________________
ਅੰਤ:ਕਰਣ ਦਾ ਸਵਰੂਪ
ਕਰਨ ਦਾ ਵਿਚਾਰ ਆਉਂਦਾ ਹੈ, ਪਰ ਅਸੀਂ ਕਦੇ ਨਹੀਂ ਖਾਧਾ। ਤੀਸਰਾ ਮੁਸਲਿਮ ਦਾ ਲੜਕਾ ਕਹਿੰਦਾ ਹੈ, “ਸਾਨੂੰ ਤਾਂ ਮਾਂਸਾਹਾਰ ਦਾ ਬਹੁਤ ਹੀ ਵਿਚਾਰ ਆਉਂਦਾ ਹੈ। ਸਾਨੂੰ ਤਾਂ ਨਾਨ-ਵੇਜੀਟੇਰੀਅਨ ਬਹੁਤ ਪਸੰਦ ਹੈ। ਸਾਨੂੰ ਹਰ ਰੋਜ਼ ਹੋਟਲ ਵਿੱਚ ਜਾ ਕੇ ਇਹ ਖੁਰਾਕ ਚਾਹੀਦੀ ਹੈ। | ਇਸਦਾ ਕੀ ਕਾਰਣ ਹੈ? ਮੁਸਲਿਮ ਨੂੰ ਮਾਂਸਾਹਾਰ ਦਾ ਬਹੁਤ ਵਿਚਾਰ ਆਉਂਦਾ ਹੈ, ਵੈਸ਼ਣਵ ਨੂੰ ਘੱਟ ਵਿਚਾਰ ਆਉਂਦਾ ਹੈ ਅਤੇ ਜੈਨ ਨੂੰ ਬਿਲਕੁਲ ਵੀ ਵਿਚਾਰ ਨਹੀਂ ਆਉਂਦਾ। ਜੋ ਜੈਨ ਹੈ, ਉਸਦੇ ਅੰਦਰ ਮਾਂਸਾਹਾਰ ਦੀ ਗ੍ਰੰਥੀ ਹੀ ਨਹੀਂ ਹੈ। ਵੈਸ਼ਣਵ ਨੂੰ ਇੰਨੀ ਛੋਟੀ ਜਿਹੀ ਗ੍ਰੰਥੀ ਹੈ ਅਤੇ ਮੁਸਲਿਮ ਨੂੰ ਇੰਨੀ ਵੱਡੀ ਗ੍ਰੰਥੀ ਹੈ। ਜੋ ਗ੍ਰੰਥੀ ਹੈ, ਉਹੀ ਵਿਚਾਰ ਆਵੇਗਾ, ਦੂਸਰਾ ਵਿਚਾਰ ਨਹੀਂ ਆਵੇਗਾ। ਵਿਚਾਰ ਤਾਂ ਬਹੁਤ ਤਰ੍ਹਾਂ ਦੇ ਹਨ, ਪਰ ਤੁਹਾਡੇ ਅੰਦਰ ਜਿੰਨੀ ਗ੍ਰੰਥੀ ਹੈ, ਉਨਾਂ ਹੀ ਵਿਚਾਰ ਆਵੇਗਾ।
ਗ੍ਰੰਥੀ ਕਿਵੇਂ ਪੈਂਦੀ ਹੈ? ਹੁਣ ਇਸ ਜਨਮ ਵਿੱਚ ਮਾਂਸਾਹਾਰ ਨਹੀਂ ਕਰੇਗਾ, ਪਰ ਤੁਸੀਂ ਕਿਸੇ ਮੁਸਲਿਮ ਲੜਕੇ ਦੀ ਸੰਗਤ ਵਿੱਚ ਆ ਗਏ ਅਤੇ ਉਹਨੇ ਤੁਹਾਨੂੰ ਕਿਹਾ ਕਿ ‘ਮਾਂਸਾਹਾਰ ਕਰਨ ਵਿੱਚ ਮਜਾ ਆਵੇਗਾ, ਤਾਂ ਇਸ ਵਿੱਚ ਤੁਹਾਡਾ ਅਭਿਪਾਏ ਹੋ ਗਿਆ ਕਿ “ਇਹ ਸਹੀ ਹੈ, ਸੱਚੀ ਗੱਲ ਹੈ। ਫਿਰ ਤੁਸੀਂ ਵੀ ਮਨ ਵਿੱਚ ਭਾਵਨਾ ਕਰੋਗੇ ਕਿ “ਮਾਂਸਾਹਾਰ ਖਾਣ ਵਿੱਚ ਕੋਈ ਹਰਜ਼ ਨਹੀਂ ਹੈ। ਤਾਂ ਉਸਦੀ ਗੁੱਥੀ ਹੋ ਜਾਂਦੀ ਹੈ ਅਤੇ ਇਹ ਗ੍ਰੰਥੀ ਫਿਰ ਮਾਈਂਡ ਵਿੱਚ ਚਲੀ ਜਾਂਦੀ ਹੈ। ਫਿਰ ਅਗਲੇ ਜਨਮ ਵਿੱਚ ਤੁਸੀਂ ਮਾਂਸਾਹਾਰ ਖਾਓਗੇ। ਤੁਹਾਡੀ ਸਮਝ ਵਿੱਚ ਆਉਂਦਾ ਹੈ? ਇਸ ਲਈ ਕਦੇ ਵੀ ਇਹੋ ਜਿਹਾ ਫਰੈਂਡ ਸਰਕਲ ਨਹੀਂ ਕਰਨਾ। ਜੋ ਰੈੱਡ ਵੇਜੀਟੇਰੀਅਨ ਹੋਣ, ਉਹਨਾਂ ਨੂੰ ਹੀ ਨਾਲ ਰੱਖਣਾ। ਕਿਉਂਕਿ ਗ੍ਰੰਥੀ ਤੁਸੀਂ ਬਣਾਈ ਹੈ। ਮਨ ਨੂੰ ਭਗਵਾਨ ਨੇ ਨਹੀਂ ਬਣਾਇਆ ਹੈ। ਮਨ ਨੂੰ ਤੁਸੀਂ ਹੀ ਬਣਾਇਆ ਹੈ। | ਮਨ ਹੈ, ਉਹ ਡਿਸਚਾਰਜ ਹੋ ਰਿਹਾ ਹੈ। ਜੋ ਚਾਰਜ ਹੋ ਗਿਆ ਸੀ, ਉਹ ਡਿਸਚਾਰਜ ਹੁੰਦਾ ਹੈ। ਉਹ ਡਿਸਚਾਰਜ ਤਾਂ ਕਿਵੇਂ ਵੀ ਹੋ ਜਾਵੇ। ਪਰ ਜਿਸ ਤਰ੍ਹਾਂ ਦੇ ਭਾਵ ਨਾਲ ਚਾਰਜ ਹੋਇਆ ਹੈ, ਉਸੇ ਤਰ੍ਹਾਂ ਦੇ ਭਾਵ ਨਾਲ ਡਿਸਚਾਰਜ ਹੋ ਰਿਹਾ ਹੈ। ਦੂਸਰਾ ਕੁੱਝ ਨਹੀਂ ਹੈ।