________________
ਅੰਤ:ਕਰਣ ਦਾ ਸਵਰੂਪ
ਅਸੀਂ ਮਾਈਂਡ ਵਿਚ ਸੋਲ ਦਾ ਆਪਰੇਸ਼ਨ ਕਰਕੇ ਕੱਢ ਦਿੰਦੇ ਹਾਂ। ਜੋ ਆਤਮਾ ਦੇ ਨਾਲ ਮਾਈਂਡ ਹੈ, ਉਸਦੇ ਫਾਦਰ ਐਂਡ ਮਦਰ ਦਾ ਨਾਮ ਕੀ ਹੈ? ਅੋਪੀਨੀਅਨ ਇਜ਼ ਦ ਫਾਦਰ ਐਂਡ ਲੈਂਗੁਏਜ ਇਜ ਦ ਮਦਰ ਆੱਫ਼ ਮਈਂਡ (ਅਭਿਪ੍ਰਾਏ ਮਾਈਂਡ ਦਾ ਪਿਤਾ ਹੈ ਅਤੇ ਭਾਸ਼ਾ ਮਾਈਂਡ ਦੀ ਮਾਤਾ ਹੈ।)
8
ਪ੍ਰਸ਼ਨ ਕਰਤਾ : ਦੇਨ ਹੂ ਇਜ਼ ਦ ਫਾਦਰ ਐਂਡ ਮਦਰ ਆੱਫ ਸੋਲ (ਤਾਂ ਫਿਰ ਆਤਮਾ ਦੇ ਮਾਤਾ-ਪਿਤਾ ਕੌਣ ਹਨ।)
ਦਾਦਾ ਸ਼੍ਰੀ : ਨੋ ਫਾਦਰ, ਨੋ ਮਦਰ, ਨੋ ਬਰਥ, ਨੋ ਡੈਥ ਆੱਫ ਸੋਲ। ਵੇਅਰ ਏਅਰ ਇਜ ਡੇਥ ਐਂਡ ਬਰਥ, ਦੇਨ ਏਅਰ ਇਜ ਫਾਦਰ ਐਂਡ ਮਦਰ। (ਨਾ ਪਿਤਾ, ਨਾ ਮਾਤਾ, ਨਾ ਜਨਮ, ਨਾ ਮਰਨ, ਜਿੱਥੇ ਜਨਮ ਅਤੇ ਮਰਨ ਹੈ, ਉੱਥੇ ਮਾਤਾ-ਪਿਤਾ ਹੁੰਦੇ ਹਨ।) ਮਾਈਂਡ ਨੂੰ ਬੰਦ ਕਰ ਦੇਣਾ ਹੈ ਤਾਂ ਅੋਪੀਨੀਅਨ (ਅਭਿਪ੍ਰਾਏ) ਨਾ ਰੱਖੋ, ਤਾਂ ਮਾਈਂਡ ਦਾ ਨਾਸ਼ ਹੋ ਜਾਵੇਗਾ।
,
ਪ੍ਰਸ਼ਨ ਕਰਤਾ : ਤੁਸੀਂ ਕਹਿੰਦੇ ਹੋ, ਉਸ ਤਰ੍ਹਾਂ ਮਾਈਂਡ ਨੂੰ ਖਤਮ ਕਰ ਦਿੱਤਾ ਤਾਂ ਸਾਨੂੰ ਗਾਈਡ ਕਰਨ ਦੇ ਲਈ ਕੌਣ ਮਾਰਗ ਦਰਸ਼ਨ ਦੇਵੇਗਾ? ਮਾਈਂਡ ਨਹੀਂ ਹੋਵੇਗਾ, ਤਾਂ ਮਾਰਗ ਦਰਸ਼ਨ ਕੌਣ ਦੇਵੇਗਾ? ਗਾਈਡ ਕਰਨ ਦੇ ਲਈ ਮਾਈਂਡ ਤਾਂ ਚਾਹੀਦਾ ਹੈ ਨਾ?
ਦਾਦਾ : ਮਾਈਂਡ ਵਿਚ ਸੋਲ ਖਤਮ ਹੋ ਗਿਆ, ਫਿਰ ਮਾਈਂਡ ਵਿਦ ਬਾਡੀ ਰਹਿੰਦਾ ਹੈ। ਫਿਰ ਡਿਸਚਾਰਜ ਹੀ ਰਹਿੰਦਾ ਹੈ, ਨਵਾਂ ਚਾਰਜ ਨਹੀਂ ਹੁੰਦਾ। ਇਹ ਸ਼ਰੀਰ ਦੇ ਨਾਲ ਜੋ ਮਾਈਂਡ ਹੈ, ਉਹ ਤਾਂ ਸਥੂਲ ਹੈ। ਉਹ ਸਿਰਫ਼ ਸੋਚਿਆ ਹੀ ਕਰਦਾ ਹੈ।
ਅੰਬ ਖਾਧਾ ਅਤੇ ਖੱਟਾ ਹੋਵੇ ਤਾਂ ਇੱਕ ਪਾਸੇ ਰੱਖ ਦੇਵੋ। ਪਰ ਇਹ ਖੱਟਾ ਹੈ,” ਇਸ ਤਰ੍ਹਾਂ ਦਾ ਅੋਪੀਨਿਅਨ ਦਿੱਤਾ ਤਾਂ ਮਾਈਂਡ ਦਾ ਜਨਮ ਹੋ ਗਿਆ। ਅੰਬ ਵਧੀਆ ਹੋਵੇ ਤਾਂ ਖਾ ਜਾਓ, ਪਰ ਅਭਿਪ੍ਰਾਏ ਦੇਣ ਦੀ ਕੀ ਜਰੂਰਤ ਹੈ? ਹੋਟਲ ਵਾਲੇ ਨੇ ਤੁਹਾਨੂੰ ਚਾਹ ਦਿੱਤੀ, ਚਾਹ ਚੰਗੀ ਨਾ ਲੱਗੇ ਤਾਂ ਰੱਖ ਦੇਵੋ। ਪੈਸੇ ਦੇ ਕੇ ਚਲੇ ਜਾਓ। ਪਰ ਅੋਪੀਨੀਅਨ ਦੇਣ ਦੀ ਕੀ ਜਰੂਰਤ ਹੈ?