________________
ਅੰਤ:ਕਰਣ ਦਾ ਸਵਰੂਪ
ਦਾਦਾ ਸ੍ਰੀ : ਮਨ ਨੂੰ ਕੰਟਰੋਲ ਕਰਨ ਦੀ ਜਰੂਰਤ ਹੀ ਨਹੀਂ ਹੈ। ਸਭ ਲੋਕ ਕੀ ਕਰਦੇ ਹਨ? ਜਿਸ ਨੂੰ ਕੰਟਰੋਲ ਨਹੀਂ ਕਰਨਾ ਹੈ, ਉਸਨੂੰ ਕੰਟਰੋਲ ਕਰਦੇ ਰਹਿੰਦੇ ਹਨ ਅਤੇ ਜਿਸ ਨੂੰ ਕੰਟਰੋਲ ਕਰਨਾ ਹੈ, ਉਸਨੂੰ ਸਮਝਦੇ ਹੀ ਨਹੀਂ ਹਨ। ਇਸ ਵਿੱਚ ਮਨ ਵਿਚਾਰਾ ਕੀ ਕਰੇ?!
ਇੱਕ ਲੇਖਕ ਸਾਡੇ ਕੋਲ ਆਇਆ ਸੀ। ਸਾਨੂੰ ਕਹਿਣ ਲੱਗਾ ਕਿ, ਮੇਰੇ ਮਨ ਦਾ ਆਪਰੇਸ਼ਨ ਕਰ ਦੇਵੋ। ‘ਮੈਂ ਕਿਹਾ ਕਿ, “ਲਿਆਉ, ਹੁਣੇ ਕਰ ਦਿੰਦੇ ਹਾਂ। ਪਰ ਸਾਨੂੰ ਵਿਟਨੇਸ (ਗਵਾਹ) ਦੇ ਹਸਤਾਖਰ ਚਾਹੀਦੇ ਹਨ। ਉਹ ਕਹੇ ਕਿ, ਗਵਾਹ ਕਿਸ ਲਈ?” ਮੈਂ ਕਿਹਾ ਕਿ, “ਮਨ ਦਾ ਆਪਰੇਸ਼ਨ ਕਰ ਦਿੱਤਾ, ਫਿਰ ਕੁੱਝ ਤਕਲੀਫ ਹੋ ਜਾਵੇ ਤਾਂ ਸਾਡੇ ਗਲੇ ਪਵੋਗੇ। ਤਾਂ ਉਹ ਕਹਿਣ ਲੱਗਾ ਕਿ ‘ਓ ਜੀ, ਇਸ ਵਿੱਚ ਕੀ ਤਕਲੀਫੂ? ਮਨ ਚਲਾ ਗਿਆ ਫਿਰ ਕਿੰਨਾ ਆਨੰਦ, ਫਿਰ ਕਿੰਨਾ ਮੌਜ-ਮਜਾ ਕਰਾਂਗੇ। ਮੈਂ ਕਿਹਾ ਕਿ, ‘ਨਹੀਂ ਭਾਈ, ਮੈਂ ਤੁਹਾਨੂੰ ਪਹਿਲਾਂ ਤੋਂ ਦੱਸ ਦਿੰਦਾ ਹਾਂ ਕਿ ਮੈਂ ਮਨ ਦਾ ਆਪਰੇਸ਼ਨ ਕਰ ਦਿੱਤਾ, ਫਿਰ ਤੁਸੀਂ ਐਬਸੈਂਟ ਮਾਂਈਡੇਡ ਹੋ ਜਾਵੋਗੇ। ਤਾਂ ਤੁਹਾਨੂੰ ਚਲੇਗਾ?” ਤਾਂ ਕਹਿਣ ਲੱਗੇ, “ਨਹੀਂ, ਮੈਨੂੰ ਐਬਸੈਂਟ ਮਾਂਈਡੇਡ ਨਹੀਂ ਹੋਣਾ ਹੈ। ਉਹ ਸਮਝ ਗਿਆ। ਅਸੀਂ ਕੀ ਕਹਿੰਦੇ ਹਾਂ ਕਿ “ਮਨ ਨੂੰ ਮਾਰਨ ਦੀ ਕੋਈ ਜਰੂਰਤ ਨਹੀਂ ਹੈ। ਮਨ ਨੂੰ ਕੋਈ ਤਕਲੀਫ ਨਾ ਦੇਵੋ। ਮਨ ਨੂੰ ਹਿਲਾਉ ਨਾ। ਮਨ ਨੂੰ ਤਾਂ ਕਿੱਥੇ ਹਿਲਾਉਣ ਦੀ ਜਰੂਰਤ ਹੈ ਕਿ ਜਿੱਥੇ ਵਿਅਗਰਤਾ ਹੈ, ਉੱਥੇ ਇਕਾਗਰਤਾ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਸ ਨੂੰ ਵਿਅਗਰਤਾ ਨਹੀਂ ਹੈ, ਕਿਸੇ ਮਜ਼ਦੂਰ ਨੂੰ ਵਿਅਗਰਤਾ ਨਹੀਂ ਹੁੰਦੀ, ਉਸ ਨੂੰ ਕਦੇ ਇਕਾਗਰਤਾ ਕਰਨ ਦੀ ਜਰੂਰਤ ਨਹੀਂ ਹੈ।
ਆਤਮਾ ਦਾ ਮਰਣ ਹੀ ਨਹੀਂ ਹੁੰਦਾ ਹੈ, ਰਿਲੇਟਿਵ ਦਾ ਨਾਸ਼ ਹੁੰਦਾ ਹੈ। ਮਾਈਂਡ ਰੀਅਲ ਹੈ ਕਿ ਰਿਲੇਟਿਵ ਹੈ?
ਪ੍ਰਸ਼ਨ ਕਰਤਾ : ਮਾਈਂਡ ਵਿਦ ਬਾਡੀ, ਉਹ ਰਿਲੇਟਿਵ ਹੈ ਅਤੇ ਮਾਈਂਡ ਵਿਦ ਸੋਲ, ਉਹ ਰੀਅਲ ਹੈ।
ਦਾਦਾ ਸ੍ਰੀ : ਦੋਵੇ ਗੱਲਾਂ ਸੱਚ ਹਨ। ਮਾਈਂਡ ਵਿਦ ਬਾਡੀ ਨੂੰ ਅਸੀਂ ਵਯਮਨ ਕਿਹਾ ਹੈ ਅਤੇ ਮਾਈਂਡ ਵਿਦ ਸੋਲ ਨੂੰ ਅਸੀਂ ਭਾਵਮਨ ਕਿਹਾ ਹੈ।