________________
ਅੰਤ:ਕਰਣ ਦਾ ਸਵਰੂਪ
ਸੀ। ਅਸੀਂ ਕਹਾਂਗੇ ਕਿ “ਇਹ ਤਾਂ ਗਾਂ ਹੈ। ਤੁਸੀਂ ਵੀ ਕਹੋਗੇ ਕਿ “ਇਹ ਗਾਂ ਹੈ।’ ਤਾਂ ਇਸ ਨੂੰ “ਗਿਆਨ ਕਿਹਾ ਜਾਂਦਾ ਹੈ। ਅਨਡਿਸਾਈਡਿਡ ਗਿਆਨ ਨੂੰ ‘ਦਰਸ਼ਨ’ ਕਿਹਾ ਜਾਂਦਾ ਹੈ ਅਤੇ ਡਿਸਾਈਡਿਡ ਗਿਆਨ ਨੂੰ “ਗਿਆਨ’ ਕਿਹਾ ਜਾਂਦਾ ਹੈ। ਤੁਹਾਨੂੰ ਸਮਝ ਵਿੱਚ ਆਇਆ? ਗਿਆਨ-ਦਰਸ਼ਨ ਦੋਵੇਂ ਇੱਕਠੇ ਹੋ ਜਾਣ, ਤਾਂ ਚਿੱਤ ਹੋ ਜਾਂਦਾ ਹੈ। ਗਿਆਨ-ਦਰਸ਼ਨ ਅਸ਼ੁੱਧ ਹੋਵੇ, ਉਦੋਂ ਤੱਕ ਚਿਤ ਹੁੰਦਾ ਹੈ, ਅਤੇ ਗਿਆਨ-ਦਰਸ਼ਨ ਦੋਵੇ ਸ਼ੁੱਧ ਹੋਣ, ਉਹ ਆਤਮਾ ਹੈ। ਚਿਤ ਅਸ਼ੁੱਧ ਦੇਖਦਾ ਹੈ, “ਖੁਦ ਨੂੰ ਨਹੀਂ ਦੇਖਦਾ। “ਇਹ ਮੇਰੀ ਸੱਸ ਹੈ, ਇਹ ਮੇਰਾ ਸਹੁਰਾ ਹੈ, ਇਹ ਮੇਰਾ ਭਰਾ ਹੈ, “ਇਸ ਤਰ੍ਹਾਂ ਦਾ ਅਸ਼ੁੱਧ ਦੇਖਦਾ ਹੈ, ਉਹ ਅਸ਼ੁੱਧ ਚਿਤ ਹੈ। ਚਿਤ ਦੀ ਸ਼ੁੱਧੀ ਹੋ ਗਈ, ਫਿਰ ਆਤਮਗਿਆਨ ਹੋ ਜਾਂਦਾ ਹੈ।
ਪ੍ਰਸ਼ਨ ਕਰਤਾ : ਤਾਂ ਗਿਆ ਕਿਸ ਨੂੰ ਕਹਿੰਦੇ ਹਨ?
ਦਾਦਾ ਸ੍ਰੀ : ਚਿੱਤ ਕੰਪਲੀਟ ਸ਼ੁੱਧ ਹੋ ਗਿਆ ਤਾਂ ਆਤਮਾ ਹੋ ਗਿਆ। ਜਦੋਂ ਆਤਮਾ ਪ੍ਰਾਪਤ ਹੋ ਜਾਂਦਾ ਹੈ, ਉਦੋਂ ਗਿਆ ਸ਼ੁਰੂ ਹੋ ਜਾਂਦੀ ਹੈ, ਆਟੋਮੈਟਿਕਲੀ! ਇਕ ਅਗਿਆ ਹੈ ਅਤੇ ਦੂਸਰੀ ਗਿਆ ਹੈ। ਅਗਿਆ ਹੈ, ਉਦੋਂ ਤੱਕ ਉਹ ਸੰਸਾਰ ਵਿੱਚੋਂ ਨਿਕਲਣ ਨਹੀਂ ਦਿੰਦੀ। ਸੰਸਾਰ ਦੀ ਇਹ ਚੀਜ਼ ਦੱਸਦੀ ਹੈ, ਉਹ ਚੀਜ਼ ਦੱਸਦੀ ਹੈ, ਪਰ ਸੰਸਾਰ ਤੋਂ ਬਾਹਰ ਜਾਣ ਨਹੀਂ | ਦਿੰਦੀ। ਬੱਧੀ ਹੈ, ਉਦੋਂ ਤੱਕ ਅਗਿਆ ਹੈ। ਬੁੱਧੀ ਨਾਲ ਗੱਲ ਸਮਝ ਵਿੱਚ ਆਉਂਦੀ ਹੈ, ਪਰ ਉਹ ਪਿਓਰ (ਸ਼ੁੱਧ) ਨਹੀਂ ਦਿਖਾਉਂਦੀ। ਬੁੱਧੀ ਇੰਨਡਾਇਰੈਕਟ ਪ੍ਰਕਾਸ਼ ਹੈ ਅਤੇ ਗਿਆਨ ਡਾਇਰੈਕਟ ਪ੍ਰਕਾਸ਼ ਹੈ। ਗਿਆਨ ਮਿਲ ਗਿਆ ਤਾਂ ਗਿਆ ਹੋ ਗਈ ਅਤੇ ਗਿਆ ਹੈ ਉਹ ਮੋਕਸ਼ ਅਨੁਗਾਮੀ ਹੈ। (ਮੋਕਸ਼ ਵਿੱਚ ਲੈ ਜਾਣ ਵਾਲੀ ਹੈ। ਜੇ ਅਸੀਂ ਨਾ ਕਹਾਂਗੇ ਤਾਂ ਵੀ ਉਹ ਕਿਵੇਂ ਵੀ ਕਰਕੇ ਮੋਕਸ਼ ਵਿੱਚ ਲੈ ਜਾਵੇਗੀ।
ਇੱਥੇ ਬੈਠੇ-ਬੈਠੇ ਤੁਹਾਡਾ ਚਿੱਤ ਘਰ ਜਾਂਦਾ ਹੈ, ਮਨ ਘਰ ਨਹੀਂ ਜਾਂਦਾ। ਸਭ ਲੋਕ ਕਹਿੰਦੇ ਹਨ ਕਿ, ਸਾਡਾ ਮਨ ਘਰ ਚਲਾ ਜਾਂਦਾ ਹੈ, ਇੱਧਰ ਚਲਾ ਜਾਂਦਾ ਹੈ। ਉਹ ਗੱਲ ਸੱਚ ਨਹੀਂ ਹੈ। ਮਨ ਤਾਂ ਇਸ ਬਾਡੀ ਵਿੱਚੋਂ ਕਦੇ ਨਿਕਲਦਾ ਹੀ ਨਹੀਂ ਹੈ। ਉਹ ਚਿਤ ਬਾਹਰ ਚਲਾ ਜਾਂਦਾ ਹੈ। ਕੋਈ ਲੜਕਾ