________________
ਅੰਤ:ਕਰਣ ਦਾ ਸਵਰੂਪ
ਕੰਮ ਕਰ ਸਕੇ ਇਸ ਤਰ੍ਹਾਂ ਦਾ ਰਹੇਗਾ, ਨਿਰਜੀਵ ਈਗੋਇਜ਼ਮ, ਫਿਰ ਸਜੀਵ ਈਗੋਇਜ਼ਮ ਨਹੀਂ ਰਹੇਗਾ।
ਅਹੰਕਾਰ ਦੀ ਮੁਕਤੀ ਕਰਨੀ ਹੈ। ਅਹੰਕਾਰ ਦੀ ਮੁਕਤੀ ਹੋਈ ਕਿ ਮੁਕਤੀ ਹੋ ਗਈ।
ਗਿਆਨੀਆਂ ਦੀ ਭਾਸ਼ਾ ਵਿੱਚ ਜਿਉਂਦਾ-ਮਰਦਾ ਕੌਣ ਹੈ? ਪ੍ਰਸ਼ਨ ਕਰਤਾ : ਆਤਮਾ ਅਮਰ ਹੈ, ਇਸਦਾ ਅਰਥ ਕੀ ਹੈ?
ਦਾਦਾ ਸ੍ਰੀ : ਅਮਰ ਯਾਨੀ ਸਨਾਤਨ ਹੈ। ਜੋ ਚੀਜ਼ ਰੀਅਲ ਹੈ, ਉਹ ਸਨਾਤਨ ਹੈ। ਸਨਾਤਨ ਹੀ ਅਮਰ ਹੈ। ਸਨਾਤਨ ਯਾਨੀ ਸ਼ਾਸ਼ਤ, ਪਰਮਾਨੈਂਟ! ਆਤਮਾ ਹੈ, ਉਹ ਪਰਮਾਨੈਂਟ ਹੈ। ਤੁਸੀਂ ਇਹਨਾਂ ਪੰਜ ਇੰਦਰੀਆਂ ਨਾਲ ਜੋ ਅਨੁਭਵ ਕਰਦੇ ਹੋ, ਉਹ ਸਭ ਰਿਲੇਟਿਵ ਹੈ। ਉਹ ਅਵਸਥਾਵਾਂ ਹਨ ਅਤੇ ਅਵਸਥਾ ਟੈਂਪਰੇਰੀ ਐਡਜਸਟਮੈਂਟ ਹੈ, ਵਿਨਾਸ਼ੀ ਹੈ।
ਪ੍ਰਸ਼ਨ ਕਰਤਾ : ਇਹ ਮਰਦਾ ਕੌਣ ਹੈ?
ਦਾਦਾ ਸ੍ਰੀ : ਖੁਦ ਮਰਦਾ ਹੀ ਨਹੀਂ। ਜੋ ਈਗੋਇਜ਼ਮ ਹੈ, ਉਹ ਮਰਨ ਵਾਲਾ ਹੈ। ਕਿਉਂਕਿ ਉਹ “ਮੈਂ ਹਾਂ, ਮੈਂ ਹਾਂ ਬੋਲਦਾ ਹੈ। ਜਿਸਨੂੰ ਅਹੰਕਾਰ ਨਹੀਂ ਹੈ, ਉਹ ਖੁਦ ਹੀ ਹੈ, ਉਹ ਖੁਦ ਹੋ ਗਿਆ ਹੈ ਅਤੇ ਖੁਦ ਕਦੇ ਮਰਦਾ ਹੀ ਨਹੀਂ। ਈਗੋਇਜ਼ਮ ਹੈ ਉਸਨੂੰ ਮਰਨ ਦਾ ਫੀਅਰ (ਭੈਅ, ਡਰ) ਹੈ। ਈਗੋਇਜ਼ਮ ਨਾਲ ਹੀ ਸਕਿੰਟ ਵਿੱਚ ਐਲੀਵੇਟ (ਉਤੇਜਿਤ) ਹੁੰਦਾ ਹੈ ਅਤੇ ਸਕਿੰਟ ਵਿੱਚ ਹੀ ਡਿਪ੍ਰੈਸ (ਉਦਾਸ) ਹੁੰਦਾ ਹੈ। ਈਗੋਇਜ਼ਮ ਚਲਾ ਗਿਆ ਫਿਰ ਕਦੇ ਡਿਪ੍ਰੈਸ ਨਹੀਂ ਹੁੰਦਾ।
ਭਗਵਾਨ ਕੀ ਕਹਿੰਦੇ ਹਨ ਕਿ “ਦੁਨੀਆਂ ਵਿੱਚ ਕੋਈ ਮਰਦਾ ਨਹੀਂ ਅਤੇ ਸਭ ਲੋਕ ਰੋਂਦੇ ਹਨ। ਕਿਉਂ? ਲੋਕ ਬੋਲਦੇ ਹਨ ਕਿ “ਸਾਨੂੰ ਤਾਂ ਇਸ ਤਰ੍ਹਾਂ ਨਹੀਂ ਦਿਖਦਾ ਹੈ। ਤਾਂ ਮੈਂ ਕਿਹਾ ਕਿ “ਸਾਡੀਆਂ ਅੱਖਾਂ ਨਾਲ ਦੇਖੋ, “ਗਿਆਨੀ ਪੁਰਖ ਦੀ ਦ੍ਰਿਸ਼ਟੀ ਨਾਲ ਦੇਖੋ। ਅਸੀਂ ਦੇਖ ਲਿਆ ਕਿ ਇਸ ਦੁਨੀਆਂ ਵਿੱਚ ਕੋਈ ਮਰਦਾ ਹੀ ਨਹੀਂ ਹੈ। ਤਾਂ ਲੋਕ ਰੋਂਦੇ ਹਨ ਕਿ “ਮੇਰਾ