________________
ਅੰਤ:ਕਰਣ ਦਾ ਸਵਰੂਪ
ਈਗੋਇਜ਼ਮ ਚੰਗਾ ਈਗੋਇਜ਼ਮ ਸੀ, ਪਰ ਈਗੋਇਜ਼ਮ ਖੜਾ ਹੈ, ਉਦੋਂ ਤੱਕ ਅੱਗੇ ਕਿਵੇਂ ਆਵੇਗਾ? ਬਾਕੀ, ਬੁੱਧ ਤਾਂ ਭਗਵਾਨ ਹੋ ਗਏ। ਜੇ ਇੱਕ ਸਟੈਂਪ ਅੱਗੇ ਗਏ ਹੁੰਦੇ, ਤਾਂ ਪੂਰਨ ਭਗਵਾਨ ਹੋ ਜਾਂਦੇ। ਮਹਾਂਵੀਰ ਭਗਵਾਨ ਹੋਏ ਨਾ,
ਇਸ ਤਰ੍ਹਾਂ ਪੂਰਨ ਭਗਵਾਨ ਹੋ ਜਾਂਦੇ। | ਸਾਡੇ ਵਿੱਚ ਬੁੱਧੀ ਬਿਲਕੁਲ ਨਹੀਂ ਹੈ। ਬੁੱਧੀ ਹੈ ਉੱਥੇ ਮੋਕਸ਼ ਕਦੇ ਵੀ ਨਹੀਂ ਹੈ, ਅਤੇ ਕਦੇ ਮਿਲੇਗਾ ਵੀ ਨਹੀਂ। ਚੌਵੀ ਤੀਰਥੰਕਰਾਂ ਨੂੰ ਬੁੱਧੀ ਬਿਲਕੁਲ ਵੀ ਨਹੀਂ ਸੀ। | ਪ੍ਰਸ਼ਨ ਕਰਤਾ : ਪਰ ਉਹਨਾਂ ਨੂੰ ਤਾਂ ਅਨੰਤ ਗਿਆਨ ਹੈ, ਇਸ ਤਰ੍ਹਾਂ ਕਹਿੰਦੇ ਹਨ ਨਾ? | ਦਾਦਾ ਸ੍ਰੀ : ਉਹ ਅਨੰਤ ਗਿਆਨ ਤਾਂ ਬਿਲਕੁਲ ਠੀਕ ਹੈ, ਪਰ ਉਹਨਾਂ ਦੇ ਬੁੱਧੀ ਨਹੀਂ ਸੀ। ਬੁੱਧੀ ਤਾਂ ਸਭ ਲੋਕਾਂ ਦੇ ਹੁੰਦੀ ਹੈ। ਗਰੀਬ ਲੋਕਾਂ ਕੋਲ ਵੀ ਬੁੱਧੀ ਤਾਂ ਹੁੰਦੀ ਹੀ ਹੈ।
ਪ੍ਰਸ਼ਨ ਕਰਤਾ : ਤਾਂ ਬੁੱਧੀ ਅਤੇ ਗਿਆਨ ਵਿੱਚ ਕੀ ਫ਼ਰਕ ਹੈ?
ਦਾਦਾ ਸ੍ਰੀ : ਬਹੁਤ ਫਰਕ ਹੈ। ਜਿਵੇਂ ਹਨੇਰਾ ਅਤੇ ਉਜਾਲਾ ਹੈ, ਇੰਨਾ ਫੁਰਕ ਹੈ। ਸੰਸਾਰ ਵਿੱਚ ਜੋ ਭਟਕਦਾ ਹੈ, ਉਹ ਬੁੱਧੀ ਨਾਲ ਹੀ ਭਟਕਦਾ ਹੈ। ਬੁੱਧੀ ਨਾਲ ਤਾਂ ਭਗਵਾਨ ਨਹੀਂ ਮਿਲਦੇ ਅਤੇ ਬੁੱਧੀ ਮੋਕਸ਼ ਵਿੱਚ ਜਾਣ ਹੀ ਨਹੀਂ ਦਿੰਦੀ। ਬੁੱਧੀ ਮੋਕਸ਼ ਵਿੱਚ ਨਾ ਜਾਣ ਦੇ ਲਈ ਪ੍ਰੋਟੈਕਸ਼ਨ ਕਰਦੀ ਹੈ। ਨਫਾ-ਨੁਕਸਾਨ, ਪ੍ਰੋਫਿਟ-ਲਾਸ ਬੁੱਧੀ ਹੀ ਦੱਸਦੀ ਹੈ। ਕੀ ਕਰਦੀ ਹੈ?
ਪ੍ਰਸ਼ਨ ਕਰਤਾ : ਵਿਹਾਰ ਵਿੱਚ ਘੁਮਾਉਂਦੀ ਹੈ?
ਦਾਦਾ ਸ੍ਰੀ : ਹਾਂ, ਵਿਹਾਰ ਵਿੱਚ ਹੀ ਘੁਮਾਉਂਦੀ ਹੈ। ਉਹ ਬਾਹਰ ਨਿਕਲਣ ਹੀ ਨਹੀਂ ਦਿੰਦੀ, ਅਤੇ ਕਦੇ ਮੋਕਸ਼ ਵਿੱਚ ਨਹੀਂ ਜਾਣ ਦੇਵੇਗੀ। ਬੁੱਧੀ ਖਤਮ ਹੋ ਜਾਵੇਗੀ, ਫਿਰ ਮੋਕਸ਼ ਹੋ ਜਾਵੇਗਾ। ਅਸੀਂ ਅਬੁੱਧ ਹਾਂ। ਸਾਡੇ ਬੁੱਧੀ ਨਹੀਂ ਹੈ। ਛੋਟੇ ਬੱਚੇ ਨੂੰ ਵੀ ਬੁੱਧੀ ਹੁੰਦੀ ਹੈ। ਸਾਰੇ ਮਨੁੱਖਾਂ ਕੋਲ ਬੁੱਧੀ ਹੈ। ਵਲਡ ਵਿੱਚ ਅਸੀਂ ਇਕੱਲੇ ਹੀ ਬਿਨਾਂ ਬੁੱਧੀ ਵਾਲੇ ਆਦਮੀ ਹਾਂ। ਇਸ ਵਲਡ ਵਿੱਚ ਕੋਈ ਮਨੁੱਖ ਸਭ ਤਰ੍ਹਾਂ ਦਾ ਗਿਆਨ ਜਾਣਦਾ ਹੈ, ਸਾਇੰਟਿਸਟ