Book Title: Self Realization
Author(s): Dada Bhagwan
Publisher: Dada Bhagwan Aradhana Trust
View full book text
________________
ਅਸੁਵਿਧਾ ਦਿਖਾਉਂਦਾ ਹੈ ਅਤੇ ਆਤਮ ਗਿਆਨ ਸੁਵਿਧਾ ਦਿਖਾਉਂਦਾ ਹੈ । ਇਸ ਲਈ ਆਤਮਾ ਵਿੱਚ ਰਹੋ।
| ਇਹ ਤਾਂ, ਚੰਗਾ-ਮਾੜਾ ਕਹਿਣ ਨਾਲ ਉਹ ਸਾਨੂੰ ਸਤਾਉਂਦੇ ਹਨ। ਸਾਨੂੰ ਤਾਂ ਦੋਹਾਂ ਨੂੰ ਬਰਾਬਰ ਕਰ ਦੇਣਾ ਹੈ। ਇਸ ਨੂੰ ‘ਚੰਗਾ` ਕਿਹਾ, ਇਸ ਲਈ ਉਹ ‘ਬੁਰਾ ਹੋ ਗਿਆ । ਤਾਂ ਫਿਰ ਉਹ ਸਤਾਉਂਦਾ ਹੈ । ਕੋਈ ਸੱਚ ਬੋਲ ਰਿਹਾ ਹੋਵੇ ਉਸਦੇ ਨਾਲ ਵੀ ਅਤੇ ਕੋਈ ਝੂਠ ਬੋਲ ਰਿਹਾ ਹੋਵੇ ਉਸਦੇ ਨਾਲ ਵੀ “ਐਡਜਸਟ ਹੋ ਜਾਓ | ਸਾਨੂੰ ਕੋਈ ਕਹੇ ਕਿ ‘ਤੁਹਾਡੇ ਵਿੱਚ ਅਕਲ ਨਹੀਂ ਹੈ । ਤਾਂ ਅਸੀਂ ਤੁਰੰਤ ਉਸ ਨਾਲ ਐਡਜਸਟ ਹੋ ਜਾਵਾਂਗੇ ਅਤੇ ਉਸ ਨੂੰ ਕਹਾਂਗੇ ਕਿ “ਉਹ ਤਾਂ ਪਹਿਲਾਂ ਤੋਂ ਹੀ ਨਹੀਂ ਸੀ । ਅੱਜ ਤੂੰ ਕਿੱਥੋਂ ਲੱਭਣ ਆਇਆਂ ਹੈਂ ? ਤੈਨੂੰ ਤਾਂ ਅੱਜ ਪਤਾ ਲੱਗਿਆ, ਪਰ ਮੈਂ ਤਾਂ ਇਹ ਬਚਪਨ ਤੋਂ ਹੀ ਜਾਣਦਾ ਹਾਂ । ਜੇ ਇਸ ਤਰ੍ਹਾਂ ਕਹੋਗੇ ਤਾਂ ਝਗੜਾ ਮਿਟ ਜਾਵੇਗਾ ਨਾ ? ਫਿਰ ਉਹ ਸਾਡੇ ਕੋਲ ਅਕਲ ਲੱਭਣ ਆਵੇਗਾ ਹੀ ਨਹੀਂ।
ਪਤਨੀ ਦੇ ਨਾਲ ਐਡਜਸਟਮੈਂਟ ਸਾਨੂੰ ਕਿਸੇ ਕਾਰਣ ਦੇਰ ਹੋ ਗਈ ਅਤੇ ਪਤਨੀ ਕੁਝ ਬੁੜ-ਬੁੜ ਕਰਨ ਲੱਗੇ ਕਿ, ਏਨੀ ਦੇਰ ਨਾਲ ਆਏ ਹੋ ? ਮੇਰੇ ਨਾਲ ਇਸ ਤਰ੍ਹਾਂ ਨਹੀਂ ਚੱਲੇਗਾ । ਅਤੇ ਪੁੱਠਾ-ਸਿੱਧਾ ਕਹਿਣ ਲੱਗੇ... ਉਸ ਦਾ ਦਿਮਾਗ ਘੁੰਮ ਜਾਏ, ਤਾਂ ਤੁਸੀਂ ਕਹਿਣਾ ਕਿ, ਹਾਂ, ਤੇਰੀ ਗੱਲ ਠੀਕ ਹੈ, ਤੂੰ ਕਹੇਂ ਤਾਂ ਵਾਪਿਸ ਚਲਾ ਜਾਵਾਂ ਅਤੇ ਤੂੰ ਕਹੇ ਤਾਂ ਅੰਦਰ ਆ ਕੇ ਬੈਠਾ । ਤਾਂ ਉਹ ਕਹੇਗੀ, “ਨਹੀਂ, ਵਾਪਸ ਨਹੀਂ ਜਾਣਾ । ਇੱਥੇ ਸੌਂ ਜਾਵੋ ਚੁੱਪਚਾਪ । ਤੇ ਫਿਰ ਪੁੱਛੋ, 'ਤੂੰ ਕਦੋਂ ਤਾਂ ਖਾ ਲਵਾਂ, ਨਹੀਂ ਤਾਂ ਸੌਂ ਜਾਵਾਂ । ਤਾਂ ਉਹ ਕਹੇਗੀ, “ਨਹੀਂ, ਖਾ ਲਓ। ਤਾਂ ਤੁਹਾਨੂੰ ਉਸਦਾ ਕਹਿਣਾ ਮੰਨ ਕੇ ਖਾ ਲੈਣਾ ਚਾਹੀਦਾ ਹੈ | ਅਰਥਾਤ ਐਡਜਸਟ ਹੋ ਗਏ । ਫਿਰ ਸਵੇਰੇ ਫਸਟ ਕਲਾਸ ਚਾਹ ਦੇਵੇਗੀ ਅਤੇ ਜੇ ਧਮਕਾਇਆ ਤਾਂ ਫਿਰ ਚਾਹ ਦਾ ਕੱਪ ਮੂੰਹ ਫੁਲਾ ਕੇ ਦੇਵੇਗੀ ਅਤੇ ਤਿੰਨ ਦਿਨ ਤੱਕ ਉਹੀ ਸਿਲਸਿਲਾ ਜਾਰੀ ਰਹੇਗਾ।
| ਭੋਜਨ ਵਿੱਚ ਐਡਜਸਟਮੈਂਟ ਵਿਹਾਰ ਨਿਭਾਇਆ ਕਿਸਨੂੰ ਕਹਾਂਗੇ ਕਿ ਜੋ “ਐਡਜਸਟ ਐਵਰੀਵੇਅਰ’ ਹੋਇਆ ! ਹੁਣ ਡਿਵੈਲਪਮੈਂਟ ਦਾ ਜ਼ਮਾਨਾ ਆਇਆ ਹੈ । ਮਤਭੇਦ ਨਹੀਂ ਹੋਣ ਦੇਣਾ । ਇਸ ਲਈ ਹੁਣ
3

Page Navigation
1 ... 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70