________________
ਅੰਤ:ਕਰਣ ਦਾ ਸਵਰੂਪ
‘ਗਿਆਨੀ ਪੁਰਖ ਹੁੰਦੇ ਹਨ, ਉਹਨਾਂ ਨੂੰ ਨਿਰਗ੍ਰੰਥ ਕਿਹਾ ਜਾਂਦਾ ਹੈ। ਨਿਰਗ੍ਰੰਥ ਦਾ ਅਰਥ ਕੀ ਹੈ? ਕਿ ਸਾਡਾ ਮਾਈਂਡ ਇੱਕ ਸੈਕਿੰਡ ਵੀ ਖੜਾ ਨਹੀਂ ਰਹਿੰਦਾ। ਤੁਹਾਡਾ ਮਾਈਂਡ ਕਿਸ ਤਰ੍ਹਾਂ ਦਾ ਹੈ? ਪੌਣਾਂ-ਪੌਣਾਂ ਘੰਟਾ, ਅੱਧਾ-ਅੱਧਾ ਘੰਟਾ ਉੱਥੇ ਹੀ ਘੁੰਮਦਾ ਰਹਿੰਦਾ ਹੈ। ਜਿਵੇਂ ਮੱਖੀ ਗੁੜ ਦੇ ਪਿੱਛੇ ਫਿਰਦੀ ਹੈ, ਇਸ ਤਰ੍ਹਾਂ ਤੁਹਾਡਾ ਮਾਈਂਡ ਫਿਰਦਾ ਹੈ, ਕਿਉਂਕਿ ਤੁਸੀਂ ਗ੍ਰੰਥੀ ਵਾਲੇ ਹੋ। ਇਹ ਮਾਈਂਡ ਹੈ, ਇਹ ਸਾਡਾ ਨਹੀਂ ਹੈ। ਇਹ ਮਾਈਂਡ ਇਸ ਤਰ੍ਹਾਂ ਦਾ ਹੈ? ਜਿਵੇਂ ਫਿਲਮ ਚੱਲਦੀ ਹੈ, ਇਸ ਤਰ੍ਹਾਂ ਦਾ ਹੈ। ਉਸਨੂੰ ਫਿਲਮ ਦੀ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਫ਼ਿਲਮ ਚੱਲਦੀ ਹੈ।
ਇੱਕ ਸੇਠ ਸਾਡੇ ਇੱਥੇ ਦਰਸ਼ਨ ਕਰਨ ਆਉਂਦਾ ਸੀ। ਉਹ ਲੋਭੀ ਆਦਮੀ ਸੀ। ਉਸਦੀ ਉਮਰ ਵੀ ਜ਼ਿਆਦਾ ਹੋ ਗਈ ਸੀ। ਉਸਨੂੰ ਮੈਂ ਕਹਿ ਦਿੱਤਾ ਕਿ ਤੂੰ ਹਰ ਰੋਜ ਰਿਕਸ਼ੇ ਵਿੱਚ ਆਇਆ ਕਰ ਅਤੇ ਰਿਕਸ਼ੇ ਵਿੱਚ ਜਾਇਆ ਕਰ। ਕਿਉਂ ਤਕਲੀਫ ਭੁਗਤ ਕੇ ਆਉਂਦੇ ਹੋ? ਫਿਰ ਪੈਸਿਆਂ ਦਾ ਕੀ ਕਰੋਗੇ? ਲੜਕਾ ਵੀ ਕਮਾਉਂਦਾ ਹੈ। ਉਹ ਕਹਿਣ ਲੱਗਾ ਕਿ “ਕੀ ਕਰਾਂ, ਮੇਰਾ ਸੁਭਾਅ ਇਸ ਤਰ੍ਹਾਂ ਦਾ ਲੋਭੀ ਹੋ ਗਿਆ ਹੈ। ਸਭ ਲੋਕ ਖਾਣਾ ਖਾਣ ਲਈ ਬੈਠਣ ਅਤੇ ਮੈਂ ਸਭ ਨੂੰ ਲੱਡੂ ਵੰਡਣ ਜਾਂਦਾ ਸੀ ਤਾਂ ਸਭ ਨੂੰ ਅੱਧਾ-ਅੱਧਾ ਲੱਡੂ ਵੰਡਦਾ ਸੀ। ਸਾਡੇ ਘਰ ਦਾ ਲੱਡੂ ਨਹੀਂ ਸੀ, ਫਿਰ ਵੀ ਲੱਡੂ ਤੋੜ ਕੇ ਅੱਧਾ-ਅੱਧਾ ਦਿੰਦਾ ਸੀ, ਮੇਰਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ।” ਤਾਂ ਮੈਂ ਉਸ ਨੂੰ ਦੱਸਿਆ ਕਿ ‘ਇਸ ਲੋਭ ਨਾਲ ਤਾਂ ਤੁਹਾਨੂੰ ਬਹੁਤ ਦੁੱਖ ਹੋਵੇਗਾ। ਲੋਭ ਦੀ ਗ੍ਰੰਥੀ ਹੋ ਗਈ ਹੈ।' ਉਸਨੂੰ ਤੋੜਨ ਦਾ ਉਪਾਅ ਦੱਸਿਆ ਕਿ ‘ਪੰਦਰਾ-ਵੀਹ ਰੁਪਏ ਦੀ ਭਾਨ ਲੈ ਲਓ ਅਤੇ ਇੱਧਰ ਰਿਕਸ਼ੇ ਵਿੱਚ ਆਓ। ਫਿਰ ਰਸਤੇ ਵਿੱਚ ਆਉਂਦੇ ਸਮੇਂ ਥੋੜੇ-ਥੋੜੇ ਪੈਸੇ ਰਸਤੇ ਵਿੱਚ ਸੁੱਟਦੇ ਹੋਏ ਆਓ। ਤਾਂ ਉਸਨੇ ਇੱਕ ਦਿਨ ਇਸ ਤਰ੍ਹਾਂ ਕੀਤਾ। ਉਸਨੂੰ ਬਹੁਤ ਆਨੰਦ ਹੋਇਆ। ਇਹੋ ਜਿਹਾ ਆਨੰਦ ਦਾ ਰਸਤਾ ਮੈਂ ਦੱਸ ਦਿੱਤਾ ਸੀ। ਇਹ ਪੈਸਾ ਸੁੱਟ ਦਿੱਤਾ ਤਾਂ ਕੀ ਉਹ ਦਰਿਆ ਵਿੱਚ ਚਲਾ ਗਿਆ? ਨਹੀਂ, ਰਸਤੇ ਵਿਚੋਂ ਸਭ ਲੋਕ ਲੈ ਜਾਣਗੇ। ਇੱਧਰ ਰਸਤੇ ਤੇ ਪੈਸਾ ਰਹਿੰਦਾ ਹੀ ਨਹੀਂ। ਤੁਹਾਨੂੰ ਇਸ ਵਿੱਚ ਕੀ ਫਾਇਦਾ ਹੁੰਦਾ ਹੈ ਕਿ ਆਪਣਾ ਜੋ ਮਾਈਂਡ ਹੈ, ਉਸ ਮਾਈਂਡ ਨੂੰ ਸਮਝ ਵਿੱਚ ਆ ਜਾਵੇਗਾ ਕਿ ਹੁਣ ਆਪਣਾ ਕੁੱਝ ਨਹੀਂ ਚੱਲੇਗਾ। ਫਿਰ ਲੋਭ ਦੀ ਗ੍ਰੰਥੀ