Book Title: Self Realization
Author(s): Dada Bhagwan
Publisher: Dada Bhagwan Aradhana Trust

View full book text
Previous | Next

Page 48
________________ ਟਕਰਾਵੇ, ਆਪਣੀ ਹੀ ਭੁੱਲ ਨਾਲ ਇਸ ਦੁਨੀਆਂ ਵਿੱਚ ਜੋ ਵੀ ਟਕਰਾਓ ਹੁੰਦਾ ਹੈ, ਉਹ ਆਪਣੀ ਹੀ ਭੁੱਲ ਹੈ, ਸਾਹਮਣੇ ਵਾਲੇ ਦੀ ਭੁੱਲ ਨਹੀਂ ਹੈ ! ਸਾਹਮਣੇ ਵਾਲੇ ਤਾਂ ਟਕਰਾਉਣਗੇ ਹੀ। ‘ਤੁਸੀਂ ਕਿਉਂ ਟਕਰਾਏ’ ? ਤਾਂ ਕਹਾਂਗੇ, “ਸਾਹਮਣੇ ਵਾਲਾ ਟਕਰਾਇਆ ਇਸ ਲਈ’ ! ਤਾਂ ਤੁਸੀਂ ਵੀ ਅੰਨੇ ਅਤੇ ਉਹ ਵੀ ਅੰਨਾ ਹੋ ਗਿਆ। ਟਕਰਾਓ ਹੋਇਆ ਤਾਂ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਇਹੋ ਜਿਹਾ ਮੈਂ ਕੀ ਕਹਿ ਦਿੱਤਾ ਕਿ ਇਹ ਟਕਰਾਓ ਹੋ ਗਿਆ’ ? ਖੁਦ ਦੀ ਭੁੱਲ ਦਾ ਪਤਾ ਲੱਗ ਜਾਵੇਗਾ ਤਾਂ ਹੱਲ ਆ ਜਾਵੇਗਾ। ਫਿਰ ਪਜ਼ਲ ਸੈਲਵ ਹੋ ਜਾਵੇਗੀ। ਨਹੀਂ ਤਾਂ ਜਦੋਂ ਤੱਕ ਅਸੀਂ “ਸਾਹਮਣੇ ਵਾਲੇ ਦੀ ਭੁੱਲ ਹੈ, ਇਹ ਲੱਭਣ ਜਾਵਾਂਗੇ ਤਾਂ ਕਦੇ ਵੀ ਇਹ ਪਜ਼ਲ ਸੈਲਵ ਨਹੀਂ ਹੋਵੇਗਾ। “ਆਪਣੀ ਹੀ ਭੁੱਲ ਹੈਂ ਇਸ ਤਰ੍ਹਾਂ ਮੰਨੋਗੇ ਤਾਂ ਹੀ ਇਸ ਸੰਸਾਰ ਦਾ ਅੰਤ ਆਵੇਗਾ । ਹੋਰ ਕੋਈ ਉਪਾਅ ਨਹੀਂ ਹੈ । ਕਿਸੇ ਦੇ ਵੀ ਨਾਲ ਟਕਰਾਓ ਹੋਇਆ, ਤਾਂ ਉਹ ਆਪਣੀ ਹੀ ਅਗਿਆਨਤਾ ਦੀ ਨਿਸ਼ਾਨੀ ਹੈ। ਜੇ ਇੱਕ ਬੱਚਾ ਪੱਥਰ ਮਾਰੇ ਅਤੇ ਖੂਨ ਨਿਕਲ ਆਵੇ, ਤਾਂ ਬੱਚੇ ਨਾਲ ਕੀ ਕਰੋਗੇ ? ਗੁੱਸਾ ਕਰੋਗੇ । ਅਤੇ ਤੁਸੀਂ ਤੁਰੇ ਜਾ ਰਹੇ ਹੋਵੋ ਅਤੇ ਪਹਾੜ ਉੱਤੋਂ ਇੱਕ ਪੱਥਰ ਡਿੱਗਿਆ, ਤੁਹਾਨੂੰ ਉਹ ਲੱਗਿਆ ਅਤੇ ਖੂਨ ਨਿਕਲਿਆ, ਤਾਂ ਫਿਰ ਕੀ ਕਰੋਗੇ ? ਗੁੱਸਾ ਕਰੋਗੇ ? ਨਹੀਂ । ਉਸਦਾ ਕੀ ਕਾਰਣ ? ਉਹ ਪਹਾੜ ਤੋਂ ਡਿੱਗਿਆ ਹੈ । ਅਤੇ ਉੱਥੇ ਉਹ ਲੜਕਾ ਪੱਥਰ ਮਾਰਨ ਦੇ ਬਾਅਦ ਪਛਤਾ ਰਿਹਾ ਹੋਵੇ ਕਿ ਮੈਥੋਂ ਇਹ ਕੀ ਹੋ ਗਿਆ ! ਅਤੇ ਜੇ ਪਹਾੜ ਤੋਂ ਡਿਗਿਆ। ਤਾਂ, ਕਿਸ ਨੇ ਸੁੱਟਿਆ ? ਸਾਇੰਸ, ਸਮਝਣ ਵਰਗਾ ਪ੍ਰਸ਼ਨ ਕਰਤਾ : ਸਾਨੂੰ ਕਲੇਸ਼ ਨਾ ਕਰਨਾ ਹੋਵੇ, ਪਰ ਕੋਈ ਸਾਹਮਣੇ ਤੋਂ ਆ ਕੇ ਲੜਨ ਲੱਗੇ, ਤਾਂ ਕੀ ਕਰੀਏ ? ਦਾਦਾ ਸ੍ਰੀ : ਇਸ ਕੰਧ ਨਾਲ ਕੋਈ ਲੜੇਗਾ ਤਾਂ ਕਿੰਨੇ ਸਮੇਂ ਤੱਕ ਲੜ ਸਕੇਗਾ ? ਜੇ ਇਸ ਕੰਧ ਨਾਲ ਕਦੇ ਸਿਰ ਟਕਰਾ ਜਾਵੇ, ਤਾਂ ਤੁਸੀਂ ਉਸਦੇ ਨਾਲ ਕੀ ਕਰੋਗੇ ? ਸਿਰ ਟਕਰਾਇਆ, ਭਾਵ ਤੁਹਾਡੀ ਕੰਧ ਨਾਲ ਲੜਾਈ ਹੋ ਗਈ, ਹੁਣ ਕੀ ਕੰਧ ਨੂੰ ਮਾਰੋਗੇ ? ਇਸੇ 45

Loading...

Page Navigation
1 ... 46 47 48 49 50 51 52 53 54 55 56 57 58 59 60 61 62 63 64 65 66 67 68 69 70