________________
ਅੰਤ:ਕਰਣ ਦਾ ਸਵਰੂਪ
ਦਾਦਾ ਸ੍ਰੀ : ਹਾਂ, ਹਾਂ, ਅਹੰਕਾਰ ਹੀ ਸੰਕਲਪ-ਵਿਕਲਪ ਕਰਦਾ ਹੈ।
ਵਟ ਇਜ਼ ਮਾਈਂਡ? ਐਂਡ ਹੂ ਇਜ਼ ਦ ਫਾਦਰ ਐਂਡ ਮਦਰ ਆਫ ਮਾਈਂਡ? ਸਭ ਲੋਕ ਮਨ ਨੂੰ ਵਸ਼ ਕਰਨ ਦੀ ਗੱਲ ਕਰਦੇ ਹਨ ਪਰ ਮਨ ਵਸ਼ ਵਿੱਚ ਹੁੰਦਾ ਹੀ ਨਹੀਂ ਹੈ। ਓਏ, ਉਸ ਨੂੰ ਵਿਚਾਰੇ ਨੂੰ ਕਿਉਂ ਵਸ਼ ਕਰਨ ਜਾਂਦੇ ਹੋ? ਤੁਸੀਂ ਤੁਹਾਡੀ ਜਾਤ ਵਸ਼ ਕਰੋ! ਮੈਂ ਕੀ ਕਹਿੰਦਾ ਹਾਂ ਕਿ ਕੰਟਰੋਲ ਦਾਈਸੈਲਫ਼! ਮਨ ਨੂੰ ਵਸ਼ ਕਰਨਾ ਚਾਹੁੰਦੇ ਹੋ, ਤਾਂ ਮਨ ਕਿਸ ਦਾ ਲੜਕਾ ਹੈ, ਉਸਦੀ ਤਲਾਸ਼ ਕੀਤੀ ਹੈ? ਸਭ ਲੋਕ ਬੋਲਦੇ ਹਨ ਕਿ ਮਨ, ਭਗਵਾਨ ਨੇ ਦਿੱਤਾ ਹੈ। ਪਰ ਭਗਵਾਨ ਨੇ ਇਹੋ ਜਿਹਾ ਮਾਈਂਡ ਕਿਉਂ ਦਿੱਤਾ ਹੈ? ਓਏ, ਭਗਵਾਨ ਨੂੰ ਕਿਉਂ ਗਾਲ਼ ਕੱਢਦੇ ਹੋ? ਭਗਵਾਨ ਮਾਈਂਡ ਕਿੱਥੇ ਤੋਂ ਲਿਆਇਆ? ਭਗਵਾਨ ਦੇ ਕੋਲ ਜੇ ਮਾਈਂਡ ਹੁੰਦਾ ਤਾਂ ਭਗਵਾਨ ਨੂੰ ਵੀ ਮਾਈਂਡ ਪਰੇਸ਼ਾਨ ਕਰਦਾ। ਪਰ ਮਾਈਂਡ ਪਰੇਸ਼ਾਨ ਨਹੀਂ ਕਰਦਾ ਹੈ। ਮਾਈਂਡ ਨੂੰ ਕਿਉਂ ਕੰਟਰੋਲ ਕਰਦੇ ਹੋ? ਕੰਟਰੋਲ ਦਾਈਸੇਲ! ਮਨ ਦਾ ਫਾਦਰ ਕੌਣ ਹੈ? ਐਪੀਨੀਅਨ ਇਜ਼ ਦ ਫਾਦਰ ਐਂਡ ਮਾਈਂਡ ਦਾ ਮਦਰ ਕੌਣ ਹੈ?? ਲੈਂਗੁਏਜ਼ ਇਜ਼ ਦ ਮਦਰ! ਕ੍ਰਿਸ਼ਚਨ ਮਨ ਦੇ ਲਈ ਕ੍ਰਿਸ਼ਚਨ ਮਦਰ ਅਤੇ ਇੰਡੀਅਨ ਮਾਈਂਡ ਦੇ ਲਈ ਇੰਡੀਅਨ ਮਦਰ ਚਾਹੀਦੀ ਹੈ। ਮਸ ਆਰ ਸੈਪਰੇਟ! ਐਪੀਨੀਅਨ ਇਜ਼ ਦਾ ਫਾਦਰ ਕਾਂਮਨ ਟੂ ਆਲ! ਕ੍ਰਿਸ਼ਚਨ ਲੈਂਗੁਏਜ਼ ਐਂਡ ਐਪੀਨੀਅਨ, ਉਹ ਕ੍ਰਿਸ਼ਚਨ ਮਾਈਂਡ ਹੈ।
ਪ੍ਰਸ਼ਨ ਕਰਤਾ : ਤੁਸੀਂ ਗਰੈਜੁਏਟ (ਬੀ.ਏ ਪਾਸ) ਹੋਏ ਹੋ? ਤੁਹਾਡੀ ਤਾਂ ਬਹੁਤ ਹਾਈ ਲੈਂਗੁਏਜ ਹੈ।
ਦਾਦਾ ਸ੍ਰੀ : ਨਹੀਂ ਭਾਈ, ਅਸੀਂ ਤਾਂ ਮੈਟਿਕ (ਦਸਵੀਂ) ਫੇਲ ਹਾਂ।
ਮਾਈਂਡ ਦਾ ਸਲਿਊਸ਼ਨ ਇਸ ਵਲਡ ਵਿੱਚ ਕਿਸੇ ਨੇ ਨਹੀਂ ਦਿੱਤਾ, ਤਾਂ ਅਸੀਂ ਸਲਿਊਸ਼ਨ ਦਿੰਦੇ ਹਾਂ। ਮਨ ਕਿਸ ਤਰ੍ਹਾਂ ਦਾ ਹੈ | ਇਜ਼ ਦਾ ਫਾਦਰ ਐਂਡ ਮਦਰ ਆਫ ਮਾਈਂਡ? (ਮਨ ਦੇ ਮਾਤਾ-ਪਿਤਾ ਕੌਣ ਹਨ? ਮਾਈਂਡ ਦਾ ਕਿੱਥੇ ਜਨਮ ਹੋਇਆ? ਫਾਦਰ-ਮਦਰ ਨੂੰ ਸਮਝ ਲਿਆ ਤਾਂ ਮਾਈਂਡ ਚਲਾ ਜਾਂਦਾ ਹੈ। ਦੋਨਾਂ ਵਿਚੋਂ ਇੱਕ ਮਰ ਗਿਆ ਤਾਂ ਮਾਈਂਡ ਕਿਵੇਂ ਰਹੇਗਾ?