Book Title: Antahskaran Ka Swroop Punjabi Author(s): Dada Bhagwan Publisher: Dada Bhagwan Aradhana Trust View full book textPage 9
________________ ਬੁੱਧੀ, ਆਤਮਾ ਦੀ ਇੰਨਡਾਇਰੈਕਟ ਲਾਈਟ ਹੈ ਅਤੇ ਗਿਆ ਡਾਇਰੈਕਟ ਲਾਈਟ ਹੈ। ਬੁੱਧੀ ਹਮੇਸ਼ਾ ਮੁਨਾਫਾ-ਨੁਕਸਾਨ ਦੱਸਦੀ ਹੈ ਅਤੇ ਗਿਆ ਹਮੇਸ਼ਾ ਮੋਕਸ਼ ਦਾ ਹੀ ਰਸਤਾ ਦੱਸਦੀ ਹੈ। ਇੰਦਰੀਆਂ ਦੇ ਉੱਪਰ ਮਨ, ਮਨ ਦੇ ਉੱਪਰ ਬੁੱਧੀ, ਬੁੱਧੀ ਦੇ ਉੱਪਰ ਅਹੰਕਾਰ ਅਤੇ ਇਹਨਾਂ ਸਭ ਦੇ ਉੱਪਰ ਆਤਮਾ ਹੈ। ਬੁੱਧੀ, ਉਹ ਮਨ ਅਤੇ ਚਿੱਤ ਦੋਨਾਂ ਵਿੱਚੋਂ ਇੱਕ ਦਾ ਸੁਣ ਕੇ ਫੈਸਲਾ ਕਰਦੀ ਹੈ ਅਤੇ ਅਹੰਕਾਰ ਅੰਨਾ ਹੋਣ ਕਰਕੇ ਬੁੱਧੀ ਦੇ ਕਹੇ ਅਨੁਸਾਰ, ਉਸ ਉੱਪਰ ਆਪਣੇ ਹਸਤਾਖਰ ਕਰ ਦਿੰਦਾ ਹੈ। ਉਸਦੇ ਹਸਤਾਖਰ ਹੁੰਦੇ ਹੀ ਉਹ ਕੰਮ ਬਾਹਰੀ ਕਰਣ ਵਿੱਚ ਹੁੰਦਾ ਹੈ। ਅਹੰਕਾਰ ਕਰਤਾ-ਭੋਗਤਾ ਹੁੰਦਾ ਹੈ, ਉਹ ਖੁਦ ਕੁੱਝ ਨਹੀਂ ਕਰਦਾ, ਉਹ ਸਿਰਫ਼ ਮੰਨਦਾ ਹੀ ਹੈ ਕਿ ਮੈਂ ਕੀਤਾ। ਅਤੇ ਉਹ ਉਸੇ ਸਮੇਂ ਕਰਤਾ ਹੋ ਜਾਂਦਾ ਹੈ। ਫਿਰ ਉਸ ਨੂੰ ਭੋਗਤਾ ਹੋਣਾ ਹੀ ਪੈਂਦਾ ਹੈ। ਸੰਯੋਗ ਕਰਤਾ ਹਨ, ਮੈਂ ਨਹੀਂ, ਇਹ ਗਿਆਨ ਹੁੰਦੇ ਹੀ ਅਕਰਤਾ ਹੁੰਦਾ ਹੈ, ਫਿਰ ਉਸ ਨੂੰ ਕਰਮ ਚਾਰਜ ਨਹੀਂ ਹੁੰਦੇ। ਅੰਤ:ਕਰਣ ਦੀਆਂ ਸਾਰੀਆਂ ਕਿਰਿਆਵਾਂ ਮਕੈਨੀਕਲ (ਯਾਂਤਰਿਕ) ਹਨ। ਇਸ ਵਿੱਚ ਆਤਮਾ ਨੂੰ ਕੁੱਝ ਵੀ ਕਰਨਾ ਨਹੀਂ ਪੈਂਦਾ। ਆਤਮਾ ਤਾਂ ਸਿਰਫ਼ ਗਿਆਤਾ-ਸ਼ਟਾ ਅਤੇ ਪਰਮਾਨੰਦੀ ਹੀ ਹੈ। -ਡਾ. ਨੀਰੂਭੈਣ ਅਮੀਨPage Navigation
1 ... 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56