Book Title: Self Realization
Author(s): Dada Bhagwan
Publisher: Dada Bhagwan Aradhana Trust

View full book text
Previous | Next

Page 4
________________ ਅਮ ਵਿਗਿਆਨ ਆਤਮ ਸਾਖ਼ਸ਼ਾਤਕਾਰ ਪ੍ਰਾਪਤ ਕਰਨ ਦੇ ਲਈ ਸਰਲ ਅਤੇ ਸਟੀਕ ਵਿਗਿਆਨ 1. ਮਨੁੱਖੀ ਜੀਵਨ ਦਾ ਮਕਸਦ ਕੀ ਹੈ ? ਇਹ ਤਾਂ ਪੂਰੀ ਲਾਈਫ ਹੀ ਫਰੈਕਚਰ ਹੋ ਗਈ ਹੈ। ਕਿਉਂ ਜੀਅ ਰਹੇ ਹਾਂ, ਉਸਦਾ ਵੀ ਪਤਾ ਨਹੀਂ ਹੈ । ਇਹ ਬਿਨਾਂ ਮਕਸਦ ਦਾ ਜੀਵਨ, ਇਸਦਾ ਕੋਈ ਮਤਲਬ ਹੀ ਨਹੀਂ ਹੈ । ਲੱਛਮੀ ਆਉਂਦੀ ਹੈ ਅਤੇ ਖਾ-ਪੀ ਕੇ ਮੌਜਾਂ ਕਰਦੇ ਹਨ ਅਤੇ ਸਾਰਾ ਦਿਨ ਵਰੀਜ਼ (ਚਿੰਤਾ) ਕਰਦੇ ਰਹਿੰਦੇ ਹਨ, ਇਸ ਨੂੰ ਜੀਵਨ ਦਾ ਮਕਸਦ ਕਿਵੇਂ ਕਹਿ ਸਕਦੇ ਹਾਂ ? ਮਨੁੱਖਤਾ ਨੂੰ ਇੰਝ ਹੀ ਵਿਅਰਥ ਗਵਾਉਣਾ ਇਸਦਾ ਕੀ ਮਤਲਬ ਹੈ ? ਤਾਂ ਫਿਰ ਮਨੁੱਖਤਾ ਪ੍ਰਾਪਤ ਹੋਣ ਤੋਂ ਬਾਅਦ ਖੁਦ ਦੇ ਮਕਸਦ ਤੱਕ ਪਹੁੰਚਣ ਲਈ ਕੀ ਕਰਨਾ ਚਾਹੀਦਾ ਹੈ ? ਸੰਸਾਰ ਦੇ ਸੁੱਖ ਚਾਹੁੰਦੇ ਹੋ, ਭੌਤਿਕ ਸੁੱਖ, ਤਾਂ ਤੁਹਾਡੇ ਕੋਲ ਜੋ ਕੁਝ ਵੀ ਹੈ, ਉਸਨੂੰ ਲੋਕਾਂ ਵਿੱਚ ਵੰਡੋ। | ਇਸ ਦੁਨੀਆਂ ਦਾ ਕਾਨੂੰਨ ਇੱਕ ਹੀ ਵਾਕ ਵਿੱਚ ਸਮਝ ਲਓ, ਇਸ ਸੰਸਾਰ ਦੇ ਸਾਰੇ ਧਰਮਾਂ ਦਾ ਸਾਰ ਇਹੀ ਹੈ ਕਿ “ਜੇ ਮਨੁੱਖ ਸੁੱਖ ਚਾਹੁੰਦਾ ਹੈ ਤਾਂ ਜੀਵਾਂ ਨੂੰ ਸੁੱਖ ਦੇਵੇ ਅਤੇ ਦੁੱਖ ਚਾਹੁੰਦਾ ਹੈ ਤਾਂ ਦੁੱਖ ਦੇਵੇ |' ਜੋ ਅਨੁਕੂਲ ਹੋਵੇ ਉਹ ਦੇਣਾ। ਹੁਣ ਕੋਈ ਕਹੇ ਕਿ ਅਸੀਂ ਲੋਕਾਂ ਨੂੰ ਸੁੱਖ ਕਿਵੇਂ ਦੇਈਏ, ਸਾਡੇ ਕੋਲ ਪੈਸੇ ਨਹੀਂ ਹਨ। ਤਾਂ ਸਿਰਫ਼ ਪੈਸਿਆਂ ਨਾਲ ਹੀ ਸੁੱਖ ਦਿੱਤਾ ਜਾ ਸਕਦਾ ਹੈ ਇਹੋ ਜਿਹਾ ਕੁਝ ਵੀ ਨਹੀਂ ਹੈ, ਉਸਦੇ ਪ੍ਰਤੀ ਓਬਲਾਈਜ਼ਿੰਗ ਨੇਚਰ (ਉਪਕਾਰੀ ਸੁਭਾਅ) ਰੱਖਿਆ ਜਾ ਸਕਦਾ ਹੈ, ਉਸਦੀ ਮਦਦ ਕਰ ਸਕਦੇ ਹਾਂ, ਜਿਵੇਂ ਕੁਝ ਲਿਆਉਣਾ ਹੋਵੇ ਤਾਂ ਉਸਨੂੰ ਲਿਆ ਦਿਓ ਜਾਂ ਸਲਾਹ ਦੇ ਸਕਦੇ ਹੋ, ਬਹੁਤ ਸਾਰੇ ਰਸਤੇ ਹਨ ਓਬਲਾਈਜ਼ ਕਰਨ ਲਈ ।

Loading...

Page Navigation
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 ... 70