________________
ਅੰਤ:ਕਰਣ ਦਾ ਸਵਰੂਪ
ਬੋਲਦਾ ਹੈ, ਉੱਥੇ ਤੱਕ ‘ਮੈਂ ਖੁਦ ਭਗਵਾਨ ਹਾਂ, ਮੈਂ ਖੁਦ ਪਰਮਾਤਮਾ ਹਾਂ ਇਸ ਤਰ੍ਹਾਂ ਬੋਲਣ ਦੀ ਕੋਈ ਹਿੰਮਤ ਨਹੀਂ ਕਰ ਸਕਦਾ। ਜਦੋਂ ਤੱਕ ਮੈਂ-ਤੂੰ, ਮੈਂ-ਤੂੰ ਰਹਿੰਦਾ ਹੈ, ਉਦੋਂ ਤੱਕ ਤਾਂ ਉਸ ਨੇ ਕੁੱਝ ਵੀ ਨਹੀਂ ਕਮਾਇਆ।
ਪ੍ਰਸ਼ਨ ਕਰਤਾ : ਉਸਦੇ ਲਈ ਕੀ ਕਰਨਾ ਚਾਹੀਦਾ ਹੈ? | ਦਾਦਾ ਸ੍ਰੀ : ਨਹੀਂ, ਉਸਦੇ ਲਈ ਕੁੱਝ ਨਹੀਂ ਕਰਨਾ ਚਾਹੀਦਾ। ਇਹੋ ਜਿਹਾ ਕੋਈ ਆਦਮੀ ਹੀ ਨਹੀਂ ਹੈ, ਜੋ ਕੁੱਝ ਵੀ ਕਰ ਸਕੇ। ਕਿਉਂਕਿ ਯੂ ਆਰ ਟੋਪਸ, ਤੁਸੀਂ ਲੱਟੂ ਹੋ। ਤੁਹਾਡੀ ਕੋਈ ਸ਼ਕਤੀ ਹੀ ਨਹੀਂ ਹੈ। ਤੁਹਾਨੂੰ ਪ੍ਰਕ੍ਰਿਤੀ ਚਲਾਉਂਦੀ ਹੈ। ਕਿਉਂਕਿ “ਤੁਸੀਂ ਕੌਣ ਹੋ? ਉਹ ਤੁਹਾਨੂੰ ਪਤਾ ਨਹੀਂ ਹੈ। ਤੁਹਾਡੀ ਸੱਤਾ ਕੀ ਚੀਜ਼ ਹੈ? ਤੁਸੀਂ ਕੀ ਕਰਨਵਾਲੇ ਹੋ? ਜੋ ਪ੍ਰਕ੍ਰਿਤੀ ਨੂੰ ਜਾਣਦਾ ਹੈ, ਪ੍ਰਕ੍ਰਿਤੀ ਦੇ ਆਧਾਰ ਨਾਲ ਚੱਲਦਾ ਹੈ ਅਤੇ ਖੁਦ ਨੂੰ ਵੀ ਜਾਣਦਾ ਹੈ, ਖੁਦ ਦੇ ਆਧਾਰ ਨਾਲ ਚੱਲਦਾ ਹੈ, ਦੋਵੇਂ ਅਲੱਗ ਹਨ। ਜੋ ਸਵ-ਪਰ ਪ੍ਰਕਾਸ਼ਕ ਹੋ ਗਿਆ ਹੈ, ਉਹ ਸਭ ਕੁੱਝ ਕਰ ਸਕਦਾ ਹੈ। ਪੂਰੇ ਵਲਡ ਦੇ ਲੋਕਾਂ ਨੂੰ ਅਸੀਂ ਟੋਪਸ (ਟੂ) ਕਹਿੰਦੇ ਹਾਂ। ਜੇ ਸੱਚ ਜਾਣਨਾ ਹੈ, ਤਾਂ ਆਲ ਆਰ ਟੋਪਸ (ਸਭ ਲੱਟੂ ਹਨ)! ਪ੍ਰਕ੍ਰਿਤੀ ਨਚਾਉਂਦੀ ਹੈ, ਇਸ ਤਰ੍ਹਾਂ ਤੁਸੀਂ ਨੱਚਦੇ ਹੋ, ਫਿਰ ਕਹਿੰਦੇ ਹੋ, “ਮੈਂ ਨੱਚਦਾ ਹਾਂ। ਗਿਆਨੀ ਪੁਰਖ ਨੂੰ ਤਾਂ ਅੰਦਰ ‘ਸਵ’ ਅਤੇ ‘ਪਰ ਦੋਵੇ ਅਲੱਗ ਹੀ ਰਹਿੰਦੇ ਹਨ ਅਤੇ ਉਸ ਵਿੱਚ ਲਾਈਨ ਆਫ ਡਿਮਾਰਕੇਸ਼ਨ (ਭੇਦਰੇਖਾ) ਹੁੰਦੀ ਹੈ। “ਪਰ’ ਪ੍ਰਕ੍ਰਿਤੀ ਦਾ ਵਿਭਾਗ ਹੈ, ਅਨਾਤਮਾ ਵਿਭਾਗ ਹੈ ਅਤੇ ‘ਸਵ’, ਖੁਦ ਦਾ ਵਿਭਾਗ ਹੈ, ਆਤਮ ਵਿਭਾਗ ਹੈ। ਉਹਨਾਂ ਨੂੰ ਹੋਮ ਡਿਪਾਰਟਮੈਂਟ (ਆਤਮ ਵਿਭਾਗ) ਅਤੇ ਫੌਰਨ ਡਿਪਾਰਟਮੈਂਟ (ਅਨਾਤਮ ਵਿਭਾਗ) ਦੋਵੇਂ ਅਲੱਗ ਹੀ ਰਹਿੰਦੇ ਹਨ। ਜ਼ਰੂਰਤ ਪਵੇ ਤਾਂ ਫੌਰਨ (ਅਨਾਤਮ) ਵਿੱਚ ਆਉਂਦੇ ਹਾਂ, ਪ੍ਰਕਾਸ਼ਕ ਰੂਪ ਵਿੱਚ। ਪਰ ਕਿਰਿਆ ਨਹੀਂ ਕਰਦੇ ਕਦੇ ਵੀ। ਆਤਮਾ ਕਿਰਿਆ ਕਰ ਹੀ ਨਹੀਂ ਸਕਦਾ। ਉਹ, ਦਰਸ਼ਨ ਕਿਰਿਆ ਅਤੇ ਗਿਆਨ ਕਿਰਿਆ ਹੀ ਕਰਦਾ ਹੈ। ਇਹ ਸਿਰਫ਼ ਦੋ ਕਿਰਿਆਵਾਂ ਹੀ ਕਰਦਾ ਹੈ। ਇਹ ਜੋ ਸਾਨੂੰ ਦਿਖਦੀ ਹੈ, ਇਹੋ ਜਿਹੀ ਕਿਰਿਆ ਕਰਨ ਦੀ ਉਸਦੀ ਸ਼ਕਤੀ ਹੀ ਨਹੀਂ ਹੈ। ਇਹਨਾਂ ਨੂੰ ਇਹੋ ਜਿਹਾ ਕਰਨ ਦੀ ਇੱਛਾ ਹੋਵੇ ਤਾਂ ਉਹ ਕਲਪਨਾ ਸ਼ਕਤੀ ਨਾਲ ਕਰ ਸਕਦਾ ਹੈ। ਕਿਸੇ ਅੰਗ ਦੀ ਜ਼ਰੂਰਤ ਨਹੀਂ ਹੈ। ਕਲਪਨਾ ਕੀਤੀ ਤਾਂ