Book Title: Antahskaran Ka Swroop Punjabi
Author(s): Dada Bhagwan
Publisher: Dada Bhagwan Aradhana Trust

View full book text
Previous | Next

Page 37
________________ ਅੰਤ:ਕਰਣ ਦਾ ਸਵਰੂਪ ਅਤੇ ਉੱਥੇ “ਮੈਂ” ਅਤੇ “ਭਗਵਾਨ` ਅਲੱਗ ਹੀ ਰਹਿੰਦੇ ਹਨ। ਜਗਤ ਦੇ ਲਈ ਉਹ ਗਿਆਨ ਠੀਕ ਹੈ। ਅਸਲ ਗਿਆਨ ਕਿਸ ਨੂੰ ਕਿਹਾ ਜਾਂਦਾ ਹੈ, ਜੋ ਫੁਲ ਗਿਆਨ ਹੈ। ਜਿਸ ਤੋਂ ਅੱਗੇ ਕੁੱਝ ਵੀ ਜਾਣਨ ਦੀ ਜ਼ਰੂਰਤ ਹੀ ਨਹੀਂ, ਜਿਸ ਨੂੰ ਕੇਵਲ ਗਿਆਨ ਕਿਹਾ ਜਾਂਦਾ ਹੈ, ਜਿਸ ਵਿੱਚ ਕੋਈ ਕਿਰਿਆ ਹੀ ਨਹੀਂ ਹੈ। ਜਗਤ ਵਿੱਚ ਜੋ ਗਿਆਨ ਹੈ, ਉਹ ਕਿਰਿਆ ਵਾਲਾ ਗਿਆਨ ਹੈ। | ਇਹ ਦੇਹ ਤਾਂ ਵਨ ਲਾਈਫ ਦੇ ਲਈ ਐਵੇਂ ਹੀ ਚੱਲਦੀ ਹੈ। ਇਸ ਵਿੱਚ ਆਤਮਾ ਦੀ ਕੋਈ ਕਿਰਿਆ ਨਾ ਹੋਵੇ ਤਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ। ਇਸ ਵਿੱਚ ਆਤਮਾ ਦੀ ਹਾਜ਼ਰੀ ਦੀ ਜ਼ਰੂਰਤ ਹੈ। “ਅਸੀਂ’ ‘ਇਹਨਾਂ ਦੇ ਨਾਲ ਹੀ ਹਾਂ, ਤਾਂ ਸਭ ਕਿਰਿਆ ਹੋ ਜਾਂਦੀ ਹੈ। ਉਹ ਸਭ ਕਿਰਿਆ ਮਕੈਨੀਕਲ ਹੈ। ਵਲਡ ਜਿਸ ਨੂੰ ਆਤਮਾ ਮੰਨਦਾ ਹੈ, ਉਹ ਮਕੈਨੀਕਲ ਆਤਮਾ ਹੈ, ਸੱਚਾ ਆਤਮਾ ਨਹੀਂ ਹੈ। ਸੱਚਾ ਆਤਮਾ ‘ਗਿਆਨੀ ਨੇ ਦੇਖਿਆ ਹੈ ਅਤੇ “ਗਿਆਨੀਂ ਉਸ ਵਿੱਚ ਹੀ ਰਹਿੰਦੇ ਹਨ। ਸੱਚਾ ਆਤਮਾ ਉਹ ‘ਖੁਦ’ ਹੀ ਹੈ। ਉਹਨਾਂ ਨੂੰ ‘ਜੋ ਪਛਾਣਦਾ ਹੈ, ਉਹੀ ਖੁਦਾ ਹੈ। ਸੱਚਾ ਆਤਮਾ ਅਚੱਲ ਹੈ ਅਤੇ ਮਕੈਨੀਕਲ ਆਤਮਾ ਚੰਚਲ ਹੈ। ਸਭ ਲੋਕ ਮਕੈਨੀਕਲ ਆਤਮਾ ਦੀ ਤਲਾਸ਼ ਕਰਦੇ ਹਨ। ਉਹ ਮਕੈਨੀਕਲ ਆਤਮਾ ਵੀ ਅਜੇ ਨਹੀਂ ਮਿਲਿਆ, ਤਾਂ ਅਚੱਲ ਦੀ ਗੱਲ ਕਿੱਥੇ ਤੋਂ ਮਿਲੇਗੀ? ਉਹ ਤਾਂ ‘ਗਿਆਨੀ ਪੁਰਖ ਦਾ ਹੀ ਕੰਮ ਹੈ। ਕਦੇ ਕਿਸੇ ਸਮੇਂ ਹੀ ‘ਗਿਆਨੀ ਪੁਰਖ ਹੁੰਦੇ ਹਨ। ਹਜਾਰਾਂ ਸਾਲਾਂ ਵਿੱਚ ਕੋਈ ਇੱਕ-ਆਦਿ “ਗਿਆਨੀ ਪੁਰਖ ਹੁੰਦਾ ਹੈ। ਉਦੋਂ ਉਹਨਾਂ ਦੇ ਕੋਲੋਂ ਆਤਮਾ ਖੁਲਾ ਸਾਨੂੰ ਸਮਝ ਵਿੱਚ ਆ ਜਾਂਦਾ ਹੈ। | ਹਰ ਇੱਕ ਪੁਸਤਕ ਵਿੱਚ ਲਿਖਿਆ ਹੈ, ਹਰ ਧਰਮ ਲਿਖਦਾ ਹੈ ਕਿ ਆਤਮ ਗਿਆਨ ਜਾਣੋ, ਉਹੀ ਲਾਸਟ ਗੱਲ ਹੈ। ਹਿੰਦੁਸਤਾਨ ਵਿੱਚ ਅਜੇ ਵੀ ਸੰਤ ਮਹਾਤਮਾ ਹਨ। ਉਹ ਸਭ ਆਤਮਾ ਦੀ ਤਲਾਸ਼ ਕਰਦੇ ਹਨ। ਪਰ ਕੋਈ ਆਦਮੀ ਇਹੋ ਜਿਹਾ ਨਹੀਂ ਹੈ ਜਿਸ ਨੂੰ ਆਤਮਾ ਮਿਲਿਆ ਹੋਵੇ। ਆਤਮਾ ਮਿਲ ਸਕੇ ਇਹੋ ਜਿਹੀ ਚੀਜ਼ ਨਹੀਂ ਹੈ। ਜੋ ‘ਮਿਲਿਆ ਹੈ। ਬੋਲਦਾ ਹੈ ਉਹ ਭਾਂਤੀ ਨਾਲ ਬੋਲਦਾ ਹੈ। ਉਸ ਨੂੰ ਖਬਰ ਹੀ ਨਹੀਂ ਹੈ ਕਿ ਆਤਮਾ ਕੀ ਚੀਜ਼ ਹੈ। ਆਤਮਾ ਤਾਂ ਖੁਦ ਹੀ ਪਰਮਾਤਮਾ ਹੈ। ਉਹ ਜੇ ਮਿਲ ਗਿਆ ਤਾਂ ਖੁਦ ਹੀ ਪਰਮਾਤਮਾ ਹੋ ਗਿਆ। ਜਿੱਥੇ ਤੱਕ ‘ਹੇ ਭਗਵਾਨ! ਇਹ ਕਰੋ, ਉਹ ਕਰੋ

Loading...

Page Navigation
1 ... 35 36 37 38 39 40 41 42 43 44 45 46 47 48 49 50 51 52 53 54 55 56