________________
ਅੰਤ:ਕਰਣ ਦਾ ਸਵਰੂਪ
ਸਭ ਤਰ੍ਹਾਂ ਦਾ ਗਿਆਨ ਜਾਣਦਾ ਹੈ, ਪਰ ਉਹ ਬੁੱਧੀ ਵਿੱਚ ਚਲਾ ਜਾਂਦਾ ਹੈ। ਕਿਉਂਕਿ ਉਹ ਗਿਆਨ ਵਿਚ ਈਗੋਇਜ਼ਮ ਹੈ ਅਤੇ ਈਗੋਇਜ਼ਮ ਦੇ ਮੀਡੀਅਮ ਨਾਲ ਉਹ ਗਿਆਨ ਹੁੰਦਾ ਹੈ। ਆਤਮਾ ਦਾ ਗਿਆਨ ਹੈ, ਪ੍ਰਕਾਸ਼ ਹੈ, ਉਸ ਡਾਇਰੈਕਟ ਗਿਆਨ ਨੂੰ ਗਿਆਨ ਕਿਹਾ ਜਾਂਦਾ ਹੈ। ਜਿੱਥੇ ਈਗੋਇਜ਼ਮ ਨਹੀਂ ਹੈ, ਉੱਥੇ ਡਾਇਰੈਕਟ ਗਿਆਨ ਹੈ। ਸਾਰੀ ਦੁਨੀਆਂ ਦੇ ਤਮਾਮ ਸਬਜੈਕਟ ਜਾਣੇ, ਪਰ ਜੋ ਅਹੰਕਾਰੀ ਗਿਆਨ ਹੈ, ਉਹ ਬੁੱਧੀ ਹੈ ਅਤੇ ਜੋ ਨਿਰਅਹੰਕਾਰੀ ਗਿਆਨ ਹੈ, ਉਹ ਗਿਆਨ ਹੈ।
,
24
ਇਹ ਜਗਤ ਕੀ ਹੈ? ਇਹ ਇੱਕ ਸ਼ੌਰਟ ਸਨਟੈਂਸ ਵਿੱਚ ਦੱਸ ਦਿੰਦਾ ਹਾਂ। ਇੱਕ ਸ਼ੁੱਧ ਆਤਮਾ ਹੈ ਅਤੇ ਦੂਸਰਾ ਸੰਯੋਗ ਹੈ।
,
ਸੰਯੋਗ ਦੇ ਬਹੁਤ ਵਿਭਾਜਨ (ਵੰਡ) ਹੁੰਦੇ ਹਨ। ਸਥੂਲ ਸੰਯੋਗ, ਸੂਖਮ ਸੰਯੋਗ ਅਤੇ ਬਾਣੀ ਦੇ ਸੰਯੋਗ। ਤੁਸੀਂ ਇਕਾਂਤ ਵਿੱਚ ਬੈਠੇ ਹੋ ਅਤੇ ਮਨ ਨੇ ਕੁੱਝ ਦੱਸਿਆ, ਤਾਂ ਉਹ ਤੁਹਾਡਾ ਸੂਖਮ ਸੰਯੋਗ ਹੈ। ਕੋਈ ਆਦਮੀ ਤੁਹਾਨੂੰ ਬੁਲਾਉਣ ਆਇਆ, ਉਹ ਸਥੂਲ ਸੰਯੋਗ ਹੈ। ਤੁਸੀਂ ਕੁੱਝ ਬੋਲ ਦਿੱਤਾ, ਉਹ ਬਾਣੀ ਦਾ ਸੰਯੋਗ ਹੈ। ਜੋ ਸੰਯੋਗ ਹੈ, ਉਹ ਵਿਯੋਗੀ ਸੁਭਾਅ ਵਾਲਾ ਹੈ। ਜੋ ਸੰਯੋਗ ਤੁਹਾਨੂੰ ਮਿਲਦਾ ਹੈ, ਤੁਹਾਨੂੰ ਉਸ ਨੂੰ ਕਹਿਣਾ ਨਹੀਂ ਪੈਂਦਾ ਕਿ ਤੂੰ ਚਲਾ ਜਾ ਜਾਂ ਬੈਠ ਜਾ। ਬੈਠਣ ਨੂੰ ਕਹੋਗੇ ਤਾਂ ਵੀ ਉਹ ਚਲਾ ਜਾਵੇਗਾ। ਸੰਯੋਗ ਦਾ ਸੁਭਾਅ ਹੀ ਵਿਯੋਗੀ ਹੈ। ਸ਼ੁੱਧ ਆਤਮਾ ਨੂੰ ਕੁੱਝ ਨਹੀਂ ਕਰਨਾ ਪੈਂਦਾ। ਉਸਦਾ ਟਾਈਮ ਹੋ ਜਾਵੇਗਾ ਤਾਂ ਉਹ ਉੱਠ ਕੇ ਚਲਾ ਜਾਵੇਗਾ। ਸੰਯੋਗ ਨੂੰ ਬੁੱਧੀ ਨੇ ਦੋ ਤਰ੍ਹਾਂ ਦੱਸ ਦਿੱਤਾ ਕਿ, “ਇਹ ਮੇਰੇ ਲਈ ਚੰਗਾ ਹੈ ਅਤੇ ਇਹ ਮੇਰੇ ਲਈ ਮਾੜਾ ਹੈ।” ਉਹ ਸਭ ਸੰਯੋਗ ਹਨ। ਪਰ ਬੁੱਧੀ ਨੇ ਚੰਗਾ-ਮਾੜਾ ਨਾਮ ਦੇ ਦਿੱਤਾ। ਇਸ ਵਿੱਚ ‘ਗਿਆਨੀ’ ਅਬੁੱਧ ਰਹਿੰਦੇ ਹਨ। ਸੰਯੋਗ ਨੂੰ ਸੰਯੋਗ ਹੀ ਮੰਨ ਲੈਂਦੇ ਹਨ। ਉਹ ਸੰਯੋਗ ਦੇ ਦੋ ਭਾਗ ਨਹੀਂ ਕਰਦੇ। ਦਵੰਦ ਨਹੀਂ ਕਰਦੇ ਕਿ ‘ਮਾੜਾ ਹੈ ਅਤੇ ਚੰਗਾ ਹੈ।” ਜੋ ਅਬੁੱਧ ਹੋ ਗਿਆ ਤਾਂ ਉਹਨਾਂ ਨੂੰ ਸੰਯੋਗ ਕੁੱਝ ਨੁਕਸਾਨ ਨਹੀਂ ਕਰਦਾ ਅਤੇ ਬੁੱਧੀ ਵਾਲਾ ਹੋ ਗਿਆ ਕਿ “ ਇਹ ਚੰਗਾ, ਇਹ ਮਾੜਾ,' ਇਸ ਤਰ੍ਹਾਂ ਕੀਤਾ ਤਾਂ ਫਿਰ ਤਕਲੀਫ਼ ਹੁੰਦੀ ਹੈ।