________________
ਅੰਤ:ਕਰਣ ਦਾ ਸਵਰੂਪ
ਦਾਦਾ ਸ੍ਰੀ : ਥੋੜੀ ਬੁੱਧੀ, ਉਹੀ ਜਿਆਦਾ ਬੁੱਧੀ ਹੈ। ਇਸ ਕਾਲ ਵਿੱਚ ਸਮਯਕ ਬੁੱਧੀ ਘੱਟ ਹੈ ਅਤੇ ਵਿਪਰੀਤ ਬੁੱਧੀ ਜਿਆਦਾ ਹੈ। ਇਸ ਜਗਤ ਵਿੱਚ ਛੋਟੇ ਬੱਚੇ ਨੂੰ ਵੀ ਬੁੱਧੀ ਹੈ। ਕਿਸੇ ਦਾ ਪੈਸਾ ਰਸਤੇ ਵਿੱਚ ਡਿੱਗਿਆ ਹੋਵੇ ਤਾਂ ਲੈ ਲੈਂਦਾ ਹੈ, ਉਹ ਕੀ ਬੁੱਧੀ ਨਹੀਂ ਹੈ? ਉਹ ਸਭ ਵਿਪਰੀਤ ਬੁੱਧੀ ਹੈ। ਸਮਯਕ ਬੁੱਧੀ ਤਾਂ ਸਾਡੇ ਕੋਲ ਬੈਠਣ ਨਾਲ ਹੋ ਸਕਦੀ ਹੈ। | ਇੱਕ ਆਦਮੀ ਸਾਨੂੰ ਪੁੱਛਦਾ ਸੀ ਕਿ, “ਜਗਤ ਵਿੱਚ ਦੂਜਿਆਂ ਦੇ ਕੋਲ ਗਿਆਨ ਨਹੀਂ ਹੈ? ਤੁਹਾਡੇ ਕੋਲ ਹੀ ਹੈ?” ਤਾਂ ਅਸੀਂ ਕਿਹਾ ਕਿ, “ਨਹੀਂ, ਜਿਸਦੇ ਵੀ ਕੋਲ ਗਿਆਨ ਹੈ, ਉਹ ਸਬਜੈਕਟ ਗਿਆਨ ਹੈ, ਉਹ ਬੁੱਧੀ ਦਾ ਗਿਆਨ ਹੈ। ਬੁੱਧੀ ਦੇ ਕੰਨੈਕਸ਼ਨ ਵਾਲੇ ਸੰਸਾਰ ਦੇ ਸਾਰੇ ਸਬਜੈਕਟਾਂ ਨੂੰ ਜਾਣੇ ਪਰ ਉਹ ਅਹੰਕਾਰੀ ਗਿਆਨ ਹੈ, ਇਸ ਲਈ ਉਸਦਾ ਬੁੱਧੀ ਵਿੱਚ ਸਮਾਵੇਸ਼ ਹੁੰਦਾ ਹੈ। ਪਰ ਨਿਰਅਹੰਕਾਰੀ ਗਿਆਨ, ਉਹੀ ਗਿਆਨ ਹੈ।’ ‘ਮੈਂ ਕੌਣ ਹਾਂ ਇੰਨਾ ਹੀ ਜੋ ਜਾਣੇ, ਉਹ ‘ਗਿਆਨੀਂ ਹੈ। ਜਪ, ਤਪ, ਤਿਆਗ ਸਭ ਸਬਜੈਕਟ ਹਨ, ਵਿਸ਼ੇ ਹਨ। ਵਿਸ਼ੇ ਕਦੇ ਵੀ ਨਿਰਵਿਘੀ ਆਤਮਾ ਪ੍ਰਾਪਤ ਨਹੀਂ ਕਰ ਸਕਦਾ।
ਪ੍ਰਸ਼ਨ ਕਰਤਾ : ਜੋ ਸਿੱਧੀ ਪ੍ਰਾਪਤ ਕਰਦਾ ਹੈ, ਉਹ ਵੀ ਵਿਸ਼ੈ ਹੈ?
ਦਾਦਾ ਸ੍ਰੀ : ਉਹ ਸਭ ਵਿਸ਼ੈ ਹੈ ਅਤੇ ਉਹ ਸਭ ਸਬਜੈਕਟ ਗਿਆਨ ਹੈ ਅਤੇ ਵਿਸ਼ੈ ਦੀ ਅਰਾਧਨਾ ਕਰਨ ਨਾਲ ਮੋਕਸ਼ ਨਹੀਂ ਮਿਲਦਾ। ਤੁਹਾਡੇ ਕੋਲ ਬੁੱਧੀ ਹੈ, ਜਗਤ ਦੇ ਕੋਲ ਬੁੱਧੀ ਹੈ, ਪਰ ਅਸੀਂ ਅਬੁੱਧ ਹਾਂ। ਬੁੱਧੀ, ਮਨੁੱਖ ਨੂੰ ਕੀ ਕਰਦੀ ਹੈ? ਇਮੋਸ਼ਨਲ ਕਰਦੀ ਹੈ। ਇਹ ਨ ਮੋਸ਼ਨ ਵਿੱਚ ਚਲਦੀ ਹੈ, ਉਹ ਜੇ ਇਮੋਸ਼ਨਲ ਹੋ ਜਾਵੇ ਤਾਂ ਕੀ ਹੋ ਜਾਵੇਗਾ? ਪ੍ਰਸ਼ਨ ਕਰਤਾ : ਸਭ ਵਿਗੜ ਜਾਵੇਗਾ। | ਦਾਦਾ ਸ੍ਰੀ : ਉਸੇ ਤਰ੍ਹਾਂ ਮਨੁੱਖ ਇਮੋਸ਼ਨਲ ਹੁੰਦਾ ਹੈ, ਤਾਂ ਸ਼ਰੀਰ ਦੇ ਅੰਦਰ ਜਿੰਨੇ ਜੀਵ ਹਨ, ਉਹ ਸਭ ਮਰ ਜਾਂਦੇ ਹਨ। ਉਸਦਾ ਦੋਸ਼ ਲੱਗਦਾ ਹੈ। ਇਸ ਲਈ ਅਸੀਂ ਤਾਂ ਮੋਸ਼ਨ ਵਿੱਚ ਹੀ ਰਹਿੰਦੇ ਹਾਂ। ਅਸੀਂ ਇਮੋਸ਼ਨਲ