________________
ਅੰਤ:ਕਰਣ ਦਾ ਸਵਰੂਪ ਗਿਆਨੀ ਪੁਰਖ, ਵਿਸ਼ਵ ਦੀ ਅਬਜ਼ਰਵੇਟਰੀ ‘ਗਿਆਨੀ ਪੁਰਖ ਨੂੰ ਤਾਂ ਵਲਡ ਦੀ ਅਬਜ਼ਰਵੇਟਰੀ (ਵੇਦਸ਼ਾਲਾ) ਕਿਹਾ ਜਾਂਦਾ ਹੈ। ਹਿਮਾਂਡ ਵਿੱਚ ਜੋ ਚੱਲ ਰਿਹਾ ਹੈ, “ਗਿਆਨੀ ਪੁਰਖ’ ਉਹ ਸਭ ਜਾਣਦੇ ਹਨ। ਵੇਦਾਂ ਤੋਂ ਉੱਪਰ ਦੀ ਗੱਲ ‘ਗਿਆਨੀ ਪੁਰਖ’ ਦੱਸ ਸਕਦੇ ਹਨ।
ਤੁਸੀਂ ਕੁੱਝ ਵੀ ਪੁੱਛੋ, ਸਾਨੂੰ ਬੁਰਾ ਨਹੀਂ ਲੱਗੇਗਾ। ਸਾਰੇ ਵਿਸ਼ਵ ਦੇ ਸਾਇੰਟਿਸਟ ਜੋ ਮੰਗਣ ਉਹ ਸਭ ਗਿਆਨ ਦੇਵਾਂਗੇ ਕਿ, ਮਾਈਂਡ ਕੀ ਹੈ, ਕਿਵੇਂ ਉਸਦਾ ਜਨਮ ਹੁੰਦਾ ਹੈ, ਕਿਵੇਂ ਉਸਦਾ ਮਰਣ ਹੋ ਸਕਦਾ ਹੈ। ਮਾਈਂਡ ਦਾ, ਬੁੱਧੀ ਦਾ, ਚਿਤ ਦਾ, ਅਹੰਕਾਰ ਦਾ, ਹਰ ਇੱਕ ਚੀਜ਼ ਦਾ ਸਾਇੰਸ ਦੁਨੀਆਂ ਨੂੰ ਅਸੀਂ ਦੇਣ ਦੇ ਲਈ ਆਏ ਹਾਂ। ਮਾਈਂਡ ਕੀ ਚੀਜ਼ ਹੈ, ਬੁੱਧੀ ਕੀ ਚੀਜ਼ ਹੈ, ਚਿੱਤ ਕੀ ਚੀਜ਼ ਹੈ, ਅਹੰਕਾਰ ਕੀ ਚੀਜ਼ ਹੈ, ਸਭ ਕੁੱਝ ਜਾਣਨਾ ਚਾਹੀਦਾ ਹੈ। | ਪ੍ਰਸ਼ਨ ਕਰਤਾ : ਜਿਸ ਵਿੱਚ ਮਨ ਹੁੰਦਾ ਹੈ, ਉਸਨੂੰ ਹੀ ਮਨੁੱਖ ਕਹਿੰਦੇ ਹਨ?
ਦਾਦਾ ਸ੍ਰੀ : ਹਾਂ, ਸਹੀ ਹੈ। ਪਰ ਇਹਨਾਂ ਜਾਨਵਰਾਂ ਵਿੱਚ ਵੀ ਮਨ ਹੁੰਦਾ ਹੈ। ਪਰ ਉਹਨਾਂ ਦਾ ਮਨ ਲਿਮਿਟੇਡ (ਸੀਮੀਤ) ਹੁੰਦਾ ਹੈ ਅਤੇ ਮਨੁੱਖ ਦਾ ਅਨਲਿਮਿਟੇਡ ( ਅਸੀਮਿਤ) ਮਾਈਂਡ ਹੈ। ਖੁਦ ਹੀ ਭਗਵਾਨ ਹੋ ਜਾਵੇ ਇਸ ਤਰ੍ਹਾਂ ਦਾ ਮਾਈਂਡ ਹੈ ਉਸਦੇ ਕੋਲ।
ਮਨੋਗ੍ਰੰਥੀ ਤੋਂ ਮੁਕਤੀ ਕਿਵੇਂ? ਪ੍ਰਸ਼ਨ ਕਰਤਾ : ਇਹ ਮਨ ਹੈ, ਇਹੀ ਬੜੀ ਤਕਲੀਫ਼ ਹੈ।
ਦਾਦਾ ਸ੍ਰੀ : ਨਹੀਂ, ਮਨ ਤਾਂ ਬਹੁਤ ਫਾਇਦਾ ਕਰਨ ਵਾਲਾ ਹੈ। ਉਹ ਮੋਕਸ਼ ਵਿੱਚ ਵੀ ਲੈ ਜਾਂਦਾ ਹੈ।