________________
ਅੰਤ:ਕਰਣ ਦਾ ਸਵਰੂਪ
ਖਾਣੇ ਵਿੱਚ ਇਹੀ ਰਹਿੰਦਾ ਹੈ।” ਉਸ ਜੈਨ ਨੇ ਪਿਛਲੇ ਜਨਮ ਵਿੱਚ ਮਾਂਸਾਹਾਰ ਦਾ ਅੋਪੀਨੀਅਨ ਨਹੀਂ ਰੱਖਿਆ, ਇਸ ਲਈ ਉਸ ਨੂੰ ਮਾਈਂਡ ਵਿੱਚ ਹੋਇਆ ਨਹੀਂ। ਮੁਸਲਮਾਨ ਨੇ ਮਾਂਸਾਹਾਰ ਦਾ ਅੋਪੀਨੀਅਨ ਰੱਖਿਆ ਤਾਂ ਉਸ ਨੂੰ ਮਾਈਂਡ ਹੋ ਗਿਆ। ਇਸ ਜਨਮ ਵਿੱਚ ਉਹ ਅੋਪੀਨੀਅਨ ਕੱਢ ਦੇਵੇ, ਤਾਂ ਅਗਲੇ ਜਨਮ ਵਿੱਚ ਮਾਈਂਡ ਸਾਫ਼ ਹੋ ਜਾਂਦਾ ਹੈ।
13
ਤੁਹਾਡਾ ਅੋਪੀਨੀਅਨ ਹੈ ਕਿ ਇਸ ਨੂੰ ਮਾਰਨਾ ਹੀ ਚਾਹੀਦਾ ਹੈ, ਤਾਂ ਮਨ ਅਗਲੇ ਜਨਮ ਵਿੱਚ ਕੀ ਕਹੇਗਾ? ‘ਮਾਰੋ ਸਾਲ਼ੇ ਨੂੰ’, ਇਸ ਤਰ੍ਹਾਂ ਬੋਲੇਗਾ। ਜੋ ਅੋਪੀਨੀਅਨ ਸੀ, ਉਸਦੇ ਲੜਕਾ ਅਤੇ ਲੜਕੀ ਹੋ ਗਏ, ਉਹ ਸਭ ਬੋਲਣਗੇ ਕਿ ਮਾਰੋ, ਮਾਰੋ। ਫਿਰ ਤੁਸੀਂ ਬੋਲੋਗੇ ਕਿ ਸਾਡਾ ਮਾਈਂਡ ਸਾਡੇ ਵਸ਼ ਵਿੱਚ ਕਿਉਂ ਨਹੀਂ ਰਹਿੰਦਾ। ਓਏ, ਕਿਵੇਂ ਵਸ਼ ਹੋਵੇਗਾ? ਖੁਦ ਦੇ ਆਧਾਰ ਨਾਲ ਤਾਂ ਮਾਈਂਡ ਹੋ ਗਿਆ ਹੈ। ਸਾਡੀ ਸਪੀਚ ਤੁਹਾਡੀ ਸਮਝ ਵਿੱਚ ਆਉਂਦੀ ਹੈ?
ਪ੍ਰਸ਼ਨ ਕਰਤਾ : ਹੁਣ ਜੋ ਅਭਿਪ੍ਰਾਏ ਦਿੱਤਾ ਹੈ, ਉਸਦਾ ਪਰਿਣਾਮ ਅਗਲੇ ਜਨਮ ਵਿੱਚ ਆਵੇਗਾ, ਪਰ ਪਹਿਲਾਂ ਜੋ ਅਭਿਪ੍ਰਾਏ ਦਿੱਤਾ ਸੀ ਉਸਦਾ ਕੀ?
ਦਾਦਾ ਸ਼੍ਰੀ : ਉਸਦਾ ਹੀ ਪਰਿਣਾਮ ਸਵਰੂਪ ਇਹ ਮਾਈਂਡ ਹੈ। ਇਹ ਮਾਈਂਡ ਹੈ ਇਸ ਨਾਲ ਤੁਹਾਨੂੰ ਤਾਲ ਮਿਲ ਜਾਵੇਗਾ (ਟੈਲੀ ਹੋ ਜਾਵੇਗਾ) ਕਿ ਪਿਛਲੇ ਜਨਮ ਵਿੱਚ ਕੀ ਅਭਿਪ੍ਰਾਏ ਦਿੱਤੇ ਸਨ। ਵਿਚਾਰ ਆਇਆ ਤਾਂ ਲਿਖ ਲਵੋ ਕਿ ਇਸ ਤਰ੍ਹਾਂ ਦਾ ਅਭਿਪ੍ਰਾਏ ਦਿੱਤਾ ਹੈ। ਫਿਰ ਉਹਨਾਂ ਸਾਰੇ ਅਭਿਪ੍ਰਾਏ ਨੂੰ ਤੋੜ ਦੇਵੋ ਤਾਂ ਇਹ ਮਾਈਂਡ ਖਤਮ ਹੋ ਜਾਂਦਾ ਹੈ। ਸਾਡਾ ਮਾਈਂਡ ਖਤਮ ਹੋ ਗਿਆ ਹੈ।
ਪ੍ਰਸ਼ਨ ਕਰਤਾ : ਤਾਂ ਫਿਰ ਮਨ ਕਿਸ ਵਿੱਚ ਵਲੀਨ ਹੋਵੇਗਾ? ਕਿਉਂਕਿ ਮਨ ਹੋਵੇਗਾ ਤਾਂ ਜਗਤ ਹੋਵੇਗਾ।
ਦਾਦਾ ਸ਼੍ਰੀ : ਮਨ ਇਸ ਤਰ੍ਹਾਂ ਹੀ ਡਿਜ਼ੋਲਵ (ਵਲੀਨ) ਹੋ ਜਾਂਦਾ ਹੈ, ਜੇ ਉਸ ਨੂੰ ਫਿਰ ਤੋਂ ਨਾ ਬਣਾਈਏ ਤਾਂ। ਮਾਈਂਡ ਤਾਂ ਨਿਰੰਤਰ ਡਿਸਚਾਰਜ ਹੀ ਹੋ ਰਿਹਾ ਹੈ, ਪਰ ਤੁਸੀਂ ਫਿਰ ਤੋਂ ਚਾਰਜ ਵੀ ਕਰਦੇ ਹੋ। ਤਾਂ ਅਸੀਂ ਕੀ