________________
ਅੰਤ:ਕਰਣ ਦਾ ਸਵਰੂਪ
ਭਰਾ ਮਰ ਗਿਆ, ਮੇਰਾ ਭਤੀਜਾ ਮਰ ਗਿਆ। ਓਏ, ਐਵੇਂ ਪਰੇਸ਼ਾਨ ਕਿਉਂ ਹੁੰਦੇ ਹੋ? ਸਿਰਫ਼ ਅਵਸਥਾ ਦਾ ਵਿਨਾਸ਼ ਹੁੰਦਾ ਹੈ, ਮੂਲ ਵਸਤੂ ਸਨਾਤਨ ਹੈ। ਤੁਸੀਂ ਸਨਾਤਨ ਹੋ ਤਾਂ ਤੁਹਾਨੂੰ ਕੁੱਝ ਵੀ ਨਹੀਂ ਹੁੰਦਾ ਅਤੇ ਤੁਸੀਂ ਅਵਸਥਾ ਰੂਪ ਹੋ ਗਏ ਤਾਂ ਤੁਹਾਡਾ ਵਿਨਾਸ਼ ਹੁੰਦਾ ਹੈ।
ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਮੈਂ ਵਿਗਿਆਨਿਕ ਗੱਲ ਕਹਿੰਦਾ ਹਾਂ, ਵਿਗਿਆਨਿਕ ਯਾਨੀ ਜੋ ‘ਹੈ, ਉਹ ਹੈ ਹੀਂ’ ਅਤੇ ‘ਨਹੀਂ ਹੈ, ਉਹ ਨਹੀਂ ਹੈ। ਇਸ ਤਰ੍ਹਾਂ ਬੋਲਦਾ ਹਾਂ। ਜੋ “ਨਹੀਂ ਹੈ” ਉਸਨੂੰ ਅਸੀਂ ਹੈ ਨਹੀਂ ਕਹਾਂਗੇ। ਤੁਸੀਂ ਕਹੋ ਕਿ “ਇਸ ਤਰ੍ਹਾਂ ਦਾ ਕੁੱਝ ਤਾਂ ਹੋਵੇਗਾ। ਤਾਂ ਵੀ ਅਸੀਂ ਕਹਾਂਗੇ ਕਿ “ਉਹ ਨਹੀਂ ਹੈ। ਫਿਰ ਤੁਹਾਨੂੰ ਕਿੰਨਾ ਵੀ ਬੁਰਾ ਲੱਗੇ ਤਾਂ ਵੀ ਅਸੀਂ “ਨਹੀਂ ਹੈ, ਉਸਨੂੰ ਹੈ ਨਹੀਂ ਬੋਲਾਂਗੇ। ਕਿਉਂਕਿ ਸਾਡੀ ਜ਼ਿੰਮੇਦਾਰੀ ਹੈ। ਅਸੀਂ ਜੋ ਗੱਲ ਬੋਲਦੇ ਹਾਂ, ਅਸੀਂ ਬਾਈ ਸਾਲ ਤੋਂ ਜੋ ਵੀ ਬੋਲਦੇ ਹਾਂ, ਉਸ ਵਿਚੋਂ ਇੱਕ ਵੀ ਗੱਲ ਤੁਸੀਂ ਪੁੱਛੋ ਕਿ ਤੁਸੀਂ ਸਾਨੂੰ ਇਹ ਕਿਹਾ ਸੀ ਉਸਦਾ ਖੁਲਾਸਾ ਦੇਵੋ, ਤਾਂ ਅਸੀਂ ਖੁਲਾਸਾ ਦੇ ਸਕਦੇ ਹਾਂ। ਅਸੀਂ ਹਰ ਇੱਕ ਚੀਜ਼ ਦਾ ਖੁਲਾਸਾ ਦੇਣ ਲਈ ਤਿਆਰ ਹਾਂ। ਇਹ ਵਲਡ ਇੱਟ ਸੈਲਫੁ ਪਜ਼ਲ ਹੋ ਗਿਆ ਹੈ! ਅਸੀਂ ਖੁਦ ਦੇਖਿਆ ਹੈ ਕਿ ਕਿਵੇਂ ਪਜ਼ਲ ਹੋ ਗਿਆ ਹੈ।
ਪ੍ਰਸ਼ਨ ਕਰਤਾ : ਅੰਗ੍ਰੇਜ਼ੀ ਵਿੱਚ ਸੋਲ (ਆਤਮਾ) ਕਹਿੰਦੇ ਹਨ, ਉਹੀ ਆਤਮਾ ਹੈ?
ਦਾਦਾ ਸ੍ਰੀ : ਉਹ ਲੋਕ ਸੋਲ (soul) ਬੋਲਦੇ ਹਨ, ਪਰ ਸਮਝਦੇ ਨਹੀਂ ਹਨ ਕਿ ਸੋਲ (ਆਤਮਾ) ਕੀ ਚੀਜ਼ ਹੈ। ਆਤਮਾ ਅਲੱਗ ਵਸਤ ਹੈ। ਆਤਮਾ ਤਾਂ ਪ੍ਰਕਾਸ਼ ਹੈ। ਪਰ ਉਸਨੂੰ ਆਤਮਾ ਇਸ ਤਰ੍ਹਾਂ ਸਿਰਫ਼ ਨਾਮ ਦਿੱਤਾ ਹੈ। ਆਤਮਾ ਚੀਜ਼ ਹੈ। ਚਾਰ ਵੇਦ ਪੜੀਏ ਤਾਂ ਵੀ ਉਹਨਾਂ ਵਿੱਚ ਆਤਮਾ ਨਹੀਂ ਹੈ। ਸਭ ਲੋਕ ਆਤਮਾ ਨੂੰ ਤਲਾਸ਼ ਕਰਦੇ ਹਨ। ਪਰ ਆਤਮਾ ਸਥੂਲ ਚੀਜ਼ ਨਹੀਂ ਹੈ। ਉਹ ਸੂਖਮ ਚੀਜ਼ ਨਹੀਂ ਹੈ। ਉਹ ਸੂਖਮਤਰ ਚੀਜ਼ ਵੀ ਨਹੀਂ ਹੈ। ਆਤਮਾ ਤਾਂ ਸੁਖਮਤਮ ਚੀਜ਼ ਹੈ। ਕਿਤਾਬ ਤਾਂ ਸਥੂਲ ਹੈ, ਸ਼ਬਦ ਵੀ ਸਥੂਲ ਹਨ। ਕਿਤਾਬ ਵਿੱਚ ਤਾਂ ਸਥੂਲ ਗੱਲ ਹੀ ਹੈ। ਸੂਖਮ, ਸੁਖੁਮਤਰ, ਸੁਖਮਤਮ ਗੱਲ ਤਾਂ ਇਸ ਵਿੱਚ ਹੈ ਹੀ ਨਹੀਂ। ਤਾਂ ਕਿੱਥੇ ਆਤਮਾ