ਜਾਲ ਹੀ ਬੁਣ ਰਿਹਾ ਹੈ ਉਹ ਆਦਮੀ ਕੁਝ ਵੀ ਪ੍ਰਾਪਤ ਨਹੀਂ ਕਰਦਾ। ਬਹੁਤ ਦੁਖੀ ਹੋ ਜਾਂਦਾ ਹੈ ! ਇਸਦੇ ਨਾਲੋਂ ਪਹਿਲਾ ਤੋਂ ਹੀ ਸ਼ਰਧਾ ਰੱਖਣਾ ਕਿ ਹੋਇਆ ਸੋ ਨਿਆਂ। ਅਤੇ ਕੁਦਰਤ ਹਮੇਸ਼ਾ ਨਿਆਂ ਹੀ ਕਰਦੀ ਰਹਿੰਦੀ ਹੈ, ਨਿਰੰਤਰ (ਲਗਾਤਾਰ) ਨਿਆਂ ਹੀ ਕਰ ਰਹੀ ਹੈ ਪਰ ਉਹ ਸਬੂਤ ਨਹੀਂ ਦੇ ਸਕਦੀ। ਸਬੂਤ ਤਾਂ ‘ਗਿਆਨੀ’ ਦਿੰਦੇ ਹਨ ਕਿ ਕਿਵੇਂ ਇਹ ਨਿਆਂ ਹੈ? ਕਿਵੇਂ ਹੋਇਆ, ਉਹ ‘ਗਿਆਨੀ’ ਦੱਸ ਦਿੰਦੇ ਹਨ। ਉਸਨੂੰ ਸੰਤੁਸ਼ਟ ਕਰ ਦੇਵੇ ਤਾਂ ਫਿਰ ਨਿਬੇੜਾ ਅਉਂਦਾ ਹੈ। ਨਿਰਵਿਕਲਪ ਹੋ ਜਾਵੇਗਾ ਤਾਂ ਫਿਰ ਨਿਬੇੜਾ ਆਵੇਗਾ | ****** 53 Page #57 -------------------------------------------------------------------------- ________________ ਭੁਗਤੇ ਉਸੇ ਦੀ ਭੁੱਲ ਕੁਦਰਤ ਦੀ ਅਦਾਲਤ ਵਿੱਚ ..... ਇਸ ਜਗਤ ਦੇ ਜੱਜ ਤਾਂ ਜਗਾ-ਜਗਾ ਹੁੰਦੇ ਹਨ ਪਰ ਕਰਮ ਜਗਤ ਦਾ ਕੁਦਰਤੀ ਜੱਜ ਤਾਂ ਇੱਕ ਹੀ ਹੈ, “ਭੁਗਤੇ ਉਸੇ ਦੀ ਭੁੱਲ । ਇਹੀ ਇੱਕ ਨਿਆਂ ਹੈ, ਜਿਸ ਨਾਲ ਪੂਰਾ ਜਗਤ ਚੱਲ ਰਿਹਾ ਹੈ ਅਤੇ ਕ੍ਰਾਂਤੀ ਦੇ ਨਿਆਂ ਨਾਲ ਪੂਰਾ ਸੰਸਾਰ ਖੜਾ ਹੈ। | ਇੱਕ ਪਲ ਦੇ ਲਈ ਵੀ ਜਗਤ ਨਿਆਂ ਤੋਂ ਬਾਹਰ ਨਹੀਂ ਰਹਿੰਦਾ । ਜਿਸ ਨੂੰ ਇਨਾਮ ਦੇਣਾ ਹੋਵੇ, ਉਸ ਨੂੰ ਇਨਾਮ ਦਿੰਦਾ ਹੈ। ਜਿਸਨੂੰ ਸਜ਼ਾ ਦੇਣੀ ਹੋਵੇ ਉਸ ਨੂੰ ਸਜ਼ਾ ਦਿੰਦਾ ਹੈ। ਜਗਤ ਨਿਆਂ ਤੋਂ ਬਾਹਰ ਨਹੀਂ ਰਹਿੰਦਾ, ਨਿਆਂ ਵਿੱਚ ਹੀ ਹੈ, ਸੰਪੂਰਣ ਨਿਆਂ ਪੂਰਵਕ ਹੀ ਹੈ | ਪਰ ਸਾਹਮਣੇ ਵਾਲੇ ਦੀ ਦ੍ਰਿਸ਼ਟੀ ਵਿੱਚ ਇਹ ਨਹੀਂ ਆਉਂਦਾ, ਇਸ ਲਈ ਸਮਝ ਨਹੀਂ ਸਕਦਾ । ਜਦੋਂ ਦ੍ਰਿਸ਼ਟੀ ਨਿਰਮਲ ਹੋਵੇਗੀ, ਉਦੋਂ ਨਿਆਂ ਦਿਖੇਗਾ । ਜਦੋਂ ਤੱਕ ਸਵਾਰਥ ਦ੍ਰਿਸ਼ਟੀ ਹੈ, ਉਦੋਂ ਤੱਕ ਨਿਆਂ ਕਿਵੇਂ ਦਿਖੇਗਾ ? ਤੁਹਾਨੂੰ ਕਿਉਂ ਭੁਗਤਣਾ ? ਸਾਨੂੰ ਦੁੱਖ ਕਿਉਂ ਭੁਗਤਣਾ ਪਿਆ, ਇਹ ਲੱਭ ਲਓ ਨਾ ? ਇਹ ਤਾਂ ਅਸੀਂ ਆਪਣੀ ਹੀ ਭੁੱਲ ਨਾਲ ਬੰਨ੍ਹੇ ਹੋਏ ਹਾਂ। ਲੋਕਾਂ ਨੇ ਆ ਕੇ ਨਹੀਂ ਬੰਨਿਆ ਹੈ। ਉਹ ਭੁੱਲ ਖਤਮ ਹੋ ਜਾਵੇ ਤਾਂ ਫਿਰ ਮੁਕਤ| ਅਤੇ ਅਸਲ ਵਿੱਚ ਤਾਂ ਮੁਕਤ ਹੀ ਹਾਂ, ਪਰ ਭੁੱਲ ਦੇ ਕਾਰਣ ਬੰਧਨ ਭੁਗਤਣੇ ਪੈਂਦੇ ਹਨ। ਜਗਤ ਦੀ ਅਸਲੀਅਤ ਦਾ ਰਹੱਸ ਗਿਆਨ ਲੋਕਾਂ ਦੇ ਲਕਸ਼ ਵਿੱਚ ਹੈ ਹੀ ਨਹੀਂ ਅਤੇ ਜਿਸ ਨਾਲ ਭਟਕਣਾ ਪੈਂਦਾ ਹੈ, ਉਸ ਅਗਿਆਨ-ਗਿਆਨ ਦੇ ਬਾਰੇ ਵਿੱਚ ਤਾਂ ਸਭ ਨੂੰ ਖ਼ਬਰ ਹੈ । ਇਹ ਜੇਬ ਕੱਟੀ ਗਈ, ਉਸ ਵਿੱਚ ਭੁੱਲ ਕਿਸਦੀ ? ਇਸਦੀ ਜੇਬ ਨਹੀਂ ਕੱਟੀ ਅਤੇ ਤੁਹਾਡੀ ਹੀ ਕਿਉਂ ਕੱਟੀ ? ਦੋਹਾਂ ਵਿੱਚੋਂ ਹੁਣ ਕੌਣ ਭੁਗਤ ਰਿਹਾ ਹੈ ? ‘ਭੁਗਤੇ ਉਸੇ ਦੀ ਭੁੱਲ! | ਭੁਗਤਣਾ ਖੁਦ ਦੀ ਭੁੱਲ ਦੇ ਕਾਰਣ ਜੋ ਦੁੱਖ ਭੁਗਤੇ, ਉਹ ਉਸ ਦੀ ਭੁੱਲ ਅਤੇ ਜੋ ਸੁੱਖ ਭੋਗੇ, ਉਹ ਉਸ ਦਾ ਇਨਾਮ | ਪਰ ਕ੍ਰਾਂਤੀ ਦਾ ਕਾਨੂੰਨ ਨਿਮਿਤ ਨੂੰ ਫੜਦਾ ਹੈ। ਭਗਵਾਨ ਦਾ ਕਾਨੂੰਨ, ਰਿਅਲ ਕਾਨੂੰਨ ਤਾਂ ਜਿਸ 54 Page #58 -------------------------------------------------------------------------- ________________ ਦੀ ਭੁੱਲ ਹੋਵੇਗੀ, ਉਸੇ ਨੂੰ ਫ਼ੜੇਗਾ । ਇਹ ਕਾਨੂੰਨ ਐਗਜੈਕਟ ਹੈ ਅਤੇ ਉਸ ਵਿੱਚ ਕੋਈ ਪਰਿਵਰਤਨ ਕਰ ਹੀ ਨਹੀਂ ਸਕਦਾ । ਜਗਤ ਵਿੱਚ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈ ਕਿ ਜੋ ਕਿਸੇ ਨੂੰ ਭੋਗਵਟਾ (ਸੁੱਖ-ਦੁੱਖ ਦਾ ਅਸਰ) ਦੇ ਸਕੇ ! ਸਾਡੀ ਕੁਝ ਭੁੱਲ ਹੋਵੇਗੀ ਤਾਂ ਹੀ ਸਾਹਮਣੇ ਵਾਲਾ ਕਹੇਗਾ ਨਾ ? ਇਸ ਲਈ ਭੁੱਲ ਨੂੰ ਖਤਮ ਕਰ ਦਿਓ ਨਾ ! ਇਸ ਜਗਤ ਵਿੱਚ ਕੋਈ ਜੀਵ ਕਿਸੇ ਵੀ ਜੀਵ ਨੂੰ ਤਕਲੀਫ਼ ਨਹੀਂ ਦੇ ਸਕਦਾ, ਇਸ ਤਰ੍ਹਾਂ ਦਾ ਸਵਤੰਤਰ ਹੈ ਅਤੇ ਜੋ ਤਕਲੀਫ਼ ਦਿੰਦਾ ਹੈ ਉਹ ਪਹਿਲਾਂ ਜੋ ਦਖ਼ਲ-ਅੰਦਾਜ਼ੀ ਕੀਤੀ ਸੀ ਉਸ ਦਾ ਨਤੀਜਾ ਹੈ । ਇਸ ਲਈ ਭੁੱਲ ਨੂੰ ਖਤਮ ਕਰ ਦੇਵੋ ਫਿਰ ਹਿਸਾਬ ਨਹੀਂ ਰਹੇਗਾ। ਜਗਤ ਦੁੱਖ ਭੋਗਣ ਦੇ ਲਈ ਨਹੀਂ ਹੈ, ਸੁੱਖ ਭੋਗਣ ਦੇ ਲਈ ਹੈ । ਜਿਸਦਾ ਜਿੰਨਾ ਹਿਸਾਬ ਹੋਵੇਗਾ ਓਨਾਂ ਹੀ ਹੁੰਦਾ ਹੈ । ਕੁਝ ਲੋਕ ਸਿਰਫ ਸੁੱਖ ਹੀ ਭੋਗਦੇ ਹਨ, ਉਹ ਕਿਸ ਤਰ੍ਹਾਂ ? ਕੁਝ ਲੋਕ ਸਿਰਫ਼ ਦੁੱਖ ਹੀ ਭੋਗਦੇ ਹਨ ਉਹ ਕਿਵੇਂ ? ਖੁਦ ਹੀ ਇਸ ਤਰ੍ਹਾਂ ਦਾ ਹਿਸਾਬ ਲੈ ਕੇ ਆਇਆ ਹੈ ਇਸ ਲਈ। ਜਿਹੜੇ ਦੁੱਖ ਖੁਦ ਨੂੰ ਭੁਗਤਣੇ ਪੈਂਦੇ ਹਨ ਉਹ ਖੁਦ ਦਾ ਹੀ ਦੋਸ਼ ਹੈ, ਕਿਸੇ ਦੂਸਰੇ ਦਾ ਨਹੀਂ ਹੈ। ਜਿਹੜਾ ਦੁੱਖ ਦਿੰਦਾ ਹੈ, ਉਹ ਉਸਦੀ ਭੁੱਲ ਨਹੀਂ ਹੈ। ਜੋ ਦੁੱਖ ਦਿੰਦਾ ਹੈ, ਉਸਦੀ ਭੁੱਲ ਸੰਸਾਰ ਵਿੱਚ ਅਤੇ ਜੋ ਉਸ ਨੂੰ ਭੁਗਤਦਾ ਹੈ, ਉਸਦੀ ਭੁੱਲ ਭਗਵਾਨ ਦੇ ਨਿਯਮ ਵਿੱਚ ਹੁੰਦੀ ਹੈ। | ਨਤੀਜਾ ਖੁਦ ਦੀ ਹੀ ਭੁੱਲ ਦਾ ਜਦੋਂ ਕਦੇ ਵੀ ਸਾਨੂੰ ਕੁਝ ਵੀ ਭੁਗਤਣਾ ਪੈਂਦਾ ਹੈ, ਉਹ ਆਪਣੀ ਹੀ ਭੁੱਲ ਦਾ ਪਰਿਣਾਮ (ਨਤੀਜਾ) ਹੈ | ਆਪਣੀ ਭੁੱਲ ਤੋਂ ਬਿਨਾਂ ਸਾਨੂੰ ਭੁਗਤਣਾ ਨਹੀਂ ਪੈਂਦਾ । ਇਸ ਜਗਤ ਵਿੱਚ ਇਹੋ ਜਿਹਾ ਕੋਈ ਵੀ ਨਹੀਂ ਹੈ ਕਿ ਜੋ ਸਾਨੂੰ ਸ਼ਮਾਤਰ (ਥੋੜਾ ਜਿਹਾ ਵੀ) ਦੁੱਖ ਦੇ ਸਕੇ ਅਤੇ ਜੇ ਕੋਈ ਦੁੱਖ ਦੇਣ ਵਾਲਾ ਹੈ, ਤਾਂ ਉਹ ਆਪਣੀ ਹੀ ਭੁੱਲ ਹੈ। ਸਾਹਮਣੇ ਵਾਲੇ ਦਾ ਦੋਸ਼ ਨਹੀਂ ਹੈ, ਉਹ ਤਾਂ ਨਿਮਿਤ ਹੈ। ਇਸ ਲਈ ‘ਭੁਗਤੇ ਉਸੇ ਦੀ ਭੁੱਲ ॥ ਕੋਈ ਪਤੀ ਅਤੇ ਪਤਨੀ ਆਪਸ ਵਿੱਚ ਬਹੁਤ ਝਗੜ ਰਹੇ ਹੋਣ ਅਤੇ ਜਦੋਂ ਦੋਵੇਂ ਸੌ ਜਾਣ, ਫਿਰ ਤੁਸੀਂ ਚੁੱਪ-ਚਾਪ ਦੇਖਣ ਜਾਓ ਤਾਂ ਪਤਨੀ ਗੂੜ੍ਹੀ ਨੀਂਦ ਵਿੱਚ ਸੌਂ ਰਹੀ ਹੁੰਦੀ ਹੈ ਅਤੇ ਪਤੀ ਬਾਰ-ਬਾਰ ਕਰਵਟਾਂ ਬਦਲ ਰਿਹਾ ਹੁੰਦਾ ਹੈ, ਤਾਂ ਤੁਸੀਂ ਸਮਝ ਲੈਣਾ ਕਿ ਪਤੀ 55 Page #59 -------------------------------------------------------------------------- ________________ ਦੀ ਭੁੱਲ ਹੈ ਸਾਰੀ, ਕਿਉਂਕਿ ਪਤਨੀ ਨਹੀਂ ਭੁਗਤ ਰਹੀ ਹੈ । ਜਿਸਦੀ ਭੁੱਲ ਹੁੰਦੀ ਹੈ, ਉਹੀ ਭੁਗਤਦਾ ਹੈ ਅਤੇ ਜੇ ਪਤੀ ਰਿਹਾ ਹੋਵੇ ਅਤੇ ਪਤਨੀ ਜਾਗ ਰਹੀ ਹੋਵੇ, ਤਾਂ ਸਮਝਣਾ ਕਿ ਪਤਨੀ ਦੀ ਭੁੱਲ ਹੈ। ‘ਭੁਗਤੇ ਉਸੇ ਦੀ ਭੁੱਲ’ । ਪੂਰਾ ਜਗਤ ਨਿਮਿਤ ਨੂੰ ਹੀ ਵੱਡਣ ਨੂੰ ਦੌੜਦਾ ਹੈ। ਭਗਵਾਨ ਦਾ ਕਾਨੂੰਨ ਕੀ ? . ਭਗਵਾਨ ਦਾ ਕਾਨੂੰਨ ਤਾਂ ਕੀ ਕਹਿੰਦਾ ਹੈ ਕਿ ਜਿਸ ਖੇਤਰ ਵਿੱਚ, ਜਿਸ ਸਮੇਂ ਤੇ, ਜੋ ਭੁਗਤਦਾ ਹੈ, ਉਹ ਖੁਦ ਹੀ ਗੁਨਹਗਾਰ ਹੈ। ਕਿਸੇ ਦੀ ਜੇਬ ਕੱਟ ਜਾਵੇ ਤਾਂ ਕੱਟਣ ਵਾਲੇ ਦੇ ਲਈ ਤਾਂ ਆਨੰਦ ਦੀ ਗੱਲ ਹੋਵੇਗੀ, ਉਹ ਤਾਂ ਜਲੇਬੀਆਂ ਖਾ ਰਿਹਾ ਹੋਵੇਗਾ, ਹੋਟਲ ਵਿੱਚ ਚਾਹ-ਪਾਣੀ ਅਤੇ ਨਾਸ਼ਤਾ ਕਰ ਰਿਹਾ ਹੋਵੇਗਾ ਅਤੇ ਠੀਕ ਉਸੇ ਸਮੇਂ ਜਿਸਦੀ ਜੇਬ ਕੱਟੀ ਗਈ, ਉਹ ਭੁਗਤ ਰਿਹਾ ਹੁੰਦਾ ਹੈ। ਇਸ ਲਈ ਭੁਗਤਣੇ ਵਾਲੇ ਦੀ ਭੁੱਲ ਹੈ। ਉਸਨੇ ਪਹਿਲਾਂ ਕਦੇ ਚੋਰੀ ਕੀਤੀ ਹੋਵੇਗੀ, ਇਸ ਲਈ ਅੱਜ ਫੜਿਆ ਗਿਆ ਅਤੇ ਜੇਬ ਕੱਟਣ ਵਾਲਾ ਜਦੋਂ ਫੜਿਆ ਜਾਵੇਗਾ, ਉਦੋਂ ਚੋਰ ਕਿਹਾ ਜਾਵੇਗਾ। ਪੂਰਾ ਜਗਤ ਸਾਹਮਣੇ ਵਾਲੇ ਦੀ ਗਲਤੀ ਦੇਖਦਾ ਹੈ। ਭੁਗਤਦਾ ਹੈ ਖੁਦ, ਪਰ ਗਲਤੀ ਸਾਹਮਣੇ ਵਾਲੇ ਦੀ ਦੇਖਦਾ ਹੈ। ਇਸ ਨਾਲ ਤਾਂ ਗੁਨਾਹ ਦੁੱਗਣੇ ਹੋ ਜਾਂਦੇ ਹਨ ਅਤੇ ਵਿਹਾਰ ਵੀ ਉਲਝ ਜਾਂਦਾ ਹੈ। ਇਹ ਗੱਲ ਸਮਝ ਗਏ ਤਾਂ ਉਲਝਣ ਘੱਟਦੀ ਜਾਵੇਗੀ । | ਇਸ ਜਗਤ ਦਾ ਨਿਯਮ ਇਸ ਤਰ੍ਹਾਂ ਹੈ ਕਿ ਜੋ ਅੱਖਾਂ ਨਾਲ ਦਿਖੇ, ਉਸ ਨੂੰ ਭੁੱਲ ਕਹਿੰਦੇ ਹਨ। ਜਦੋਂ ਕਿ ਕੁਦਰਤ ਦਾ ਨਿਯਮ ਇਸ ਤਰ੍ਹਾਂ ਹੈ ਕਿ ਜੋ ਭੁਗਤ ਰਿਹਾ ਹੈ, ਉਸੇ ਦੀ ਭੁੱਲ ਹੈ। ਕਿਸੇ ਨੂੰ ਥੋੜਾ ਜਿਹਾ ਵੀ ਦੁੱਖ ਨਾ ਦੇਵੇ ਅਤੇ ਕੋਈ ਸਾਨੂੰ ਦੁੱਖ ਦੇਵੇ ਤਾਂ ਉਸ ਨੂੰ ਜਮਾ ਕਰ ਲਵੋ ਤਾਂ ਸਾਡੇ ਬਹੀ ਖਾਤੇ ਦਾ ਹਿਸਾਬ ਪੂਰਾ ਹੋ ਜਾਵੇਗਾ। ਕਿਸੇ ਨੂੰ ਦੁੱਖ ਨਹੀਂ ਦੇਣਾ, ਨਵਾਂ ਵਪਾਰ ਸ਼ੁਰੂ ਨਹੀਂ ਕਰਨਾ ਅਤੇ ਜੋ ਪੁਰਾਣਾ ਹੋਵੇ ਉਸਦਾ ਨਿਪਟਾਰਾ ਕਰ ਲਿਆ, ਮਤਲਬ ਕਿ ਹਿਸਾਬ ਚੁੱਕ ਗਿਆ। 56 Page #60 -------------------------------------------------------------------------- ________________ ਉਪਕਾਰੀ, ਕਰਮ ਤੋਂ ਮੁਕਤੀ ਦਿਵਾਉਣ ਵਾਲੇ ਜਗਤ ਵਿੱਚ ਕਿਸੇ ਦਾ ਦੋਸ਼ ਨਹੀਂ ਹੈ, ਦੋਸ਼ ਕੱਢਣ ਵਾਲੇ ਦਾ ਦੋਸ਼ ਹੈ। ਜਗਤ ਵਿੱਚ ਕੋਈ ਦੋਸ਼ਿਤ ਹੈ ਹੀ ਨਹੀਂ। ਸਭ ਆਪਣੇ-ਆਪਣੇ ਕਰਮਾਂ ਦੇ ਉਦੈ ਨਾਲ ਹਨ।