Book Title: Antahskaran Ka Swroop Punjabi
Author(s): Dada Bhagwan
Publisher: Dada Bhagwan Aradhana Trust

View full book text
Previous | Next

Page 8
________________ ਸੰਪਾਦਕੀ ਸਿਰਫ਼ ਗਿਆਨੀ ਪੁਰਖ ਹੀ ਆਪਣੇ ਅੰਤ:ਕਰਣ ਤੋਂ ਬਿਲਕੁਲ ਅਲੱਗ ਰਹਿੰਦੇ ਹਨ। ਆਤਮਾ ਵਿੱਚ ਹੀ ਰਹਿ ਕੇ ਉਸਦਾ ਯਥਾਰਤ (ਅਸਲ) ਵਰਣਨ ਕਰ ਸਕਦੇ ਹਨ। ਗਿਆਨੀ ਪੁਰਖ ਪਰਮ ਪੂਜਨੀਕ ਦਾਦਾ ਭਗਵਾਨ ਦਾਦਾ ਸ੍ਰੀ) ਨੇ ਅੰਤ:ਕਰਣ ਦਾ ਬਹੁਤ ਹੀ ਸੁੰਦਰ, ਸਪਸ਼ਟ ਵਰਣਨ ਕੀਤਾ ਹੈ। ਅੰਤ:ਕਰਣ ਦੇ ਚਾਰ ਅੰਗ ਹਨ। ਮਨ-ਬੁੱਧੀ-ਚਿਤ-ਅਹੰਕਾਰ। ਹਰੇਕ ਦਾ ਕੰਮ ਅਲੱਗ-ਅਲੱਗ ਹੈ। ਇੱਕ ਸਮੇਂ ਉਹਨਾਂ ਵਿੱਚੋਂ ਇੱਕ ਹੀ ਕੰਮ ਕਰ ਰਿਹਾ ਹੁੰਦਾ ਹੈ। ਮਾਈਂਡ ਕੀ ਹੈ? ਮਨ ਗ੍ਰੰਥੀਆਂ ਦਾ ਬਣਿਆ ਹੋਇਆ ਹੈ। ਪਿਛਲੇ ਜਨਮ ਵਿੱਚ ਅਗਿਆਨਤਾ ਨਾਲ ਜਿਸ ਵਿੱਚ ਰਾਗ-ਦਵੇਸ਼ ਕੀਤੇ, ਉਹਨਾਂ ਦੇ ਪਰਮਾਣੂ ਖਿੱਚੇ ਅਤੇ ਉਹਨਾਂ ਦਾ ਸੰਗ੍ਰਹਿ ਹੋ ਕੇ ਗ੍ਰੰਥੀ ਹੋ ਗਈ। ਉਹ ਗ੍ਰੰਥੀ ਇਸ ਜਨਮ ਵਿੱਚ ਫੁੱਟਦੀ ਹੈ ਤਾਂ ਉਸ ਨੂੰ ਵਿਚਾਰ ਕਿਹਾ ਜਾਂਦਾ ਹੈ। ਵਿਚਾਰ ਡਿਸਚਾਰਜ ਮਨ ਹੈ। ਵਿਚਾਰ ਆਉਂਦਾ ਹੈ ਉਸ ਸਮੇਂ ਅਹੰਕਾਰ ਉਸ ਵਿੱਚ ਤਨਮੈਕਾਰ ਹੁੰਦਾ ਹੈ। ਜੇ ਉਹ ਤਨਮੈਕਾਰ ਨਹੀਂ ਹੁੰਦਾ ਤਾਂ ਡਿਸਚਾਰਜ ਹੋ ਕੇ ਮਨ ਖਾਲੀ ਹੋ ਜਾਂਦਾ ਹੈ। ਜਿਸਦੇ ਵਿਚਾਰ ਜਿਆਦਾ ਉਸਦੀ ਮਨੋਗ੍ਰੰਥੀ ਵੱਡੀ ਹੁੰਦੀ ਹੈ। ਅੰਤ:ਕਰਣ ਦਾ ਦੂਸਰਾ ਅੰਗ ਹੈ, ਚਿਤ! ਚਿਤ ਦਾ ਸੁਭਾਅ ਭਟਕਣਾ ਹੈ। ਮਨ ਕਦੇ ਨਹੀਂ ਭਟਕਦਾ। ਚਿਤ ਸੁੱਖ ਦੀ ਖੋਜ਼ ਦੇ ਲਈ ਭਟਕਦਾ ਰਹਿੰਦਾ ਹੈ। ਪਰ ਉਹ ਸਾਰੇ ਭੌਤਿਕ ਸੁੱਖ ਵਿਨਾਸ਼ੀ ਹੋਣ ਦੇ ਕਾਰਣ ਉਸਦੀ ਖੋਜ਼ ਦਾ ਅੰਤ ਹੀ ਨਹੀਂ ਆਉਂਦਾ। ਇਸ ਲਈ ਉਹ ਭਟਕਦਾ ਹੀ ਰਹਿੰਦਾ ਹੈ। ਜਦੋਂ ਆਤਮ ਸੁੱਖ ਮਿਲਦਾ ਹੈ ਉਦੋਂ ਹੀ ਉਸਦੇ ਭਟਕਣ ਦਾ ਅੰਤ ਆਉਂਦਾ ਹੈ। ਚਿਤ ਗਿਆਨ-ਦਰਸ਼ਨ ਦਾ ਬਣਿਆ ਹੋਇਆ ਹੈ। ਅਸ਼ੁੱਧ ਗਿਆਨ-ਦਰਸ਼ਨ ਯਾਨੀ ਅਸ਼ੁੱਧ ਚਿੱਤ, ਸੰਸਾਰੀ ਚਿਤ ਅਤੇ ਸ਼ੁੱਧ ਗਿਆਨ-ਦਰਸ਼ਨ ਯਾਨੀ ਸ਼ੁੱਧ ਚਿੱਤ, ਯਾਨੀ ਸ਼ੁੱਧ ਆਤਮਾ।

Loading...

Page Navigation
1 ... 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56