________________
ਅੰਤ:ਕਰਣ ਦਾ ਸਵਰੂਪ
25
ਪੂਰੀ ਬੁੱਧੀ ਹੋਵੇ ਤਾਂ ਵੀ, ਇਹ ਜਗਤ ਕਿਸ ਨੇ ਬਣਾਇਆ ਇਹ ਨਹੀਂ ਸਮਝ ਸਕਦਾ। ਅੱਜ ਦੇ ਸਾਇੰਟਿਸਟ ਲੋਕ ਸਮਝ ਗਏ ਹਨ ਕਿ ਕਿਏਸ਼ਨ ਵਿੱਚ ਖੁਦਾ ਦੀ ਜ਼ਰੂਰਤ ਨਹੀਂ ਹੈ।
“ਅਹਕਾਰ ਦਾ ਸਲਿਊਸ਼ਨ , ਉਹ ਬੱਗ (ਖਟਮਲ) ਮਾਰਨ ਦੀ ਦਵਾਈ ਹੁੰਦੀ ਹੈ, ਉਸ ਨੂੰ ਆਦਮੀ ਪੀ ਜਾਂਦਾ ਹੈ, ਫਿਰ ਉਸ ਨੂੰ ਮਾਰਨ ਲਈ ਭਗਵਾਨ ਦੀ ਜ਼ਰੂਰਤ ਪੈਂਦੀ ਹੈ?
ਪ੍ਰਸ਼ਨ ਕਰਤਾ : ਪਰ ਦਵਾਈ ਪੀਣ ਦੀ ਬੁੱਧੀ ਕੌਣ ਦਿੰਦਾ ਹੈ? ਦਾਦਾ ਸ੍ਰੀ : ਅੰਦਰ ਜੋ ਬੁੱਧੀ ਵਾਲਾ ਹੈ, ਉਹ ਦਿੰਦਾ ਹੈ। ਪ੍ਰਸ਼ਨ ਕਰਤਾ : ਉਹ ਆਤਮਾ ਹੈ?
ਦਾਦਾ ਸ੍ਰੀ : ਨਹੀਂ, ਆਤਮਾ ਇਸ ਵਿੱਚ ਹੱਥ ਹੀ ਨਹੀਂ ਪਾਉਂਦਾ। ਆਤਮਾ ਨਿਰਲੇਪ ਹੈ, ਅਸੰਗ ਹੀ ਹੈ। ਇਹ ਸਭ ਈਗੋਇਜ਼ਮ ਦੀ ਕਿਰਿਆ ਹੈ।
ਪ੍ਰਸ਼ਨ ਕਰਤਾ : ਤਾਂ ਇਹ ਖਟਮਲ ਮਾਰਨ ਦੀ ਦਵਾਈ ਇੱਕ ਆਦਮੀ ਨੇ ਲਈ ਤਾਂ ਉਸਦਾ ਪਿਛਲਾ ਕੁੱਝ ਸੰਬੰਧ ਹੈ?
ਦਾਦਾ ਸ੍ਰੀ : ਹਾਂ, ਪਿਛਲਾ ਹੀ ਸੰਬੰਧ ਹੈ। ਉਹ ਆਪਣਾ ਹੀ ਕਰਮ ਹੈ, ਦੂਸਰਾ ਕੁੱਝ ਨਹੀਂ। ਭਗਵਾਨ ਤਾਂ ਇਸ ਵਿੱਚ ਹੱਥ ਹੀ ਨਹੀਂ ਪਾਉਂਦੇ। ਕਰਮ ਨਾਲ ਉਸਦੀ ਬੁੱਧੀ ਇਸ ਤਰ੍ਹਾਂ ਦੀ ਹੋ ਗਈ ਅਤੇ ਕੀੜੇ ਮਾਰਨ ਦੀ ਦਵਾਈ ਪੀ ਜਾਂਦਾ ਹੈ। ਆਤਮਾ ਤਾਂ ਅਸੰਗ ਹੀ ਹੈ।
ਲੋਕ ਬੋਲਦੇ ਹਨ ਕਿ ਆਤਮਾ ਦੀ ਇੱਛਾ ਨਾਲ ਹੋ ਗਿਆ। ਪਰ ਆਤਮਾ ਦੀ ਇੱਛਾ ਨਾਲ ਨਹੀਂ ਹੁੰਦਾ ਹੈ, ਆਤਮਾ ਨੂੰ ਇੱਛਾ ਹੀ ਨਹੀਂ ਹੈ। ਆਤਮਾ ਨੂੰ ਇੱਛਾ ਹੈ ਤਾਂ ਉਹ ਭਿਖਾਰੀ ਹੈ। ਆਤਮਾ ਨੂੰ ਇੱਛਾ ਹੋ ਗਈ ਤਾਂ ਸਭ ਖਤਮ ਹੋ ਗਿਆ। ਇਹ ਸਭ ਈਗੋਇਜ਼ਮ ਦਾ ਹੈ, ਵਿੱਚ ਅਹਮ ਹੀ ਹੈ। ਜਦੋਂ ਈਗੋਇਜ਼ਮ ਚਲਾ ਜਾਵੇਗਾ, ਤਾਂ ਫਿਰ ਸਾਰੇ ਪਜ਼ਲ ਸੌਲਵ ਹੋ ਜਾਂਦੇ ਹਨ। ਪਜ਼ਲ ਸੌਲਵ ਕਰਨ ਦਾ ਤੁਹਾਡਾ ਵਿਚਾਰ ਹੈ? ਪਰ ਪਜ਼ਲ ਹੋਵੇਗਾ ਤਾਂ