________________
ਅੰਤ:ਕਰਣ ਦਾ ਸਵਰੂਪ
21
ਪ੍ਰਸ਼ਨ ਕਰਤਾ : ਗਿਆਨ ਦੀ ਗੱਲ ਬੁੱਧੀ ਨਾਲ ਨਹੀਂ ਸਮਝਣੀ ਹੈ, ਇਸ ਤਰ੍ਹਾਂ ਕਿਉਂ? | ਦਾਦਾ ਸ੍ਰੀ : ਹਾਂ, ਇਹ ਗੱਲ ਬੁੱਧੀ ਤੋਂ ਪਰਾਂ ਹੈ। ਬੁੱਧੀ ਜਿਸਦੇ ਕੋਲ ਬਿਲਕੁਲ ਨਹੀਂ ਹੈ, ਜੋ ਅਬੁੱਧ ਹੈ, ਉੱਥੇ ਤੋਂ ਇਹ ਗੱਲ ਮਿਲਦੀ ਹੈ। ਵਲਡ ਵਿੱਚ ਕਿਸੇ ਜਗਾ ਤੇ ਕਦੇ ਕੋਈ ਅਬੁੱਧ ਆਦਮੀ ਦੇਖਿਆ ਹੈ? ਸਭ ਬੁੱਧੀ ਵਾਲੇ ਦੇਖੇ ਹਨ? ਇਸ ਵਲਡ ਵਿੱਚ ਅਸੀਂ ਇੱਕਲੇ ਅਬੁੱਧ ਹਾਂ। ਸਾਡੇ ਵਿੱਚ ਬੁੱਧੀ ਬਿਲਕੁਲ ਨਹੀਂ ਹੈ, ਸਾਡੇ ਕੋਲ ਗਿਆਨ ਹੈ। ਗਿਆਨ ਅਤੇ ਬੁੱਧੀ ਵਿੱਚ ਕੀ ਡਿਫਰੈਂਸ ਹੈ? ਬੁੱਧੀ ਇੰਨਡਾਇਰੈਕਟ ਪ੍ਰਕਾਸ਼ ਹੈ ਅਤੇ ਗਿਆਨ ਡਾਇਰੈਕਟ ਪ੍ਰਕਾਸ਼ ਹੈ। ਇਹ ਦੋ ਚੀਜ਼ਾਂ ਹਨ, ਤਾਂ ਦੋ ਵਿੱਚੋਂ ਅਸੀਂ ਇੱਕ ਰੱਖ ਲਿਆ, ਡਾਇਰੈਕਟ ਪ੍ਰਕਾਸ਼ । ਇੰਨਡਾਇਰੈਕਟ ਪ੍ਰਕਾਸ਼ ਸਾਨੂੰ ਨਹੀਂ ਚਾਹੀਦਾ। ਜਿਸਦੇ ਕੋਲ ਡਾਇਰੈਕਟ ਪ੍ਰਕਾਸ਼ ਨਹੀਂ ਹੈ, ਉਸਨੂੰ ਇੰਨਡਾਇਰੈਕਟ ਪ੍ਰਕਾਸ਼ ਚਾਹੀਦਾ ਹੈ। ਇਸਦੇ ਲਈ ਉਹ ਕੈਂਡਲ (ਮੋਮਬੱਤੀ) ਰੱਖਦਾ ਹੈ ਪਰ ਡਾਇਰੈਕਟ ਪ੍ਰਕਾਸ਼ ਆਇਆ ਤਾਂ ਫਿਰ ਕੈਂਡਲ ਦੀ ਕੀ ਜ਼ਰੂਰਤ ਹੈ? ਸਾਰੇ ਵਲਡ ਦੇ ਕੋਲ ਕੈਂਡਲ ਹੈ, ਸਾਡੇ ਕੋਲ ਕੈਂਡਲ ਨਹੀਂ ਹੈ ਅਰਥਾਤ ਸਾਡੇ ਕੋਲ ਬੁੱਧੀ ਨਹੀਂ ਹੈ।
ਜੋ ਇੰਨਡਾਰੈਕਟ ਪ੍ਰਕਾਸ਼ ਹੈ ਉਹ ਕਿਸ ਤਰ੍ਹਾਂ ਦਾ ਪ੍ਰਕਾਸ਼ ਹੁੰਦਾ ਹੈ? ਇਹ ਤੁਹਾਨੂੰ ਦੱਸ ਦੇਵਾਂ ਕਿ ਸੂਰਜ ਦੇਵਤਾ ਦਾ ਪ੍ਰਕਾਸ਼ ਇੱਧਰ ਸ਼ੀਸ਼ੇ ਤੇ ਡਾਇਰੈਕਟ ਆਉਂਦਾ ਹੈ, ਅਤੇ ਸ਼ੀਸ਼ੇ ਦਾ ਪ੍ਰਕਾਸ਼ ਆਪਣੀ ਰਸੋਈ ਵਿੱਚ ਜਾਂਦਾ ਹੈ। ਰਸੋਈ ਵਿੱਚ ਜਾਂਦਾ ਹੈ, ਉਸ ਪ੍ਰਕਾਸ਼ ਨੂੰ ਇੰਨਡਾਇਰੈਕਟ ਪ੍ਰਕਾਸ਼ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਭ ਮਨੁੱਖਾਂ ਨੂੰ ਬੁੱਧੀ ਇੰਨਡਾਇਰੈਕਟ ਪ੍ਰਕਾਸ਼ ਹੈ, ਅਤੇ ਸੂਰਜ ਦੇਵਤਾ ਦਾ ਡਾਇਰੈਕਟ ਪ੍ਰਕਾਸ਼ ਜੋ ਇੱਧਰ ਸ਼ੀਸ਼ੇ ਤੇ ਆਉਂਦਾ ਹੈ, ਉਸ ਡਾਇਰੈਕਟ ਪ੍ਰਕਾਸ਼ ਨੂੰ “ਗਿਆਨ ਕਿਹਾ ਜਾਂਦਾ ਹੈ।
ਸੂਰਜ ਦੇਵਤਾ ਦਾ ਪ੍ਰਕਾਸ਼ ਸ਼ੀਸ਼ੇ ਦੇ ਮੀਡੀਅਮ ਥਰੂ ਜਾਂਦਾ ਹੈ। ਉੱਥੇ ਮੀਡੀਅਮ (ਮਾਧਿਅਮ) ਸ਼ੀਸ਼ੇ ਦਾ ਹੈ। ਉਸੇ ਤਰ੍ਹਾਂ ਆਤਮਾ ਦਾ ਪ੍ਰਕਾਸ਼ ਈਗੋਇਜ਼ਮ ਦੇ ਮੀਡੀਅਮ ਥਰੁ ਨਿੱਕਲਦਾ ਹੈ, ਉਹ ਬੁੱਧੀ ਹੈ। ਜਿਸ-ਜਿਸ ਤਰ੍ਹਾਂ ਦਾ ਈਗੋਇਜ਼ਮ ਹੈ, ਉਸੇ ਤਰ੍ਹਾਂ ਦੀ ਬੁੱਧੀ ਹੁੰਦੀ ਹੈ।