________________
ਅੰਤ:ਕਰਣ ਦਾ ਸਵਰੂਪ
ਪ੍ਰਸ਼ਨ ਕਰਤਾ : ਮਨ ਕੀ ਚੀਜ਼ ਹੈ?
ਦਾਦਾ ਸ੍ਰੀ : ਉਹ ਸਿਰਫ਼ ਗ੍ਰੰਥੀ ਹੈ। ਮਨ ਤਾਂ ਗ੍ਰੰਥੀਆਂ ਦਾ ਬਣਿਆ ਹੋਇਆ ਹੈ। | ਇਹ ਸਮਰ ਸੀਜਨ ਵਿੱਚ (ਗਰਮੀ ਦੀ ਰੁੱਤ ਵਿੱਚ) ਤੁਸੀਂ ਖੇਤ ਵਿੱਚ ਜਾਂਦੇ ਹੋ, ਤਾਂ ਖੇਤ ਦੀ ਵੱਟ ਹੁੰਦੀ ਹੈ, ਤਾਂ ਉੱਥੇ ਤੁਸੀਂ ਕਹੋਗੇ ਕਿ ਸਾਡੀ ਵੱਟ ਤੇ ਬੇਲ ਨਹੀਂ ਹੈ, ਇੱਕਦਮ ਸਾਫ਼ ਹੈ। ਤਾਂ ਅਸੀਂ ਕਹਾਂਗੇ, ਜੂਨ ਮਹੀਨੇ ਦੀ ਪੰਦਰਾਂ ਤਰੀਕ ਜਾਣ ਦਿਓ, ਫਿਰ ਤੁਹਾਨੂੰ ਬਰਸਾਤ ਵਿੱਚ ਪਤਾ ਚੱਲ ਜਾਵੇਗਾ। ਫਿਰ ਬਰਸਾਤ ਹੋ ਜਾਣ ਤੋਂ ਬਾਅਦ ਤੁਸੀਂ ਕਹੋਗੇ ਕਿ, ਇੰਨੀਆਂ ਬੇਲਾਂ ਤੇ ਘਾਹ ਉੱਗਿਆ ਹੈ। ਤਾਂ ਅਸੀਂ ਕਹਾਂਗੇ ਕਿ ‘ਜੋ ਬੇਲਾਂ ਤੇ ਘਾਹ ਉੱਗਿਆ ਹੈ, ਉਹਨਾਂ ਦੀਆਂ ਗ੍ਰੰਥੀਆਂ ਹਨ। ਅੰਦਰ ਜੋ ਗ੍ਰੰਥੀਆਂ ਹਨ, ਉਹਨਾਂ ਨੂੰ ਪਾਣੀ ਦਾ ਸੰਯੋਗ ਮਿਲ ਗਿਆ ਤਾਂ ਉਹ ਸਭ ਉੱਗ ਜਾਂਦੀਆ ਹਨ। ਇਸ ਤਰ੍ਹਾਂ ਦਾ ਇਨਸਾਨ ਦੇ ਅੰਦਰ ਮਨ ਹੈ, ਉਹ ਗ੍ਰੰਥੀ ਸਵਰੂਪ ਹੈ। ਵਿਸ਼ੈ ਦੀ ਥੀ, ਲੋਭ ਦੀ ਗ੍ਰੰਥੀ, ਮਾਂਸਾਹਾਰ ਦੀ ਗ੍ਰੰਥੀ, ਹਰ ਚੀਜ਼ ਦੀ ਗ੍ਰੰਥੀ ਹੈ। ਪਰ ਉਸ ਨੂੰ ਟਾਈਮ ਨਹੀਂ ਮਿਲਿਆ, ਸੰਯੋਗ ਨਹੀਂ ਮਿਲਿਆ, ਉੱਥੇ ਤੱਕ ਉਹ ਗ੍ਰੰਥੀ ਫੁੱਟੇਗੀ ਨਹੀਂ। ਉਸਦਾ ਟਾਈਮ ਹੋ ਗਿਆ, ਸੰਯੋਗ ਮਿਲ ਗਿਆ ਤਾਂ ਗ੍ਰੰਥਾਂ ਵਿੱਚੋਂ ਵਿਚਾਰ ਆ ਜਾਵੇਗਾ। ਔਰਤ ਨੂੰ ਦੇਖ ਕੇ ਉਸਨੂੰ ਵਿਚਾਰ ਆਉਂਦਾ ਹੈ, ਨਹੀਂ ਦੇਖਿਆ ਉਦੋਂ ਤੱਕ ਕੋਈ ਪਰੇਸ਼ਾਨੀ ਨਹੀਂ।
ਤੁਹਾਨੂੰ ਜੋ ਵਿਚਾਰ ਆਵੇਗਾ, ਉਹ ਦੂਸਰੇ ਨੂੰ ਨਹੀਂ ਆਵੇਗਾ, ਕਿਉਂਕਿ ਹਰ ਇੱਕ ਮਨੁੱਖ ਦੀ ਗ੍ਰੰਥੀ ਅਲੱਗ-ਅਲੱਗ ਹੈ। ਕੁੱਝ ਮਨੁੱਖਾਂ ਨੂੰ ਮਾਂਸਾਹਾਰ ਦੀ ਗ੍ਰੰਥੀ ਹੀ ਨਹੀਂ ਹੁੰਦੀ, ਤਾਂ ਉਹਨਾਂ ਨੂੰ ਵਿਚਾਰ ਹੀ ਨਹੀਂ ਆਉਂਦਾ।
ਤਿੰਨ ਕਾਲਜੀਏਟ ਲੜਕੇ ਹਨ, ਉਹਨਾਂ ਵਿਚੋਂ ਇੱਕ ਜੈਨ ਹੈ, ਇੱਕ ਮੁਸਲਿਮ ਹੈ ਅਤੇ ਇੱਕ ਵੈਸ਼ਣ ਹੈ। ਇਹ ਤਿੰਨੇ ਇੱਕੋ ਉਮਰ ਦੇ ਹਨ। ਤਿੰਨਾਂ ਵਿੱਚ ਫਰੈਂਡਸ਼ਿਪ ਹੈ। ਜੋ ਜੈਨ ਦਾ ਲੜਕਾ ਹੈ, ਉਸਨੂੰ ਮਾਂਸਾਹਾਰ ਕਰਨ ਦਾ ਵਿਚਾਰ ਬਿਲਕੁਲ ਵੀ ਨਹੀਂ ਆਉਂਦਾ। ਉਹ ਕੀ ਕਹਿੰਦਾ ਹੈ, “ਇਹ ਸਾਨੂੰ ਪਸੰਦ ਨਹੀਂ ਹੈ, ਅਸੀਂ ਤਾਂ ਉਸ ਨੂੰ ਦੇਖਣਾ ਵੀ ਨਹੀਂ ਚਾਹੁੰਦੇ। ਦੂਸਰਾ, ਵੈਸ਼ਣੂ ਲੜਕਾ ਹੈ, ਉਹ ਕੀ ਕਹਿੰਦਾ ਹੈ ਕਿ, “ਸਾਨੂੰ ਕਦੇ-ਕਦੇ ਮਾਂਸਾਹਾਰ