________________
ਥੋੜੀ ਦੇਰ ਬਾਅਦ ਸੌਂ ਜਾਵੇਗੀ, ਪਰ ਬਾਪ ਹਿਸਾਬ ਲਗਾਉਂਦਾ ਰਹੇਗਾ, ਕਿ ਪੰਜਾਹ ਰੁਪਏ ਦਾ ਨੁਕਸਾਨ ਹੋਇਆ ਹੈ। ਉਹ ਜ਼ਿਆਦਾ ਅਲਰਟ ਹੈ, ਇਸ ਲਈ ਜ਼ਿਆਦਾ ਭੁਗਤੇਗਾ । ‘ਭੁਗਤੇ ਉਸੇ ਦੀ ਭੁੱਲ” । ਉਹ ਇੰਨਾ ਅਲੱਗ ਕਰਦੇ-ਕਰਦੇ ਅੱਗੇ ਵੱਧਦਾ ਜਾਵੇਗਾ, ਤਾਂ ਸਿੱਧਾ ਮੋਕਸ਼ ਵਿੱਚ ਪਹੁੰਚ ਜਾਵੇਗਾ।
ਪ੍ਰਸ਼ਨ ਕਰਤਾ : ਕੁਝ ਲੋਕ ਤਾਂ ਇਹੋ ਜਿਹੇ ਹੁੰਦੇ ਹਨ ਕਿ ਕਿੰਨਾ ਵੀ ਚੰਗਾ ਕਰੀਏ, ਫਿਰ ਵੀ ਉਹ ਸਮਝਦੇ ਹੀ ਨਹੀਂ ? | ਦਾਦਾ ਸ੍ਰੀ : ਸਾਹਮਣੇ ਵਾਲਾ ਨਾ ਸਮਝੇ ਤਾਂ ਉਹ ਆਪਣੀ ਹੀ ਭੁੱਲ ਦਾ ਨਤੀਜਾ ਹੈ। ਨਾ । ਇਹ ਜੋ ਦੂਜਿਆਂ ਦੀ ਗਲਤੀ ਦੇਖਦੇ ਹਨ, ਇਹ ਤਾਂ ਬਿਲਕੁੱਲ ਗਲਤ ਹੈ । ਖੁਦ ਦੀ ਭੁੱਲ ਨਾਲ ਹੀ ਨਿਮਿਤ ਮਿਲਦਾ ਹੈ। ਇਹ ਤਾਂ ਜਿਉਂਦਾ ਨਿਮਿਤ ਮਿਲੇ ਤਾਂ ਉਸ ਨੂੰ ਵੱਡਣ ਦੌੜਦਾ ਹੈ ਅਤੇ ਜੇ ਕੰਡਾ ਲੱਗਿਆ ਹੋਵੇ ਤਾਂ ਕੀ ਕਰੇਗਾ ? ਚੌਰਸਤੇ ਤੇ ਕੰਡਾ ਪਿਆ ਹੋਵੇ, ਹਜ਼ਾਰਾਂ ਲੋਕ ਲੰਘ ਜਾਣ ਫਿਰ ਵੀ ਕਿਸੇ ਨੂੰ ਨਹੀਂ ਲੱਗਦਾ, ਪਰ ਚੰਦੂ ਭਾਈ ਲੰਘੇ ਤਾਂ ਕੰਡਾ ਉਸਦੇ ਪੈਰ ਵਿੱਚ ਚੁੱਭ ਜਾਂਦਾ ਹੈ। ‘ਵਿਵਸਥਿਤ ਸ਼ਕਤੀ (ਕੁਦਰਤੀ ਸ਼ਕਤੀ) ਦਾ ਤਾਂ ਕਿਸ ਤਰ੍ਹਾਂ ਹੈ ? ਜਿਸ ਨੂੰ ਕੰਡਾ ਲੱਗਣਾ ਹੋਵੇ ਉਸੇ ਨੂੰ ਹੀ ਲੱਗੇਗਾ । ਸਾਰੇ ਸੰਯੋਗ ਇੱਕਠਾ ਕਰ ਦੇਵੇਗੀ, ਪਰ ਉਸ ਵਿੱਚ ਨਿਮਿਤ ਦਾ ਕੀ ਦੋਸ਼ ?
ਕੋਈ ਪੁੱਛੇ ਕਿ ਮੈਂ ਆਪਣੀਆਂ ਭੁੱਲਾਂ ਕਿਵੇਂ ਲੱਭਾਂ ? ਤਾਂ ਅਸੀਂ ਉਸ ਨੂੰ ਸਿਖਾਉਂਦੇ ਹਾਂ ਕਿ ਤੈਨੂੰ ਜਿੱਥੇ-ਜਿੱਥੇ ਭੁਗਤਣਾ ਪੈਂਦਾ ਹੈ ? ਉਹੀ ਤੇਰੀ ਭੁੱਲ ਹੈ। ਤੇਰੀ ਕੀ ਭੁੱਲ ਹੋਈ ਹੋਵੇਗੀ ਕਿ ਇਹੋ ਜਿਹਾ ਭੁਗਤਣਾ ਪਿਆ ? ਇਹ ਲੱਭ ਲੈਣਾ।
ਮੁੱਖ ਜਾਂ ਬੁਨਿਆਦੀ ਭੁੱਲ ਕਿੱਥੇ ਹੈ ? ਭੁੱਲ ਕਿਸਦੀ ? ਭੁਗਤੇ ਉਸਦੀ ! ਕੀ ਭੁੱਲ ? ਤਾਂ ਕਹਿੰਦੇ ਹਨ ਕਿ “ਮੈਂ ਚੰਦੂ ਭਾਈ ਹਾਂ ਇਹ ਮਾਨਤਾ ਹੀ ਤੁਹਾਡੀ ਭੁੱਲ ਹੈ। ਕਿਉਂਕਿ ਇਸ ਜਗਤ ਵਿੱਚ ਕੋਈ ਦੋਸ਼ੀ ਹੈ ਹੀ ਨਹੀਂ। ਇਸ ਲਈ ਕੋਈ ਗੁਨਾਹਗਾਰ ਵੀ ਨਹੀਂ ਹੈ, ਇਸ ਤਰ੍ਹਾਂ ਸਿੱਧ ਹੁੰਦਾ ਹੈ।
ਦੁੱਖ ਦੇਣ ਵਾਲਾ ਤਾਂ ਨਿਮਿਤ ਮਾਤਰ ਹੈ, ਪਰ ਬੁਨਿਆਦੀ ਭੁੱਲ ਖੁਦ ਦੀ ਹੀ ਹੈ। ਜੋ ਫ਼ਾਇਦਾ ਕਰਦਾ ਹੈ, ਉਹ ਵੀ ਨਿਮਿਤ ਹੈ ਅਤੇ ਜੋ ਨੁਕਸਾਨ ਕਰਦਾ ਹੈ, ਉਹ ਵੀ ਨਿਮਿਤ ਹੈ, ਪਰ ਉਹ ਆਪਣਾ ਹੀ ਹਿਸਾਬ ਹੈ, ਇਸ ਲਈ ਇਸ ਤਰ੍ਹਾਂ ਹੁੰਦਾ ਹੈ।
******
58