________________
ਅੰਤ:ਕਰਣ ਦਾ ਸਵਰੂਪ
ਹੀ ਪ੍ਰੋਗਰੈਸ ਹੋਵੇਗੀ। ਪਜ਼ਲ ਹੋਣਾ ਚਾਹੀਦਾ ਹੈ, ਪ੍ਰੋਬਲਮ ਤਾਂ ਹੋਣੀ ਚਾਹੀਦੀ ਹੈ। ਪ੍ਰੋਗਰੈੱਸ ਦੇ ਲਈ ਪ੍ਰੋਬਲਮ ਹੋਣੀ ਚਾਹੀਦੀ ਹੈ। ਮਾਈਂਡ ਦੀ ਕਸੌਟੀ, ਬੁੱਧੀ ਦੀ ਕਸੌਟੀ, ਈਗੋਇਜ਼ਮ ਦੀ ਕਸੌਟੀ ਹੋਣੀ ਚਾਹੀਦੀ ਹੈ।
“ਅਸੀਂ ਇਸ ਤਰ੍ਹਾਂ ਬੋਲ ਦਿੱਤਾ, ਇਸ ਤਰ੍ਹਾਂ ਉਹ ਸਪੀਚ (ਬਾਣੀ) ਦਾ ਮਾਲਿਕ ਹੋ ਜਾਂਦਾ ਹੈ। ਸਭ ਲੋਕ ਕ੍ਰਾਂਤੀ ਨਾਲ ਬੋਲਦੇ ਹਨ ਕਿ “ਮੈਂ ਇਸ ਤਰ੍ਹਾਂ ਕੀਤਾ, ਇਸ ਤਰ੍ਹਾਂ ਕੀਤਾ। ਉਹ ਸਭ ਤੀ ਹੈ, ਸੱਚੀ ਗੱਲ ਨਹੀਂ ਹੈ। ਇਸ ਵਿੱਚ ਈਗੋਇਜ਼ਮ ਹੁੰਦਾ ਹੈ। ਈਗੋਇਜ਼ਮ ਨਾਲ ਹੀ ਜਨਮ-ਜਨਮਾਂਤਰ ਹੁੰਦੇ ਹਨ। | ਉਹ ਜਦੋਂ ਲਾਸਟ ਸਟੇਸ਼ਨ ਜਾਣ ਦਾ ਸਮਾਂ ਹੁੰਦਾ ਹੈ, ਉਦੋਂ ਦੋ-ਚਾਰ ਦਿਨ ਬਾਕੀ ਰਹਿ ਗਏ ਹੋਣ ਤਾਂ ਕੀ ਹੁੰਦਾ ਹੈ? ਉਹ ਕੀ ਬੋਲੇਗਾ? “ਮੈਂ ਨਹੀਂ ਬੋਲ ਸਕਦਾ ਬੋਲਣਾ ਬੰਦ ਹੋ ਜਾਂਦਾ ਹੈ। ਅਤੇ ਤੁਸੀਂ ਬੋਲਦੇ ਹੋ ਕਿ, “ਮੈਂ ਬੋਲਦਾ ਹਾਂ। ਓਏ, ਕੀ ਬੋਲਦੇ ਹੋ?
ਪੂਰੇ ਵਲਡ ਵਿੱਚ ਕੋਈ ਆਦਮੀ ਇਹੋ ਜਿਹਾ ਜੰਮਿਆ ਨਹੀਂ ਹੈ ਕਿ ਜਿਸ ਨੂੰ ਸੰਡਾਂਸ (ਲੈਟਰੀਨ) ਜਾਣ ਦੀ ਆਪਣੀ ਖੁਦ ਦੀ ਸ਼ਕਤੀ ਹੋਵੇ। ਉਹ ਜਦੋਂ ਬੰਦ ਹੋ ਜਾਵੇਗਾ, ਉਦੋਂ ਪਤਾ ਚੱਲ ਜਾਵੇਗਾ ਕਿ ਸਾਡੀ ਸ਼ਕਤੀ ਨਹੀਂ ਸੀ। ਸਾਰਾ ਦਿਨ ਕੀ ਬੋਲਦਾ ਹੈ ਕਿ “ਇਹ ਮੈਂ ਬੋਲਿਆ, ਅਸੀਂ ਇਸ ਤਰ੍ਹਾਂ ਬੋਲਦੇ ਹਾਂ, ਅਸੀਂ ਇਸ ਤਰ੍ਹਾਂ ਬੋਲ ਦਿੱਤਾ। ਫਿਰ ਜਾਣ ਦੇ ਸਮੇਂ ਬੋਲਣ ਵਾਲਾ ਕਿੱਥੇ ਚਲਾ ਗਿਆ? ਤਾਂ ਕਹੇਗਾ, “ਨਹੀਂ ਹੈ, ਸਭ ਬੰਦ ਹੋ ਗਿਆ।
ਇਹ ਤਾਂ ਔਨਲੀ ਈਗੋਇਜ਼ਮ ਕਰਦਾ ਹੈ ਕਿ, “ਅਸੀਂ ਇਹ ਕੀਤਾ, ਅਸੀਂ ਉਹ ਕੀਤਾ। ਸਾਡੇ ਵਿੱਚ ਈਗੋਇਜ਼ਮ ਬਿਲਕੁਲ ਨਹੀਂ ਹੈ। ਇਸ ਦੇਹ ਦੇ ਮਾਲਿਕ ਅਸੀਂ ਕਦੇ ਵੀ ਨਹੀਂ ਹੋਏ। ਇਸ ਸਪੀਚ ਦੇ, ਇਸ ਮਾਈਂਡ ਦੇ ਵੀ ਮਾਲਿਕ ਨਹੀਂ ਹੋਏ ਅਤੇ ਤੁਸੀਂ ਤਾਂ ਸਭ ਦੇ ਮਾਲਿਕ, “ਇਹ ਸਾਡਾ, ਇਹ ਸਾਡਾ । ਕੋਈ ਆਦਮੀ ਲਾਸਟ ਸਟੇਸ਼ਨ ਤੋਂ ਬਾਅਦ ਕੁੱਝ ਨਾਲ ਨਹੀਂ ਲੈ ਜਾਂਦਾ। ਤੁਹਾਡਾ ਹੈ ਤਾਂ ਨਾਲ ਲੈ ਜਾਓ ਨਾ? ਪਰ ਨਹੀਂ ਲੈ ਕੇ ਜਾਂਦਾ। ਉਸਦੀ ਇੱਛਾ ਤਾਂ ਹੈ ਕਿ ਨਾਲ ਲੈ ਜਾਵੇ, ਪਰ ਕਿਸ ਤਰ੍ਹਾਂ ਲੈ ਜਾਵੇ? ਰੈਂਟਲ