________________
ਅੰਤ:ਕਰਣ ਦਾ ਸਵਰੂਪ
ਰਹੇਗਾ। ਫਿਰ ਕ੍ਰੋਧ ਤੁਹਾਨੂੰ ਨਹੀਂ ਹੋਵੇਗਾ, ਬਾਡੀ ਨੂੰ ਹੋ ਜਾਵੇਗਾ। ਪਰ ਨਿਰਜੀਵ ਹੋ ਜਾਵੇਗਾ। ਨਿਰਜੀਵ ਯਾਨੀ ਡਰਾਮੈਟਿਕ, ਨਾਟਕ ਦੀ ਤਰ੍ਹਾਂ ਰਹਿੰਦਾ ਹੈ। ਜਿਵੇਂ ਨਾਟਕ ਵਿੱਚ ਬੋਲਦੇ ਹਨ ਨਾ, “ਮੈਂ ਰਾਜਾ ਹਾਂ ਪਰ ਅੰਦਰ ਜਾਣਦਾ ਹੈ ਕਿ, “ਮੈਂ ਬਾਹਮਣ ਹਾਂ ਅਤੇ ਹੁਣ ਇੱਧਰ ਨਾਟਕ ਵਿੱਚ ਰਾਜਾ ਹਾਂ।
ਨਿਰਅਹੰਕਾਰੀ ਦਾ ਸੰਸਾਰ ਕੌਣ ਚਲਾਵੇਗਾ? ਸਾਡਾ ਅਹੰਕਾਰ ਬਿਲਕੁਲ ਖਤਮ ਹੋ ਗਿਆ ਹੈ। ਸਾਇੰਟਿਸਟ ਲੋਕ ਪੁੱਛਦੇ ਹਨ ਕਿ ਤੁਹਾਡਾ ਅਹੰਕਾਰ ਖਤਮ ਹੋ ਗਿਆ ਹੈ ਤਾਂ ਫਿਰ ਤੁਸੀਂ ਕੰਮ ਕਿਵੇਂ ਕਰ ਸਕਦੇ ਹੋ? ਅਸੀਂ ਦੱਸਿਆ, “ਉਹ ਸਾਡਾ ਨਿਰਜੀਵ ਅਹੰਕਾਰ ਹੈ। ਜਿਵੇਂ ਇਹ ਲੱਟੂ (Top) ਦੇਖਿਆ ਹੈ ਨਾ? ਉਸਨੂੰ ਇਸ ਤਰ੍ਹਾਂ ਸੁੱਟਦੇ ਹਨ, ਫਿਰ ਉਹ ਘੁੰਮਦਾ ਹੈ। ਉਹ ਕਿਵੇਂ ਘੁੰਮਦਾ ਹੈ? ਉਹ ਨਿਰਜੀਵ ਹੈ, ਇਸ ਤਰ੍ਹਾਂ ਸਾਡਾ ਅਹੰਕਾਰ ਵੀ ਨਿਰਜੀਵ ਅਹੰਕਾਰ ਹੈ। ਤੁਹਾਨੂੰ ਸਜੀਵ ਅਹੰਕਾਰ ਵੀ ਹੈ ਅਤੇ ਨਿਰਜੀਵ ਅਹੰਕਾਰ ਵੀ ਹੈ। ਨਿਰਜੀਵ ਅਹੰਕਾਰ ਨਾਲ ਕਰਮ ਫੁਲ ਮਿਲਦਾ ਹੈ ਅਤੇ ਸਜੀਵ ਅਹੰਕਾਰ ਨਾਲ ਅਗਲੇ ਜਨਮ ਦੇ ਲਈ ਕਰਮ ਬੰਧਨ ਹੁੰਦਾ ਹੈ।
| ਸਜੀਵ ਅਹੰਕਾਰ ਨਾਲ ਅਗਲੇ ਜਨਮ ਦੀ ਮਨ-ਬਚਨ-ਕਾਇਆ ਦੀ ਨਵੀਂ ਬੈਟਰੀ ਚਾਰਜ ਹੋ ਜਾਂਦੀ ਹੈ ਅਤੇ ਨਿਰਜੀਵ ਅਹੰਕਾਰ ਨਾਲ ਮਨ-ਬਚਨ-ਕਾਇਆ ਦੀ ਪੁਰਾਣੀ ਬੈਟਰੀ ਡਿਸਚਾਰਜ ਹੁੰਦੀ ਹੈ। ਇਸ ਤਰ੍ਹਾਂ ਤੁਹਾਨੂੰ ਚਾਰਜ ਅਤੇ ਡਿਸਚਾਰਜ ਦੋਵੇਂ ਹੋ ਰਹੇ ਹਨ। ਅਸੀਂ ਤੁਹਾਡਾ ਚਾਰਜ ਬੰਦ ਕਰ ਦੇਵਾਂਗੇ, ਫਿਰ ਡਿਸਚਾਰਜ ਇੱਕਲਾ ਰਹੇਗਾ। ਸਿਰਫ਼ ਸੰਸਾਰ ਚਲਾਉਣ ਦੇ ਲਈ ਜੋ ਅਹੰਕਾਰ ਚਾਹੀਦਾ ਹੈ, ਉਨਾਂ ਡਿਸਚਾਰਜ ਰੂਪ ਵਿੱਚ ਅਹੰਕਾਰ ਰਹਿੰਦਾ ਹੈ। ਉਹ ਚਾਰਜ ਰੂਪ ਅਹੰਕਾਰ ਨਹੀਂ ਹੁੰਦਾ ਹੈ। | ਆਤਮਾ ਮਿਲ ਜਾਵੇ ਫਿਰ, ਗਾਲ਼ ਕੱਢੇ, ਕੁੱਝ ਵੀ ਕਰੇ, ਤਾਂ ਉਸ ਨੂੰ ਸਪਰਸ਼ ਹੁੰਦਾ ਹੀ ਨਹੀਂ। ਆਤਮਾ ਮਿਲ ਜਾਣ ਤੋਂ ਬਾਅਦ ਈਗੋਇਜ਼ਮ ਚਲਾ ਜਾਂਦਾ ਹੈ। ਆਤਮਾ ਮਿਲਣ ਤੋਂ ਬਾਅਦ ਜੋ ਈਗੋਇਜ਼ਮ ਹੈ, ਉਹ ਸੰਸਾਰ ਦਾ