Book Title: Self Realization
Author(s): Dada Bhagwan
Publisher: Dada Bhagwan Aradhana Trust

View full book text
Previous | Next

Page 49
________________ ਤਰ੍ਹਾਂ ਇਹ ਜੋ ਬਹੁਤ ਕਲੇਸ਼ ਕਰਾਉਂਦੇ ਹਨ ਉਹ ਸਾਰੀਆਂ ਕੰਧਾਂ ਹਨ ! ਇਸ ਵਿੱਚ ਸਾਹਮਣੇ ਵਾਲੇ ਨੂੰ ਕੀ ਦੇਖਣਾ, ਤੁਹਾਨੂੰ ਆਪਣੇ ਆਪ ਹੀ ਸਮਝ ਲੈਣਾ ਹੈ ਕਿ ਇਹ ਕੰਧਾਂ ਵਰਗੇ ਹਨ, ਫਿਰ ਕੋਈ ਤਕਲੀਫ਼ ਨਹੀਂ ਹੈ। ਤੁਹਾਨੂੰ ਇਸ ਕੰਧ ਨੂੰ ਝਿੜਕਣ ਦਾ ਅਧਿਕਾਰ ਹੈ ? ਇਸ ਤਰ੍ਹਾਂ ਹੀ ਸਾਹਮਣੇ ਵਾਲੇ ਦੇ ਲਈ ਹੈ । ਅਤੇ ਉਸਦੇ ਨਿਮਿਤ ਨਾਲ ਜੋ ਟਕਰਾਓ ਹੈ, ਉਹ ਤਾਂ ਛੱਡੇਗਾ ਨਹੀਂ, ਉਸ ਤੋਂ ਬੱਚ ਨਹੀਂ ਸਕਦੇ। ਬੇਕਾਰ ਵਿੱਚ ਰੌਲਾ ਪਾਉਣ ਦਾ ਕੀ ਮਤਲਬ ? ਜਦਕਿ ਉਸਦੇ ਹੱਥ ਵਿੱਚ ਸੱਤਾ ਹੀ ਨਹੀਂ ਹੈ। ਇਸ ਲਈ ਤੁਸੀਂ ਵੀ ਕੰਧ ਵਰਗੇ ਹੋ ਜਾਓ ਨਾ ! ਤੁਸੀਂ ਘਰਵਾਲੀ ਨੂੰ ਝਿੜਕਦੇ ਰਹਿੰਦੇ ਹੋ, ਪਰ ਉਸ ਦੇ ਅੰਦਰ ਜਿਹੜੇ ਭਗਵਾਨ ਬੈਠੇ ਹਨ, ਉਹ ਨੋਟ ਕਰਦੇ ਹਨ ਕਿ ਇਹ ਮੈਨੂੰ ਝਿੜਕਦਾ ਹੈ। ਅਤੇ ਜੇ ਉਹ ਤੁਹਾਨੂੰ ਝਿੜਕੇ, ਤਾਂ ਤੁਸੀਂ ਕੰਧ ਵਰਗੇ ਬਣ ਜਾਓ ਤਾਂ ਤੁਹਾਡੇ ਅੰਦਰ ਬੈਠੇ ਹੋਏ ਭਗਵਾਨ ਤੁਹਾਨੂੰ “ਹੈਲਪ’ ਕਰਨਗੇ। ਕਿਸੇ ਦੇ ਨਾਲ ਮਤਭੇਦ ਹੋਣਾ ਅਤੇ ਕੰਧ ਨਾਲ ਟਕਰਾਉਣਾ, ਇਹ ਦੋਵੇਂ ਗੱਲਾਂ ਇੱਕ ਸਮਾਨ ਹਨ । ਇਹਨਾਂ ਦੋਹਾਂ ਵਿੱਚ ਭੇਦ ਨਹੀਂ ਹੈ। ਕੰਧ ਨਾਲ ਜੋ ਟਕਰਾਉਂਦਾ ਹੈ, ਉਹ ਨਾ ਦਿੱਖਣ ਕਰਕੇ ਟਕਰਾਉਂਦਾ ਹੈ ਅਤੇ ਮਤਭੇਦ ਹੁੰਦਾ ਹੈ, ਉਹ ਵੀ ਨਾ ਦਿੱਖਣ ਕਰਕੇ ਮਤਭੇਦ ਹੁੰਦਾ ਹੈ। ਅੱਗੇ ਦਾ ਉਸ ਨੂੰ ਦਿੱਖਦਾ ਨਹੀਂ ਹੈ, ਅੱਗੇ ਦਾ ਉਸ ਨੂੰ ਸਮਾਧਾਨ ਨਹੀਂ ਮਿਲਦਾ, ਇਸ ਲਈ ਮਤਭੇਦ ਹੁੰਦਾ ਹੈ । ਇਹ ਕ੍ਰੋਧ-ਮਾਨ-ਮਾਇਆ-ਲੋਭ ਆਦਿ ਕਰਦੇ ਹਨ, ਉਹ ਨਾ ਦਿੱਖਣ ਕਰਕੇ ਹੀ ਕਰਦੇ ਹਨ ! ਤਾਂ ਇਸ ਤਰ੍ਹਾਂ ਗੱਲ ਨੂੰ ਸਮਝਣਾ ਚਾਹੀਦਾ ਹੈ ਨਾ ! ਜਿਸ ਨੂੰ ਲੱਗੀ ਉਸਦੀ ਗਲਤੀ ਹੈ ਨਾ ! ਕੰਧ ਦੀ ਕੋਈ ਗਲਤੀ ਹੈ ? ਤਾਂ ਇਸ ਸੰਸਾਰ ਵਿੱਚ ਸਭ ਕੰਧਾਂ ਹੀ ਹਨ। ਕੰਧ ਟਕਰਾਵੇ, ਤਾਂ ਤੁਸੀਂ ਉਸ ਨਾਲ ਖਰੀ-ਖੋਟੀ ਕਰਨ ਨਹੀਂ ਜਾਂਦੇ ਨਾ ? ਕਿ “ਇਹ ਮੇਰਾ ਸਹੀ ਹੈ। ਇਸ ਤਰ੍ਹਾਂ ਲੜਨ ਦੀ ਜਟ ਵਿੱਚ ਤੁਸੀਂ ਨਹੀਂ ਪੈਂਦੇ ਨਾ ? ਉਸੇ ਤਰ੍ਹਾਂ ਇਹ ਸਭ ਵੀ ਕੰਧ ਦੀ ਤਰ੍ਹਾਂ ਹੀ ਹਨ। ਉਸ ਤੋਂ ਸਹੀ ਮਨਵਾਉਣ ਦੀ ਜ਼ਰੂਰਤ ਹੀ ਨਹੀਂ ਹੈ। ਟਕਰਾਓ, ਉਹ ਅਗਿਆਨਤਾ ਹੀ ਹੈ ਆਪਣੀ ਟਕਰਾਓ ਹੋਣ ਦਾ ਕਾਰਣ ਕੀ ਹੈ ? ਅਗਿਆਨਤਾ । ਜਦੋਂ ਤੱਕ ਕਿਸੇ ਦੇ ਨਾਲ ਵੀ ਮਤਭੇਦ ਹੁੰਦਾ ਹੈ, ਤਾਂ ਉਹ ਤੁਹਾਡੀ ਨਿਰਬਲਤਾ ਦੀ ਨਿਸ਼ਾਨੀ ਹੈ। ਲੋਕ ਗਲਤ ਨਹੀਂ ਹਨ, 46

Loading...

Page Navigation
1 ... 47 48 49 50 51 52 53 54 55 56 57 58 59 60 61 62 63 64 65 66 67 68 69 70