________________
ਅੰਤ:ਕਰਣ ਦਾ ਸਵਰੂਪ
ਟੁੱਟ ਜਾਵੇਗੀ। ਇਸ ਤਰ੍ਹਾਂ ਪੈਸੇ ਪੰਦਰਾਂ-ਵੀਹ ਦਿਨ ਸੁੱਟੋ ਤਾਂ ਆਨੰਦ ਇੰਨਾ ਵੱਧ ਜਾਂਦਾ ਹੈ ਅਤੇ ਮਨ ਫਿਰ ਹੱਥ ਹੀ ਨਹੀਂ ਪਾਵੇਗਾ। ਮਨ ਸਮਝ ਜਾਵੇਗਾ ਕਿ ਇਹ ਤਾਂ ਸਾਡਾ ਕੁੱਝ ਮੰਨਦਾ ਹੀ ਨਹੀਂ। ਮਨ ਖੁੱਲਾ ਹੋ ਜਾਂਦਾ ਹੈ।
ਕਿੰਨੇ ਅਵਤਾਰਾਂ ਤੋਂ ਤੁਹਾਡਾ ਮਾਈਂਡ ਹੈ? ਪ੍ਰਸ਼ਨ ਕਰਤਾ : ਉਹ ਪਤਾ ਨਹੀਂ? ਇਹ ਮਾਈਂਡ ਕਿਵੇਂ ਪੈਦਾ ਹੁੰਦਾ ਹੈ?
ਦਾਦਾ ਸ੍ਰੀ : ਸਾਰੀ ਦੁਨੀਆ ਮਾਈਂਡ ਤੋਂ ਘਬਰਾਉਂਦੀ ਹੈ। ਮਾਈਂਡ ਕੀ ਹੈ, ਉਸਨੂੰ ਸਮਝਣਾ ਚਾਹੀਦਾ ਹੈ। ਮਾਈਂਡ ਦੂਸਰੀ ਕੋਈ ਚੀਜ਼ ਨਹੀਂ ਹੈ, ਪਿਛਲੇ ਜਨਮ ਦਾ ਐਪੀਨੀਅਨ (ਅਭਿਏ) ਹੈ। ਪਿਛਲੇ ਇੱਕ ਹੀ ਜਨਮ ਦਾ ਐਪੀਨੀਅਨ ਹੈ। ਅੱਜ ਦਾ ਤੁਹਾਡਾ ਐਪੀਨੀਅਨ ਹੈ, ਉਹ ਅੱਜ ਦੇ ਗਿਆਨ ਨਾਲ ਹੁੰਦਾ ਹੈ। ਤੁਸੀਂ ਜੋ ਗਿਆਨ ਸੁਣਿਆ ਹੈ, ਜੋ ਗਿਆਨ ਪੜਿਆ ਹੈ, ਇਸ ਨਾਲ ਅੱਜ ਦਾ ਐਪੀਨੀਅਨ ਹੈ। ਪਿਛਲੇ ਜਨਮ ਵਿੱਚ ਜੋ ਗਿਆਨ ਸੀ, ਉਸ ਨਾਲ ਜੋ ਐਪੀਨੀਅਨ ਸੀ, ਉਹ ਸਭ ਐਪੀਨੀਅਨ ਅੱਜ ਦਾ ਇਹ ਮਾਈਂਡ ਬੋਲਦਾ ਹੈ। ਇਸ ਨਾਲ ਦੋਨਾਂ ਵਿੱਚ ਝਗੜਾ ਰਹਿੰਦਾ ਹੈ। ਇਸ ਤਰ੍ਹਾਂ ਮਾਈਂਡ ਤੋਂ ਸਾਰੀ ਦੁਨੀਆ ਪਰਵਸ਼ ਹੋ ਗਈ ਹੈ ਅਤੇ ਦੁਖੀ-ਦੁਖੀ ਹੋ ਗਈ ਹੈ। | ਇੱਕ ਆਦਮੀ ਨਾਲ ਉਸਦੀ ਔਰਤ ਰੋਜ਼ ਝਗੜਦੀ ਹੈ ਕਿ ਤੁਹਾਡੇ ਸਾਰੇ ਰੈਂਡ ਸਰਕਲ (ਦੋਸਤਾਂ ਨੇ ਬੜੇ ਬੰਗਲੇ ਬਣਾ ਲਏ। ਤੁਸੀਂ ਇੰਨੇ ਵੱਡੇ ਅਫਸਰ (ਅਧਿਕਾਰੀ ਹੋ ਕੇ ਕੁੱਝ ਨਹੀਂ ਕੀਤਾ। ਤੁਸੀਂ ਕਿਉਂ ਰਿਸ਼ਵਤ ਨਹੀਂ ਲੈਦੇ? ਤੁਹਾਨੂੰ ਰਿਸ਼ਵਤ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਰੋਜ਼ ਬੋਲਣ ਲੱਗੀ, ਫਿਰ ਉਸਨੂੰ ਵੀ ਇਸ ਤਰ੍ਹਾਂ ਲੱਗਿਆ ਕਿ “ਰਿਸ਼ਵਤ ਤਾਂ ਲੈਣੀ ਚਾਹੀਦੀ ਹੈ। ਫਿਰ ਉਹ ਆਫਿਸ ਵਿੱਚ ਤੈਅ ਕਰ ਕੇ ਜਾਂਦਾ ਹੈ, ਪਰ ਰਿਸ਼ਵਤ ਲੈਣ ਦੇ ਵਕਤ ਉਹ ਲੈ ਨਹੀਂ ਸਕਦਾ। ਕਿਉਂਕਿ ਪਿਛਲਾ ਐਪੀਨੀਅਨ ਹੈ, ਜੋ ਇਸ ਨੂੰ ਲੈਣ ਨਹੀਂ ਦਿੰਦਾ। ਅੱਜ ਇਸ ਤਰ੍ਹਾਂ ਦਾ ਐਪੀਨੀਅਨ ਹੋ ਗਿਆ ਕਿ ਰਿਸ਼ਵਤ ਲੈਣੀ ਹੀ ਚਾਹੀਦੀ ਹੈ, ਰਿਸ਼ਵਤ ਲੈਣਾ ਚੰਗਾ ਹੈ। ਤਾਂ ਫਿਰ ਅਗਲੇ ਜਨਮ ਵਿੱਚ ਉਹ ਰਿਸ਼ਵਤ ਲਵੇਗਾ। ਕੋਈ ਆਦਮੀ ਰਿਸ਼ਵਤ ਲੈਂਦਾ ਹੈ, ਪਰ ਇਸਦਾ ਉਸਨੂੰ ਬਹੁਤ ਦੁੱਖ ਹੁੰਦਾ ਹੈ ਕਿ