________________
ਅੰਤ:ਕਰਣ ਦਾ ਸਵਰੂਪ
ਅੰਗਵਾਲਾ ਹੋ ਜਾਂਦਾ ਹੈ। ਇਸ ਕਲਪਨਾ ਨਾਲ ਹੀ ਜਗਤ ਖੜਾ ਹੋ ਗਿਆ ਹੈ। ਫਿਰ ਉਸਨੂੰ ਸਭ ਚੀਜ਼ ਆ ਕੇ ਮਿਲਦੀ ਹੈ। ਬਾਅਦ ਵਿੱਚ ਉਸਨੂੰ ਇਹ ਸਭ ਪਸੰਦ ਨਹੀਂ ਆਉਂਦਾ, ਇਸ ਲਈ ਉਹ ਮੋਕਸ਼ ਦੀ ਮੰਗ ਕਰਦਾ ਹੈ ਕਿ, “ਹੇ ਭਗਵਾਨ! ਸਾਨੂੰ ਇਹ ਸਭ ਨਹੀਂ ਚਾਹੀਦਾ। ਸਾਨੂੰ ਮੋਕਸ਼ ਹੀ ਚਾਹੀਦਾ ਹੈ। ਜੋ ਭਗਵਾਨ ਹੈ, ਉਸਦੀ ਇੱਕ ਕਲਪਨਾ ਨਾਲ ਪੂਰਾ ਵਲਡ ਖੜਾ ਹੋ ਜਾਂਦਾ ਹੈ! ਇੰਨੀ ਕਲਪਨਾ ਦੀ ਸ਼ਕਤੀ ਹੈ! ਭਗਵਾਨ ਵਿੱਚ ਕਲਪਨਾ ਦੀ ਸ਼ਕਤੀ ਹੈ ਪਰ ਦੂਸਰੀ ਆਪਣੇ ਵਰਗੀ ਸ਼ਕਤੀ ਨਹੀਂ ਹੈ, ਈਗੋਇਜ਼ਮ ਨਹੀਂ ਹੈ। | ਕਿਸ ਲਈ ਈਗੋਇਜ਼ਮ ਕਰਨਾ? ਵੱਡੇ ਆਦਮੀ ਨੂੰ ਈਗੋਇਜ਼ਮ ਕਰਨ ਦੀ ਕੀ ਜ਼ਰੂਰਤ ਹੈ? ਛੋਟਾ ਆਦਮੀ ਹੀ ਈਗੋਇਜ਼ਮ ਕਰਦਾ ਹੈ। ਜੋ ਵੱਡਾ ਹੈ ਉਸ ਤੋਂ ਕੋਈ ਵੱਡਾ ਨਹੀਂ, ਉਸਨੂੰ ਈਇਜ਼ਮ ਦੀ ਕੀ ਜ਼ਰੂਰਤ ਹੈ? ਮੈਂ ਖੁਦ ਹੀ ਜਾਣਦਾ ਹਾਂ ਕਿ ਮੇਰੇ ਤੋਂ ਹਿਮਾਂਡ ਵਿੱਚ ਕੋਈ ਵੱਡਾ ਨਹੀਂ ਹੈ, ਤਾਂ ਮੈਂਨੂੰ ਈਗੋਇਜ਼ਮ ਦੀ ਕੀ ਜ਼ਰੂਰਤ ਹੈ? ਮੈਂ ਤਾਂ ਬਾਲਕ ਦੀ ਤਰ੍ਹਾਂ ਰਹਿੰਦਾ ਹਾਂ। ਸਾਨੂੰ ਕੋਈ ਗਾਲ਼ ਕੱਢੇ ਤਾਂ ਅਸੀਂ ਆਸ਼ੀਰਵਾਦ ਦਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਉਸ ਵਿਚਾਰੇ ਨੂੰ ਸਮਝ ਨਹੀਂ ਹੈ ਅਤੇ ਦ੍ਰਿਸ਼ਟੀ ਨਹੀਂ ਹੈ। ਉਸਨੂੰ ਅਸੀਂ ਨਿਰਦੋਸ਼ ਦੇਖਦੇ ਹਾਂ। ਵਲਡ ਵਿੱਚ ਸਾਨੂੰ ਕੋਈ ਦੋਸ਼ੀ ਨਹੀਂ ਦਿਖਦਾ। ਸਾਨੂੰ ਸਭ ਦਾ ਆਤਮਾ ਦਿਖਦਾ ਹੈ ਅਤੇ ਪ੍ਰਕ੍ਰਿਤੀ ਦਿਖਦੀ ਹੈ। ਪਹਿਲਾਂ ਪੁਰਖ ਹੋ ਜਾਵੋ, ਫਿਰ ਪੁਰਖ ਦੇਖੋ। ਫਿਰ ਕੋਈ ਦੋਸ਼ੀ ਦਿਖਦਾ ਹੀ ਨਹੀਂ। ਭਗਵਾਨ ਮਹਾਂਵੀਰ ਕੇਵਲਗਿਆਨ ਵਿੱਚ ਸਨ, ਉਹਨਾਂ ਨੂੰ ਸਭ ਇੱਕ ਸਮਾਨ ਨਿਰਦੋਸ਼ ਲੱਗਦੇ ਸਨ। ਉਹਨਾਂ ਦੀ ਦ੍ਰਿਸ਼ਟੀ ਵਿੱਚ ਚੋਰ ਚੋਰੀ ਕਰਦਾ ਹੈ, ਉਹ ਵੀ ਕਰੈਕਟ ਹੈ ਅਤੇ ਦਾਨਵੀਰ ਦਾਨ ਦਿੰਦਾ ਹੈ, ਉਹ ਵੀ ਕਰੈਕਟ ਹੈ।
ਅਹੰਕਾਰ ਦਾ ਜੱਜਮੈਂਟ ਦਾਦਾ ਸ੍ਰੀ : ਤੁਹਾਡੇ ਵਿੱਚ ਕੋਈ ਭੁੱਲ ਹੈ ਜਾਂ ਨਹੀਂ? ਪ੍ਰਸ਼ਨ ਕਰਤਾ : ਹਾਂ, ਹੈ ਨਾ। ਦਾਦਾ ਸ੍ਰੀ : ਕਿੰਨੀਆ? ਦੋ-ਚਾਰ ਹੋਣਗੀਆਂ?