Book Title: Self Realization
Author(s): Dada Bhagwan
Publisher: Dada Bhagwan Aradhana Trust

View full book text
Previous | Next

Page 65
________________ ਤਿਮੰਦਿਰ ਨਿਰਮਾਣ ਦਾ ਉਦੇਸ਼ ਜਦੋਂ ਕਦੇ ਮੂਲ ਪੁਰਖ, ਜਿਵੇਂ ਕਿ ਸ਼੍ਰੀ ਮਹਾਵੀਰ ਭਗਵਾਨ, ਸ਼੍ਰੀ ਕ੍ਰਿਸ਼ਨ ਭਗਵਾਨ, ਸ੍ਰੀ ਰਾਮ ਭਗਵਾਨ ਸ਼ਰੀਰ ਸਹਿਤ (ਦੇਹਧਾਰੀ ਰੂਪ ਵਿੱਚ ਹਾਜ਼ਿਰ ਰਹਿੰਦੇ ਹਨ, ਉਦੋਂ ਉਹ ਲੋਕਾਂ ਨੂੰ ਧਰਮ ਸੰਬੰਧੀ ਗਲਤ ਮਾਨਤਾਵਾਂ ਵਿੱਚੋਂ ਬਾਹਰ ਕੱਢ ਕੇ ਆਤਮ ਧਰਮ ਵਿੱਚ ਸਥਿਰ ਕਰਦੇ ਹਨ | ਪਰ ਕਾਲਮ (ਕਾਲ ਚੱਕਰ) ਅਨੁਸਾਰ ਮੂਲ ਪੁਰਖਾਂ ਦੀ ਗੈਰਹਾਜ਼ਰੀ ਵਿੱਚ ਹੌਲੀ-ਹੌਲੀ ਲੋਕਾਂ ਵਿੱਚ ਮਤਭੇਦ ਹੋਣ ਨਾਲ ਧਰਮ ਵਿੱਚ ਬਾੜੇ-ਸੰਪਰਦਾਇ ਬਣਨ ਲੱਗਦੇ ਹਨ ਅਤੇ ਇਸ ਦੇ ਨਤੀਜੇ ਵਜੋਂ ਸੁੱਖ ਅਤੇ ਸ਼ਾਂਤੀ ਦਾ ਲਿੰਕ ਅਲੋਪ ਹੋ ਜਾਂਦਾ ਹੈ। ਅਮ ਵਿਗਿਆਨੀ ਪਰਮ ਪੂਜਨੀਕ ਸ਼੍ਰੀ ਦਾਦਾ ਭਗਵਾਨ ਨੇ ਲੋਕਾਂ ਨੂੰ ਆਤਮ ਧਰਮ ਦੀ ਪ੍ਰਾਪਤੀ ਤਾਂ ਕਰਵਾਈ ਹੈ, ਪਰ ਨਾਲ-ਨਾਲ ਧਰਮ ਵਿੱਚ ਫੈਲੇ ਹੋਏ ‘ਤੂੰ-ਤੂੰ, ਮੈਂ-ਮੈਂ ਦੇ ਝਗੜਿਆਂ ਨੂੰ ਦੂਰ ਕਰਨ ਦੇ ਲਈ ਅਤੇ ਲੋਕਾਂ ਨੂੰ ਧਾਰਮਿਕ ਪੱਖਪਾਤ ਦੇ ਦੁਰਾਹਿ ਦੇ ਜੋਖਿਮਾਂ ਤੋਂ ਪਰਾਂ ਹਟਾਉਣ ਦੇ ਲਈ ਇੱਕ ਅਨੋਖਾ, ਕ੍ਰਾਂਤੀਕਾਰੀ ਕਦਮ ਚੁੱਕਿਆ, ਜੋ ਹੈ ਸੰਪੂਰਣ ਨਿਰ-ਪੱਖਪਾਤੀ ਧਰਮ ਸੰਕੁਲ ਦਾ ਨਿਰਮਾਣ । | ਮੋਕਸ਼ ਦੇ ਉਦੇਸ਼ ਦੀ ਪ੍ਰਾਪਤੀ ਹੇਤੂ ਦੇ ਲਈ ਸ਼੍ਰੀ ਮਹਾਵੀਰ ਸਵਾਮੀ ਭਗਵਾਨ ਨੇ ਜਗਤ ਨੂੰ ਆਤਮ ਗਿਆਨ ਪ੍ਰਾਪਤੀ ਦਾ ਮਾਰਗ ਦਿਖਾਇਆ ਸੀ। ਸ੍ਰੀ ਕ੍ਰਿਸ਼ਨ ਭਗਵਾਨ ਨੇ ਗੀਤਾ ਦੇ ਉਪਦੇਸ਼ ਵਿੱਚ ਅਰਜੁਨ ਨੂੰ “ਆਤਮਵਤ ਸਰਵ ਭੁਤੇਸੂ ਦੀ ਦ੍ਰਿਸ਼ਟੀ ਦਿੱਤੀ ਸੀ। ਜੀਵ ਅਤੇ ਸ਼ਿਵ ਦਾ ਭੇਦ ਮਿਟਣ ਤੇ ਅਸੀਂ ਖੁਦ ਹੀ ਸ਼ਿਵ ਸਰੂਪ ਹੋ ਕੇ ਚਿਰਾਨੰਦ ਰੂਪ ਸ਼ਿਵੋਅਹਮ ਸ਼ਿਵੋਅਹਮ ਦੀ ਦਸ਼ਾ ਨੂੰ ਪ੍ਰਾਪਤ ਕਰਦੇ ਹਾਂ । ਇਸ ਤਰ੍ਹਾਂ ਸਭ ਧਰਮਾਂ ਦੇ ਮੂਲ ਪੁਰਖਾਂ ਦੇ ਹਿਰਦੇ ਦੀ ਗੱਲ ਆਤਮ ਗਿਆਨ ਪ੍ਰਾਪਤੀ ਦੀ ਹੀ ਸੀ। ਜੇ ਇਹ ਗੱਲ ਸਮਝ ਵਿੱਚ ਆ ਜਾਵੇ ਤਾਂ ਉਸਦੇ ਲਈ ਪੁਰਸ਼ਾਰਥ ਦੀ ਸ਼ੁਰੂਆਤ ਹੁੰਦੀ ਹੈ ਅਤੇ ਹਰ ਇੱਕ ਨੂੰ ਆਤਮ ਦ੍ਰਿਸ਼ਟੀ ਨਾਲ ਦੇਖਣ ਦੇ ਨਾਲ ਹੀ ਅਭੇਦਤਾ ਉਤਪੰਨ ਹੁੰਦੀ ਹੈ । ਕਿਸੇ ਵੀ ਧਰਮ ਦਾ ਖੰਡਨ-ਮੰਡਨ ਨਾ ਹੋਵੇ, ਕਿਸੇ ਵੀ ਧਰਮ ਦੇ ਪ੍ਰਮਾਣ ਨੂੰ ਠੇਸ (ਚੋਟ) ਨਾ ਪਹੁੰਚੇ ਇਹੋ ਜਿਹੀ ਭਾਵਨਾ ਨਿਰੰਤਰ ਰਿਹਾ ਕਰਦੀ ਹੈ।

Loading...

Page Navigation
1 ... 63 64 65 66 67 68 69 70