ਜੋ ਵੀ ਭੁਗਤ ਰਹੇ ਹਨ, ਉਹ ਅੱਜ ਦਾ ਗੁਨਾਹ ਨਹੀਂ ਹੈ। ਪਿਛਲੇ ਜਨਮ ਦੇ ਕਰਮ ਦੇ ਫ਼ਲ ਸਰੂਪ ਸਭ ਹੋ ਰਿਹਾ ਹੈ। ਅੱਜ ਤਾਂ ਉਸ ਨੂੰ ਪਛਤਾਵਾ ਹੋ ਰਿਹਾ ਹੋਵੇ ਪਰ ਕੰਟਰੈਕਟ ਹੋ ਚੁੱਕਿਆ ਹੈ, ਤਾਂ ਹੁਣ ਕੀ ਹੋ ਸਕਦਾ ਹੈ ? ਉਸ ਨੂੰ ਪੂਰਾ ਕੀਤੇ ਬਿਨਾਂ ਚਾਰਾ ਹੀ ਨਹੀਂ ਹੈ। ਸੱਸ ਨੂੰਹ ਨਾਲ ਲੜ ਰਹੀ ਹੋਵੇ, ਫਿਰ ਵੀ ਨੂੰਹ ਮਜ਼ੇ ਵਿੱਚ ਹੋਵੇ ਅਤੇ ਸੱਸ ਨੂੰ ਹੀ ਭੁਗਤਣਾ ਪਵੇ, ਤਾਂ ਭੁੱਲ ਸੱਸ ਦੀ ਹੈ। ਜੇਠਾਈ ਨੂੰ ਉਕਸਾ ਕੇ ਤੁਹਾਨੂੰ ਭੁਗਤਣਾ ਪਵੇ ਤਾਂ ਉਹ ਤੁਹਾਡੀ ਭੁੱਲ ਅਤੇ ਬਿਨਾਂ ਉਕਸਾਏ ਵੀ ਉਹ ਦੇਣ ਆਵੇ, ਤਾਂ ਪਿਛਲੇ ਜਨਮ ਦਾ ਕੁਝ ਹਿਸਾਬ ਬਾਕੀ ਹੋਵੇਗਾ, ਉਸਨੂੰ ਚੁਕਤਾ ਕੀਤਾ। ਇਸ ਜਗਤ ਵਿੱਚ ਬਿਨਾਂ ਹਿਸਾਬ ਦੇ ਅੱਖ ਨਾਲ ਅੱਖ ਵੀ ਨਹੀਂ ਮਿਲਦੀ, ਤਾਂ ਫਿਰ ਬਾਕੀ ਸਭ ਬਿਨਾਂ ਹਿਸਾਬ ਦੇ ਹੁੰਦਾ ਹੋਵੇਗਾ ? ਤੁਸੀਂ ਜਿੰਨਾ–ਜਿੰਨਾ ਜਿਸ ਕਿਸੇ ਨੂੰ ਦਿੱਤਾ ਹੋਵੇਗਾ, ਓਨਾ-ਓਨਾ ਤੁਹਾਨੂੰ ਵਾਪਿਸ ਮਿਲੇਗਾ, ਤਾਂ ਤੁਸੀਂ ਖੁਸ਼ ਹੋ ਕੇ ਜਮ੍ਹਾ ਕਰ ਲੈਣਾ ਕਿ ਵਾਹ, ਹੁਣ ਮੇਰਾ ਹਿਸਾਬ ਪੂਰਾ ਹੋਵੇਗਾ। ਨਹੀਂ ਤਾਂ ਭੁੱਲ ਕਰੋਗੇ ਤਾਂ ਫਿਰ ਤੋਂ ਭੁਗਤਣਾ ਹੀ ਪਵੇਗਾ। ਆਪਣੀਆਂ ਹੀ ਭੁੱਲਾਂ ਦੀ ਮਾਰ ਪੈ ਰਹੀ ਹੈ। ਜਿਸ ਨੇ ਪੱਥਰ ਮਾਰਿਆ ਉਸ ਦੀ ਭੁੱਲ ਨਹੀਂ ਹੈ, ਜਿਸ ਨੂੰ ਪੱਥਰ ਲੱਗਿਆ ਉਸ ਦੀ ਭੁੱਲ ਹੈ ! ਤੁਹਾਡੇ ਆਲੇ-ਦੁਆਲੇ ਦੇ ਬਾਲਬੱਚਿਆਂ ਦੀਆਂ ਕਿਹੋ ਜਿਹੀਆਂ ਵੀ ਗਲਤੀਆਂ ਜਾਂ ਬੁਰੇ ਕੰਮ ਹੋਣ, ਪਰ ਜੇ ਉਸਦਾ ਅਸਰ ਤੁਹਾਡੇ ਤੇ ਨਹੀਂ ਹੁੰਦਾ ਤਾਂ ਤੁਹਾਡੀ ਭੁੱਲ ਨਹੀਂ ਹੈ ਅਤੇ ਜੇ ਤੁਹਾਡੇ ਤੇ ਅਸਰ ਹੁੰਦਾ ਹੈ ਤਾਂ ਉਹ ਤੁਹਾਡੀ ਹੀ ਭੁੱਲ ਹੈ, ਇਹ ਨਿਸ਼ਚਿਤ ਰੂਪ ਵਿੱਚ ਸਮਝ ਲੈਣਾ ! ਇਹੋ ਜਿਹਾ ਵੱਖਰਾਪਨ ਤਾਂ ਕਰੋ ਭੁੱਲ ਕਿਸ ਦੀ ਹੈ ? ਤਾਂ ਕਹਾਂਗੇ ਕਿ ਕੌਣ ਭੁਗਤ ਰਿਹਾ ਹੈ, ਇਸ ਦਾ ਪਤਾ ਲਗਾਓ। ਨੌਕਰ ਦੇ ਹੱਥੋਂ ਦਸ ਗਿਲਾਸ ਟੁੱਟ ਗਏ ਤਾਂ ਉਸਦਾ ਅਸਰ ਘਰ ਦੇ ਲੋਕਾਂ ਤੇ ਹੋਵੇਗਾ ਜਾਂ ਨਹੀਂ ਹੋਵੇਗਾ ? ਹੁਣ ਘਰ ਦੇ ਲੋਕਾਂ ਵਿੱਚ ਬੱਚਿਆਂ ਨੂੰ ਤਾਂ ਕੁਝ ਭੁਗਤਣੇ ਦਾ ਨਹੀਂ ਹੁੰਦਾ, ਪਰ ਉਹਨਾਂ ਦੇ ਮਾਂ-ਬਾਪ ਅਕੁਲਾਉਂਦੇ ਰਹਿਣਗੇ (ਬੇਚੈਨ ਰਹਿਣਗੇ) । ਉਸ ਵਿੱਚ ਵੀ ਮਾਂ 57 Page #61 -------------------------------------------------------------------------- ________________ ਥੋੜੀ ਦੇਰ ਬਾਅਦ ਸੌਂ ਜਾਵੇਗੀ, ਪਰ ਬਾਪ ਹਿਸਾਬ ਲਗਾਉਂਦਾ ਰਹੇਗਾ, ਕਿ ਪੰਜਾਹ ਰੁਪਏ ਦਾ ਨੁਕਸਾਨ ਹੋਇਆ ਹੈ। ਉਹ ਜ਼ਿਆਦਾ ਅਲਰਟ ਹੈ, ਇਸ ਲਈ ਜ਼ਿਆਦਾ ਭੁਗਤੇਗਾ । ‘ਭੁਗਤੇ ਉਸੇ ਦੀ ਭੁੱਲ” । ਉਹ ਇੰਨਾ ਅਲੱਗ ਕਰਦੇ-ਕਰਦੇ ਅੱਗੇ ਵੱਧਦਾ ਜਾਵੇਗਾ, ਤਾਂ ਸਿੱਧਾ ਮੋਕਸ਼ ਵਿੱਚ ਪਹੁੰਚ ਜਾਵੇਗਾ। ਪ੍ਰਸ਼ਨ ਕਰਤਾ : ਕੁਝ ਲੋਕ ਤਾਂ ਇਹੋ ਜਿਹੇ ਹੁੰਦੇ ਹਨ ਕਿ ਕਿੰਨਾ ਵੀ ਚੰਗਾ ਕਰੀਏ, ਫਿਰ ਵੀ ਉਹ ਸਮਝਦੇ ਹੀ ਨਹੀਂ ? | ਦਾਦਾ ਸ੍ਰੀ : ਸਾਹਮਣੇ ਵਾਲਾ ਨਾ ਸਮਝੇ ਤਾਂ ਉਹ ਆਪਣੀ ਹੀ ਭੁੱਲ ਦਾ ਨਤੀਜਾ ਹੈ। ਨਾ । ਇਹ ਜੋ ਦੂਜਿਆਂ ਦੀ ਗਲਤੀ ਦੇਖਦੇ ਹਨ, ਇਹ ਤਾਂ ਬਿਲਕੁੱਲ ਗਲਤ ਹੈ । ਖੁਦ ਦੀ ਭੁੱਲ ਨਾਲ ਹੀ ਨਿਮਿਤ ਮਿਲਦਾ ਹੈ। ਇਹ ਤਾਂ ਜਿਉਂਦਾ ਨਿਮਿਤ ਮਿਲੇ ਤਾਂ ਉਸ ਨੂੰ ਵੱਡਣ ਦੌੜਦਾ ਹੈ ਅਤੇ ਜੇ ਕੰਡਾ ਲੱਗਿਆ ਹੋਵੇ ਤਾਂ ਕੀ ਕਰੇਗਾ ? ਚੌਰਸਤੇ ਤੇ ਕੰਡਾ ਪਿਆ ਹੋਵੇ, ਹਜ਼ਾਰਾਂ ਲੋਕ ਲੰਘ ਜਾਣ ਫਿਰ ਵੀ ਕਿਸੇ ਨੂੰ ਨਹੀਂ ਲੱਗਦਾ, ਪਰ ਚੰਦੂ ਭਾਈ ਲੰਘੇ ਤਾਂ ਕੰਡਾ ਉਸਦੇ ਪੈਰ ਵਿੱਚ ਚੁੱਭ ਜਾਂਦਾ ਹੈ। ‘ਵਿਵਸਥਿਤ ਸ਼ਕਤੀ (ਕੁਦਰਤੀ ਸ਼ਕਤੀ) ਦਾ ਤਾਂ ਕਿਸ ਤਰ੍ਹਾਂ ਹੈ ? ਜਿਸ ਨੂੰ ਕੰਡਾ ਲੱਗਣਾ ਹੋਵੇ ਉਸੇ ਨੂੰ ਹੀ ਲੱਗੇਗਾ । ਸਾਰੇ ਸੰਯੋਗ ਇੱਕਠਾ ਕਰ ਦੇਵੇਗੀ, ਪਰ ਉਸ ਵਿੱਚ ਨਿਮਿਤ ਦਾ ਕੀ ਦੋਸ਼ ? ਕੋਈ ਪੁੱਛੇ ਕਿ ਮੈਂ ਆਪਣੀਆਂ ਭੁੱਲਾਂ ਕਿਵੇਂ ਲੱਭਾਂ ? ਤਾਂ ਅਸੀਂ ਉਸ ਨੂੰ ਸਿਖਾਉਂਦੇ ਹਾਂ ਕਿ ਤੈਨੂੰ ਜਿੱਥੇ-ਜਿੱਥੇ ਭੁਗਤਣਾ ਪੈਂਦਾ ਹੈ ? ਉਹੀ ਤੇਰੀ ਭੁੱਲ ਹੈ। ਤੇਰੀ ਕੀ ਭੁੱਲ ਹੋਈ ਹੋਵੇਗੀ ਕਿ ਇਹੋ ਜਿਹਾ ਭੁਗਤਣਾ ਪਿਆ ? ਇਹ ਲੱਭ ਲੈਣਾ। ਮੁੱਖ ਜਾਂ ਬੁਨਿਆਦੀ ਭੁੱਲ ਕਿੱਥੇ ਹੈ ? ਭੁੱਲ ਕਿਸਦੀ ? ਭੁਗਤੇ ਉਸਦੀ ! ਕੀ ਭੁੱਲ ? ਤਾਂ ਕਹਿੰਦੇ ਹਨ ਕਿ “ਮੈਂ ਚੰਦੂ ਭਾਈ ਹਾਂ ਇਹ ਮਾਨਤਾ ਹੀ ਤੁਹਾਡੀ ਭੁੱਲ ਹੈ। ਕਿਉਂਕਿ ਇਸ ਜਗਤ ਵਿੱਚ ਕੋਈ ਦੋਸ਼ੀ ਹੈ ਹੀ ਨਹੀਂ। ਇਸ ਲਈ ਕੋਈ ਗੁਨਾਹਗਾਰ ਵੀ ਨਹੀਂ ਹੈ, ਇਸ ਤਰ੍ਹਾਂ ਸਿੱਧ ਹੁੰਦਾ ਹੈ। ਦੁੱਖ ਦੇਣ ਵਾਲਾ ਤਾਂ ਨਿਮਿਤ ਮਾਤਰ ਹੈ, ਪਰ ਬੁਨਿਆਦੀ ਭੁੱਲ ਖੁਦ ਦੀ ਹੀ ਹੈ। ਜੋ ਫ਼ਾਇਦਾ ਕਰਦਾ ਹੈ, ਉਹ ਵੀ ਨਿਮਿਤ ਹੈ ਅਤੇ ਜੋ ਨੁਕਸਾਨ ਕਰਦਾ ਹੈ, ਉਹ ਵੀ ਨਿਮਿਤ ਹੈ, ਪਰ ਉਹ ਆਪਣਾ ਹੀ ਹਿਸਾਬ ਹੈ, ਇਸ ਲਈ ਇਸ ਤਰ੍ਹਾਂ ਹੁੰਦਾ ਹੈ। ****** 58 Page #62 -------------------------------------------------------------------------- ________________ ਖੁਦ ਦੇ ਦੋਸ਼ ਦੇਖਣ ਦਾ ਸਾਧਨ - ਤੀਕਮਣ ਕੁਮਣ-ਅਤਿਕ੍ਰਮਣ-ਤੀਕ੍ਰਮਣ ਸੰਸਾਰ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਕ੍ਰਮਣ ਹੈ। ਜਦੋਂ ਤੱਕ ਉਹ ਸਹਿਜ ਰੂਪ ਵਿੱਚ ਹੁੰਦਾ ਹੈ, ਉਦੋਂ ਤੱਕ ਕ੍ਰਮਣ ਹੈ, ਪਰ ਜੇ ਐਕਸੇਸ (ਜ਼ਿਆਦਾ) ਹੋ ਜਾਵੇ ਤਾਂ ਉਹ ਅਤਿਕ੍ਰਮਣ ਕਹਾਉਂਦਾ ਹੈ। ਜਿਸਦੇ ਪ੍ਰਤੀ ਅਤਿਕ੍ਰਮਣ ਹੋ ਜਾਵੇ, ਉਸ ਤੋਂ ਜੇ ਛੁੱਟਣਾ ਹੋਵੇ ਤਾਂ ਉਸਦਾ ਪ੍ਰਤੀਕ੍ਰਮਣ ਕਰਨਾ ਹੀ ਪਵੇਗਾ, ਮਤਲਬ ਧੋਣਾ ਪਵੇਗਾ, ਤਾਂ ਸਾਫ਼ ਹੋਵੇਗਾ। ਪਿਛਲੇ ਜਨਮ ਵਿੱਚ ਜੋ ਭਾਵ ਕੀਤਾ ਕਿ, “ਫਲਾਣੇ ਆਦਮੀ ਨੂੰ ਚਾਰ ਥੱਪੜ ਲਗਾ ਦੇਣੇ ਹਨ। ਇਸੇ ਕਰਕੇ ਜਦੋਂ ਉਹ ਇਸ ਜਨਮ ਵਿੱਚ ਰੂਪਕ ਵਿੱਚ ਆਉਂਦਾ ਹੈ, ਤਾਂ ਚਾਰ ਥੱਪੜ ਲਗਾ ਦਿੱਤੇ ਜਾਂਦੇ ਹਨ । ਇਹ ਅਤੀਕ੍ਰਮਣ ਹੋਇਆ ਕਿਹਾ ਜਾਵੇਗਾ, ਇਸ ਲਈ ਇਸਦਾ ਪ੍ਰਤੀਕ੍ਰਮਣ ਕਰਨਾ ਪਵੇਗਾ। ਸਾਹਮਣੇ ਵਾਲੇ ਦੇ ‘ਸ਼ੁੱਧ ਆਤਮਾ” ਨੂੰ ਯਾਦ ਕਰਕੇ, ਉਸਦੇ ਨਿਮਿਤ ਨਾਲ ਪ੍ਰਤੀਕ੍ਰਮਣ ਕਰਨੇ ਚਾਹੀਦੇ ਹਨ। ਕੋਈ ਖ਼ਰਾਬ ਆਚਰਣ ਹੋਇਆ, ਉਹ ਅਤਿਕ੍ਰਮਣ ਕਹਾਉਂਦਾ ਹੈ। ਜੋ ਖ਼ਰਾਬ ਵਿਚਾਰ ਆਇਆ, ਉਹ ਤਾਂ ਦਾਗ ਕਹਾਉਂਦਾ ਹੈ, ਫਿਰ ਉਹ ਮਨ ਹੀ ਮਨ ਵਿੱਚ ਕੱਟਦਾ (ਚੁੱਭਦਾ। ਰਹਿੰਦਾ ਹੈ। ਉਸ ਨੂੰ ਧੋਣ ਦੇ ਲਈ ਪ੍ਰਤੀਕ੍ਰਮਣ ਕਰਨੇ ਪੈਣਗੇ। ਇਸ ਪ੍ਰਤੀਕ੍ਰਮਣ ਨਾਲ ਤਾਂ ਸਾਹਮਣੇ ਵਾਲੇ ਦਾ ਭਾਵ ਵੀ ਤੁਹਾਡੇ ਲਈ ਬਦਲ ਜਾਂਦਾ ਹੈ, ਖੁਦ ਦੇ ਭਾਵ ਚੰਗੇ ਹੋਣ ਤਾਂ ਹੋਰਾਂ ਦੇ ਭਾਵ ਵੀ ਚੰਗੇ ਹੋ ਜਾਂਦੇ ਹਨ। ਕਿਉਂਕਿ ਪ੍ਰਤੀਕ੍ਰਮਣ ਵਿੱਚ ਇੰਨੀ ਜਿਆਦਾ ਸ਼ਕਤੀ ਹੈ ਕਿ ਸ਼ੇਰ ਵੀ ਕੁੱਤੇ ਦੀ ਤਰ੍ਹਾਂ ਬਣ ਜਾਂਦਾ ਹੈ ! ਪ੍ਰਤੀਕ੍ਰਮਣ ਕਦੋਂ ਕੰਮ ਆਉਂਦਾ ਹੈ ? ਜਦੋਂ ਕੋਈ ਉਲਟੇ ਨਤੀਜੇ ਆਉਣ, ਉਦੋਂ ਕੰਮ ਆਉਂਦਾ ਹੈ। ਪ੍ਰਤੀਕ੍ਰਮਣ ਦੀ ਸਹੀ ਸਮਝ ਤਾਂ ਪ੍ਰਤੀਕ੍ਰਮਣ ਮਤਲਬ ਕੀ ? ਪ੍ਰਤੀਕ੍ਰਮਣ ਭਾਵ ਕਿ ਸਾਹਮਣੇ ਵਾਲਾ ਜੋ ਸਾਡਾ ਅਪਮਾਨ ਕਰਦਾ ਹੈ, ਤਾਂ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਇਸ ਅਪਮਾਨ ਦਾ ਗੁਨਾਗਾਰ ਕੌਣ ਹੈ ? ਕਰਨ ਵਾਲਾ ਗੁਨਾਗਾਰ ਹੈ ਜਾਂ ਭੁਗਤਣ ਵਾਲਾ ਗੁਨਾਹਗਾਰ ਹੈ, ਪਹਿਲਾਂ ਸਾਨੂੰ ਇਹ ਫੈਸਲਾ ਲੈਣਾ ਚਾਹੀਦਾ ਹੈ । ਤਾਂ ਆਪਮਾਨ ਕਰਨ ਵਾਲਾ ਬਿਲਕੁੱਲ ਵੀ ਗੁਨਾਹਗਾਰ ਨਹੀਂ 59 Page #63 -------------------------------------------------------------------------- ________________ ਹੁੰਦਾ। ਉਹ ਨਿਮਿਤ ਹੈ। ਅਤੇ ਆਪਣੇ ਹੀ ਕਰਮ ਦੇ ਉਦੈ ਨੂੰ ਲੈ ਕੇ ਉਹ ਨਿਮਿਤ ਮਿਲਦਾ ਹੈ । ਮਤਲਬ ਇਹ ਆਪਣਾ ਹੀ ਗੁਨਾਹ ਹੈ । ਹੁਣ ਪ੍ਰਤੀਕ੍ਰਮਣ ਇਸ ਲਈ ਕਰਨਾ ਹੈ ਕਿ ਸਾਹਮਣੇ ਵਾਲੇ ਦੇ ਪ੍ਰਤੀ ਖਰਾਬ ਭਾਵ ਹੋਇਆ। ਉਸਦੇ ਲਈ ਨਾਲਾਇਕ ਹੈ, ਲੁੱਚਾ ਹੈ, ਇਸ ਤਰ੍ਹਾਂ ਮਨ ਵਿੱਚ ਖਰਾਬ ਵਿਚਾਰ ਆ ਗਏ ਹੋਣ ਤਾਂ ਪ੍ਰਤੀਕ੍ਰਮਣ ਕਰਨਾ ਹੈ। ਬਾਕੀ ਕੋਈ ਵੀ ਗਾਲ੍ਹ ਕੱਢੇ ਤਾਂ ਉਹ ਆਪਣਾ ਹੀ ਹਿਸਾਬ ਹੈ। ਇਹ ਤਾਂ ਨਿਮਿਤ ਨੂੰ ਹੀ ਵੱਡਣ ਦੌੜਦੇ ਹਨ ਅਤੇ ਉਸਦੇ ਹੀ ਇਹ ਸਭ ਝਗੜੇ ਹਨ। ਦਿਨ ਭਰ ਵਿੱਚ ਜੋ ਵਿਹਾਰ ਕਰਦੇ ਹਾਂ ਉਸ ਵਿੱਚ ਸਭ ਕੁਝ ਉਲਟਾ ਹੋ ਜਾਂਦਾ ਹੈ, ਤਾਂ ਸਾਨੂੰ ਪਤਾ ਚੱਲਦਾ ਹੈ ਕਿ ਇਸਦੇ ਨਾਲ ਉਲਟਾ ਵਿਹਾਰ ਹੋ ਗਿਆ, ਪਤਾ ਚੱਲਦਾ ਹੈ ਜਾਂ ਨਹੀਂ ਚੱਲਦਾ ? ਅਸੀਂ ਜੋ ਵਿਹਾਰ ਕਰਦੇ ਹਾਂ, ਉਹ ਸਭ ਕੁਮਣ ਹੈ । ਕ੍ਰਮਣ ਯਾਨੀ ਵਿਹਾਰ॥ ਹੁਣ ਕਿਸੇ ਦੇ ਨਾਲ ਉਲਟਾ ਹੋਇਆ ਤਾਂ, ਸਾਨੂੰ ਇਸ ਤਰ੍ਹਾਂ ਪਤਾ ਚਲਦਾ ਹੈ ਕਿ ਇਸਦੇ ਨਾਲ ਕੜਕ ਸ਼ਬਦ ਨਿਕਲ ਗਏ ਜਾਂ ਵਿਹਾਰ ਵਿੱਚ ਉਲਟਾ ਹੋ ਗਿਆ, ਉਹ ਪਤਾ ਚੱਲਦਾ ਹੈ ਜਾਂ ਨਹੀਂ ਚੱਲਦਾ ? ਤਾਂ ਉਹ ਅਤਿਕ੍ਰਮਣ ਕਹਾਉਂਦਾ ਹੈ। ਅਤਿਕ੍ਰਮਣ ਭਾਵ ਅਸੀਂ ਉਲਟਾ ਚੱਲੇ । ਉਨਾਂ ਹੀ ਸਿੱਧਾ ਵਾਪਿਸ ਆਏ ਉਸਦਾ ਨਾਮ ਪ੍ਰਤੀਕ੍ਰਮਣ। ਪ੍ਰਤੀਕ੍ਰਮਣ ਦੀ ਸਹੀ ਵਿਧੀ ਪ੍ਰਸ਼ਨ ਕਰਤਾ : ਪ੍ਰਤੀਕ੍ਰਮਣ ਵਿੱਚ ਕੀ ਕਰਨਾ ਹੈ ? ਦਾਦਾ ਸ੍ਰੀ : ਮਨ-ਵਚਨ-ਕਾਇਆ, ਭਾਵਕਰਮ-ਕਰਮ-ਨੋ ਕਰਮ, ਚੰਦੂਲਾਲ ਅਤੇ ਚੰਦੂਲਾਲ ਦੇ ਨਾਮ ਦੀ ਸਰਵ (ਸਾਰੀ) ਮਾਇਆ ਤੋਂ ਅਲੱਗ, ਇਹੋ ਜਿਹੇ ਉਸਦੇ ‘ਸੁੱਧ ਆਤਮਾ’ ਨੂੰ ਯਾਦ ਕਰਕੇ ਕਹਿਣਾ ਕਿ, “ਹੇ ਸ਼ੁੱਧ ਆਤਮਾ ਭਗਵਾਨ ! ਮੈਂ ਗੁੱਸੇ ਨਾਲ ਬੋਲ ਦਿੱਤਾ, ਇਹ ਭੁੱਲ ਹੋ ਗਈ ਇਸ ਲਈ ਉਸਦੀ ਮੁਆਫ਼ੀ ਮੰਗਦਾ ਹਾਂ, ਅਤੇ ਫਿਰ ਤੋਂ ਇਹ ਭੁੱਲ ਨਹੀਂ ਕਰਾਂਗਾ, ਇਹ ਨਿਸ਼ਚੈ ਕਰਦਾ ਹਾਂ, ਫਿਰ ਕਦੇ ਵੀ ਇਹੋ ਜਿਹੀ ਭੁੱਲ ਨਾ ਹੋਵੇ, ਇਹੋ ਜਿਹੀ ਸ਼ਕਤੀ ਦਿਓ । ਸ਼ੁੱਧ ਆਤਮਾ ਨੂੰ ਯਾਦ ਕੀਤਾ ਜਾਂ ਦਾਦਾ ਨੂੰ ਯਾਦ ਕਰਕੇ ਕਿਹਾ ਕਿ, “ਇਹ ਭੁੱਲ ਹੋ ਗਈਂ ; ਤਾਂ ਉਹ ਆਲੋਚਨਾ ਹੈ, ਅਤੇ ਉਸ ਭੁੱਲ ਨੂੰ ਧੋਣਾ ਮਤਲਬ ਪ੍ਰਤੀਕ੍ਰਮਣ ਅਤੇ ‘ਇਹੋ ਜਿਹੀ ਭੁੱਲ ਫਿਰ ਕਦੇ ਵੀ ਨਹੀਂ ਕਰਾਂਗਾ”, ਇਸ ਤਰ੍ਹਾਂ ਤੈਅ ਕਰਨਾ 60 Page #64 -------------------------------------------------------------------------- ________________ ਉਹ ਪ੍ਰਯਾਖਿਯਾਨ ਹੈ ! ਸਾਹਮਣੇ ਵਾਲੇ ਨੂੰ ਨੁਕਸਾਨ ਹੋਵੇ ਇਸ ਤਰ੍ਹਾਂ ਕਰੇ ਜਾਂ ਉਸ ਨੂੰ ਸਾਡੇ ਤੋਂ ਦੁੱਖ ਹੋਵੇ, ਉਹ ਸਭ ਅਤਿਕ੍ਰਮਣ ਹੈ ਅਤੇ ਉਸਦਾ ਫੌਰਨ ਹੀ ਆਲੋਚਨਾ, ਪ੍ਰਤੀਕ੍ਰਮਣ, ਅਤੇ ਪ੍ਰਤਯਾਖਿਯਾਨ ਕਰਨਾ ਪੈਂਦਾ ਹੈ। ****** ਤੀਕਮ ਵਿਧੀ ਪ੍ਰਤੱਖ ਦਾਦਾ ਭਗਵਾਨ ਦੀ ਸਾਕਸ਼ੀ ਵਿੱਚ, ਦੇਹਧਾਰੀ (ਜਿਸਦੇ ਪ੍ਰਤੀ ਦੋਸ਼ ਹੋਇਆ ਹੋਵੇ, ਉਸ ਆਦਮੀ ਦਾ ਨਾਮ) ਦੇ ਮਨ-ਬਚਨ-ਕਾਇਆ ਦੇ ਯੋਗ, ਭਾਵਕਰਮ-ਕਰਮਨੇ ਕਰਮ ਤੋਂ ਭਿੰਨ ਐਸੇ ਸ਼ੁੱਧ ਆਤਮਾ ਭਗਵਾਨ, ਤੁਹਾਡੀ ਹਾਜ਼ਰੀ ਵਿੱਚ, ਅੱਜ ਦਿਨ ਤੱਕ ਮੇਰੇ ਕੋਲੋਂ ਜੋ ਜੋ ** ਦੋਸ਼ ਹੋਏ ਹਨ, ਉਸਦੇ ਲਈ ਮੈਂ ਮੁਆਫ਼ੀ ਮੰਗਦਾ ਹਾਂ । ਹਿਰਦੇ ਪੂਰਵਕ (ਪੂਰੇ ਦਿਲ ਨਾਲ) ਬਹੁਤ ਪਛਤਾਵਾ ਕਰਦਾ ਹਾਂ। ਮੈਨੂੰ ਮੁਆਫ਼ ਕਰ ਦਿਓ। ਅਤੇ ਫਿਰ ਤੋਂ ਇਹੋ ਜਿਹੇ ਦੋਸ਼ ਕਦੇ ਵੀ ਨਾ ਕਰਾਂ, ਇਹੋ ਜਿਹਾ ਦਿੜ (ਪੱਕਾ) ਨਿਸ਼ਚੈ ਕਰਦਾ ਹਾਂ | ਇਸਦੇ ਲਈ ਮੈਨੂੰ ਪਰਮ ਸ਼ਕਤੀ ਦਿਓ। * ਕ੍ਰੋਧ-ਮਾਨ-ਮਾਇਆ-ਲੋਭ, ਵਿਸ਼ੈ-ਵਿਕਾਰ, ਕਸ਼ਾਏ ਆਦਿ ਨਾਲ ਕਿਸੇ ਨੂੰ ਵੀ ਦੁੱਖ ਪਹੁੰਚਾਇਆ ਹੋਵੇ, ਉਹਨਾਂ ਦੋਸ਼ਾਂ ਨੂੰ ਮਨ ਵਿੱਚ ਯਾਦ ਕਰੋ। ਇਸ ਤਰ੍ਹਾਂ ਪ੍ਰਤੀਕ੍ਰਮਣ ਕਰਨ ਨਾਲ ਜ਼ਿੰਦਗੀ ਵੀ ਚੰਗੀ ਬਤੀਤ ਹੁੰਦੀ ਹੈ ਅਤੇ ਮੋਕਸ਼ ਵਿੱਚ ਵੀ ਜਾ ਸਕਦੇ ਹਾਂ ! ਭਗਵਾਨ ਨੇ ਕਿਹਾ ਹੈ ਕਿ, “ਅਤਿਕ੍ਰਮਣ ਦਾ ਪ੍ਰਤੀਕ੍ਰਮਣ ਕਰੋਗੇ ਤਾਂ ਹੀ ਮੋਕਸ਼ ਵਿੱਚ ਜਾ ਸਕੋਗੇ। 