________________
ਅੰਤ:ਕਰਣ ਦਾ ਸਵਰੂਪ
31
ਪ੍ਰਸ਼ਨ ਕਰਤਾ : ਵਿਚਾਰ ਕਰੀਏ ਕਿ ਸਾਡੀ ਕਿੱਥੇ-ਕਿੱਥੇ ਗਲਤੀ ਹੋਈ ਹੈ, ਤਾਂ ਕਾਫੀ ਗਲਤੀਆਂ ਨਿਕਲਣਗੀਆਂ, ਕਿਉਂਕਿ ਆਤਮਾ ਦਾ ‘ਜੱਜਮੈਂਟ ਗਲਤ ਨਹੀਂ ਹੋਵੇਗਾ।
ਦਾਦਾ ਸ੍ਰੀ : ਇਹ ਆਤਮਾ ਦਾ ‘ਜੱਜਮੈਂਟ ਨਹੀਂ ਹੈ। ਇਹ ਅਹੰਕਾਰ ਦਾ ‘ਜੱਜਮੈਂਟ ਹੈ। ਪਰ ਉਹ ਵੀ ਸੋਹਣੀ ਜੱਜਮੈਂਟ ਕਰਦਾ ਹੈ। ਅਹੰਕਾਰ ਵੀ ਸ਼ੁੱਧ ਵਸਤੂ ਹੈ। ਉਸਨੂੰ ਜਿੰਨਾ ਸ਼ੁੱਧ ਰੱਖਣਾ ਹੋਵੇ, ਉਨ੍ਹਾਂ ਸ਼ੁੱਧ ਰੱਖ ਸਕਦੇ ਹਾਂ। ਪਰ ਅਹੰਕਾਰ ਦਾ ਮੁਲ ਗੁਣ ਨਹੀਂ ਜਾਂਦਾ। ਅਹੰਕਾਰ ਦੀ ਜੋ ਇੰਟਰਸਟਡ (ਰੂਚੀ ਵਾਲੀ) ਵਸਤੂ ਹੈ, ਉਸਨੂੰ ਉਹ ਦਬਾ ਦਿੰਦਾ ਹੈ। ਫਿਰ ਉਹ ਉੱਥੇ ਨਿਆਂ ਨਹੀਂ ਕਰਦਾ। ਅਹੰਕਾਰ ਨੂੰ ਖੁਦ ਨੂੰ ਜਿਸ ਵਿੱਚ ਇੰਟਰਸਟ ਹੁੰਦਾ ਹੈ, ਉਹਨਾਂ ਸਭ ਵਸਤੂਆਂ ਦੀ ਭੁੱਲ ਨਹੀਂ ਦੇਖਦਾ। ਉੱਥੇ ਤਾਂ ਸਭ ਭੁੱਲਾਂ ਦਬਾ ਦਿੰਦਾ ਹੈ।
ਪ੍ਰਸ਼ਨ ਕਰਤਾ : ਅਹੰਕਾਰ ਛੱਡਣ ਦਾ ਮਾਰਗ ਕੀ ਹੈ?
ਦਾਦਾ ਸ੍ਰੀ : ਅਸੀਂ ਹੀ ਛੁਡਵਾਉਂਦੇ ਹਾਂ। ਤੁਸੀਂ ਕੀ ਛੱਡੋਗੇ? ਤੁਸੀਂ ਤਾਂ ਖੁਦ ਹੀ ਅਹੰਕਾਰ ਨਾਲ ਬੰਨ੍ਹੇ ਹੋਏ ਹੋ। | ਇਸ ਅਹੰਕਾਰ ਦੀ ਕਿੰਨੀ ਲੈਂਥ (ਲੰਬਾਈ) ਹੈ, ਕਿੰਨੀ ਹਾਈਟ (ਉੱਚਾਈ) ਹੈ ਅਤੇ ਕਿੰਨੀ ਬੈਡਥ (ਚੌੜਾਈ) ਹੈ, ਇਹ ਤੁਸੀਂ ਜਾਣਦੇ ਹੋ? ਇਹ ਅਹੰਕਾਰ ਸਾਰੇ ਜਗਤ ਵਿੱਚ ਵਾਈਡ ਸਰੈਡ (ਵਿਸਤਰਿਤ ਰੂਪ ਵਿੱਚ ਫੈਲਿਆ ਹੋਇਆ) ਹੁੰਦਾ ਹੈ! ਅਹੰਕਾਰ ਦਾ ਲੈਂਥ, ਬੈਡਥ, ਹਾਈਟ ਸਭ ਵੱਡਾ ਹੈ, ਤਾਂ ਹੁਣ ਅਹੰਕਾਰ ਕਿਵੇਂ ਨਿਕਲੇਗਾ? ਜਿਵੇਂ ਭਗਵਾਨ ਦਾ ਵਿਰਾਟ ਸਵਰੂਪ ਹੈ, ਇਸ ਤਰ੍ਹਾਂ ਹੀ ਅਹੰਕਾਰ ਦਾ ਸਵਰੂਪ ਹੈ। ਤੁਹਾਨੂੰ ਅਹੰਕਾਰ ਕੱਢਣਾ ਹੈ? ਤਾਂ ਅਸੀਂ ਕੱਢ ਦੇਵਾਂਗੇ। ਸਾਡੇ ਕੋਲ ਆ ਜਾਣਾ।
ਅਹੰਕਾਰ ਚਲਾ ਜਾਵੇਗਾ ਤਾਂ ਫਿਰ ਅਹੰਕਾਰ ਦੇ ਲੜਕੇ ਹਨ ਨਾ, ਧ-ਮਾਨ-ਮਾਇਆ-ਲੋਭ, ਉਹ ਸਭ ਆਪਣਾ ਬੋਰਾ-ਬਿਸਤਰ ਬੰਨ ਕੇ ਚਲੇ ਜਾਣਗੇ। ਫਿਰ ਦੇਹ ਵਿੱਚ ਜੋ ਥੋੜਾ ਰਹਿੰਦਾ ਹੈ, ਉਹ ਨਿਰਜੀਵ ਅਹੰਕਾਰ ਰਹਿੰਦਾ ਹੈ, ਨਿਰਜੀਵ ਕ੍ਰੋਧ-ਮਾਨ-ਮਾਇਆ-ਲੋਭ ਰਹਿੰਦੇ ਹਨ, ਸਜੀਵ ਨਹੀਂ