________________
36
ਅੰਤ:ਕਰਣ ਦਾ ਸਵਰੂਪ
ਧਿਆਨ ਹੈ। ਧਿਆਨ ਅਹੰਕਾਰ ਨਾਲ ਨਹੀਂ ਹੋ ਸਕਦਾ। ਧਿਆਨ ਤਾਂ ਸਮਝਣ ਵਾਲੀ ਚੀਜ਼ ਹੈ, ਉਹ ਕਰਨ ਦੀ ਚੀਜ਼ ਨਹੀਂ ਹੈ। ਧਿਆਨ ਅਤੇ ਇਕਾਗਰਤਾ ਵਿੱਚ ਬਹੁਤ ਅੰਤਰ ਹੁੰਦਾ ਹੈ। ਇਕਾਗਰਤਾ ਦੇ ਲਈ ਅਹੰਕਾਰ ਦੀ ਜ਼ਰੂਰਤ ਹੈ। ਧਿਆਨ ਤਾਂ ਅਹੰਕਾਰ ਤੋਂ ਨਿਰਲੇਪ ਹੈ। ਅਹੰਕਾਰ ਵਧੇ ਜਾਂ ਘਟੇ ਤਾਂ ਉਹ ਤੁਹਾਡੇ ਖਿਆਲ ਵਿੱਚ ਰਹਿੰਦਾ ਹੈ ਜਾਂ ਨਹੀਂ?
ਪ੍ਰਸ਼ਨ ਕਰਤਾ : ਹਾਂ।
ਦਾਦਾ ਸ੍ਰੀ : ਅਹੰਕਾਰ ਵਧੇ ਜਾਂ ਘਟੇ ਉਸਨੂੰ ਖਿਆਲ ਵਿੱਚ ਰੱਖੇ, ਉਸਨੂੰ ਧਿਆਨ ਕਿਹਾ ਜਾਂਦਾ ਹੈ। ਆਤਰ-ਧਿਆਨ ਅਤੇ ਰੌਧਰ-ਧਿਆਨ ਵਿੱਚ ਵੀ ਅਹੰਕਾਰ ਨਹੀਂ ਹੁੰਦਾ।
ਪ੍ਰਸ਼ਨ ਕਰਤਾ : ਧਰਮ ਧਿਆਨ ਵਿੱਚ ਅਹੰਕਾਰ ਰਹਿੰਦਾ ਹੈ ਜਾਂ ਨਹੀਂ?
ਦਾਦਾ ਸ੍ਰੀ : ਉਸ ਵਿੱਚ ਵੀ ਅਹੰਕਾਰ ਨਹੀਂ ਹੈ। ਧਿਆਨ ਵਿੱਚ ਅਹੰਕਾਰ ਨਹੀਂ ਹੁੰਦਾ ਹੈ, ਕਿਰਿਆ ਵਿੱਚ ਅਹੰਕਾਰ ਹੁੰਦਾ ਹੈ।
ਪ੍ਰਸ਼ਨ ਕਰਤਾ : ਰੌਧਰ-ਧਿਆਨ ਅਤੇ ਆਤਰ-ਧਿਆਨ ਵਿੱਚ ਅਹੰਕਾਰ ਨਿਮਿਤ ਤਾਂ ਬਣਦਾ ਹੈ ਨਾ? | ਦਾਦਾ ਸ੍ਰੀ : ਨਿਮਿਤ ਇਕੱਲਾ ਹੀ ਨਹੀਂ, ਸਗੋਂ ਕਿਰਿਆ ਵੀ ਅਹੰਕਾਰ ਦੀ ਹੈ। ਕਿਰਿਆ ਉਹ ਧਿਆਨ ਨਹੀਂ ਹੈ। ਪਰ ਕਿਰਿਆ ਵਿੱਚੋਂ ਜੋ ਪਰਿਣਾਮ ਉਤਪੰਨ ਹੁੰਦਾ ਹੈ, ਉਹ ਧਿਆਨ ਹੈ। ਅਤੇ ਜੋ ਧਿਆਨ ਉਤਪੰਨ ਹੁੰਦਾ ਹੈ ਉਸ ਵਿੱਚ ਅਹੰਕਾਰ ਨਹੀਂ ਹੈ। ਆਤਰ-ਧਿਆਨ ਹੋ ਗਿਆ, ਉਸ ਵਿੱਚ ‘ਮੈਂ ਆਤਰ-ਧਿਆਨ ਕਰਦਾ ਹਾਂ ਇਸ ਤਰ੍ਹਾਂ ਜੇ ਨਾ ਹੋਵੇ ਤਾਂ ਉਸ ਧਿਆਨ ਵਿੱਚ ਅਹੰਕਾਰ ਨਹੀਂ ਹੁੰਦਾ। ਅਹੰਕਾਰ ਦਾ ਦੂਸਰੀ ਜਗ੍ਹਾ ਤੇ ‘ਉਪਯੋਗ ਹੁੰਦਾ ਹੈ ਉਦੋਂ ਧਿਆਨ ਉਤਪੰਨ ਹੁੰਦਾ ਹੈ।
ਪ੍ਰਸ਼ਨ ਕਰਤਾ : ਧਿਆਨ ਵਿੱਚ ਅਹੰਕਾਰ ਨਹੀਂ ਹੈ, ਕਰਤਾ ਨਹੀਂ ਹੈ, ਤਾਂ ਫਿਰ ਕਰਮ ਕਿਸ ਤਰ੍ਹਾਂ ਬੰਧ ਜਾਂਦਾ ਹੈ?