________________
ਅੰਤ:ਕਰਣ ਦਾ ਸਵਰੂਪ
ਪ੍ਰਸ਼ਨ ਕਰਤਾ : ਜਿੰਨਾਂ ਥੋੜੀ ਬੁੱਧੀ ਨਾਲ ਕੰਮ ਹੁੰਦਾ ਹੈ, ਉਸ ਨਾਲ ਚਲਾ ਲੈਂਦਾ ਹਾਂ।
ਦਾਦਾ ਸ੍ਰੀ : ਤੁਹਾਡੇ ਉੱਥੇ ਜਿਆਦਾ ਬੁੱਧੀ ਵਾਲਾ ਕੋਈ ਆਦਮੀ ਹੈ?
ਪ੍ਰਸ਼ਨ ਕਰਤਾ : ਦੁਨੀਆਂ ਵਿੱਚ ਬਹੁਤ ਹੋ ਸਕਦੇ ਹਨ। ਉਹ ਕੌਣ ਹਨ, ਉਹ ਮੈਨੂੰ ਪਤਾ ਨਹੀਂ ਹੈ।
ਦਾਦਾ ਸ੍ਰੀ : ਜਿਸ ਨੂੰ ਬਿਲਕੁਲ ਬੁੱਧੀ ਨਹੀਂ ਹੈ, ਇਹੋ ਜਿਹਾ ਕੋਈ ਆਦਮੀ ਦੇਖਿਆ ਹੈ?
ਪ੍ਰਸ਼ਨ ਕਰਤਾ : ਬਿਲਕੁਲ ਬੁੱਧੀ ਨਾ ਹੋਵੇ ਇਹੋ ਜਿਹਾ ਤਾਂ ਕੋਈ ਨਹੀਂ ਦੇਖਿਆ। ਕਿਉਂਕਿ ਜਿੰਨੇ ਵੀ ਪ੍ਰਾਣੀ ਹਨ, ਉਹਨਾਂ ਨੂੰ ਵੀ ਉਹਨਾਂ ਦੇ ਗ੍ਰੇਡ (ਕਲਾਸ) ਅਨੁਸਾਰ ਥੋੜੀ ਬੁੱਧੀ ਤਾਂ ਹੁੰਦੀ ਹੀ ਹੈ।
ਦਾਦਾ ਸ੍ਰੀ : ਸਾਡੇ ਵਿੱਚ ਬੁੱਧੀ ਬਿਲਕੁਲ ਨਹੀਂ ਹੈ। ਅਸੀਂ ਅਬੁੱਧ ਹਾਂ।
ਪ੍ਰਸ਼ਨ ਕਰਤਾ : ਹਾਂ, ਇਹ ਸੱਚੀ ਗੱਲ ਹੈ, ਇਸ ਤਰ੍ਹਾਂ ਹੋ ਸਕਦਾ ਹੈ। ਜਦੋਂ ਅਬੁੱਧ ਦੀ ਲਿਮਿਟ (ਸੀ) ਤੱਕ ਪਹੁੰਚ ਗਿਆ, ਤਾਂ ਉਹ ਆਦਮੀ ਸਵੈ ਬੁੱਧ ਹੋ ਜਾਂਦਾ ਹੈ। | ਦਾਦਾ ਸ੍ਰੀ : ਹਾਂ, ਸਵੈ ਬੁੱਧ ਹੋ ਜਾਂਦਾ ਹੈ। ਅਬੁੱਧ ਹੋ ਜਾਵੇ ਤਾਂ ਫਿਰ, ਗਿਆਨ ਪ੍ਰਕਾਸ਼ ਹੋ ਜਾਂਦਾ ਹੈ। ਜਿੱਥੇ ਤੱਕ ਬੁੱਧੀ ਹੈ ਉੱਥੇ ਤੱਕ ਇੱਕ ਪਰਸੈਂਟ ਵੀ ਗਿਆਨ ਨਹੀਂ ਹੁੰਦਾ। ਗਿਆਨ ਹੈ ਉੱਥੇ ਬੁੱਧੀ ਨਹੀਂ ਹੈ। ਸਾਨੂੰ ਜਦੋਂ ਗਿਆਨ ਹੋ ਗਿਆ, ਫਿਰ ਬੁੱਧੀ ਬਿਲਕੁਲ ਖਤਮ ਹੋ ਗਈ।
ਤੁਹਾਨੂੰ ਬਹੁਤ ਬੁੱਧੀ ਹੈ। ਤੁਹਾਡੀ ਵਾਈਫ ਦੇ ਹੱਥੋਂ ਪੈਸੇ ਰਸਤੇ ਤੇ ਗਿਰ ਜਾਣ, ਤੁਸੀਂ ਪਿੱਛੇ ਚੱਲ ਰਹੇ ਹੋ ਅਤੇ ਪੈਸੇ ਗਿਰਦੇ ਦੇਖੇ ਤਾਂ ਤੁਸੀਂ ਇਮੋਸ਼ਨਲ ਹੋ ਜਾਵੋਗੇ। ਇਹ ਬੁੱਧੀ ਇਮੋਸ਼ਨਲ ਕਰਦੀ ਹੈ। ਜਦੋਂ ਤੱਕ ਈਗੋਇਜ਼ਮ ਹੈ, ਉਦੋਂ ਤੱਕ ਬੁੱਧੀ ਹੈ। ਸਾਡੇ ਵਿੱਚ ਬੁੱਧੀ ਨਹੀਂ ਹੈ, ਇਸ ਤਰ੍ਹਾਂ ਸਿਰਫ ਬੋਲਣ ਨਾਲ ਹੀ ਚੱਲਦਾ ਹੈ?
ਪ੍ਰਸ਼ਨ ਕਰਤਾ : ਜਿਆਦਾ ਬੁੱਧੀ ਨਹੀਂ, ਥੋੜੀ ਬੁੱਧੀ ਹੈ।