________________
ਅੰਤ:ਕਰਣ ਦਾ ਸਵਰੂਪ
ਕਦੇ ਵੀ ਨਹੀਂ ਹੁੰਦੇ। ਤੁਹਾਨੂੰ ਮੋਸ਼ਨ ਵਿੱਚ ਰਹਿਣ ਦੀ ਇੱਛਾ ਹੈ ਜਾਂ ਇਮੋਸ਼ਨਲ?
ਪ੍ਰਸ਼ਨ ਕਰਤਾ : ਮੋਸ਼ਨ ਵਿੱਚ ਰਹਿਣ ਦੀ ਇੱਛਾ ਹੈ।
ਦਾਦਾ ਸ੍ਰੀ ਮਨੁੱਖ ਦੀ ਬੁੱਧੀ ਕੀ ਦੱਸਦੀ ਹੈ? ਨਫ਼ਾ ਅਤੇ ਨੁਕਸਾਨ, ਦੋ ਦੱਸਦੀ ਹੈ। ਬੁੱਧੀ ਦੂਸਰੀ ਕੋਈ ਚੀਜ਼ ਨਹੀਂ ਦੱਸਦੀ। ਗੱਡੀ ਦੇ ਅੰਦਰ ਦਾਖਿਲ ਹੁੰਦੇ ਹੀ, “ਕਿੱਧਰ ਵਧੀਆ ਜਗ੍ਹਾ ਹੈ ਅਤੇ ਕਿੱਧਰ ਨਹੀਂ ਹੈ। ਬੁੱਧੀ ਦਾ ਧੰਧਾ ਹੀ ਨਫ਼ਾ-ਨੁਕਸਾਨ ਦਿਖਾਉਣ ਦਾ ਹੈ। ਮੇਰੇ ਵਿੱਚ ਬਿਲਕੁਲ ਵੀ ਬੁੱਧੀ ਨਹੀਂ ਹੈ, ਤਾਂ ਮੈਨੂੰ ਨਫ਼ਾ-ਨੁਕਸਾਨ ਕਿਸੇ ਜਗ੍ਹਾ ਲੱਗਦਾ ਹੀ ਨਹੀਂ। ਇਹ ਚੰਗਾ ਹੈ, ਇਹ ਮਾੜਾ ਹੈ, ਇਸ ਤਰ੍ਹਾਂ ਲੱਗਦਾ ਹੀ ਨਹੀਂ। ਬੜੇ-ਬੜੇ ਬੰਗਲੇ ਵਾਲੇ ਲੋਕ ਆਉਂਦੇ ਹਨ, ਉਹ ਸਾਨੂੰ ਪੁੱਛਦੇ ਹਨ ਕਿ ‘ਤੁਹਾਡੀ ਦ੍ਰਿਸ਼ਟੀ ਨਾਲ ਸਾਡਾ ਬੰਗਲਾ ਕਿਵੇਂ ਦਾ ਲੱਗਿਆ।’ ਤਾਂ ਅਸੀਂ ਦੱਸਦੇ ਹਾਂ, “ਮੈਨੂੰ ਤੁਹਾਡਾ ਬੰਗਲਾ ਕਦੇ ਚੰਗਾ ਨਹੀਂ ਲੱਗਿਆ। ਜੋ ਬੰਗਲਾ ਇੱਧਰ ਹੀ ਛੱਡ ਜਾਣਾ ਹੈ, ਉਸਦਾ ਚੰਗਾ-ਮਾੜਾ ਕੀ ਦੇਖਣਾ? ਇਸੇ ਬੰਗਲੇ ਵਿੱਚੋਂ ਆਪਣੀ ਅਰਥੀ ਨਿਕਲੇਗੀ।
ਬੁੱਧੀ ਪਰ-ਪ੍ਰਕਾਸ਼ਕ ਹੈ ਅਤੇ ਆਤਮਾ ਸਵ-ਪਰ ਪ੍ਰਕਾਸ਼ਕ ਹੈ। ਬੁੱਧੀ ਅਤੇ ਗਿਆਨ ਦੋ ਅਲੱਗ ਗੱਲਾਂ ਹਨ। ਤੁਹਾਡੇ ਕੋਲ ਗਿਆਨ ਹੈ ਜਾਂ ਬੁੱਧੀ?
ਪ੍ਰਸ਼ਨ ਕਰਤਾ : ਬੁੱਧੀ ਤਾਂ ਹੈ, ਗਿਆਨ ਦੇ ਲਈ ਉੱਥੇ ਤੱਕ ਪਹੁੰਚਿਆ ਨਹੀਂ।
ਦਾਦਾ ਸ੍ਰੀ : ਬੁੱਧੀ ਹੈ ਤਾਂ ਉੱਥੇ ਗਿਆਨ ਨਹੀਂ ਹੈ।
ਪ੍ਰਸ਼ਨ ਕਰਤਾ : ਇਸ ਲਈ ਗਿਆਨ ਵਿੱਚ ਪਹੁੰਚਣ ਦੇ ਲਈ ਕੋਸ਼ਿਸ਼ ਕਰਦਾ ਹਾਂ।
ਦਾਦਾ ਸ੍ਰੀ : ਨਹੀਂ, ਗਿਆਨ ਵਿੱਚ ਕੋਸ਼ਿਸ਼ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਉਹ ਸਹਿਜ ਹੁੰਦਾ ਹੈ, ਕੋਸ਼ਿਸ਼ ਨਹੀਂ ਕਰਨੀ ਪੈਂਦੀ।