67 Page #65 -------------------------------------------------------------------------- ________________ ਤਿਮੰਦਿਰ ਨਿਰਮਾਣ ਦਾ ਉਦੇਸ਼ ਜਦੋਂ ਕਦੇ ਮੂਲ ਪੁਰਖ, ਜਿਵੇਂ ਕਿ ਸ਼੍ਰੀ ਮਹਾਵੀਰ ਭਗਵਾਨ, ਸ਼੍ਰੀ ਕ੍ਰਿਸ਼ਨ ਭਗਵਾਨ, ਸ੍ਰੀ ਰਾਮ ਭਗਵਾਨ ਸ਼ਰੀਰ ਸਹਿਤ (ਦੇਹਧਾਰੀ ਰੂਪ ਵਿੱਚ ਹਾਜ਼ਿਰ ਰਹਿੰਦੇ ਹਨ, ਉਦੋਂ ਉਹ ਲੋਕਾਂ ਨੂੰ ਧਰਮ ਸੰਬੰਧੀ ਗਲਤ ਮਾਨਤਾਵਾਂ ਵਿੱਚੋਂ ਬਾਹਰ ਕੱਢ ਕੇ ਆਤਮ ਧਰਮ ਵਿੱਚ ਸਥਿਰ ਕਰਦੇ ਹਨ | ਪਰ ਕਾਲਮ (ਕਾਲ ਚੱਕਰ) ਅਨੁਸਾਰ ਮੂਲ ਪੁਰਖਾਂ ਦੀ ਗੈਰਹਾਜ਼ਰੀ ਵਿੱਚ ਹੌਲੀ-ਹੌਲੀ ਲੋਕਾਂ ਵਿੱਚ ਮਤਭੇਦ ਹੋਣ ਨਾਲ ਧਰਮ ਵਿੱਚ ਬਾੜੇ-ਸੰਪਰਦਾਇ ਬਣਨ ਲੱਗਦੇ ਹਨ ਅਤੇ ਇਸ ਦੇ ਨਤੀਜੇ ਵਜੋਂ ਸੁੱਖ ਅਤੇ ਸ਼ਾਂਤੀ ਦਾ ਲਿੰਕ ਅਲੋਪ ਹੋ ਜਾਂਦਾ ਹੈ। ਅਮ ਵਿਗਿਆਨੀ ਪਰਮ ਪੂਜਨੀਕ ਸ਼੍ਰੀ ਦਾਦਾ ਭਗਵਾਨ ਨੇ ਲੋਕਾਂ ਨੂੰ ਆਤਮ ਧਰਮ ਦੀ ਪ੍ਰਾਪਤੀ ਤਾਂ ਕਰਵਾਈ ਹੈ, ਪਰ ਨਾਲ-ਨਾਲ ਧਰਮ ਵਿੱਚ ਫੈਲੇ ਹੋਏ ‘ਤੂੰ-ਤੂੰ, ਮੈਂ-ਮੈਂ ਦੇ ਝਗੜਿਆਂ ਨੂੰ ਦੂਰ ਕਰਨ ਦੇ ਲਈ ਅਤੇ ਲੋਕਾਂ ਨੂੰ ਧਾਰਮਿਕ ਪੱਖਪਾਤ ਦੇ ਦੁਰਾਹਿ ਦੇ ਜੋਖਿਮਾਂ ਤੋਂ ਪਰਾਂ ਹਟਾਉਣ ਦੇ ਲਈ ਇੱਕ ਅਨੋਖਾ, ਕ੍ਰਾਂਤੀਕਾਰੀ ਕਦਮ ਚੁੱਕਿਆ, ਜੋ ਹੈ ਸੰਪੂਰਣ ਨਿਰ-ਪੱਖਪਾਤੀ ਧਰਮ ਸੰਕੁਲ ਦਾ ਨਿਰਮਾਣ । | ਮੋਕਸ਼ ਦੇ ਉਦੇਸ਼ ਦੀ ਪ੍ਰਾਪਤੀ ਹੇਤੂ ਦੇ ਲਈ ਸ਼੍ਰੀ ਮਹਾਵੀਰ ਸਵਾਮੀ ਭਗਵਾਨ ਨੇ ਜਗਤ ਨੂੰ ਆਤਮ ਗਿਆਨ ਪ੍ਰਾਪਤੀ ਦਾ ਮਾਰਗ ਦਿਖਾਇਆ ਸੀ। ਸ੍ਰੀ ਕ੍ਰਿਸ਼ਨ ਭਗਵਾਨ ਨੇ ਗੀਤਾ ਦੇ ਉਪਦੇਸ਼ ਵਿੱਚ ਅਰਜੁਨ ਨੂੰ “ਆਤਮਵਤ ਸਰਵ ਭੁਤੇਸੂ ਦੀ ਦ੍ਰਿਸ਼ਟੀ ਦਿੱਤੀ ਸੀ। ਜੀਵ ਅਤੇ ਸ਼ਿਵ ਦਾ ਭੇਦ ਮਿਟਣ ਤੇ ਅਸੀਂ ਖੁਦ ਹੀ ਸ਼ਿਵ ਸਰੂਪ ਹੋ ਕੇ ਚਿਰਾਨੰਦ ਰੂਪ ਸ਼ਿਵੋਅਹਮ ਸ਼ਿਵੋਅਹਮ ਦੀ ਦਸ਼ਾ ਨੂੰ ਪ੍ਰਾਪਤ ਕਰਦੇ ਹਾਂ । ਇਸ ਤਰ੍ਹਾਂ ਸਭ ਧਰਮਾਂ ਦੇ ਮੂਲ ਪੁਰਖਾਂ ਦੇ ਹਿਰਦੇ ਦੀ ਗੱਲ ਆਤਮ ਗਿਆਨ ਪ੍ਰਾਪਤੀ ਦੀ ਹੀ ਸੀ। ਜੇ ਇਹ ਗੱਲ ਸਮਝ ਵਿੱਚ ਆ ਜਾਵੇ ਤਾਂ ਉਸਦੇ ਲਈ ਪੁਰਸ਼ਾਰਥ ਦੀ ਸ਼ੁਰੂਆਤ ਹੁੰਦੀ ਹੈ ਅਤੇ ਹਰ ਇੱਕ ਨੂੰ ਆਤਮ ਦ੍ਰਿਸ਼ਟੀ ਨਾਲ ਦੇਖਣ ਦੇ ਨਾਲ ਹੀ ਅਭੇਦਤਾ ਉਤਪੰਨ ਹੁੰਦੀ ਹੈ । ਕਿਸੇ ਵੀ ਧਰਮ ਦਾ ਖੰਡਨ-ਮੰਡਨ ਨਾ ਹੋਵੇ, ਕਿਸੇ ਵੀ ਧਰਮ ਦੇ ਪ੍ਰਮਾਣ ਨੂੰ ਠੇਸ (ਚੋਟ) ਨਾ ਪਹੁੰਚੇ ਇਹੋ ਜਿਹੀ ਭਾਵਨਾ ਨਿਰੰਤਰ ਰਿਹਾ ਕਰਦੀ ਹੈ। Page #66 -------------------------------------------------------------------------- ________________ ਪਰਮ ਪੂਜਨੀਕ ਦਾਦਾ ਭਗਵਾਨ (ਦਾਦਾ ਸ੍ਰੀ) ਕਿਹਾ ਕਰਦੇ ਸਨ ਕਿ ਜਾਣੇ-ਅਣਜਾਣੇ ਵਿੱਚ ਕਿਸੇ ਦੀ ਵੀ ਵਿਰਾਧਨਾ ਹੋ ਗਈ ਹੋਵੇ, ਉਨਾਂ ਸਾਰਿਆਂ ਦੀ ਅਰਾਧਨਾ ਹੋਣ ਤੇ ਉਹ ਸਾਰੀਆਂ ਵਿਰਾਧਨਾਵਾਂ ਧੋਤੀਆਂ ਜਾਂਦੀਆਂ ਹਨ। ਇਹੋ ਜਿਹੇ ਨਿਰ-ਪੱਖਪਾਤੀ ਤ੍ਰਿਮੰਦਿਰ ਸੰਕੁਲ ਵਿੱਚ ਪ੍ਰਵੇਸ਼ ਕਰਕੇ ਸਾਰੇ ਭਗਵੰਤਾਂ ਦੀਆਂ ਮੂਰਤੀਆਂ ਦੇ ਸਾਹਮਣੇ ਸਹਿਜ ਰੂਪ ਵਿੱਚ ਜਦੋਂ ਸਿਰ ਝੁਕਦਾ ਹੈ ਤਾਂ ਅੰਦਰ ਦੀਆਂ ਸਾਰੀਆਂ ਪਕੜਾਂ, ਦੁਰਾਗ੍ਰਹਿ, ਭੇਦਭਾਵ ਨਾਲ ਭਰੀਆਂ ਹੋਈਆਂ ਸਾਰੀਆਂ ਮਾਨਤਾਵਾਂ ਮਿੱਟਣ ਲੱਗਦੀਆਂ ਹਨ ਅਤੇ ਨਿਰਾਗ੍ਰਹੀ ਹੋਣ ਲੱਗਦੇ ਹਨ। ਦਾਦਾ ਭਗਵਾਨ ਪਰਿਵਾਰ ਦਾ ਮੁੱਖ ਕੇਂਦਰ ਤ੍ਰਿਮੰਦਿਰ ਅਡਾਲਜ ਵਿੱਚ ਸਥਿਤ ਹੈ। ਉਸ ਤੋਂ ਇਲਾਵਾ ਗੁਜਰਾਤ ਦੇ ਅਹਿਮਦਾਬਾਦ, ਰਾਜਕੋਟ, ਮੋਰਬੀ, ਗੋਦਰਾ, ਭਾਦਰਣ, ਚਲਾਮਲੀ ਅਤੇ ਬਾਸਣਾ (ਜਿਲਾ ਬੜੋਦਰਾ) ਆਦਿ ਸਥਾਨਾਂ ਤੇ ਨਿਰ-ਪੱਖਪਾਤੀ ਤ੍ਰਿਮੰਦਿਰਾਂ ਦਾ ਨਿਰਮਾਣ ਹੋਇਆ ਹੈ। ਮੁੰਬਈ ਅਤੇ ਸੁਰਿੰਦਰ ਨਗਰ ਵਿੱਚ ਤ੍ਰਿਮੰਦਿਰ ਦਾ ਨਿਰਮਾਣ ਚਲ ਰਿਹਾ ਹੈ। ਮਾਫ਼ੀਨਾਮਾ ਪ੍ਰਸਤੁਤ ਕਿਤਾਬ ਵਿੱਚ ਦਾਦਾ ਜੀ ਦੀ ਬਾਣੀ ਮੂਲ ਰੂਪ ਵਿੱਚ ਰੱਖੀ ਗਈ ਹੈ | ਏਦਾਂ ਇਸ ਲਈ ਕੀਤਾ ਗਿਆ ਹੈ ਕਿ ਪੜ੍ਹਨ ਵਾਲੇ ਨੂੰ ਇਹੋ ਜਿਹਾ ਅਨੁਭਵ ਹੋਵੇ, ਕਿ ਦਾਦਾ ਜੀ ਦੀ ਹੀ ਬਾਈ ਸੁਈ ਜਾ ਰਹੀ ਹੈ | ਇਸ ਦੇ ਕਾਰਨ ਸ਼ਾਇਦ ਕੁਝ ਜਗ੍ਹਾ ਤੇ ਅਨੁਵਾਦ ਦੀ ਵਾਕ ਰਚਨਾ ਪੰਜਾਬੀ ਵਿਆਕਰਣ ਦੇ ਅਨੁਸਾਰ ਠੀਕ ਨਾ ਲੱਗੇ, ਪ੍ਰੰਤੂ ਇੱਥੇ ਦਾਦਾ ਜੀ ਦੇ ਭਾਵ ਨੂੰ ਸਮਝ ਕੇ ਪੜ੍ਹਿਆ ਜਾਵੇ ਤਾਂ ਪੜ੍ਹਨ ਵਾਲੇ ਨੂੰ ਜ਼ਿਆਦਾ ਫਾਇਦਾ ਮਿਲੇਗਾ | ਅਨੁਵਾਦ ਸੰਬੰਧੀ ਖ਼ਾਮੀਆਂ ਦੇ ਲਈ ਤੁਹਾਡੇ ਤੋਂ ਖ਼ਿਮਾ ਮੰਗਦੇ ਹਾਂ| Page #67 -------------------------------------------------------------------------- ________________ ਗਿਆਨ ਵਿਧੀ ਕੀ ਹੈ ? ਇਹ ਭੇਦ ਗਿਆਨ ਦਾ ਪ੍ਰਯੋਗ ਹੈ, ਜੋ ਪ੍ਰਸ਼ਨ ਉਤਰੀ ਸਤਿਸੰਗ ਤੋਂ ਅਲੱਗ ਹੈ। 