________________
ਅੰਤ:ਕਰਣ ਦਾ ਸਵਰੂਪ
ਰੂਮ (ਇਹ ਸ਼ਰੀਰ) ਵੀ ਖਾਲੀ ਕਰਨ ਦੀ ਇੱਛਾ ਨਹੀਂ, ਪਰ ਕੀ ਕਰੇ? ਮਾਰ-ਮਾਰ ਕੇ ਖਾਲੀ ਕਰਵਾਉਂਦਾ ਹੈ। | ਤੁਸੀਂ ਖੁਦ ਹੀ ਭਗਵਾਨ ਹੋ, ਪਰ ਤੁਹਾਨੂੰ ਪਤਾ ਨਹੀਂ ਹੈ। ਅਸੀਂ ਤਾਂ ਉਸ ਨੂੰ ਦੇਖਦੇ ਹਾਂ, ਪਰ ਤੁਹਾਨੂੰ ਭਗਵਾਨ ਦਾ ਅਨੁਭਵ ਨਹੀਂ ਹੈ। ਤੁਸੀਂ ਆਤਮਾ ਹੋ ਇਸਦਾ ਤੁਹਾਨੂੰ ਅਨੁਭਵ ਨਹੀਂ ਹੈ। ਸੈਲਫ਼ ਰੀਲਾਈਜੇਸ਼ਨ (ਆਤਮ-ਸਾਖਸ਼ਾਤਕਾਰ) ਵੀ ਨਹੀਂ ਕੀਤਾ ਅਤੇ ਜੋ ਤੁਹਾਡਾ ਸੈਲਫ ਨਹੀਂ ਹੈ, ਉਸਨੂੰ ਹੀ ਮੰਨਦੇ ਹੋ ਕਿ “ਮੈਂ ਹੀ ਸੈਲਫ਼ ਹਾਂ।” | ਪ੍ਰਸ਼ਨ ਕਰਤਾ : ਸਭ ਲੋਕ ਬੋਲਦੇ ਹਨ ਕਿ “ਅਹਮ’ ਨੂੰ ਭੁੱਲੋ ਅਤੇ ‘ਅਹਮ ਨੂੰ ਭੁੱਲਣ ਦੇ ਲਈ ਅਸੀਂ ਤਿਆਰ ਹਾਂ, ਪਰ ਉਹ ਭੁਲਾਇਆ ਨਹੀਂ ਜਾਂਦਾ ਤਾਂ ਉਸ ਨੂੰ ਕਿਵੇਂ ਭੁਲਾਇਆ ਜਾਵੇ?
ਦਾਦਾ ਸ੍ਰੀ : ਕੋਈ ਵੀ ਆਦਮੀ ‘ਅਹਮ’ ਨੂੰ ਭੁੱਲ ਸਕਦਾ ਹੀ ਨਹੀਂ।
ਪ੍ਰਸ਼ਨ ਕਰਤਾ : ਪਰ ਇਹ ਅਹਮ ਛੱਡਿਆ ਕਿਵੇਂ ਜਾਵੇ? ਇਸਦੇ ਲਈ ਕੀ ਕਰਨਾ ਚਾਹੀਦਾ ਹੈ? | ਦਾਦਾ ਸ੍ਰੀ : ਜੋ ‘ਗਿਆਨੀ ਪੁਰਖ ਹੈ, ਉਹਨਾਂ ਦੇ ਸਾਇੰਟਿਫਿਕ ਵਿਗਿਆਨ ਨਾਲ ਸਭ ਹੁੰਦਾ ਹੈ। ਉੱਥੇ ਗਿਆਨ ਨਹੀਂ ਚੱਲੇਗਾ। ਇਹ ਸਭ ਗਿਆਨ ਹੈ, ਉਹ ਰਿਲੇਟਿਵ ਗਿਆਨ ਹੈ। ਉਸ ਵਿੱਚ ਕਰਨਾ ਪੈਂਦਾ ਹੈ। ਪਰ ਇਹ ਰੀਅਲ ਗਿਆਨ ਹੈ, ਉਸਨੂੰ ਵਿਗਿਆਨ ਕਿਹਾ ਜਾਂਦਾ ਹੈ। ਵਿਗਿਆਨ ਆਉਣ ਤੇ ਫਿਰ ਤੁਹਾਨੂੰ ਕੁੱਝ ਵੀ ਕਰਨਾ ਨਹੀਂ ਹੈ, ਐਵੇਂ ਹੀ ਹੋ ਜਾਂਦਾ ਹੈ।
ਪ੍ਰਸ਼ਨ ਕਰਤਾ : ਕਈ ਲੋਕ ਕਹਿੰਦੇ ਹਨ ਕਿ ਸਾਨੂੰ ਗਿਆਨ ਹੋਇਆ ਹੈ, ਉਹ ਕੀ ਹੈ? | ਦਾਦਾ ਸ੍ਰੀ : ਨਹੀਂ, ਉਹ ਗਿਆਨ ਨਹੀਂ ਹੈ। ਜਿਸ ਨੂੰ ਗਿਆਨ ਮੰਨਦੇ ਹਾਂ, ਉਹ ਮਕੈਨੀਕਲ ਗਿਆਨ ਹੈ। ਗਿਆਨ ਤਾਂ ਹੋਰ ਹੀ ਚੀਜ਼ ਹੈ। ਗਿਆਨ ਦਾ ਤਾਂ ਵਰਣਨ ਹੀ ਨਹੀਂ ਹੁੰਦਾ। ਗਿਆਨ ਦਾ ਇੱਕ ਪਰਸੈਂਟ ਵੀ ਅੱਜ ਕਿਸੇ ਨੇ ਦੇਖਿਆ ਨਹੀਂ ਹੈ। ਉਹ ਸਭ ਤਾਂ ਮਕੈਨੀਕਲ ਚੇਤਨ ਦੀ ਗੱਲ ਹੈ, ਭੌਤਿਕ ਦੀ ਗੱਲ ਹੈ। ਅਤੇ ਭੌਤਿਕ ਦਾ ਸੁਖਮ ਵਿਭਾਗ ਹੈ। ਜੋ ਭਗਤੀ ਵਿਭਾਗ ਹੈ।