________________
ਅੰਤ:ਕਰਣ ਦਾ ਸਵਰੂਪ
ਪੜ ਰਿਹਾ ਹੈ, ਪਰ ਉਸ ਨੂੰ ਲੋਕ ਕੀ ਬੋਲਦੇ ਹਨ ਕਿ ਤੇਰਾ ਚਿਤ ਇੱਧਰ ਪੜ੍ਹਨ ਵਿੱਚ ਨਹੀਂ ਹੈ, ਤੇਰਾ ਚਿਤ ਕ੍ਰਿਕਟ ਵਿੱਚ ਹੈ। ਮਨ ਇਸ ਤਰ੍ਹਾਂ ਦਾ ਨਹੀਂ ਦੇਖ ਸਕਦਾ। ਮਨ ਤਾਂ ਅੰਨਾ ਹੈ। ਸਿਨੇਮਾ ਦੇਖ ਦੇ ਆਇਆ, ਫਿਰ ਵੀ ਚਿਤ ਉਸਨੂੰ ਦੇਖ ਸਕਦਾ ਹੈ। ਇਹ ਚਿਤ ਹੀ ਬਾਹਰ ਭਟਕਦਾ ਰਹਿੰਦਾ ਹੈ ਅਤੇ ਲੱਭਦਾ ਹੈ ਕਿ ਸੁਖ ਕਿਸ ਵਿੱਚ ਹੈ। ਸਭ ਨੂੰ ਦੋ ਚੀਜਾਂ ਪਰੇਸ਼ਾਨ ਕਰਦੀਆਂ ਹਨ, ਮਾਈਂਡ ਅਤੇ ਚਿਤ।
ਮਾਈਂਡ ਇਸ ਬਾਡੀ ਵਿੱਚੋਂ ਬਾਹਰ ਨਿਕਲ ਹੀ ਨਹੀਂ ਸਕਦਾ। ਮਾਈਂਡ ਇਸ ਬਾਡੀ ਵਿੱਚੋਂ ਬਾਹਰ ਨਿਕਲ ਜਾਵੇ ਤਾਂ ਸਭ ਲੋਕ ਉਸ ਨੂੰ ਫਿਰ ਅੰਦਰ ਘੁਸਣ ਹੀ ਨਹੀਂ ਦੇਣਗੇ। ਪਰ ਉਹ ਬਾਹਰ ਨਿਕਲਦਾ ਹੀ ਨਹੀਂ ਹੈ। ਮਨ ਤਾਂ ਵਿਚਾਰ ਦੀ ਭੂਮਿਕਾ ਹੈ। ਉਹ, ਵਿਚਾਰ ਤੋਂ ਸਿਵਾ ਕੁੱਝ ਵੀ ਕੰਮ ਨਹੀਂ ਕਰਦਾ। ਸਿਰਫ਼ ਵਿਚਾਰ ਹੀ ਕਰਦਾ ਹੈ। ਸਭ ਜਗਾ ਭਟਕਦਾ ਹੈ, ਬਾਹਰ ਫਿਰਦਾ ਹੈ, ਉਹ ਚਿਤ ਹੈ। ਚਿਤ ਇਥੋਂ ਘਰ ਜਾ ਕੇ ਟੇਬਲ, ਕੁਰਸੀ, ਅਲਮਾਰੀ ਸਭ ਦੇਖਦਾ ਹੈ। ਘਰ ਵਿੱਚ ਲੜਕਾ, ਲੜਕੀ, ਔਰਤ ਨੂੰ ਵੀ ਦੇਖਦਾ ਹੈ, ਉਹ ਚਿਤ ਹੈ। ਬਾਜ਼ਾਰ ਵਿੱਚ ਚੰਗਾ ਦੇਖਿਆ ਤਾਂ ਖਰੀਦਣ ਦਾ ਵਿਚਾਰ ਕੀਤਾ, ਤਾਂ ਉੱਥੇ ਵੀ ਚਿਤ ਚਲਾ ਜਾਂਦਾ ਹੈ। ਸਭ ਦੇਖ ਸਕਦਾ ਹੈ, ਉਹ ਚਿਤ ਹੈ। ਪਰ ਅਜੇ ਅਸ਼ੁੱਧ ਚਿਤ ਹੈ। ਉਹ ਸ਼ੁੱਧ ਹੋ ਜਾਵੇ ਤਾਂ ਸਭ ਕੰਮ ਪੂਰਾ ਹੋ ਜਾਂਦਾ ਹੈ, ਸਚਿਦਾਨੰਦ ਹੋ ਜਾਂਦਾ ਹੈ।
ਸਚਿਦਾਨੰਦ ਤਾਂ ਸਭ ਗੱਲਾਂ ਦਾ ਐਕਸਟੈਕਟ ਹੈ। ਜੋ ਆਤਮਾ ਹੈ, ਉਹ ਸਚਿਦਾਨੰਦ ਹੈ। ਭਗਵਾਨ ਹੈ, ਉਹੀ ਸਚਿਦਾਨੰਦ ਹੈ। ਸਚਿਦਾਨੰਦ ਵਿੱਚ ਸਤ ਹੈ। ਜਗਤ ਵਿੱਚ ਕੋਈ ਆਦਮੀ ਪੰਜ ਇੰਦਰੀਆਂ ਨਾਲ ਦੇਖਦਾ ਹੈ, ਉਹ ਸਤ ਨਹੀਂ ਹੈ। ਸਤ ਕਿਸ ਨੂੰ ਕਿਹਾ ਜਾਂਦਾ ਹੈ ਕਿ ਜੋ ਪਰਮਾਨੈਂਟ (ਸ਼ਾਸ਼ਵਤ) ਹੈ। ਆਲ ਦੀਜ਼ ਰਿਲੇਟਿਵ ਆਰ ਟੈਂਪਰੇਰੀ ਐਡਜਸਟਮੈਂਟਸ। ਜੋ ਟੈਂਪਰੇਰੀ ਹੈ, ਉਸ ਨੂੰ ਸਤ ਨਹੀਂ ਕਿਹਾ ਜਾਂਦਾ। ਪਰਮਾਨੈਂਟ ਨੂੰ ਹੀ ਸਤ ਕਿਹਾ ਜਾਂਦਾ ਹੈ। ਚਿਤ ਯਾਨੀ ਗਿਆਨ-ਦਰਸ਼ਨ। ਸਤ-ਚਿਤ ਯਾਨੀ ਸੱਚਾ ਗਿਆਨ ਅਤੇ ਸੱਚਾ ਦਰਸ਼ਨ। ਰਾਈਟ ਗਿਆਨ ਅਤੇ ਰਾਈਟ ਬਿਲੀਫ! ਜੋ ਟੈਂਪਰੇਰੀ ਨੂੰ ਦੇਖਦਾ ਹੈ, ਉਹ ਅਸ਼ੁੱਧ ਗਿਆਨ-ਦਰਸ਼ਨ ਹੈ, ਯਾਨੀ ਅਸ਼ੁੱਧ ਚਿਤ ਹੈ। ਇਹ ਤਾਂ ਚਿਤ ਦੀ ਅਸ਼ੁੱਧੀ ਹੋ ਗਈ ਹੈ। ਚਿਤ ਦੀ ਸ਼ੁੱਧੀ ਹੋ ਜਾਵੇ ਤਾਂ ਕੰਮ ਹੋ