________________
ਅੰਤ:ਕਰਣ ਦਾ ਸਵਰੂਪ
ਜਾਂਦੀ ਹੈ। ਪਰ ਜਿਸ ਨੂੰ ਸਤਿਸੰਗ ਨਹੀਂ ਮਿਲਿਆ ਤਾਂ ਉਹ ਕੀ ਕਰੇਗਾ? ਤਾਂ ਮੈਂ ਉਸ ਨੂੰ ਦੂਸਰੀ ਗੱਲ ਦੱਸ ਦਿੰਦਾ ਹਾਂ ਕਿ ‘ਭਾਈ, ਅਭਿਪ੍ਰਾਏ ਬਦਲ ਦੇਵੋ, ਕੁਸੰਗ ਵਿੱਚ ਬੈਠ ਕੇ ਵੀ ਅਭਿਏ ਬਦਲ ਦੇਵੋ।
ਜਦੋਂ ਵੀ ਵਿਚਾਰ ਕਰਦੇ ਹਾਂ, ਉਸ ਸਮੇਂ ਮਾਈਂਡ ਹੈ। ਦੂਸਰੇ ਸਮੇਂ ਮਾਈਂਡ ਨਹੀਂ ਹੁੰਦਾ। ਜਦੋਂ ਜਲੇਬੀ ਖਾਣ ਦਾ ਵਿਚਾਰ ਆਇਆ ਤਾਂ ਫਿਰ ਉਹ ਵਿਚਾਰ ਅਹੰਕਾਰ ਨੂੰ ਪਸੰਦ ਆਇਆ ਕਿ, “ਹਾਂ ਬਹੁਤ ਵਧੀਆ ਵਿਚਾਰ ਹੈ, ਜਲੇਬੀ ਮੰਗਾਓ। ਇਸ ਵਿੱਚ ਮਾਈਂਡ ਕੁੱਝ ਨਹੀਂ ਕਰਦਾ। ਇਹ ਅਹੰਕਾਰ ਹੈ, ਜੋ ਯੋਨੀ ਵਿੱਚ ਬੀਜ ਬੀਜਦਾ ਹੈ। ਕੀ ਕਰਦਾ ਹੈ?
ਪ੍ਰਸ਼ਨ ਕਰਤਾ : ਸੰਕਲਪ ਦਾ ਬੀਜ ਬੀਜਦਾ ਹੈ।
ਦਾਦਾ ਸ੍ਰੀ : ਹਾਂ, ਅਤੇ ਵਿਕਲਪ ਕੀ ਕਰਦਾ ਹੈ? ਕੋਈ ਪੁੱਛੇ ਕਿ ਇਹ ਦੁਕਾਨ ਤੁਹਾਡੀ ਹੈ? ਤਾਂ ਕੀ ਬੋਲੇਗਾ ਕਿ ‘ਹਾਂ, ਮੈਂ ਹੀ ਇਸ ਦਾ ਸੇਠ ਹਾਂ।” ਤਾਂ ਇਹ ਵਿਕਲਪ ਹੈ। ਸਮਝ ਗਏ ਨਾ? ਤਾਂ ਇਹ ਜਦੋਂ ਯੋਨੀ ਵਿੱਚ ਬੀਜ ਪਾਉਂਦਾ ਹੈ, ਉਦੋਂ ਸੰਕਲਪ-ਵਿਕਲਪ ਕਿਹਾ ਜਾਂਦਾ ਹੈ। ਮਾਈਂਡ ਵਿੱਚ ਸੰਕਲਪ-ਵਿਕਲਪ ਨਹੀਂ ਹੈ।
ਪ੍ਰਸ਼ਨ ਕਰਤਾ : ਤਾਂ ਵਿਚਾਰ ਅਤੇ ਅਭਿਏ ਇੱਕ ਹੀ ਵਸਤੂ ਹੈ?
ਦਾਦਾ ਸ੍ਰੀ : ਨਹੀਂ, ਅਲੱਗ ਹੈ। ਅਭਿਪ੍ਰਾਏ ਕਾਜ਼ਜ਼ ਹੈ ਅਤੇ ਵਿਚਾਰ ਪਰਿਣਾਮ ਹਨ।
| ਕੋਈ ਬੋਲੇ ਕਿ “ਇਹ ਕਿਹੋ ਜਿਹਾ ਕਾਲਾ ਆਦਮੀ ਹੈ? ਤਾਂ ਉਹ ਬੋਲੇਗਾ “ਮੈਂ ਤਾਂ ਗੋਰਾ ਹਾਂ।” ਤਾਂ ਇਹ ਵਿਕਲਪ ਹੈ। ਇਹ ਸਭ ਹੰਡਰਡ ਪਰਸੈਂਟ ਕਰੈਕਟ ਗੱਲ ਹੈ।
ਪ੍ਰਸ਼ਨ ਕਰਤਾ : ਮਾਈਂਡ ਵਿੱਚ ਸੰਕਲਪ-ਵਿਕਲਪ ਨਹੀਂ ਹੈ?
ਦਾਦਾ ਸ੍ਰੀ : ਮਾਈਂਡ ਵਿੱਚ ਸੰਕਲਪ-ਵਿਕਲਪ ਨਹੀਂ ਹੈ ਮਾਂਈਡ ਇਜ਼ ਨਿਊਲ, ਕੰਪਲੀਟ ਨਿਊਲ।
ਪ੍ਰਸ਼ਨ ਕਰਤਾ : ਤਾਂ ਅਹੰਕਾਰ ਹੀ ਸਕੰਲਪ-ਵਿਕਲਪ ਕਰਦਾ ਹੈ?