________________
ਅੰਤ:ਕਰਣ ਦਾ ਸਵਰੂਪ
ਪ੍ਰਸ਼ਨ ਕਰਤਾ : ਆਪਣੇ ਆਪ ਨੂੰ “ਮੈਂ ਕਹਿੰਦੇ ਹਾਂ, ਉਸ “ਮੈਂ” ਨੂੰ ਅਹੰਕਾਰ ਕਹਿੰਦੇ ਹਨ ਨਾ?
ਦਾਦਾ ਸ੍ਰੀ : ਹਾਂ, ਉਹ “ਮੈਂ ਦਾ ਅਹੰਕਾਰ ਹੈ ਉੱਥੇ ਬੁੱਧੀ ਹੈ ਅਤੇ ‘ਮੈਂ ਦਾ ਅਹੰਕਾਰ ਨਹੀਂ ਉੱਥੇ ਗਿਆਨ ਹੈ, ਪ੍ਰਕਾਸ਼ ਹੈ। ਸਾਡੇ ਵਿੱਚ ਬੁੱਧੀ ਨਹੀਂ ਹੈ ਅਤੇ ਮੈਂ ਦਾ ਅਹੰਕਾਰ ਵੀ ਨਹੀਂ ਹੈ। ਸਾਡੇ ਵਿੱਚ ਕਿਸੇ ਤਰ੍ਹਾਂ ਦਾ ਅਹੰਕਾਰ ਨਹੀਂ ਹੈ। ਵੱਡੇ-ਵੱਡੇ ਮਹਾਤਮਾਵਾਂ ਨੂੰ ਮੈਂ, ਮੈਂ, ਮੈਂ ਹੀ ਰਹਿੰਦਾ
ਹੈ।
ਪ੍ਰਸ਼ਨ ਕਰਤਾ : ਤਾਂ ਫਿਰ ਉਹ ਵੱਡਾ ਕਿਸ ਤਰ੍ਹਾਂ ਹੋਇਆ? ਜਦੋਂ ‘ਮੈਂ, ਮੈਂ, ਮੈਂ ਹੈ ਤਾਂ ਫਿਰ ਉਹ ਵੱਡਾ ਨਹੀਂ ਹੈ ਨਾ?
ਦਾਦਾ ਸ੍ਰੀ : ਉਹ ਤਾਂ ਉਸਦੀ ਸਮਝ ਵਿੱਚ ਇਸ ਤਰ੍ਹਾਂ ਹੈ ਕਿ “ਮੈਂ ਵੱਡਾ ਹਾਂ । ਅਹੰਕਾਰ ਵਿਚਕਾਰ ਮੀਡੀਅਮ ਹੈ। ਜੋ ਡਾਇਰੈਕਟ ਪ੍ਰਕਾਸ਼ ਹੈ, ਉਸਦੇ ਵਿਚਕਾਰ ਅਹੰਕਾਰ ਦਾ ਮੀਡੀਅਮ ਹੈ, ਤਾਂ ਪਿੱਛੇ ਬੁੱਧੀ ਮਿਲਦੀ ਹੈ। ਸਾਡੇ ਕੋਲ ਬੁੱਧੀ ਨਹੀਂ ਹੈ, ਕਿਉਂਕਿ ਈਗੋਇਜ਼ਮ ਖਤਮ ਹੋ ਗਿਆ, ਫਿਰ ਬੁੱਧੀ ਕਿੱਥੇ ਤੋਂ ਲਿਆਈਏ? ਸਾਡੇ ਵਿੱਚ ਕੁੱਝ ਵੀ ਅਹੰਕਾਰ ਹੁੰਦਾ ਤਾਂ ਫਿਰ ਸਾਨੂੰ ਗਿਆਨ ਹੀ ਨਾ ਹੁੰਦਾ, ਪ੍ਰਕਾਸ਼ ਨਾ ਹੁੰਦਾ। ਜਿੱਥੇ ਈਗੋਇਜ਼ਮ ਹੈ, ਉੱਥੇ ਬੁੱਧੀ ਹੈ ਅਤੇ ਈਗੋਇਜ਼ਮ ਨਹੀਂ, ਉੱਥੇ ਆਤਮਾ ਦਾ ਪ੍ਰਕਾਸ਼ ਹੈ। | ਬੁੱਧੀ ਦਾ ਸੁਭਾਅ ਕੀ ਹੈ? ਉਹ ਇੰਨਡਾਇਰੈਕਟ ਪ੍ਰਕਾਸ਼ ਹੈ, ਅਤੇ ਬੁੱਧੀ ਹਰ ਇੱਕ ਆਦਮੀ ਨੂੰ ਇੱਕ ਸਰੀਖਾ (ਸਮਾਨ) ਨਹੀਂ ਹੁੰਦੀ। ਕਿਸੇ ਦੇ ਕੋਲ 80 ਡਿਗਰੀ, ਕਿਸੇ ਦੇ ਕੋਲ 81 ਡਿਗਰੀ, ਕਿਸੇ ਦੇ ਕੋਲ 82 ਡਿਗਰੀ, ਇਸ ਤਰ੍ਹਾਂ ਡਿਗਰੀ ਵਾਲੀ ਬੁੱਧੀ ਹੈ। 100% ਬੁੱਧੀ ਕਿਸੇ ਕੋਲ ਨਹੀਂ ਹੈ। ਜਦੋਂ 100% ਬੁੱਧੀ ਹੁੰਦੀ ਹੈ, ਉਦੋਂ ਉਸ ਨੂੰ ਬੁੱਧ ਭਗਵਾਨ’ ਕਿਹਾ ਜਾਂਦਾ ਹੈ। ਉਹਨਾਂ ਦੀ ਬੁੱਧੀ 100% ਹੋ ਗਈ ਸੀ, ਪਰ ਉਹ ਡਾਇਰੈਕਟ ਪ੍ਰਕਾਸ਼ ਵਿੱਚ ਨਹੀਂ ਆਏ ਸਨ। ਉਹਨਾਂ ਦਾ ਈਗੋਇਜ਼ਮ ਕੀ ਸੀ? ਦਇਆ, ਦਇਆ, ਦਇਆ..... ਇਹ ਦੁਖੀ, ਇਹ ਦੁਖੀ, ਸਭ ਦੁਖੀਆਂ ਨੂੰ ਦੇਖ ਕੇ ਦਇਆ ਆਉਂਦੀ ਸੀ। ਉਹਨਾਂ ਨੂੰ ਕੀ ਹੋਇਆ ਸੀ? ਉਹ ਉਹਨਾਂ ਦਾ ਈਗੋਇਜ਼ਮ ਸੀ ਅਤੇ ਇਸ ਲਈ ਉਹ ਅੱਗੇ ਗਿਆਨ ਵਿੱਚ ਨਹੀਂ ਗਏ। ਉਹ