________________
ਅੰਤ:ਕਰਣ ਦਾ ਸਵਰੂਪ
ਕਰਦੇ ਹਾ? ਚਾਰਜ ਬੰਦ ਕਰ ਦਿੰਦੇ ਹਾਂ। ਫਿਰ ਡਿਸਚਾਰਜ ਹੋਣ ਦਿਉ। ਹੁਣ ਤਾਂ ਤੁਹਾਡਾ ਮਾਈਂਡ ਚਾਰਜ ਵੀ ਹੁੰਦਾ ਹੈ ਅਤੇ ਡਿਸਚਾਰਜ ਵੀ ਹੁੰਦਾ ਹੈ।
ਪ੍ਰਸ਼ਨ ਕਰਤਾ : ਤਾਂ ਜਨਮ-ਮਰਨ ਦਾ ਚੱਕਰ ਬੰਦ ਕਿਵੇਂ ਹੋਵੇਗਾ?
ਦਾਦਾ ਸ੍ਰੀ : ਮਾਈਂਡ ਪੂਰਾ ਡਿਸਚਾਰਜ ਹੋ ਗਿਆ ਅਤੇ ਨਵਾਂ ਚਾਰਜ ਨਹੀਂ ਕੀਤਾ ਤਾਂ ਚੱਕਰ ਬੰਦ ਹੋ ਗਿਆ।
ਚਿਤ ਦਾ ਸਵਰੂਪ ਮਾਈਂਡ ਥੋੜਾ ਸਮਝ ਵਿੱਚ ਆ ਗਿਆ ਨਾ? ਹੁਣ ਇਹ ਚਿਤ ਕੀ ਹੈ? ਹਾਉ ਇਟ ਇਜ਼ ਕੰਪੋਜ਼?
ਪ੍ਰਸ਼ਨ ਕਰਤਾ : ਉਹ ਮਨ ਦਾ ਹੀ ਵਿਭਾਗ ਹੈ। ਇੱਕ ਗੱਲ ਤੇ ਚੰਗੀ ਤਰ੍ਹਾਂ ਵਿਚਾਰ ਕਰਦਾ ਹੈ, ਚਿੰਤਨ ਕਰਦਾ ਹੈ, ਉਹੀ ਚਿਤ ਹੈ। | ਦਾਦਾ ਸ੍ਰੀ : ਨਹੀਂ, ਨਹੀਂ..... ਚਿਤ ਅਤੇ ਮਾਈਂਡ ਦਾ ਕੁੱਝ ਲੈਣਾ-ਦੇਣਾ ਨਹੀਂ ਹੈ। ਤੁਹਾਡੀ ਗੱਲ ਉਸ ਤਰਫ਼ ਦੀ ਹੈ। ਪਰ ਚਿਤ ਕਿਹੜੀ ਚੀਜ਼ ਦਾ ਕੰਪੋਜਿਸ਼ਨ (ਕਿੰਨੀਆ ਚੀਜਾਂ ਮਿਲ ਕੇ ਬਣਿਆ ਹੈ। ਹੈ? ਗਿਆਨ-ਦਰਸ਼ਨ, ਉਹ ਚਿਤ ਦਾ ਕੰਪੋਜਿਸ਼ਨ ਹੈ। ਗਿਆਨ ਅਤੇ ਦਰਸ਼ਨ ਦੋਵੇਂ ਅਲੱਗ ਹਨ। ਉਹ ਦੋਵੇਂ ਮਿਕਸਚਰ (ਇੱਕਠੇ ਹੋ ਜਾਣ, ਤਾਂ ਉਸ ਨੂੰ ਚਿਤ ਕਿਹਾ ਜਾਂਦਾ ਹੈ। ਵਟ ਇਜ਼ ਦਿ ਡਿਫਰੈਂਸ ਬਿਟਵੀਨ ਗਿਆਨ ਐਂਡ ਦਰਸ਼ਨ? (ਗਿਆਨ ਅਤੇ ਦਰਸ਼ਨ ਵਿੱਚ ਕੀ ਫਰਕ ਹੈ?) ਤੁਸੀਂ ਅੱਖ ਤੋਂ ਕੀਤੇ ਦਰਸ਼ਨ ਨੂੰ ਦਰਸ਼ਨ ਮੰਨਦੇ ਹੋ? ਉਹ ਦਰਸ਼ਨ ਨਹੀਂ ਹੈ। ਦਰਸ਼ਨ ਕਿਸ ਨੂੰ ਕਹਿੰਦੇ ਹਨ? ਕਿ ਤੁਸੀਂ ਹਨੇਰੇ ਵਿੱਚ ਬਗੀਚੇ ਵਿੱਚ ਬੈਠੇ ਹੋ, ਬਿਲਕੁਲ ਹਨੇਰਾ ਹੈ ਅਤੇ ਸਤਿਸੰਗ ਦੀ ਗੱਲ ਕਰ ਰਹੇ ਹੋ। ਹਨੇਰੇ ਵਿੱਚ ਸਤਿਸੰਗ ਦੀ ਗੱਲ ਕਰਨ ਵਿੱਚ ਕੋਈ ਪਰੇਸ਼ਾਨੀ ਹੁੰਦੀ ਹੈ ਪਰ ਕੋਲ ਕੁੱਝ ਆਵਾਜ਼ ਆਈ ਤਾਂ ਇਹ ਭਾਈ ਬੋਲਣ ਲੱਗੇ ਕਿ, “ਕੁੱਝ ਹੈ। ਤੁਸੀਂ ਵੀ ਕਿਹਾ ਕਿ ‘ਕੁੱਝ ਹੈ। ਅਸੀਂ ਵੀ ਕਿਹਾ ਕਿ ‘ਕੁੱਝ ਹੈ।’ ‘ਕੁੱਝ ਹੈ ਇਹ ਜੋ ਗਿਆਨ ਹੋਇਆ ਨਾ, ਉਸਨੂੰ ‘ਦਰਸ਼ਨ ਕਿਹਾ ਜਾਂਦਾ ਹੈ। ਫਿਰ ਸਭ ਵਿਚਾਰ ਕਰਨਗੇ ਕਿ ‘ਕੀ ਹੈ?? ਜਿਸ ਪਾਸੇ ਤੋਂ ਆਵਾਜ਼ ਆਈ ਸੀ ਸਭ ਉੱਧਰ ਗਏ, ਤਾਂ ਉੱਥੇ ਗਾਂ