________________
ਅੰਤ:ਕਰਣ ਦਾ ਸਵਰੂਪ
| 17
ਗਿਆ। ਚਿਤ ਦੀ ਸ਼ੁੱਧੀ ਹੋ ਜਾਵੇ ਤਾਂ ਉਸ ਨੂੰ ਸਤ ਚਿਤ ਕਿਹਾ ਜਾਂਦਾ ਹੈ। ਸਤ-ਚਿਤ ਨਾਲ ਆਨੰਦ ਹੀ ਮਿਲਦਾ ਹੈ।
ਪ੍ਰਸ਼ਨ ਕਰਤਾ : ਤਾਂ ਆਨੰਦ ਦੀ ਵਿਆਖਿਆ ਕੀ ਹੋਵੇਗੀ?
ਦਾਦਾ ਸ੍ਰੀ : ਵਲਡ ਦਾ ਜੋ ਸੱਚ ਹੈ, ਉਹ ਸਤ ਨਹੀਂ ਹੈ। ਵਿਹਾਰ ਵਿੱਚ ਚਲਦਾ ਹੈ, ਉਹ ਸੱਚ ਹੈ, ਉਹ ਲੌਕਿਕ ਹੈ। ਵਾਸਤਵਿਕਤਾ ਅਲੌਕਿਕ ਚੀਜ਼ ਹੈ। ਲੌਕਿਕ ਵਿੱਚ ਵਾਸਤਵਿਕਤਾ ਨਹੀਂ ਹੈ। ਵਾਸਤਵਿਕਤਾ, ਉਹ ਸਤ ਹੈ, ਉਹ ਸੱਚ ਨਹੀਂ ਹੈ। ਸਤ ਕਿਸ ਨੂੰ ਕਿਹਾ ਜਾਂਦਾ ਹੈ ਕਿ ਜੋ ਚੀਜ਼ ਨਿਰੰਤਰ ਹੁੰਦੀ ਹੈ, ਨਿੱਤ ਹੁੰਦੀ ਹੈ, ਉਸ ਨੂੰ ਸਤ ਕਿਹਾ ਜਾਂਦਾ ਹੈ। ਅਨਿੱਤ ਨੂੰ ਸੱਚ ਕਿਹਾ ਜਾਂਦਾ ਹੈ। ਇਹ ਵਲਡ ਦਾ ਸੱਚ, ਝੂਠ ਸਾਪੇਸ਼ ਹੈ। ਤੁਹਾਨੂੰ ਜੋ ਸੱਚ ਲੱਗਦਾ ਹੈ, ਦੂਸਰੇ ਨੂੰ ਉਹ ਝੂਠ ਲੱਗਦਾ ਹੈ ਅਤੇ ਜੋ ਸਤ ਹੈ, ਉਹ ਕਦੇ ਬਦਲਦਾ ਹੀ ਨਹੀਂ। ਸਤ ਯਾਨੀ ਪਰਮਾਨੈਂਟ! ਚਿਤ ਯਾਨੀ ਗਿਆਨ-ਦਰਸ਼ਨ। ਗਿਆਨ-ਦਰਸ਼ਨ ਇੱਕ ਕਰੀਏ, ਤਾਂ ਚਿਤ ਕਿਹਾ ਜਾਂਦਾ ਹੈ। ਪਰਮਾਨੈਂਟ ਗਿਆਨ-ਦਰਸ਼ਨ ਹੋ ਗਿਆ ਤਾਂ ਉਸਦਾ ਫਲ ਕੀ ਹੈ? ਆਨੰਦ! ਪਰਮਾਨੈਂਟ ਗਿਆਨ-ਦਰਸ਼ਨ ਨੂੰ ਕੀ ਕਹਿੰਦੇ ਹਨ? ਕੇਵਲ! ਐਬਸਲਿਊਟ!
ਬੁੱਧੀ ਦਾ ਸਾਇੰਸ ਦਾਦਾ ਸ੍ਰੀ : ਤੁਹਾਨੂੰ ਬੁੱਧੀ ਹੈ? ਪ੍ਰਸ਼ਨ ਕਰਤਾ : ਇੱਕਦਮ ਥੋੜੀ।
ਦਾਦਾ ਸ੍ਰੀ : ਬੁੱਧੀ ਜਿਆਦਾ ਨਹੀਂ ਹੈ ਤਾਂ ਤੁਸੀਂ ਕੰਮ ਕਿਵੇਂ ਕਰਦੇ ਹੋ? ਬਿਨਾਂ ਬੁੱਧੀ ਦੇ ਤਾਂ ਕੋਈ ਕੰਮ ਹੀ ਨਹੀਂ ਕਰ ਸਕਦਾ। ਬੁੱਧੀ, ਇਹ ਸੰਸਾਰ ਚਲਾਉਣ ਦੇ ਲਈ ਪ੍ਰਕਾਸ਼ ਹੈ। ਸੰਸਾਰ ਵਿੱਚ ਉਹ ਡਿਸੀਜ਼ਨ (ਫੈਸਲਾ) ਲੈਣ ਲਈ ਹੈ। ਬੁੱਧੀ ਹੈ ਤਾਂ ਡਿਸੀਜ਼ਨ ਲੈ ਸਕਦੇ ਹਾਂ। ਤੁਸੀਂ ਕਿਵੇਂ ਡਿਸੀਜ਼ਨ ਲੈਂਦੇ ਹੋ?