1958 ਵਿੱਚ ਪਰਮ ਪੂਜਨੀਕ ਦਾਦਾ ਭਗਵਾਨ ਨੂੰ ਜੋ ਆਤਮ ਗਿਆਨ ਪ੍ਰਗਟ ਹੋਇਆ, ਉਹੀ ਗਿਆਨ ਅੱਜ ਵੀ ਉਹਨਾਂ ਦੀ ਕਿਰਪਾ ਨਾਲ ਅਤੇ ਪੂਜਨੀਕ ਨੀਰੂ ਮਾਂ ਜੀ ਦੇ ਆਸ਼ੀਰਵਾਦ ਨਾਲ, ਪੂਜਨੀਕ ਦੀਪਕ ਭਾਈ ਦੇ ਮਾਧਿਅਮ ਨਾਲ ਪ੍ਰਾਪਤ ਹੁੰਦਾ ਹੈ। ਗਿਆਨ ਕਿਉਂ ਲੈਣਾ ਚਾਹੀਦਾ ਹੈ ? ਜਨਮ-ਮਰਣ ਦੇ ਚੱਕਰਾਂ ਤੋਂ ਮੁਕਤ ਹੋਣ ਦੇ ਲਈ। ਖੁਦ ਦੀ ਆਤਮ ਜਾਗ੍ਰਿਤੀ ਕਰਨ ਦੇ ਲਈ। ਪਾਰਿਵਾਰਿਕ ਸੰਬੰਧਾਂ ਅਤੇ ਕੰਮ-ਕਾਜ ਵਿੱਚ ਸੁੱਖ-ਸ਼ਾਂਤੀ ਅਨੁਭਵ ਕਰਨ ਦੇ ਲਈ। ਗਿਆਨ ਵਿਧੀ ਨਾਲ ਕੀ ਪ੍ਰਾਪਤ ਹੁੰਦਾ ਹੈ ? ਆਤਮ ਜਾਗ੍ਰਿਤੀ ਉਤਪੰਨ ਹੁੰਦੀ ਹੈ। ਸਹੀ ਸਮਝ ਨਾਲ ਜੀਵਨ-ਵਿਹਾਰ ਪੂਰਾ ਕਰਨ ਦੀਆਂ ਚਾਬੀਆਂ ਪ੍ਰਾਪਤ ਹੁੰਦੀਆਂ ਹਨ। ਅਨੰਤ ਕਾਲ ਦੇ ਪਾਪ ਭਸਮੀਭੂਤ ਹੋ ਜਾਂਦੇ ਹਨ। ਅਗਿਆਨ ਮਾਨਤਾਵਾਂ ਦੂਰ ਹੁੰਦੀਆਂ ਹਨ। ਗਿਆਨ ਜਾਗ੍ਰਿਤੀ ਵਿੱਚ ਰਹਿਣ ਨਾਲ ਨਵੇਂ ਕਰਮ ਨਹੀਂ ਬੰਨ੍ਹੇ ਜਾਂਦੇ ਅਤੇ ਪੁਰਾਣੇ ਕਰਮ ਖਤਮ ਹੁੰਦੇ ਹਨ| ਆਤਮ ਗਿਆਨ ਪ੍ਰਾਪਤੀ ਦੇ ਲਈ ਪ੍ਰਤੱਖ ਆਉਣਾ ਜ਼ਰੂਰੀ ਹੈ ? ਆਤਮਗਿਆਨ ਗਿਆਨੀ ਦੀ ਕਿਰਪਾ ਅਤੇ ਆਸ਼ੀਰਵਾਦ ਦਾ ਫ਼ਲ ਹੈ | ਇਸਦੇ ਲਈ ਪ੍ਰਤੱਖ ਆਉਣਾ ਜ਼ਰੂਰੀ ਹੈ। ਪੂਜਨੀਕ ਨੀਰੂਮਾਂ ਅਤੇ ਪੂਜਨੀਕ ਦੀਪਕ ਭਾਈ ਦੇ ਟੀ.ਵੀ. ਜਾਂ ਵੀ.ਸੀ.ਡੀ. ਸਤਿਸੰਗ ਅਤੇ ਦਾਦਾ ਜੀ ਦੀਆਂ ਪੁਸਤਕਾਂ ਗਿਆਨ ਦੀ ਭੂਮਿਕਾ ਤਿਆਰ ਕਰਵਾ ਦਿੰਦੀਆਂ ਹਨ, ਪਰ ਆਤਮ ਸਾਖ਼ਸ਼ਾਤਕਾਰ ਨਹੀਂ ਕਰਵਾ ਸਕਦੇ। ਹੋਰ ਸਾਧਨਾ ਨਾਲ ਸ਼ਾਂਤੀ ਜਰੂਰ ਮਿਲਦੀ ਹੈ ਪਰ ਜਿਸ ਤਰ੍ਹਾਂ ਪੁਸਤਕ ਵਿੱਚ ਫੋਟੋ ਵਾਲਾ ਦੀਪਕ ਪ੍ਰਕਾਸ਼ ਨਹੀਂ ਦੇ ਸਕਦਾ, ਪਰ ਪ੍ਰਤੱਖ ਪ੍ਰਕਾਸ਼ਿਤ ਦੀਪਕ ਹੀ ਪ੍ਰਕਾਸ਼ ਦੇ ਸਕਦਾ ਹੈ। ਉਸੇ ਤਰ੍ਹਾਂ ਆਤਮਾ ਜਾਗ੍ਰਿਤ ਕਰਨ ਲਈ ਤਾਂ ਖੁਦ ਆ ਕੇ ਗਿਆਨ ਪ੍ਰਾਪਤ ਕਰਨਾ ਪੈਂਦਾ ਹੈ I ਗਿਆਨ ਪ੍ਰਾਪਤੀ ਦੇ ਲਈ ਧਰਮ ਜਾਂ ਗੁਰੂ ਬਦਲਣੇ ਨਹੀਂ ਹਨ। ਗਿਆਨ ਅਮੁੱਲ ਹੈ, ਇਸ ਲਈ ਉਸ ਨੂੰ ਪ੍ਰਾਪਤ ਕਰਨ ਦੇ ਲਈ ਕੁਝ ਵੀ ਮੁੱਲ ਨਹੀਂ ਦੇਣਾ ਹੈ। Page #68 -------------------------------------------------------------------------- ________________ ਦਾਦਾ ਭਗਵਾਨ ਫਾਊਂਡੇਸ਼ਨ ਪ੍ਰਕਾਸ਼ਿਤ ਹਿੰਦੀ ਪੁਸਤਕਾਂ ੧.ਗਿਆਨੀ ਪੁਰਖ ਦੀ ਪਹਿਚਾਨ ੨.ਸਰਵ ਦੁੱਖੋਂ ਸੇ ਮੁਕਤੀ ੩. ਕਰਮ ਕਾ ਸਿਧਾਂਤ ੪. ਆਤਮ ਬੋਧ ੫. ਮੈਂ ਕੌਣ ਹੂੰ ? ੬. ਵਰਤਮਾਨ ਤੀਰਥੰਕਰ ਸ਼੍ਰੀ ਸੀਮੰਧਰ ਸਵਾਮੀ ੭. ਭੁਗਤੇ ਉਸ ਦੀ ਭੁੱਲ ੮. ਐਡਜਸਟ ਐਵਰੀਵੇਅਰ ੯. ਟਕਰਾਵ ਟਾਲੀਏ ੧੦. ਹੂਆ ਸੋ ਨਿਆਏ ੧੧.ਦਾਦਾ ਭਗਵਾਨ ਕੌਣ ੧੨. ਚਿੰਤਾ ੧੩. ਕ੍ਰੋਧ ੧੪. ਪ੍ਰਤੀਕਰਮਣ ੧੫. ਪੈਸੋਂ ਕਾ ਵਿਵਹਾਰ ੧੬. ਅੰਤਹਕਰਣ ਕਾ ਸਵਰੂਪ ੧੭. ਜਗਤ ਕਰਤਾ ਕੌਣ ੧੮. ਤ੍ਰਿਮੰਤਰ ੧੯.ਭਾਵਨਾ ਸੇ ਸੁਧਰੇ ਜਨਮੇਂਜਨਮ ੨੦. ਪ੍ਰੇਮ ੨੧. ਮਾਤਾ-ਪਿਤਾ ਔਰ ਬੱਚੋਂ ਕਾ ਵਿਵਹਾਰ ੨੨. ਸਮਝ ਸੇ ਪ੍ਰਾਪਤ ਬ੍ਰਹਮਚਰਯਾ ੨੩. ਦਾਨ ੨੪. ਮਾਨਵ ਧਰਮ ੨੫. ਸੇਵਾ-ਪਰੋਪਕਾਰ ੨੬. ਮ੍ਰਿਤਯੂਂ ਸਮੇਂ, ਪਹਿਲੇ ਔਰ ਪਸ਼ਚਾਤ ੨੭. ਨਿਰਦੋਸ਼ ਦਰਸ਼ਨ ਸੇ ਨਿਦੋਸ਼ ੨੮. ਪਤੀ-ਪਤਨੀ ਕਾ ਦਿਵਯ ਵਿਵਹਾਰ ੨੯. ਕਲੇਸ਼ ਰਹਿਤ ਜੀਵਨ ੩੦. ਗੁਰੂ - ਸ਼ਿਸ਼ਯ ੩੧. ਅਹਿੰਸਾ ੩੨, ਸਤਯ-ਅਸਤ੍ਯ ਕੇ ਰਹੱਸ੍ਯ ੩੩. ਚਮਤਕਾਰ ੩੪. ਪਾਪ-ਪੁਨ੍ਯ ੩੫. ਵਾਈ,ਵਿਵਹਾਰ ਮੇਂ ੩੬. ਕਰਮ ਕਾ ਵਿਗਿਆਨ ੩੭. ਆਪਤਵਾਈ-1 ੩੮. ਆਪਤਵਾਈ-2 ੩੯. ਆਪਤਵਾਈ-3 ੪੦. ਆਪਤਵਾਈ. ੪੧. ਆਪਤਵਾਈ-5 ੪੨. ਆਪਤਵਾਈ-6 .................. ੪੩. ਆਪਤਵਾਈ-7 ੪੪. ਆਪਤਵਾਈ-8 ੪੫, ਆਪਤਵਾਈ-13 ੪੬. ਸਮਝ ਤੋਂ ਂ ਪ੍ਰਾਪਤ ਬ੍ਰਹਮਚਰਿਆ ਦਾਦਾ ਭਗਵਾਨ ਫ਼ਾਊਂਡੇਸ਼ਨ ਦੇ ਦੁਆਰਾ ਗੁਜਰਾਤੀ ਭਾਸ਼ਾ ਵਿੱਚ ਵੀ ਕਈ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ | ਵੇਬਸਾਇਟ www.dadabhagwan.org ਉੱਤੇ ਵੀ ਤੁਸੀਂ ਇਹ ਸਭ ਕਿਤਾਬਾਂ ਪ੍ਰਾਪਤ ਕਰ ਸਕਦੇ ਹੋ। ਦਾਦਾ ਭਗਵਾਨ ਫ਼ਾਊਂਡੇਸ਼ਨ ਦੇ ਦੁਆਰਾ ਹਰ ਮਹੀਨੇ ਹਿੰਦੀ, ਗੁਜਰਾਤੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ‘ਦਾਦਾਵਾਈ' ਮੈਗਜ਼ੀਨ ਪ੍ਰਕਾਸ਼ਿਤ ਹੁੰਦਾ ਹੈ। Page #69 -------------------------------------------------------------------------- ________________ ਪ੍ਰਾਪਤੀ ਸਥਾਨ ਦਾਦਾ ਭਗਵਾਨ ਪਰਿਵਾਰ ਅਡਾਲਜ਼ ਅਹਿਮਦਾਬਾਦ ਵਡੋਦਰਾ : ਗੋਧਰਾ : ਤਿਮੰਦਿਰ, ਸਿਮੰਧਰ ਸਿਟੀ, ਅਹਿਮਦਾਬਾਦ-ਕਲੋਲ ਹਾਈਵੇ,ਪੋਸਟ : ਅਡਾਲਜ਼, ਜਿ-ਗਾਂਧੀਨਗਰ, ਗੁਜਰਾਤ-382421.ਫੋਨ : (079) 39830100, E-mail : info@dadabhagwan.org : ਦਾਦਾ ਦਰਸ਼ਨ, 5, ਮਮਤਾ ਪਾਰਕ ਸੋਸਾਇਟੀ, ਨਵਗੁਜਰਾਤ ਕਾਲੇਜ਼ ਦੇ ਪਿਛੇ, ਉਸਮਾਨਪੁਰਾ, ਅਹਿਮਦਾਬਾਦ-380014. ਫੋਨ : (O79) 27540408 : ਦਾਦਾ ਮੰਦਿਰ, 17, ਮਾਮਾ ਦੀ ਪੋਲ-ਮੁਹੱਲਾ, ਰਾਵਪੁਰਾ ਪੁਲਿਸ ਸਟੇਸ਼ਨ ਦੇ ਸਾਹਮਣੇ, ਸਲਾਟਵਾੜਾ, ਵਡੋਦਰਾ, ਫੋਨ : 9924343335 : ਤਿਮੰਦਿਰ, ਭਾਮੈਯਾ ਪਿੰਡ, ਐਫ਼ਸੀਆਈ ਗੋਡਾਉਨ ਦੇ ਸਾਹਮਣੇ, ਗੋਧਰਾ (ਜ-ਪੰਚਮਹਾਲ). ਫੋਨ : (02672) 262300 : ਤਿਮੰਦਿਰ, ਅਹਿਮਦਾਬਾਦ-ਰਾਜਕੋਟ ਹਾਈਵੇ, ਤਰੁਘੜਿਆ ਚੌਕੜੀ (ਸਰਕਲ), ਪੋਸਟ : ਮਾਲਿਯਾਸਣ, ਜਿ-ਰਾਜਕੋਟ, ਫੋਨ : 9274111393 : ਤਿਮੰਦਿਰ, ਲੋਕਵਿਧਿਆ ਦੇ ਕੋਲ, ਸੁਰੇਂਦਰਨਗਰ-ਰਾਜਕੋਟ ਹਾਈਵੇ, ਮੂਲੀ ਰੋਡ, : ਤਿਮੰਦਿਰ, ਮੋਰਬੀ-ਨਵਲਖੀ ਹਾਈਵੇ, ਪੋ-ਜੇਪੁਰ, ਤਾ.-ਮੋਰਬੀ, ਜਿ-ਰਾਜਕੋਟ, ਫੋਨ : (02822) 297097 : ਤ੍ਰਿਮੰਦਿਰ, ਹਿਲ ਗਾਰਡਨ ਦੇ ਪਿੱਛੇ, ਏਅਰਪੋਰਟ ਰੋਡ, ਫੋਨ : (02832) 290123 ਰਾਜਕੋਟ ਸੁਰੇਂਦਰਨਗਰ ਮੋਰਬੀ ਭੁੱਜ ਮੁੰਬਈ : 9323528901 ਦਿੱਲੀ : 9810098564 ਕਲਕੱਤਾ : 9830093230 ਚੇਨਈ : 9380159957 ਜੈਪੁਰ : 8560894235 ਭੋਪਾਲ : 9425676774 ਇੰਦੋਰ :9039936173 ਜੱਬਲਪੁਰ: 9425160428 ਰਾਏਪੁਰ : 9329644433 ਭਿਲਾਈ : 9827481336 ਪਟਨਾ : 7352723132 ਅਮਰਾਵਤੀ : 9422915064 ਬੰਗਲੂਰੂ : 9590979099 ਹੈਦਰਾਬਾਦ : 9989877786 ਪੂਨਾ : 9422660497 ਜਲੰਧਰ : 9814063043 U.S.A: . Dada Bhagwan Vigynan Instt. 100, SW RedBud Lane, Topeka Kansas 66606 Tel.: +1877-505-DADA (3232), Email : info@us.dadabhagwan.org UK: +44330111DADA (3232) Kenya: UAE: +971 557316937 New Zealand : Singapore: +6581129229 Australia: Website: www.dadabhagwan.org +254 722722063 +64 210376434 +61421127947 Page #70 -------------------------------------------------------------------------- ________________ ਗਿਆਨ ਵਿਧੀ | ਅਨੰਤ ਜਨਮਾਂ ਤੋਂ ਆਪਣੇ ਨਿਜ ਸਰੂਪ ਦੇ ਲਈ ਭਟਕ ਰਹੇ ਮਨੁੱਖਾਂ ਲਈ ਗਿਆਨੀ ਪੁਰਖ ਪਰਮ ਪੂਜਨੀਕ ਦਾਦਾ ਭਗਵਾਨ ਦੇ ਅਕ੍ਰਮ ਵਿਗਿਆਨ ਦੁਆਰਾ ਆਤਮਾ ਦੀ ਪਹਿਚਾਣ ਪ੍ਰਾਪਤ ਕਰਨ ਲਈ ਦਿੱਤੀ ਗਈ ਅਮੁੱਲ ਦੇਨ ਹੈ | ਗਿਆਨ ਵਿਧੀ, “ਮੈਂ (ਆਤਮਾ) ਅਤੇ “ਮੇਰਾ” (ਮਨ-ਬਚਨ-ਕਾਇਆ) ਦੇ ਵਿੱਚ ਭੇਦ-ਰੇਖਾ ਪਾਉਣ ਵਾਲਾ, ਗਿਆਨੀ ਪੁਰਖ ਦੀ ਵਿਸ਼ੇਸ਼ ਅਧਿਆਤਮਿਕ ਸਿੱਧੀ ਦੁਆਰਾ ਹੋਣ ਵਾਲਾ ਗਿਆਨ ਯੋਗ ਹੈ। ਇਸ ਆਤਮ ਗਿਆਨ ਨਾਲ ਸ਼ਾਸ਼ਵਤ (ਇਲਾਹੀ) ਅਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨੁੱਖ ਚਿੰਤਾਵਾਂ ਤੋਂ ਮੁਕਤ ਹੋ ਜਾਂਦੇ ਹਨ। ਸੰਸਾਰਿਕ ਸੰਬੰਧ ਸ਼ਾਂਤੀ ਭਰਪੂਰ ਹੋ ਜਾਂਦੇ ਹਨ ਅਤੇ ਵਿਹਾਰ ਦੀਆਂ ਉਲਝਣਾਂ ਦਾ ਵੀ ਹੱਲ ਹੋ ਜਾਂਦਾ ਹੈ। Printed in India dadabhagwan.org Price 10